Home > Communities > Punjabi Poetry > Forum > messages
" ਇੱਕ ਸ਼ਖਸ -- ਤਸਵੀਰ ਜਿਹਾ "
ਲੀਕਾਂ ਵਾਹੀਆਂ ਨਕਸ਼ ਉਕਰਿਆ
ਇੱਕ ਸ਼ਖਸ ਬਣਿਆ ਤਸਵੀਰ ਜਿਹਾ
ਕੁਦਰਤ ਰਿਝਿਆ ਚਹਿਰਾ
ਗਲ੍ਹ ਤੇ ਧਰਤ ਹੈ ਦਿੱਸਦੀ
ਮੱਥੇ ਖਿੜਿਆ ਸੂਰਜ ਜਾਪੇ
ਚੜਤ ਵਲ ਜਾਂਦੀ ਤਕਦੀਰ ਜਿਹਾ
ਇੱਕ ਸ਼ਖਸ ਬਣਿਆ ਤਸਵੀਰ ਜਿਹਾ
ਪਾਕ ਸਾਫ਼ ਤੇ ਗੂੜੇ ਫਿੱਕੇ
ਖਿੱਚਦੇ ਨੇ ਜੋ ਆਤਮ ਨੂੰ
ਰੰਗ ਦੋ ਤਿੰਨ ਨੇ ਬਣਤਰ ਦੇ
ਸਾਦਾ ਸਰਲ ਸ਼ਾਂਤ ਫਕੀਰ ਜਿਹਾ
ਇੱਕ ਸ਼ਖਸ ਬਣਿਆ ਤਸਵੀਰ ਜਿਹਾ
ਅੰਦਰ ਗਹਿਰਾਈਆਂ ਮਾਪ ਨਹੀਂ
ਪ੍ਰਤੱਖ ਉਤਾਂਹ ਦੀਆਂ ਲਹਿਰਾਂ
ਵਹਿੰਦੇ ਆਬ ਦੀ ਤਾਜ਼ਗੀ ਸਦੀਵੀਂ
ਵਰ੍ਹਦੇ ਬੱਦਲਾਂ 'ਚੋਂ ਸੁੱਚੇ ਨੀਰ ਜਿਹਾ
ਇੱਕ ਸ਼ਖਸ ਬਣਿਆ ਤਸਵੀਰ ਜਿਹਾ
ਸੁਲਝਵੇਂ ਅੰਤਰ-ਮਨ ਵਿੱਚ
ਸਕੂਨ ਦੀ ਅੰਤਮ ਧੁਰੀ ਤੇ
ਪੱਕੇ ਜਜ਼ਬੇ ਨਾਲ ਟਿੱਕਿਆ
ਦੋ ਜਹਾਨ ਵਿਚਾਲੇ ਦੀ ਲਕੀਰ ਜਿਹਾ
ਇੱਕ ਸ਼ਖਸ ਬਣਿਆ ਤਸਵੀਰ ਜਿਹਾ
-- ਗੁਰਜਸ਼ਨ ਸਿੰਘ
05 Dec 2015
ਸੁੰਦਰ ਅਤੇ ਪ੍ਰਭਾਵੀ ਲਿਖਤ | ਸ਼ੇਅਰ ਕਰਨ ਲਈ ਧੰਨਵਾਦ ਗੁਰਜਸ਼ਨ ਜੀ |
ਜਿਉਂਦੇ ਵੱਸਦੇ ਰਹੋ |
ਸੁੰਦਰ ਅਤੇ ਪ੍ਰਭਾਵੀ ਲਿਖਤ | ਸ਼ੇਅਰ ਕਰਨ ਲਈ ਧੰਨਵਾਦ ਗੁਰਜਸ਼ਨ ਜੀ |
ਜਿਉਂਦੇ ਵੱਸਦੇ ਰਹੋ |
ਸੁੰਦਰ ਅਤੇ ਪ੍ਰਭਾਵੀ ਲਿਖਤ | ਸ਼ੇਅਰ ਕਰਨ ਲਈ ਧੰਨਵਾਦ ਗੁਰਜਸ਼ਨ ਜੀ |
ਜਿਉਂਦੇ ਵੱਸਦੇ ਰਹੋ |
ਸੁੰਦਰ ਅਤੇ ਪ੍ਰਭਾਵੀ ਲਿਖਤ | ਸ਼ੇਅਰ ਕਰਨ ਲਈ ਧੰਨਵਾਦ ਗੁਰਜਸ਼ਨ ਜੀ |
ਜਿਉਂਦੇ ਵੱਸਦੇ ਰਹੋ |
Yoy may enter 30000 more characters.
05 Dec 2015
waah g waah,.............kya baat hai g,.................it's a world class poetry,..........one of the best,................superb,........Thanks veer g
Sukhpal**
10 Jan 2016
Copyright © 2009 - punjabizm.com & kosey chanan sathh