Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
"ੲਿੱਕ ਡਰ..." :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
"ੲਿੱਕ ਡਰ..."
"ੲਿੱਕ ਡਰ..."

ਕੰਨਿਆਕੁਮਾਰੀ ਬੱਸ ਅੱਡੇ ਤੇ
ਆਵਾਜਾਂ ਦੇ ੲਿੱਕ ਝੁਰਮੁਟ ਵਿੱਚ
ਮੈਂ ਥਕਾਵਟ ਦੀ ਟੋਪੀ ਲਾ
ਕਿਸੇ ਫੋਟੋ ਪੋਜ਼ ਵਿੱਚ ਖੜ੍ਹਾ
ਸਵੇਰ ਦੀ ਧੁੱਪ 'ਚ ਆਪਣੇ ਪਰਛਾਵੇਂ ਦਾ
ਚਿਹਰਾ ਉਕੇਰ ਰਿਹਾ ਸੀ
ਕਿ ਸਾਹਮਣੋ ਤੋਂ ਅਚਾਨਕ
ੲਿੱਕ ਸਰੂ ਦੇ ਕੱਦ ਦੀ ਵਿਦੇਸ਼ੀ ਸੈਲਾਨੀ
ਕਾਗਜ਼ ਕਲਮ ਹੱਥ ਵਿੱਚ ਫੜ੍ਹੀ,
ਮੇਰੇ ਵੱਲ੍ਹ ਆਈ,
ਜਿਸਦਾ ਚਿਹਰਾ ਕਿਸੇ ਭਟਕੀ ਖੁਸ਼ਬੋ ਵਰਗਾ ਸੀ
ਤੇ ਜਿਵੇਂ ੳੁਹ ਆਪਣਾ ਸੋਤ੍ਰ ਫੁੱਲ ਲੱਭ ਰਹੀ ਹੋਵੇ
ਤੇ ਨੈਣ ਲਹਿਰ ਵਾਂਗ ਕਿਨਾਰਾ ਲੱਭਦੇ ਹੋਣ
ੳੁਸਨੇ ਕਾਗਜ਼ ਤੇ ੲਿੱਕ ਸ਼ਹਿਰ ਦਾ ਨਾਂ ਲਿਖ
ਤੇ ਹੱਥਾਂ ਨਾਲ ੲਿਸ਼ਾਰਾ ਕਰ
ਮੇਤੋਂ ਉਸ ਸ਼ਹਿਰ ਵੱਲ੍ਹ ਜਾਂਦੀ ਬੱਸ ਬਾਰੇ ਪੁੱਛਿਆ
ਬੋਲਣ ਦੀ ੲਿੱਕ ਨਾਕਾਮ ਕੋਸ਼ਿਸ਼ ਵੀ ਕੀਤੀ
ਪਰ ਸਾਹ ਹਰ ਕੰਪਨ ਤੋਂ ਸੱਖਣੇ ਸਨ,
ਤੇ ਕੰਨ ਹਰ ਨਾਦ ਲਈ ਗੈਰਹਾਜ਼ਰ
ੳੁਹ ਤੇ ਜਿਵੇਂ ਕੋਈ ਰੁੱਖ ਸੀ
ਜਿਸਦੀਆਂ ਜੜ੍ਹਾਂ ਜਾਣਦੀਆਂ ਸਨ
ਕਿਵੇਂ ਮਿੱਟੀ ਸੰਗ ਜੁੜਨਾ ਹੈ
ਪਰ ਜੋ ਮਿੱਟੀ ਨੂੰ
ਮਹਿਸੂਸ ਨਾ ਕਰ ਸਕਦੀਆਂ ਹੋਣ
ਜੋ ਹਜ਼ਾਰਾਂ ਕਲਮਾਂ ਦਾ ਜਾੲਿਆ ਹੋਵੇ
ਪਰ ਕੁਝ ਕਹਿਣ ਲਈ ਪੋਣਾਂ ਦਾ ਸਹਾਰਾ ਲੈਣਾ ਪਵੇ
ਜੋ ਸ਼ੋਰ ਦੇ ਸਤਾੲਿਆਂ ਨੂੰ ਚੁੱਪਾਂ ਵੰਡਦਾ ਹੋਵੇ
ਤੇ ਖੁਦ ੳੁਸ ਲਈ ਉਹ ਚੁੱਪ ਸਰਾਪ ਹੋਵੇ
ਪਰ ਮੈਂ ਖੁਸ਼ ਸੀ,
ਕਿ ਉਸ ਨੂੰ ਸਹੀ ਬੱਸ ਮਿਲ ਗਈ
ਪਰ ਸਦਾ ਲੲੀ,
ੲਿੱਕ ਡਰ ਮੇਰੇ ਅੰਦਰ ਘਰ ਕਰ ਗਿਆ
ਕਿ ਕੋੲੀ ਉਸਨੂੰ,
ਕਦੇ ਗਲਤ ਬੱਸ 'ਚ ਨਾ ਬਿਠਾ ਦੇਵੇ ॥

-: ਸੰਦੀਪ 'ਸੋਝੀ'
16 Jul 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਵਾਹ ਜੀ ਵਾਹ | ਬੜੇ ਮਨ ਨਾਲ 'ਵੈਲਿਊ ਬੇਸਡ' ਅਤੇ ਬਹੁਤ ਹੀ ਸੁੰਦਰ ਕਿਰਤ ਸਿਰਜੀ ਹੈ ਜੀ |
ਸੰਦੀਪ ਬਾਈ, ਇਹੋ ਜਿਹਾ ਅਮੀਰ ਨੀਅਤ ਦਾ ਡਰ ਜੇ ਹਰ ਮਨੁੱਖ ਦੇ ਦਿਲ ਵਿਚ ਵੱਸ ਜਾਵੇ ਤਾਂ ਇਹ ਧਰਤੀ ਸੁਖਮਈ ਹੋ ਜਾਵੇ ਅਤੇ ਫਿਰ ਕੋਈ ਕਿਧਰੇ ਵੀ ਸੁਤੰਤਰਤਾ ਨਾਲ ਘੁੰਮ ਫਿਰ ਸਕਦਾ ਹੈ |
ਨਾਰੀ ਸੁਤੰਤਰਤਾ, ਸੁਰੱਖਿਆ ਅਤੇ ਆਦਰ ਹੀ ਮਨੁੱਖ ਦੇ ਆਮਾਲ ਦੇ ਮਿਆਰ ਦੀ ਸਹੀ ਨਿਸ਼ਾਨੀ ਅਤੇ ਬੈਂਚ ਮਾਰਕ ਹਨ |  ਸ਼ੇਅਰ ਕਰਨ ਲਈ ਸ਼ੁਕਰੀਆ |
ਬਹੁਤ ਈ ਵਧੀਆ ਜੀ....ਹੋਰ ਵੀ ਸੋਹਣਾ ਸੋਹਣਾ ਲਿਖਦੇ ਰਹੋ |
ਰੱਬ ਰਾਖਾ |   

ਵਾਹ ਜੀ ਵਾਹ ! Super Sensitive, Sensible and Responsible...ਬੜੇ ਮਨ ਨਾਲ 'ਵੈਲਿਊ ਬੇਸਡ' ਅਤੇ ਬਹੁਤ ਹੀ ਸੁੰਦਰ ਕਿਰਤ ਸਿਰਜੀ ਹੈ ਜੀ |

ਸੰਦੀਪ ਬਾਈ, ਕਾਸ਼ ! ਇਹੋ ਜਿਹਾ ਅਮੀਰ ਨੀਅਤ ਦਾ ਡਰ ਹਰ ਮਨੁੱਖ ਦੇ ਦਿਲ ਵਿਚ ਵੱਸ ਜਾਵੇ ਤਾਂ ਇਹ ਧਰਤੀ ਸੁਖਮਈ ਹੋ ਜਾਵੇ ਅਤੇ ਫਿਰ ਕੋਈ ਕਿਧਰੇ ਵੀ ਸੁਤੰਤਰਤਾ ਨਾਲ ਘੁੰਮ ਫਿਰ ਸਕਦਾ ਹੈ |


ਨਾਰੀ ਸੁਤੰਤਰਤਾ, ਸੁਰੱਖਿਆ ਅਤੇ ਆਦਰ ਹੀ ਮਨੁੱਖ ਦੇ ਆਮਾਲ ਦੇ ਮਿਆਰ ਦੀ ਸਹੀ ਨਿਸ਼ਾਨੀ ਅਤੇ ਬੈਂਚ ਮਾਰਕ ਹਰ ਸਭਿਅਤਾ, ਦੇਸ਼, ਕਾਲ ਵਿਚ ਰਹੇ ਹਨ - ਕੋਈ ਮੰਨੇ, ਭਾਂਵੇਂ ਨਾ ਮੰਨੇ |

 

It needs to be reinforced.

 

ਸ਼ੇਅਰ ਕਰਨ ਲਈ ਸ਼ੁਕਰੀਆ |


ਬਹੁਤ ਈ ਵਧੀਆ ਜੀ....ਹੋਰ ਵੀ ਸੋਹਣਾ ਸੋਹਣਾ ਲਿਖਦੇ ਰਹੋ |

ਰੱਬ ਰਾਖਾ |   

 

17 Jul 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਜਗਜੀਤ ਸਰ ਤੁਸੀ ਹਮੇਸ਼ਾ ਦੀ ਤਰਾਂ ਰਚਨਾ ਨੂ ਆਪਣੇ ਕਮੈਂਟ੍‍ਸ ਨਾਲ ਨਵਾਜ਼ਿਆ, ਜੋ ਮੇਰੀਆਂ ਅਗਲੀਅਾਂ ਕੋਸ਼ਿਸ਼ਾਂ ਲਈ ਬਦਾਮਾਂ ਦਾ ਕੰਮ ਕਰਦੇ ਨੇ,

ਜਿਸ ਲਈ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਜੀ।
18 Dec 2015

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahut khoob likhea sandeep g... so meaningful.. khushi hoyi ih rachna padh k...tuhade khyal bahut khoobsurat ne..Likhde Raho hamesha ! 

18 Dec 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Rajwinder G,

Thanks a lot for visiting this verse and posting your motivating and kind words,

Jionde vasde raho g.
10 Jan 2016

Reply