Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇੱਕਲਤਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਇੱਕਲਤਾ

ਤੇਰੇ ਜਾਣ ਤੋਂ ਬਾਅਦ
ਮੈਂ ਅੱਥਰੂ ਪੂੰਝੇ
ਸ਼ੀਸ਼ਾ ਵੇਖਿਆ
ਇਕ ਯਕੀਨ ਭਰਿਆ ਹਾਸਾ
ਮੇਰੇ ਹੋਠਾਂ 'ਤੇ ਖਿੜ ਗਿਆ
ਮੈਂ ਇੱਕਲੀ ਨਹੀਂ ਸੀ...
ਤੇਰੇ ਜਾਣ ਤੋਂ ਬਾਅਦ
ਮੈਂ ਆਪਣੇ ਆਪ ਕੋਲ ਸੀ
ਤੇ ਮੇਰੇ ਆਪੇ ਕੋਲ ਸੀ
ਕਾਇਨਾਤ ਦੇ ਸਭ ਖ਼ਜ਼ਾਨੇ
ਪੰਜ ਤੱਤ
ਛੇ ਰੁੱਤਾਂ
ਸੱਤ ਸੁਰ
ਅੱਠ ਪਹਿਰ
ਨੌਂ ਨਿਧਾਂ
ਦਸ ਦਿਸ਼ਾਵਾਂ...
ਤੇ ਉਹ ਸਭ ਕੁਝ
ਜੋ ਗਿਣਿਆਂ ਨਹੀਂ ਜਾ ਸਕਦਾ
ਤੇਰੇ ਜਾਣ ਤੋਂ ਬਾਅਦ
ਮੈਂ ਉਹ ਵੇਖਿਆ
ਜੋ ਤੇਰੇ ਹੁੰਦਿਆਂ
ਤੇਰੇ ਨਾਲ ਢਕਿਆ ਹੋਇਆ ਸੀ...

Sukhwinder amrit
19 Jun 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਹੀ ਖੂਬ ਲਿਖਿਆ ,......ਸਾਰੀਆਂ ਦੁਆਵਾਂ ਲੇਖਕ ਲਈ,..............and also thanks for shearing sir,.........great

21 Jun 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
meharbani 22 g
26 Jun 2018

Reply