ਇਲ੍ਜ਼ਾਮ
ਨੀ ਮੈਂ ਲਿਖਿਆ ਪੁਰਾਣਾ ਕੋਈ ਲੇਖ ਕੁੜ੍ਹੇ
ਜਰਾ ਗੌਰ ਦੇ ਨਾਲ ਮੈਨੂੰ ਵੇਖ ਕੁੜ੍ਹੇ
ਨੀ ਮੈਂ ਫੇਰ ਤੇਰੀ ਸਮਝ ਚ ਆਊਂਗਾ
ਮੇਰੇ ਸਿਰ ਤੇ ਲੱਖਾਂ ਇਲਜਾਮ ਪਏ
ਜੇ ਤੂੰ ਦੇਗੀ ਦੋ ਤੇ ਕਿਹੜਾ ਮਰ ਜਾਊਂਗਾ
ਕਿੰਨੇ ਅਰਮਾਨ ਮੇਰੇ ਦਿਲ ਵਿਚ ਰਹਿ ਗਏ
ਫਿਰ ਵੀ ਲੱਖਾਂ ਲੋਕ ਮੈਨੂੰ ਇਲ੍ਜ਼ਾਮ ਦੇ ਗਏ
ਹੱਦ ਤੋਂ ਮਾੜਾ ਮੈਨੂੰ ਕਹ ਗਏ
ਇਲਜ਼ਾਮਾਂ ਦੀ ਹੱਦ ਮੈਂ ਕਿਥੋਂ ਤੱਕ ਮੁਕਾਊਂਗਾ
ਮੇਰੇ ਸਿਰ ਤੇ ਲੱਖਾਂ ਇਲਜਾਮ ਪਏ
ਜੇ ਤੂੰ ਦੇਗੀ ਦੋ ਤੇ ਕਿਹੜਾ ਮਰ ਜਾਊਂਗਾ
ਕਹਿੰਦੀ ਤੇਰੀ ਬੇਰੁਖੀ ਨੇ ਮੈਨੂੰ ਦੁੱਖਾਂ ਵਿਚ ਪਾ ਦਿੱਤਾ
ਲੈ ਇਕ ਹੋਰ ਇਲ੍ਜ਼ਾਮ ਮੇਰੇ ਸਿਰ ਲਾ ਦਿਤਾ
ਕਹਿੰਦੀ ਤੂੰ ਵੀ ਆਪਣਾ ਰੰਗ ਵਿਖਾ ਦਿਤਾ
ਨੀ ਮੈਂ ਬੇਰੰਗ ਦੱਸ ਕੀ ਰੰਗ ਦਿਖਾਊਂਗਾ
ਮੇਰੇ ਸਿਰ ਤੇ ਲੱਖਾਂ ਇਲਜਾਮ ਪਏ
ਜੇ ਤੂੰ ਦੇਗੀ ਦੋ ਤੇ ਕਿਹੜਾ ਮਰ ਜਾਊਂਗਾ
........... ..... ........ ......... ... ...pier