ਪ੍ਰਤੀਕ ਸੜਕਾਂ ਵਾਂਗੂ ਵਿੱਛ ਜਾਂਦੇ ਨੇ। ਰਿਸ਼ਤਿਆਂ ਵਾਂਗੂ ਫਿਸ ਜਾਂਦੇ ਨੈ। ਮੁਹਬੱਤ ਦੇ ਪਲ, ਮੰਗ ਹੁਦਾਰੇ, ਜਿੰਦ ਦੀ ਚੱਕੀ ਪਿਸ ਜਾਂਦੇ ਨੇ। ਚੌਥ ਦੇ ਚੰਨ ਨੂੰ ਕਿਹੜਾ ਵੇਖੇ, ਅਰਘ ਚੜਾਉਂਦੇ ਦਿਸ ਜਾਂਦੇ ਨੇ। ਸੇਕ ਵਸਲ ਦਾ ਤਪਸ਼ ਬੇਕਦਰੀ, ਪੱਥਰਾਂ ਵਾਂਗੂ ਘਿਸ ਜਾਂਦੇ ਨੇ। ਉਮੀਦਾਂ ਬਣ, ਰੁੱਖਾਂ ਦੇ ਪ੍ਰਛਾਂਵੇ, ਭਾਵਨਾਵਾਂ ਵਿੱਚ ਪਿਸ ਜਾਂਦੇ ਨੇ। ਸਰਦਲੋਂ ਪਾਰ ਸੁੱਟ ਮੁੱਠ ਚੌਲਾਂ ਦੀ, ਬਣ ਪ੍ਰਤੀਕ ਕਿੰਝ ਲਿਫ ਜਾਂਦੇ ਨੇ।
ਬਹੁਤ ਹੀ ਉੱਮਦਾ ਲਫ਼ਜ਼ ਤੁਹਾਡੇ.....ਵਧਾਈ ਦੇ ਕਾਬਿਲ ਨੇ......ਬਹੁਤ ਹੀ ਵਧੀਆ ਸਰ........
very well written sir g,...............you are a great writer,..............it's perfect piece of work.............great