Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਮਾਨਦਾਰੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਇਮਾਨਦਾਰੀ

                      ਮਨੋਵਿਗਿਆਨਕ ਅਧਿਐਨ  ਅਨੁਸਾਰ ਸੰਸਾਰ ਨੂੰ ਦੋ ਪ੍ਰਵਿਰਤੀਆਂ ਕਬਜ਼ੇ ਅਤੇ ਭੋਗਣ ਨੇ ਗਰਕ ਕਰ ਛੱਡਿਆ ਹੈ । ਇਨ੍ਹਾਂ ਪ੍ਰਵਿਰਤੀਆਂ ਦੇ ਰੂਪ ਅਤੇ ਮਿਆਰ ਚਾਹੇ ਕਈ ਤਰ੍ਹਾਂ ਦੇ ਹੋ ਸਕਦੇ ਹਨ ਪਰ ਸੰਸਾਰ ਵਿੱਚ ਬਹੁਤੇ ਅਪਰਾਧ ਜਾਂ ਜੁਰਮ ਮਨੁੱਖ ਦੀ ਅਜਿਹੀ ਮਾਨਸਿਕ ਸਥਿਤੀ ਨਾਲ ਸੰਬੰਧਿਤ ਹੁੰਦੇ ਹਨ । ਪਰ ਆਮ ਵੇਖਣ ਵਿੱਚ ਆਉਂਦਾ ਹੈ ਕਿ ਹਰ ਅਪਰਾਧ ਨੂੰ ਕਨੂੰਨ ਦੀ ਸਜਾ ਤੱਕ ਨਹੀਂ ਪਹੁੰਚਾਇਆ ਜਾ ਸਕਦਾ । ਸੱਭ ਤੋਂ ਖਤਰਨਾਕ ਅਪਰਾਧ ਸਮਾਜਿਕ ਰਿਸ਼ਤਿਆਂ ਦੀ ਮਰਿਯਾਦਾ ਦੇ ਟੁੱਟਣ ਦਾ ਨਤੀਜਾ ਹਨ । ਆਦਿ ਤੋਂ ਇਨਸਾਫ ਪ੍ਰਾਪਤੀ ਲਈ ਮੁਦਈ ਨੂੰ ਬੜੀ ਲੰਮੀ ਅਤੇ ਜਟੱਲ ਪ੍ਰਕਿਰਿਆ ਵਿੱਚ ਦੀ ਗੁਜ਼ਰਨਾ ਪੈਦਾ ਆ ਰਿਹਾ ਹੈ । ਬਹੁਤ ਸਾਰੇ ਅਪਰਾਧ ਅਦਾਲਤੀ ਪ੍ਰਕਿਰਿਆ ਜਾਂ ਗਵਾਹੀਆਂ ਰਾਹੀ ਸਾਬਤ ਨਹੀਂ ਹੋ ਸਕਦੇ । ਅਦਾਲਤੀ ਨਤੀਜਿਆਂ ਦੇ ਸਕੂਨ ਨਾਲੋਂ ਵਿਅਕਤੀ ਵਲੋਂ ਮਾਨਸਿਕ, ਆਰਥਿਕ ,ਸਮਾਜਿਕ, ਰਾਜਨੀਤਿਕ ਅਤੇ ਪ੍ਰਬੰਧਕੀ ਅਤੇ ਇਨਸਾਫ ਦੀ ਲੰਮੀ ਪ੍ਰਕਿਰਿਆ ਦੇ ਪ੍ਰਭਾਵਾਂ ਨੂੰ ਭੋਗਣ ਤੋਂ ਜਿਆਦਾ ਪੀੜਤ ਮਹਿਸੂਸ ਕਰਦਾ ਹੈ । ਕਿਉਂਕਿ ਇਹਨਾਂ ਪ੍ਰਕਿਰਿਆਵਾਂ ਦੀ ਸਮਾਜ ਪ੍ਰਾਣੀ ਹੋਣ ਕਰਕੇ ਇੱਕ ਦੂਜੇ ਨਾਲ ਛੁੱਪਵੀ ਸਾਂਝ ਹੁੰਦੀ ਹੈ ਜੋ ਸਿੱਧੇ ਜਾਂ ਅਸਿੱਧੇ ਤੌਰ ਤੇ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੀ ਹੈ । ਨਤੀਜਾ ਇਹਨਾਂ ਸੰਸਥਾਂਵਾਂ ਤੋਂ ਆਮ ਵਿਅਕਤੀ ਦਾ ਵਿਸ਼ਵਾਸ਼ ਉੱਡ ਜਾਂਦਾ ਹੈ ਜਾਂ ਘੱਟ ਜਾਂਦਾ ਹੈ । ਪਰ ਵਿਅਕਤੀ ਦੀ ਮਨੋਦਸ਼ਾ ਅਜਿਹੀ ਹੋ ਜਾਂਦੀ ਹੈ ਕਿ ਇਸ ਪ੍ਰਕਿਰਿਆ ਵਿੱਚੋਂ ਨਿਕਲ ਵੀ ਨਹੀਂ ਸਕਦਾ ਹੈ । ਇਹੀ ਅਪਰਾਧ ਦੀ ਨਵੀਂ ਸ਼ਾਖਾ ਨੂੰ ਜਨਮ ਦਿੰਦੀ ਅਵਸਥਾ ਹੈ ਜੋ ਸੁਭਾਵਿਕ ਹੀ ਖਤਰਨਾਕ ਹੈ । ਉਹ  ਕਬਜੇ ਅਤੇ ਭੋਗਣ ਦੀ ਲਾਲਸਾ ਨੇ ਮਨੁੱਖ ਨੂੰ ਆਦਿ ਤੋਂ ਹੀ ਅਪਰਾਧੀ ਬਿਰਤੀ ਦਾ ਬਣਾਈ ਰੱਖਿਆ ਹੈ । ਇਹ ਸੰਤਾਪ ਕੋਈ ਨਵੀਂ ਗੱਲ ਨਹੀਂ ਹੈ । ਵਿਅਕਤੀ ਤੋਂ ਵਿਅਕਤੀ ਅਤੇ ਰਾਜ ਤੋਂ ਰਾਜ ਦੀ ਲੁੱਟ ਘਸੁੱਟ ਦੀ ਪ੍ਰਵਿਰਤੀ ਨੇ ਰਿਸ਼ਤਿਆਂ ਦੀ ਮਰਿਯਾਦਾ ਦਾ ਲਗਾਤਾਰ ਕੀਤਾ ਹੈ । ਕਬਜੇ ਦੀ ਮਾਨਸਿਕਤਾ ਨੇ ਸਿਰਫ ਰਾਜ ਸਤ੍ਹਾ ਵਿੱਚ ਹੀ ਨਹੀਂ ਬਲਕਿ ਭਰਾ ਤੋਂ ਭਰਾ, ਭੇਣ ਤੋਂ ਭਰਾ,ਭਰਾ ਤੋਂ ਭੈਣ ਇਥੋਂ ਤੱਕ ਕਿ ਮਾਂ ਬਾਪ ਤੱਕ ਦੇ ਕਤਲ ਕਰਵਾਏ ਹਨ । ਅਜਿਹੀ ਮਾਨਸਿਕ ਸੋਚ ਨੇ  ਰਿਸ਼ਤਿਆਂ ਨੂੰ ਜਾਇਦਾਦਾਂ ਲਈ ਤਾਕ ਤੇ ਰੱਖ ਦਿਤਾ ਹੈ । ਤੱਗਾਂ ਦੇ ਤੱਗ ਜਮੀਨ ਦੇ ਕਾਬਜ਼ ਮਮੂਲੀ ਮਰਲਿਆ ਤੋਂ ਕਤਲ ਹੁੰਦੇ ਵੇਖੇ ਜਾ ਸਕਦੇ ਹਨ । ਮਨੋਵਿਗਿਆਨ ਇਸਨੂੰ  ਘਾਣ ਕੁਝ ਅਜਿਹੇ ਭਿਆਨਕ ਅਤੇ ਸੰਗੀਨ ਅਪਰਾਧਾਂ ਨੇ ਮਨੁਖ ,ਸਮਾਜ ਅਤੇ ਪ੍ਰੀਵਾਰਿਕ ਸਾਂਝਾਂ ਨੂੰ ਝੰਜੋੜ ਕੇ ਰੱਖ ਦਿਤਾ ਹੈ । ਸਮਾਜ ਵਿੱਚ ਹੋ ਰਹੇ ਅਜਿਹੇ ਅਪਰਾਧਾ ਨੂੰ ਬਹੁਤ ਸਾਰੀਆਂ ਸਮਾਜਿਕ ਅਤੇ ਪ੍ਰੀਵਾਰਿਕ ਉਲਝੱਣਾ ਕਾਰਨ ਕਨੂੰਨ ਦੀ ਜੱਦ ਵਿੱਚ ਨਹੀਂ ਲਿਆਦਾ ਜਾ ਸਕਦਾ । ਅਪਰਾਧਿਕ ਮਨੋਵਿਗਿਆਨ ਦਾ ਸਾਰਥਿਕ ਅਧਿਐਨ ਕਰਨ ਲਈ ਬਹੁਤ ਜਰੂਰੀ ਹੈ  ਭੌਤਿਕ ਵਿਗਿਆਨ ਦੇ ਨਾਲ ਨਾਲ ਫਰਾਂਸਿਸਕ ਮਨੋਵਿਗਿਆਨ ਦੇ ਵਿਅਕਤੀ ਦੇ ਸੁਭਾਅ ਤੇ ਸਮੇਂ ਸਮੇਂ ਸਮਾਜ ਵਿੱਚ ਵਾਪਰਦੇ ਦੇ ਹਰੇਕ ਕਿਸਮ ਦੇ ਪ੍ਰਭਾਵਾਂ ਦਾ ਅਧਿਐਨ ਕੀਤਾ ਜਾਵੇ । ਇਹ ਇੱਕ ਹੀ ਸ਼ਾਖਾ ਦੇ ਦੋ ਪਹਿਲੂ ਹਨ ਅਤੇ ਇੱਕ ਦੂਸਰੇ ਦੇ ਪੂਰਕ ਬਣ ਸਕਦੇ ਹਨ । ਦੋਹਾਂ ਦਾ ਮਕਸਦ ਮਾਨਸਿਕ ਅਪਰਾਧ ਦੇ ਕਾਰਨਾ ਨੂੰ ਜਾਨਣਾ ਹੈ । ਇੱਕ ਦਾ ਮਕਸਦ ਵਿਅਕਤੀ ਦੀ ਅਪਰਾਧਿਕ ਮਾਨਸਿਕਤਾ ਦੇ ਸਮਾਜ ਤੇ ਪੈਂਦੇ ਪ੍ਰਭਾਵ ਦਾ ਇਲਾਜ ਕਰਨਾ ਹੈ ਜਦਕਿ ਦੂਸਰੇ ਦਾ ਮਕਸਦ ਅਦਾਲਤੀ ਪ੍ਰਕਿਰਿਆ ਅਤੇ ਤਫ਼ਤੀਸ਼ ਵਿੱਚ ਮਦਦ ਕਰਨਾ ਹੈ । ਅਦਾਲਤਾਂ ਨਿਸਚਿਤ ਕਨੂੰਨਾਂ ਜਾਂ ਨਿਯਮਾਂ ਦੀ ਸੀਮਤ ਸੋਚ ਵਿੱਚੋਂ ਬਾਹਰ ਨਹੀਂ ਜਾਂ ਸਕਦੀਆਂ ਕਿਉਂਕਿ ਇਹ ਕਨੂੰਨ ਦੀ ਮਰਿਯਾਦਾ ਹੈ ਸਰਵਿਸ ਜਾਬਤੇ ਦੀਆਂ ਮਜ਼ਬੂਰੀਆਂ ਹਨ । ਇਸ ਕਰਕੇ ਅਦਾਲਤਾਂ  ਉਸ ਦਾਇਰੇ ਵਿੱਚ ਰਹਿਕੇ ਅਪਰਾਧੀ ਨੂੰ ਅਪਰਾਧ ਦੀ ਸਜਾ ਦੇ ਕੇ ਅਦਾਲਤਾਂ ਆਪਣਾ ਫਰਜ਼ ਪੂਰਾ ਕਰਦੀਆਂ ਹਨ । ਸਜਾ ਇੱਕ ਡਰ ਹੈ ਸਮਾਧਾਨ ਨਹੀਂ ਹੈ ਅਤੇ ਨਾ ਹੀ ਮਨੋਵਿਗਿਆਨਕ ਸੋਚ । ਸਮਾਜ ਅਪਰਾਧ ਦੇ ਕਾਰਨਾਂ ਅਤੇ ਉਹਨਾਂ ਦੇ ਸਮਾਧਾਨ ਬਾਰੇ ਚਿੰਤਤ ਹੈ । ਮਗਰ ਕਨੂੰਨ ਕਨੂੰਨ ਦੀ ਪਾਲਣਾ ਅਤੇ ਅਪਰਾਧੀ ਨੂੰ ਇਨਸਾਫ ਦਿਵਾਉਣ ਪ੍ਰਤੀ ਚਿੰਤਤ ਹੈ । ਅਗਰ ਸਜਾ ਸਮਾਧਾਨ ਹੁੰਦੀ ਤਾਂ ਸਮਾਜ ਦੇ ਬਾਕੀ ਵਿਅਕਤੀ ਬੇਹਤਰ ਸਮਾਜ ਵਿੱਚ ਜੀਅ ਰਹੇ ਹੁੰਦੇ । ਪਰ ਸਜਾਂਵਾਂ ਸਮਾਜ ਵਿੱਚ ਬੇਹਿਤਰੀ ਦੇ ਆਸਾਰ ਅਤੇ ਸਹਿਣਸ਼ੀਲਤਾ ਪੈਦਾ ਨਹੀਂ ਕਰ ਸਕਦੀਆਂ । ਬਹੁਤੇ ਸਜਾਵਾਂ ਭੁਗਤ ਰਹੇ ਕੈਦੀ ਜਾਂ ਤਾਂ ਪਾਗਲ ਹੋ ਜਾਂਦੇ ਹਨ । ਅਤੇ ਉਹਨਾਂ ਦੇ ਪ੍ਰੀਵਾਰ ਜਿਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ ਹੁੰਦਾ ਮਾਨਸਿਕ ਰੋਗੀ ਦੀ ਜ਼ਿੰਦਗੀ ਭੋਗਦੇ ਹਨ । ਬੇਗੁਨਾਹ ਹੋਣ ਦੇ ਬਾਵਯੂਦ ਗੁਨਾਹਗਾਰਾਂ ਵਾਂਗ ਸਮਾਜ ਤੌਂ ਆਪਣੇ ਆਪ ਨੂੰ ਲੁਕਾਉਂਦੇ ਫਿਰਦੇ ਹਨ । ਕਦੀ ਕਿਸੇ ਰਾਜਨੀਤਿਕ,ਸਮਾਜ ਸੇਵੀ ਜਾਂ ਧਾਰਮਿਕ ਸੰਸਥਾ ਨੇ ਅਜਿਹੇ ਬੇਗੁਨਾਹਾਂ ਦੀ ਗੱਲ ਨਹੀਂ ਕੀਤੀ । ਕਾਰਨ ਸਿਰਫ ਇਹੀ ਹੈ ਕਿ ਅਦਾਲਤਾਂ ਦੀ ਕਾਰਗ਼ੁਜਾਰੀ ਗਵਾਹੀਆਂ ਅਤੇ ਪਰਤਖ ਦਸਤਾਵੇਜ਼ਾਂ ਤੇ ਨਿਰਧਾਰਿਤ ਹੈ । ਇਹਨਾਂ ਗਵਾਹੀਆਂ ਅਤੇ ਪਰਤਖ ਦਸਾਵੇਜ਼ਾਂ ਪਿੱਛੇ ਬਣੀ ਭਾਵਨਾਂ ਨੂੰ ਸਮਝ ਸਕਣਾ ਸਿਰਫ ਮਨੋਵਿਗਿਆਨੀ ਜਾਂ ਜੋ ਵਿਅਕਤੀ ਭੋਗ ਰਿਹਾ ਹੈ ਸੋਈ ਜਾਣ ਸਕਦਾ ਹੈ । ਪਰ ਸਮਾਜ ਵਿੱਚ ਵਿਚਰਦਾ ਹਰ ਵਿਅਕਤੀ ਮਨ ਦੀ ਦੇ ਸਕਦੀਆਂ ਹਨ ਪਰ     ਅਪਰਾਧਿਕ ਮਾਮਲਿਆਂ ਦੀ ਤਫ਼ਤੀਸ ਅਤੇ ਅਦਾਲਤੀ ਪ੍ਰਕਿਰਿਆ ਨੂੰ ਪਾਰਦਰਸ਼ੀ, ਮਿਆਰੀ, ਅਧੁਨਿਕ ਅਤੇ ਫਰਾਸਿਸ ਆਧਾਰਿਤ ਕਰਨ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਰਥਿਕ ਹੱਲ ਕੱਢਿਆ ਜਾ ਸਕਦਾ ਹੈ ।  

                             ਸਮਾਜ ਨੂੰ ਸੁਧਾਰਨ ਦੀ ਏਨੀ ਜਰੂਰਤ ਨਹੀਂ ਜਿਨਾਂ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਹੈ । ਜਿਸ ਜਿਸ ਔਹਦੇ ਤੇ ਜੋ ਜੋ ਵੀ ਤਾਇਨਾਤ ਹੈ ਉਸਨੂੰ ਉਸਦੀ ਮਰਿਯਾਦਾ ਨੂੰ ਨਿਭਾਉਣ ਦੀ ਜਰੂਰਤ ਹੈ । ਜਿਸ ਲਈ ਸਮਾਜ ਅਤੇ ਦੇਸ਼ ਪ੍ਰਤੀ ਸੁਹਿਰਦ ਅਤੇ ਮਨ ਨੂੰ ਸੰਤੋਖੀ ਕਰਨ ਦੀ ਜਰੂਰਤ ਹੈ । ਅਗਰ ਆਪਣੇ ਆਪਣੇ ਆਰਥਿਕ ਵਸੀਲਿਆਂ ਦਾ ਨਿਰੀਖਣ ਕੀਤਾ ਜਾਵੇ ਤਾਂ ਸਮਾਜ ਦੇ ਹਰ ਵਿਅਕਤੀ  ਪਾਸ ਹਰ ਸੁੱਖ ਸੁਵਿੱਧਾ ਹੋ ਸਕਦੀ ਹੈ । ਇਸਤੋਂ ਵੀ ਜਰੂਰੀ ਹੈ ਕਿ ਆਪਣੇ ਆਪਣੇ ਕਾਰੋਬਾਰਾਂ ਅਤੇ ਉਹਨਾਂ ਪ੍ਰਤੀ ਇਮਾਨਦਾਰੀ ਨੂੰ ਵਾਚਿਆ ਜਾਵੇ ਤਾਂ

ਬੇਰੁਜ਼ਗਾਰੀ ਦੀ ਸਮਸਿਆ ਦਾ ਹੱਲ ਹੋ ਸਕਦਾ ਹੈ । ਪਰ ਮੁਫਤ ਦੀ ਰੋਟੀ ਅਤੇ ਵਗਾਰ ਦੀ ਸੇਵਾ ਦੇ ਸੰਕਲਪ ਨੇ ਹਰ ਦੇਸ਼ ਅਤੇ ਸਮਾਜ ਨੂੰ ਭਿਖਾਰੀ ਬਣਾ ਦਿਤਾ ਹੈ । ਰਾਜਨਿਤੀ ਨੂੰ ਕਾਰੋਬਾਰੀ ਅਤੇ ਧੰਦੇ ਦੇ ਰੂਪ ਵਿੱਚ ਧਾਰਨ ਕਰਨ ਵਾਲੇ ਰਾਜਨੇਤਾਵਾਂ ਨੇ ਦੇਸ਼ ਦੇ ਪ੍ਰਬੰਧਕੀ ਢਾਂਚੇ ਨੂੰ ਸੇਧ ਦੇਣ ਅਤੇ ਦੇਸ਼ ਦੇ ਹਿੱਤਾਂ ਦੀ ਰਾਖੀ ਲਈ ਵਰਤਣ ਦੀ ਬਜਾਏ ਨਿੱਜੀ ਜਾਂ ਰਾਜਨੀਤਿਕ ਫਾਇਦੇ ਲਈ ਵਰਤਿਆ ਹੈ । ਜਿਸ ਤੋਂ ਇਹ ਸਪਸ਼ਟ  ਹੈ ਕਿ ਜਿਸ ਮਕਸਦ ਲਈ ਸਮਾਜ ਨੂੰ ਪ੍ਰਬੰਧਕੀ ਢਾਂਚਿਆਂ ਨੂੰ ਤਿਆਰ ਕਰਨ ਦੀ ਜਰੂਰਤ ਪਈ ਸੀ ਉਸ ਮਕਸਦ ਵਿੱਚ ਇਹ ਢਾਂਚੇ ਪੂਰੀ ਤਰ੍ਹਾਂ ਸਫਲ ਨਹੀਂ ਹੋਏ । ਜਿਸ ਕਾਰਨ ਸਮਾਜ ਵਿੱਚ ਅਰਾਜਕਿਤਾ ਫੈਲ ਰਹੀ ਹੈ ਅਤੇ ਲੋਕਾਂ ਦਾ ਇਹਨਾਂ ਪ੍ਰਤੀ ਵਿਸ਼ਵਾਸ਼ ਟੁੱਟਦਾ ਜਾ ਰਿਹਾ ਹੈ । ਵਿਅਕਤੀ ਮਾਨਸਿਕ ਤੌਰ ਤੇ ਕਮਜ਼ੋਰ ਅਤੇ ਬੀਮਾਰ ਹੁੰਦਾ ਜਾ ਰਿਹਾ ਹੈ । ਰਾਜਨੀਤਿਕ ਪਨਾਹ,,ਫਾਇਦਾ ਪ੍ਰਭਾਵਿਤ ਤਫ਼ਤੀਸ਼ ਅਤੇ ਬੇਤਰਤੀਬ ਕਨੂੰਨ ਪ੍ਰਕਿ੍ਰਿਆ ਦਾ ਪੱਖਪਾਤੀ ਹੋਣਾ ਵਿਅਕਤੀ ਨੂੰ ਮਾਨਸਿਕ ਅਪਰਾਧੀ ਬਣਨ ਵੱਲ ਪ੍ਰੇਰਦਾ ਹੈ । ਨਿਗਰਾਨ ਪ੍ਰਬੰਧਕੀ ਢਾਂਚੇ ਨੇ ਆਪਣੇ ਆਪ ਨੂੰ ਰਾਜਨੀਤਿਕ ਪ੍ਰਭਾਵ ਅਧੀਨ ਆਪਣੀਆਂ ਤਾਇਨਾਤੀਆਂ ਬਚਾਉਣ ਅਤੇ ਕਮਾਈ ਅਤੇ ਸਮਰਥ ਪਦਵੀਆਂ ਤੇ ਨਿਯੁਕਤੀਆਂ ਹਾਸਲ ਕਰਨ ਵਿੱਚ ਉੱਲਝਾ ਰੱਖਿਆ ਹੈ । ਅਜਿਹੀ ਸਥਿਤੀ ਵਿੱਚ ਇਹਨਾਂ ਤੋਂ ਦੇਸ਼ ਅਤੇ ਜਨਤਕ ਹਿੱਤਾਂ ਦੀ ਰਾਖੀ ਅਤੇ ਪਾਲਣਾ ਦੀ ਆਸ ਕਰਨਾ ਪਾਗਲਪਣ ਹੈ ।

16 Aug 2015

Reply