Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਖੁਸ਼ੀਆਂ ਦੇ ਅਨੰਦਮਈ ਸਾਗਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
ਖੁਸ਼ੀਆਂ ਦੇ ਅਨੰਦਮਈ ਸਾਗਰ

ਗੇਟ ਤੇ ਬੈੱਲ ਵੱਜੀ ..

ਨੌਕਰ ਨੇ ਦੱਸਿਆ ਕੇ ਸੁਸਾਇਟੀ ਦਾ ਚੌਂਕੀਦਾਰ ਗੁਰਮੁਖ ਸਿੰਘ ਹੈ !

ਮੈਂ ਪੁੱਛਿਆ . ... ਤਨਖਾਹ ਤੇ ਨਹੀਂ ਸੀ ਬਕਾਇਆ ਉਸ ਦੀ ਇਸ ਮਹੀਨੇ ਦੀ

..?

ਅੱਗੋਂ ਕਹਿੰਦਾ ...ਨਹੀਂ ਜੀ ਉਹ ਤੇ ਪਹਿਲੀ ਨੂੰ ਹੀ ਫੜਾ ਦਿੱਤੀ ਸੀ ..!

ਸੋਚੀਂ ਪੈ ਗਿਆ ..ਫੇਰ ਕਿਓਂ ਆਇਆ ਇਸ ਵੇਲੇ ਸਵੇਰੇ ਸਵੇਰੇ ..?

ਫੇਰ ਕੁਝ ਸੋਚ ਕੇ ਨੌਕਰ ਨੂੰ ਕਿਹਾ ਚੱਲ ਭੇਜ ਦੇ ਅੰਦਰ ਓਨੂੰ !

ਉਹ ਹੱਸਦਾ ਹੋਇਆ ਅੰਦਰ ਆਇਆ...ਹੱਥ ਵਿਚ ਲੱਡੂਆਂ ਦਾ ਡੱਬਾ ਸੀ !

ਆਉਂਦਿਆਂ ਹੀ ਗੋਡਿਆਂ ਨੂੰ ਹੱਥ ਲਾ ਭੁੰਜੇ ਬਹਿ ਗਿਆ ..!

ਖੁਸ਼ੀ ਚ ਖੀਵਾ ਹੁੰਦਾ ਬੋਲਿਆ ..."ਸਰਦਾਰ ਜੀ ਮੁੰਡਾ ਪਾਸ ਹੋਇਆ ਦਸਵੀਂ

ਚੋਂ 65% ਨੰਬਰ ਲੈ ਕੇ !

ਖ਼ਾਨਦਾਨ ਚੋਂ ਪਹਿਲਾ ਜੁਆਕ ਜੀਨੇ ਦਸਵੀਂ ਪਾਸ ਕੀਤੀ ..ਉਹ ਵੀ ਆਪਣੇ

ਸਿਰ ਤੇ ..!

ਸਾਡੇ ਹਮਾਤੜਾਂ ਦੇ ਹਾਲਾਤ ਤੁਹਾਥੋਂ ਕਿਹੜੇ ਲੁਕੇ ਆ ..ਪੰਜ ਨਿਆਣੇ ..ਦੋ

ਵਿਆਹੁਣ ਯੋਗ ਧੀਆਂ ..

ਲਕਵੇ ਦੀ ਮਾਰੀ ਵਹੁਟੀ ਤੇ ਉੱਤੋਂ ਕਿਰਾਏ ਦਾ ਘਰ ..ਫੇਰ ਵੀ ਬੜੀ ਕਿਰਪਾ

ਕੀਤੀ ਵਾਹਿਗੁਰੂ ਨੇ !

ਮੈਂ ਪੁੱਛਿਆ " ਚਾਹ ਪੀਵੇਂਗਾ ਗੁਰਮੁਖ ...?"

ਕਹਿੰਦਾ ਸ਼ੁਕਰ ਹੈ ਜੀ ਤੁਸੀਂ ਦੋ ਘੜੀਆਂ ਪਿਆਰ ਨਾਲ ਗੱਲਾਂ ਕਰ ਲਈਆਂ

..ਮੈਨੂੰ ਗਰੀਬ ਨੂੰ ਸਭ ਕੁਝ ਮਿਲ ਗਿਆ ! "

ਮੈਂ ਅੰਦਰ ਗਿਆ ...ਲਫਾਫੇ ਵਿਚ ਸੌ ਸੌ ਦੇ ਦੋ ਨੋਟ ਪਾ ਉਸਦੇ ਵਲ ਵਧਾਏ ..ਉਹ

ਅੱਗੋਂ ਫੜੇ ਹੈਨਾ ..ਆਖੇ ਲੱਡੂ ਸ਼ਗਨ ਲੈਣ ਵਾਸਤੇ ਥੋੜੀ ਸਨ ਲਿਆਂਦੇ ...

ਕਹਿੰਦਾ ਬਸ ਖੁਸ਼ੀ ਮਿਲ਼ੀ ..ਸਾਂਭੀ ਨੀ ਗਈ ਤੇ ਸਾਂਝੀ ਕਰਨ ਆ ਗਿਆ

ਥੋਡੇ ਦਰ ਤੇ ...

ਬਾਪ ਨੂੰ ਚੇਤੇ ਕਰ ਅੱਖਾਂ ਭਰ ਲਈਆਂ ... ਕਹਿੰਦਾ ਬਾਪੂ ਜੀ ਕਹਿੰਦਾ ਹੁੰਦਾ

ਸੀ .. ਪੁੱਤ ਖੁਸ਼ੀ ਸਾਂਝੀ ਕੀਤਿਆਂ ਵਧਦੀ ਹੈ ..ਤੇ ਕਾਲ ਪੁਰਖ ਹੋਰ ਬਰਕਤ

ਪਾਉਂਦਾ ਹੈ " !

ਬਸ ਏਨਾ ਕਹਿੰਦਾ ਉਠਿਆ ਤੇ ਗੋਡਿਆਂ ਨੂੰ ਹੱਥ ਲਾ ਤੁਰਦਾ ਬਣਿਆ !

ਮੈਨੂੰ ਯੂਰੋਪ ਘੁੰਮਣ ਗਿਆ ਆਪਣਾ ਮੁੰਡਾ ਚੇਤੇ ਆ ਗਿਆ ...

ਵੀਹ ਹਜਾਰ ਡਾਲਰ ਨਾਲ ਲੈ ਕੇ ਗਿਆ ...ਵੀਹ ਹੋਰ ਮੰਗਾਏ ਪਿਛਲੇ ਹਫਤੇ ..

ਤੇ ਫੇਰ ਜਦੋਂ ਪਰਸੋਂ ਪੰਦਰਾਂ ਵਾਸਤੇ ਫੇਰ ਫੋਨ ਕਰ ਦਿੱਤਾ ਤਾਂ ਏਨਾ ਹੀ ਪੁੱਛਿਆ

ਪੁੱਤ ਇੰਨੇ ਪੈਸੇ ਕਾਦੇ ਲਈ..ਤੇ ਫੋਨ ਕੱਟ ਗਿਆ ਗੁੱਸੇ ਨਾਲ !

ਸਾਰਾ ਸਾਰਾ ਦਿਨ ਕਮਰੇ ਵਿਚ ਬੰਦ ਰਹਿੰਦੀ ਧੀ ਦੀ ਸ਼ਕਲ ਦੇਖਿਆਂ ਕਈ

ਦਿਨ ਹੋ ਗਏ

ਪਰ ਲੈਪ-ਟਾਪ ਤੇ ਵੱਜਦੀਆਂ ਉਂਗਲਾਂ ਦੀ ਵਾਜ ਇਹ ਤੱਸਲੀ ਦਿੰਦੀ ... ..ਕੇ

ਚਲੋ ਹੈ ਤੇ ਘਰੇ ਈ !

ਛੋਟੇ ਭਾਈ ਦਾ ਸ਼ੇਅਰ ਮਾਰਕੀਟ ਕਰੈਸ਼ ਤੋਂ ਬਾਅਦ ਹੋਇਆ ਕਰੋੜਾ ਦਾ

ਨੁਕਸਾਨ ਤੇ ਫੇਰ ਹਸਪਤਾਲ ਵਿਚ ਹੋਇਆ ਉਸਦਾ ਦਿਲ ਦਾ ਓਪਰੇਸ਼ਨ !

ਭਤੀਜੇ ਦੇ ਨੰਬਰ 95% ਤੋਂ ਘੱਟ ਆਏ ਤੇ ਫੇਰ ਘਰ ਵਿਚ ਪਏ ਕਲੇਸ਼ ਤੇ ਭਾਬੀ ਦੇ

ਬੋਲ ਕੇ ..ਇਸ ਮੁੰਡੇ ਨੇ ਸਾਨੂੰ ਸੋਸਾਇਟੀ ਵਿਚ ਮੂੰਹ ਦਿਖਾਉਣ ਜੋਗਾ ਨਹੀਂ

ਛਡਿਆ ! ਏਨੀਆਂ ਟਿਊਸ਼ਨਾਂ..ਤਾਂ ਵੀ ਏਨੇ ਘੱਟ ਨੰਬਰ !

ਮੈਨੂੰ ਟੇਬਲ ਤੇ ਪਏ ਲੱਡੂਆਂ ਦੇ ਡੱਬੇ ਵੱਲ ਦੇਖ ਈਰਖਾ ਹੋਈ ਜਾ ਰਹੀ ਸੀ !

ਕਿਥੇ ਮਿਲਦੀਆਂ ਏਡੀਆਂ ਸੰਤੁਸ਼ਟ ਤੇ ਸੰਤੋਖੀਆਂ ਹੋਈਆਂ ਰੂਹਾਂ ਅੱਜ ਕੱਲ...?

ਦਿਖਾਵੇ ਤੇ ਅਮੀਰੀ ਦੀ ਚਾਦਰ ਲਪੇਟੀ ਭਟਕਦੇ ਹੋਏ ਬਨਾਵਟੀ ਲੋਕ

...ਦਿਨੇ ਰਾਤੀ ਬੱਸ ਇੱਕੋ ਸੋਚ ....ਹੋਰ ਪੈਸੇ ..ਹੋਰ ਕਾਰਾਂ ..ਵੱਡੇ ਘਰ....ਵੱਡਾ ਬੈਂਕ ਬੈਲੰਸ ....ਵੱਧ ਪਰਸੇਂਟੇਜ ...ਵਧੀਆ ਕਾਲਜ ..ਵਧੀਆ ਜਿੰਦਗੀ ..ਮੁਨਾਫ਼ਾ ...ਪ੍ਰੋਫਿਟ ...ਆਰਾਮ ..ਇੱਜਤ ..ਅਸਰ ਰਸੂਖ ....ਵਧੀਆ ਸੁਖ ਸਹੂਲਤਾਂ ..ਤੇ ਸਰਕਾਰੇ-ਦਰਬਾਰੇ ਵਾਕਫ਼ੀਆਂ !ਬਸ ਇਸੇ ਨਾ-ਮੁੱਕਣ ਵਾਲੀ ਭਟਕਣ ਵਿਚ ਗੁਆਚੇ ਹੋਏ ਅਸੀਂ ਲੋਕ ਆਪਣੇ ਅੰਦਰ ਮੌਜੂਦ "ਖੁਸ਼ੀਆਂ ਦੇ ਅਨੰਦਮਈ ਸਾਗਰ" ਨੂੰ ਨਜਰਅੰਦਾਜ ਕਰ ਬਾਹਰੀ ਤਿੱਖੀ ਧੁੱਪ ਵਿਚ ਖਲੋਤੇ ਪਾਣੀ ਦੇ ਟੈਂਕਰ ਨੂੰ ਉਡੀਕੀ ਜਾਂਦੇ ਹਾਂ !

 

Author: Unknown

09 Dec 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਬਿਲਕੁਲ ਸੱਚ ਬਾਈ ਜੀ
ਉੱਪਰੀ ਦਿਖਾਵਾ ਹੀ ਰਹਿ ਗਿਆ ਹੈ ਦਿਲੋਂ ਸੰਤੁਸ਼ਟ ਲੋਕ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ
ਸਰਦੇ-ਵਰਦੇ ਬੰਦੇ ਦੀ ਭਟਕਣਾ ਮੁੱਕਣ ਦਾ ਨਾਂ ਨਹੀਂ ਲੈਂਦੀ ਤੇ ਕੁੱਝ ਅਜਿਹੇ ਲੋਕ ਵੀ ਹਨ ਜੋ ਥੋੜਾਂ ਚ ਜ਼ਿੰਦਗੀ ਗੁਜ਼ਾਰਦੇ ਹੋਏ ਵੀ ਰੱਬ ਦਾ ਸ਼ੁਕਰ ਮਨਾਉਂਦੇ ਹਨ ।
09 Dec 2017

Reply