Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇੰਟਰਨੈੱਟ ਦੇ ਤੀਹ ਸਾਲ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਇੰਟਰਨੈੱਟ ਦੇ ਤੀਹ ਸਾਲ

ਪਲਾਂ ’ਚ ਸਿਮਟੀ ਸਾਲਾਂ ਦੀ ਦੂਰੀ

ਲੱਖਾਂ-ਕਰੋੜਾਂ ਲੋਕਾਂ ਦੀ ਜ਼ਿੰਦਗੀ ਨੂੰ ਗਿਆਨ ਦੇ ਚਾਨਣ ਨਾਲ ਰੁਸ਼ਨਾਉਣ ਤੇ ਮੀਲਾਂ ਦੀ ਦੂਰੀ ਨੂੰ ਬੇਮਾਅਨੇ ਬਣਾਉਣ ਵਾਲੇ ਇੰਟਰਨੈੱਟ ਨੇ ਨਵੇਂ ਵਰ੍ਹੇ ਦੇ ਆਗਾਜ਼ ਨਾਲ ਆਪਣੇ ਤੀਹ ਸਾਲ ਪੂਰੇ ਕਰ ਲਏ ਹਨ। ਮਨੁੱਖੀ ਦਿਮਾਗ਼ ਦੀ ਇਸ ਮਹਾਨ ਕਾਢ ਨੇ ਸੰਸਾਰ ਪੱਧਰ ’ਤੇ ਇਨਕਲਾਬੀ ਤਬਦੀਲੀਆਂ ਲਿਆਂਦੀਆਂ ਅਤੇ ਦੁਨੀਆਂ ਦਾ ਮੂੰਹ-ਮੁਹਾਂਦਰਾ ਬਦਲ ਕੇ ਰੱਖ ਦਿੱਤਾ। ਪਹਿਲੀ ਜਨਵਰੀ 1983 ਨੂੰ ਅਮਰੀਕਾ ਦੇ ਰੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੇ ਅਰਪਾਨੈੱਟ ਨੈੱਟਵਰਕ ਦੀ ਥਾਂ ਇੰਟਰਨੈੱਟ ਪ੍ਰੋਟੋਕੋਲ ਸੂਟ (ਆਈ.ਪੀ.ਐਸ.) ਸੰਚਾਰ ਪ੍ਰਣਾਲੀ ਨੂੰ ਅਪਣਾਇਆ ਗਿਆ, ਜਿਸ ਨੇ ਅੱਗੇ ਵਰਲਡ ਵਾਈਡ ਵੈੱਬ (ਡਬਲਿਊ.ਡਬਲਿਊ.ਡਬਲਿਊ.) ਲਈ ਰਾਹ ਪੱਧਰਾ ਕੀਤਾ। ਇਹ ਸਭ ਕੁਝ ਵੱਖ-ਵੱਖ ਕੰਪਿਊਟਰਾਂ ਵਿੱਚ ਆਪਸੀ ਸੰਚਾਰ ਨੂੰ ਸੰਭਵ ਬਣਾਉਣ ਅਤੇ ਅਮਰੀਕਾ ਵਿੱਚ ਸਰਕਾਰ ਤੇ ਵੱਖ-ਵੱਖ ਸੰਸਥਾਵਾਂ ਨੂੰ ਆਪਸ ਵਿੱਚ ਜੋੜਨ ਦੇ ਮੰਤਵ ਨਾਲ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸੰਚਾਰ ਲਈ ਕੰਪਿਊਟਰਾਂ ਨੂੰ ਤਾਰ ਨਾਲ ਆਪਸ ਵਿੱਚ ਜੋੜਨਾ ਪੈਂਦਾ ਸੀ ਜਿਸ ਨਾਲ ਤਾਲਮੇਲ ਅਤੇ ਸੰਚਾਰ ਦੀ ਸਮੱਸਿਆ ਪੈਦਾ ਹੁੰਦੀ ਸੀ। ਮੌਜੂਦਾ ਸਮੇਂ ਇੰਟਰਨੈੱਟ ਦੀ ਵਰਤੋਂ ’ਤੇ ਸਰਵਵਿਆਪੀ ਹੋਂਦ ਨੂੰ ਵੇਖਦੇ ਹੋਏ ਇਹ ਸੋਚਿਆ ਵੀ ਨਹੀਂ ਜਾ ਸਕਦਾ ਕਿ ਇਸ ਸਫ਼ਰ ਦੀ ਸ਼ੁਰੂਆਤ ਸਿਰਫ਼ ਤਿੰਨ ਦਹਾਕੇ ਪਹਿਲਾਂ ਹੋਈ ਸੀ। 1990 ਵਿੱਚ ਟਿਮ ਬਰਨਰਜ਼ ਲੀ ਦੀ ਵਰਲਡ ਵਾਈਡ ਵੈੱਬ ਖੋਜ ਨੇ ਇਸ ਖੇਤਰ ਵਿੱਚ ਨਵੇਂ ਦਿਸਹੱਦਿਆਂ ਨੂੰ ਛੂਹਿਆ। ਲੱਖਾਂ-ਕਰੋੜਾਂ ਇੰਟਰਨੈੱਟ ਪੰਨਿਆਂ ਅਤੇ ਅਨੇਕਾਂ ਭਾਸ਼ਾਵਾਂ ਵਿੱਚ ਹਰ ਤਰ੍ਹਾਂ ਦੀ ਸਮੱਗਰੀ ਮੁਹੱਈਆ ਕਰਵਾਉਣ ਵਾਲਾ ਵਰਲਡ ਵਾਈਡ ਵੈੱਬ ਅੱਜ ਸੰਸਾਰ ਦਾ ਸਭ ਤੋਂ ਵੱਡਾ ਜਾਣਕਾਰੀ ਮੁਹੱਈਆ ਕਰਵਾਉਣ ਵਾਲਾ ਖੋਜ ਇੰਜਣ ਹੈ।
ਇੰਟਰਨੈੱਟ ਦੀ ਮਕਬੂਲੀਅਤ ਦਾ ਇੱਥੋਂ ਵੀ ਪਤਾ ਲੱਗਦਾ ਹੈ ਕਿ ਅੱਜ ਕਿਸੇ ਵੀ ਮੁਲਕ ਜਾਂ ਵਿਅਕਤੀ ਦੇ ਵਿਕਾਸ ਦਾ ਪੱਧਰ ਇਸ ਨਾਲ ਜੋੜ ਕੇ ਆਂਕਿਆ ਜਾਂਦਾ ਹੈ। ਅੱਜ ਦੀ ਪੀੜ੍ਹੀ ਇੰਟਰਨੈੱਟ ਦੀਆਂ ਵੀਕੀਪੀਡੀਆ, ਸੋਸ਼ਲ ਨੈੱਟਵਰਕਿੰਗ ਸਾਈਟਸ ਆਨਲਾਈਨ ਰਿਜ਼ਰਵੇਸ਼ਨ, ਨਕਸ਼ਿਆਂ ਅਤੇ ਹੋਰ ਅਨੇਕਾਂ ਸੇਵਾਵਾਂ ਤੋਂ ਬਿਨਾਂ ਜੀਵਨ ਦੀ ਕਲਪਨਾ ਨਹੀਂ ਕਰ ਸਕਦੀ। ਇੰਟਰਨੈੱਟ ਦੀ ਬਦੌਲਤ ਹੀ ਪਲਕ ਝਪਕਦੇ ਸੂਚਨਾਵਾਂ, ਸੁਨੇਹਿਆਂ, ਅਤੇ ਤਸਵੀਰਾਂ ਆਦਿ ਦਾ ਆਦਾਨ-ਪ੍ਰਦਾਨ ਸਮੁੰਦਰੋਂ ਪਾਰ ਤਕ ਹੋ ਜਾਂਦਾ ਹੈ। ਘਰ ਬੈਠੇ ਅਸੀਂ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਮਿੰਟਾਂ-ਸਕਿੰਟਾਂ ਵਿੱਚ ਗੱਲ ਕਰ ਸਕਦੇ ਹਾਂ। ਇੰਟਰਨੈੱਟ ਦੀ ਬਦੌਲਤ ਹੀ ਅੱਜ ਦੁਨੀਆਂ ਇੱਕ ਛੋਟੇ ਪਿੰਡ ਵਿੱਚ ਤਬਦੀਲ ਹੋ ਚੁੱਕੀ ਹੈ। ਵਿਅਕਤੀਗਤ ਪੱਧਰ ਤੋਂ ਲੈ ਕੇ ਸੰਸਾਰ ਦੇ ਰਾਜਨੀਤਕ, ਸਮਾਜਿਕ, ਆਰਥਿਕ ਆਦਿ ਖੇਤਰਾਂ ਵਿੱਚ ਵੀ ਇੰਟਰਨੈੱਟ ਦਾ ਵਡਮੁੱਲਾ ਯੋਗਦਾਨ ਹੈ। ਇੰਟਰਨੈੱਟ ਨੇ ਲੱਖਾਂ-ਕਰੋੜਾਂ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਹੈ। ਅਨੇਕਾਂ ਲੋਕ ਘਰ ਬੈਠੇ ਆਨਲਾਈਨ ਕੰਮ ਕਰਕੇ ਪੈਸੇ ਕਮਾ ਰਹੇ ਹਨ।   ਸੂਚਨਾ ਤਕਨਾਲੋਜੀ ਦੇ ਖੇਤਰ ਦਾ ਪਸਾਰ ਵੀ ਇੱਟਰਨੈੱਟ ਨਾਲ ਜੁੜਿਆ ਹੋਇਆ ਹੈ। ਜੇ ਇਹ ਕਹਿ ਲਿਆ ਜਾਵੇ ਕਿ ਪਿਛਲੇ ਇੱਕ ਦਹਾਕੇ ਦੌਰਾਨ ਇੰਟਰਨੈੱਟ ਨੇ ਮਨੁੱਖੀ ਜੀਵਨ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਅੱਜ ਖਾਂਦੇ-ਪੀਂਦੇ, ਉÎੱਠਦੇ-ਬੈਠਦੇ ਅਸੀਂ ਇੰਟਰਨੈੱਟ ਨਾਲ ਜੁੜੇ ਹੋਏ ਹਾਂ। ਕੰਪਿਊਟਰ, ਮੋਬਾਈਲਾਂ, ਆਈਪੈਡ, ਟੇਬਲੈੱਟ ਰਾਹੀਂ ਇੰਟਰਨੈੱਟ ਦੀ ਹੋ ਰਹੀ ਭਾਰੀ ਵਰਤੋਂ ਇਸ ਦੇ ਸਾਡੀ ਜ਼ਿੰਦਗੀ ਦਾ ਅਹਿਮ  ਤੇ ਅਟੁੱਟ ਹਿੱਸਾ ਬਣਨ ਦੀ ਗਵਾਹੀ ਭਰਦਾ ਹੈ।
ਇੰਟਰਨੈੱਟ ਦੇ ਜਿੱਥੇ ਅਨੇਕਾਂ ਫਾਇਦੇ ਹਨ, ਉੱਥੇ ਇਸ ਦੀ ਗ਼ਲਤ ਵਰਤੋਂ ਤੇ ਮਾੜੇ ਪ੍ਰਭਾਵਾਂ ਤੋਂ ਵੀ ਪਾਸਾ ਨਹੀਂ ਵੱਟਿਆ ਜਾ ਸਕਦਾ। ਭਾਰਤ-ਚੀਨ ਸਮੇਤ ਕਈ ਮੁਲਕਾਂ ਵਿੱਚ ਇੰਟਰਨੈੱਟ ਅੱਜ ਸਮਾਜਿਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਬੱਚੇ ਸਮੇਂ ਤੋਂ ਪਹਿਲਾਂ ਜੁਆਨ ਹੋ ਰਹੇ ਹਨ। ਇਸ ਦਾ ਸਭ ਤੋਂ ਵੱਧ ਅਸਰ ਬੱਚਿਆਂ ਦੀ ਕਲਪਨਾ ਸ਼ਕਤੀ ’ਤੇ ਵੇਖਣ ਨੂੰ ਮਿਲ ਰਿਹਾ ਹੈ। ਬੱਚੇ ਹਰ ਕੰਮ ਲਈ ਇੰਟਰਨੈੱਟ ਦੀ ਵਰਤੋਂ ਕਰ ਰਹੇ ਹਨ। ਇਸ ਦੀ ਆਦਤ ਨੇ ਖੇਡਾਂ ਪ੍ਰਤੀ ਬੱਚਿਆਂ ਦਾ ਝੁਕਾਅ ਘਟਾਇਆ ਹੈ ਜਿਸ ਦਾ ਅਸਰ ਸਾਡੀ ਆਉਣ ਵਾਲੀ ਪੀੜ੍ਹੀ ’ਤੇ ਸਪਸ਼ਟ ਨਜ਼ਰ ਆ ਰਿਹਾ ਹੈ।
ਬੀਤੇ ਸਮੇਂ ਅਤਿਵਾਦੀ ਜਾਂ ਹੋਰ ਹਿੰਸਾ ਉਕਸਾਊ ਗਤੀਵਿਧੀਆਂ ਵਿੱਚ ਇੰਟਰਨੈੱਟ ਦੀ ਭੂਮਿਕਾ ਤੋਂ ਵੀ ਕਈ ਮੁਲਕ ਚਿੰਤਤ ਹਨ। ਇਸ ਦੇ ਚਲਦੇ ਚੀਨ ਨੇ ਇੰਟਰਨੈੱਟ ਦੀ ਵਰਤੋਂ ਸਬੰਧੀ ਕਾਫ਼ੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਤੇ ਉੱਥੇ ਕਈ ਸਾਈਟਸ ’ਤੇ ਪੂਰਨ ਪਾਬੰਦੀ ਲੱਗੀ ਹੋਈ ਹੈ। ਭਾਰਤ ਵਿੱਚ ਵੀ ਲੰਮੇ ਸਮੇਂ ਤੋਂ ਕੁਝ ਸਾਈਟਸ ’ਤੇ ਪਾਬੰਦੀ ਲਾਉਣ ਦੀ ਮੰਗ ਚੱਲ ਰਹੀ ਹੈ ਪਰ ਇੰਟਰਨੈੱਟ ਦੀ ਸੰਸਾਰ ਪੱਧਰੀ ਪਹੁੰਚ ਸਦਕਾ ਅਜਿਹਾ ਕਰ ਸਕਣਾ ਸੰਭਵ ਨਹੀਂ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇੰਟਰਨੈੱਟ ਦੀ ਗ਼ਲਤ ਵਰਤੋਂ ਰੋਕਣ ਲਈ ਮਾਪਿਆਂ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਤਾਂ ਕਿ ਇਸ ਦੇ ਮਾੜੇ ਪ੍ਰਭਾਵਾਂ ਤੋਂ ਬੱਚਿਆਂ ਨੂੰ ਬਚਾਇਆ ਜਾ ਸਕੇ। ਇੰਟਰਨੈੱਟ ਕੋਈ ਬੁਰੀ ਚੀਜ਼ ਨਹੀਂ ਧਿਆਨ ਸਿਰਫ਼ ਇਸ ਗੱਲ ਵੱਲ ਦੇਣ ਦੀ ਲੋੜ ਹੈ ਕਿ ਇਸ ਦੀ ਵਰਤੋਂ ਕਿਸ ਕੰਮ ਲਈ ਹੋ ਰਹੀ ਹੈ।

02 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc sharing.....thnx.....ji.....

03 Jan 2013

Reply