Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੱਚਿਆਂ ਵਿੱਚ ਵਧ ਰਿਹਾ ਇੰਟਰਨੈੱਟ ਦਾ ਰੁਝਾਨ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Charanjeet Singh
Charanjeet
Posts: 90
Gender: Male
Joined: 17/Feb/2014
Location: Zira
View All Topics by Charanjeet
View All Posts by Charanjeet
 
ਬੱਚਿਆਂ ਵਿੱਚ ਵਧ ਰਿਹਾ ਇੰਟਰਨੈੱਟ ਦਾ ਰੁਝਾਨ

ਕੋਈ ਸਮਾਂ ਹੁੰਦਾ ਸੀ ਜਦੋਂ ਬੱਚੇ ਕਬੱਡੀ, ਬਾਂਦਰ ਕਿੱਲਾ, ਪਿੱਠੂ ਗਰਮ, ਲੁਕਣ ਮਚਾਈ, ਭੰਡਾ-ਭੰਡਾਰੀਆ ਆਦਿ ਵਰਗੀਆਂ ਖੇਡਾਂ ਖੇਡਦੇ ਸਨ ਪਰ ਅੱਜ ਕੱਲ ਇਹਨਾਂ ਖੇਡਾਂ ਦੀ ਜਗ੍ਹਾ ਇੰਟਰਨੈੱਟ ਨੇਂ ਲੈ ਲਈ ਹੈ। ਖੇਡਨਾਂ ਤਾਂ ਦੂਰ ਦੀ ਗੱਲ ਬੱੱਚਿਆਂ ਨੂੰ ਪੁਰਾਤਨ ਖੇਡਾਂ ਬਾਰੇ ਪਤਾ ਹੀ ਨਹੀਂ ਹੈ ਤੇ ਨਾਂ ਹੀ ਓਹ ਇਸ ਵਿੱਚ ਰੁਚੀ ਰੱਖਦੇ ਹਨ ਕਿਉਂ ਕਿ ਇਹਨਾਂ ਦਾ ਸਾਰਾ ਧਿਆਨ ਇੰਟਰਨੈੱਟ ਤੇ ਹੋ ਗਿਆ ਹੈ। ਸਿੱਟੇ ਵਜੋਂ ਬੱਚਿਆਂ ਦਾ ਸਰੀਰਕ ਵਿਕਾਸ ਰੁਕ ਗਿਆ ਹੈ ਅਤੇ ਬੱਚੇ ਸਰੀਰਕ ਪੱਖੋਂ ਕਮਜੋਰ ਹੁੰਦੇ ਜਾ ਰਹੇ ਹਨ।ਅੱਜ ਦਾ ਯੁੱਗ ਤਕਨੀਕ ਦਾ ਯੁੱਗ ਹੈ ਜਿੱਥੇ ਇੰਟਰਨੈੱਟ ਦੀ ਵਰਤੋ ਬਹੁਤ ਹੀ ਸਾਰਥਿਕ ਕੰਮਾਂ ਲਈ ਹੋ ਰਹੀ ਹੈ ਉੱਥੇ ਦੂਜੇ ਪਾਸੇ ਬੱਚਿਆਂ ਉਪਰ ਇਸਦਾ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ। ਬੱਚੇ ਮੋਬਾਇਲ, ਲੈਪਟਾਪ, ਟੈਬਲੇਟ ਆਦਿ ਉਪਕਰਨਾਂ ਵਿੱਚ ਹਰ ਸਮੇਂ ਖੁੱਭੇ ਰਹਿੰਦੇ ਹਨ। ਇੰਟਰਨੈਟ ਦੀ ਜ਼ਿਆਦਾ ਵਰਤੋ ਨਾਲ ਬੱਚਿਆਂ ਦੀ ਅੱਖਾਂ ਦੀ ਰੋਸ਼ਨੀਂ ਘੱਟ ਰਹੀ ਹੈ। ਬੱਚਿਆਂ ਦੇ ਵਤੀਰੇ ਵਿੱਚ ਚਿੜਚਿੜਾਪਣ ਆ ਰਿਹਾ ਹੈ ਅਤ ਮਿਲਣਸਾਰ ਦੀ ਭਾਵਨਾਂ ਖਤਮ ਹੋ ਰਹੀ ਹੈ। ਬੱਚੇ ਘਰਦਿਆਂ ਨਾਲ ਬੈਠਣ ਦੀ ਬਜਾਏ ਇਕੱਲੇ ਬੈਠਕੇ ਮੋਬਾਇਲ ਤੇ ਇੰਟਰਨੈੱਟ ਚਲਾਉਣਾ ਜਿਆਦਾ ਪਸੰਦ ਕਰਦੇ ਹਨ। ਕਈ ਵਾਰ ਮਾਤਾ ਪਿਤਾ ਨੂੰ ਇੰਟਰਨੈੱਟ ਸਬੰਧੀ ਘੱਟ ਜਾਣਕਾਰੀ ਜਾਂ ਜਾਣਕਾਰੀ ਨਾਂ ਹੋਣ ਕਾਰਨ ਉਹਨਾਂ ਨੂੰ ਪਤਾ ਹੀ ਨਹੀਂ ਚਲਦਾ ਕਿ ਉਹਨਾਂ ਦਾ ਬੱਚਾ ਇੰਟਰਨੈੱਟ ਜਿਹੀ ਕਿਸ ਬੁਰਾਈ ਦੀ ਦਲਦਲ ਵਿੱਚ ਧਸਦਾ ਜਾ ਰਿਹਾ ਹੈ।ਇੰਟਰਨੈੱਟ ਉਪਰ ਕੁਝ ਜਿਆਦਾ ਜਾਨਣ ਦੀ ਬੱਚਿਆਂ ਦੀ ਇੱਛਾ ਕਈ ਵਾਰ ਬਚਿਆਂ ਨੂ੍ਹੰ ਹੋਰ ਵੀ ਗਲਤ ਕੰਮਾਂ ਦਾ ਆਦਿ ਬਣਾ ਦਿੰਦੀ ਹੈ।ਬੱਚੇ ਸ਼ੋਸ਼ਲ ਸ਼ਾਈਟਾਂ ਉੱਪਰ ਆਪਣੀ ਹਮ-ਉਮਰ ਦੇ ਬੱਚਿਆਂ ਨਾਲ ਗੱਲਬਾਤ ਕਰਨਾਂ ਸ਼ੁਰੂ ਕਰ ਦਿੰਦੇ ਹਨ ਅਤੇ ਇੱਕ ਦੂਜੇ ਨਾਲ ਨੇੜਤਾ ਬਨਾਉਣ ਦੀ ਕੋਸ਼ਿਸ਼ ਕਰਦੇ ਹਨ। ਇਹ ਸ਼ੋਸ਼ਲ ਸਾਈਟਾਂ ਉਪਰ ਆਮ ਤੋਰ ਤੇ ਉਮਰ ਦੀ ਇੱਕ ਪਾਬੰਦੀ ਹੁੰਦੀ ਹੈ। ਪਰ ਬੱਚੇ ਬਹੁਤ ਚਾਲਾਕੀ ਨਾਲ ਇਹਨਾਂ ਸ਼ੋਸ਼ਲ ਸਾਈਟਾ ਉਪਰ ਗਲਤ ਜਾਣਕਾਰੀ ਭਰਕੇ ਆਪਣਾ ਪ੍ਰੋਫਾਈਲ ਬਣਾ ਲੈਂਦੇ ਹਨ।

                ਕਈ ਵਾਰ ਬੱਚੇ ਇਕ ਦੂਜੇ ਦੇ ਨਾਮ ਦਾ ਇਸਤੇਮਾਲ ਕਰਕੇ ਗਲਤ ਪ੍ਰੋਫਾਈਲ ਬਣਾ ਲੈਂਦੇ ਹਨ ਅਤੇ ਉਹਨਾਂ ਦੀ ਦੁਰਵਰਤੋਂ ਕਰਦੇ ਹਨ। ਬੱਚਿਆਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਇਹ ਇੱਕ ਸਾਈਬਰ ਅਪਰਾਧ ਹੈ ਅਤੇ ੳਹ ਕੀ ਕਰ ਰਹੇ ਹਨ। ਮਾਤਾ ਪਿਤਾ ਨੂੰ ਬੱਚਿਆਂ ਉਪਰ ਸ਼ੁਰੂ ਤੋਂ ਹੀ ਖਾਸ ਧਿਆਨ ਰੱਖਣਾ ਚਾਹੀਦਾ ਹੈ। ਬੱਚੇ ਨੂੰ ਬਿਨਾਂ ਲੋੜ ਤੋਂ ਮੋਬਾਇਲ ਨਾਂ ਖਰੀਦ ਕੇ ਦਿਓ। ਜੇਕਰ ਘਰ ਵਿੱਚ ਇੰਟਰਨੈੱਟ ਕੁਨੈਕਸ਼ਨ ਲੱਗਾ ਹੈ ਤਾਂ ਬੱਚੇ ਨੂੰ ਉਦੋਂ ਤੱਕ ਇੰਟਰਨੈੱਟ ਦੀ ਵਰਤੋ ਕਰਨ ਨਾਂ ਦਿਉ ਜਦੋਂ ਤੱਕ ਬ ੱਚੇ ਨੂੰ ਇਸਦੀ ਜਰੂਰਤ ਨਾਂ ਹੋਵੇ।ਮੋਬਾਇਲ, ਕੰਪਿਊਟਰ ਇੰਟਰਨੈਟ ਦੀ ਵਰਤੋ ਕਰਨ ਸਮੇਂ ਬੱਚੇ ਨੂੰ ਕਦੇ ਵੀ ਇਕੱਲਾ ਨਾਂ ਛੱਡੋ।ਕੰਪਿਊਟਰ ਉਸ ਜਗ੍ਹਾ ਤੇ ਰੱਖਿਆ ਜਾਵੇ ਜਿੱਥੇ ਤੁਹਾਡਾ ਜਾਂ ਪਰਿਵਾਰ ਦੇ ਹੋਰ ਵੱਡੇ ਜੀਆਂ ਦਾ ਲੰਘਦੇ ਟੱਪਦੇ ਕੰਪਿਊਟਰ ਅਤੇ ਬੱਚੇ ਤੇ ਧਿਆਨ ਪੈਂਦਾ ਰਹੇ। ਇਸ ਗੱਲ ਉਪਰ ਧਿਆਨ ਰੱਖੋ ਬੱਚਾ ਇੰਟਰਨੈੱਟ ਦੀ ਵਰਤੋ ਕਿਸ ਕੰਮ ਲਈ ਕਰਦਾ ਹੈ ਅਤੇ ਕਿਹੜੀਆਂ ਸਾਈਟਾਂ ਨੂੰ ਉਹ ਖੋਲਦਾ ਹੈ।ਇੰਟਰਨੈ ੱਟ ਸਬੰਧੀ ਬੱਚੇ ਨੂੰ ਯੋਗ ਅਗਵਾਈ ਦਿੳ ਅਤੇ ਉਸਦਾ ਮਾਰਗ ਦਰਸ਼ਨ ਕਰੋ। ਜੇਕਰ ਬੱਚਾ ਚੰਗੇ ਮੰਤਵ ਲਈ ਇੰਟਰਨੈੱਟ ਦੀ ਵਰਤੋ ਕਰਦਾ ਹੈ ਤਾਂ ਬੱਚੇ ਦਾ ਇੱਕ ਸ਼ਡਿਊਲ ਬਣਾੳ ਕਿ ਉਸਨੇਂ ਕਿਸ ਸਮੇਂ ਇੰਟਰਨੈੱਟ ਦੀ ਵਰਤੋ ਕਰਨੀਂ ਹੈ। ਬੱਚੇ ਨੂੰ ਸ਼ਰੀਰਕ ਖੇਡਾਂ ਅਤੇ ਕਸਰਤਾਂ ਦੇ ਲਾਭ ਦੱਸੋ ਤਾਂ ਕਿ ਉਹ ਇੰਟਰਨੈੱਟ ਨੁੰ ਆਪਣੀ ਆਦਤ ਨਾਂ ਬਨਾਉਣ।

kkਚਰਨਜੀਤ ਸਿੰਘ ਕਪੂਰ
ਜੀਰਾ

14 Jul 2016

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Main eh article taan ajj savere hi padhia c. Main Soch riha shayad tuc koi navi poem post kiti honi.

Eh gall 16 aane sahi a ji. Ajj kal bacchian wich Internet jaan smart phone di madi wadi karke baahar nikal ke ghumman firan jaan khedan da koi rujhan e nahi riha.
Is naal physical exercise taan zero ho gayi ji. Internet de magar pai ke ainkaan laggian ne har umar de Bacchian nu. Theek hai, Intellectual vikas zaruri hai par sareerak vikas di keemat te aisa nahi hona chahida.

 

Bahut sohna article jo bacchian de naal naal unhan de parents nu vi suchet krda hai ke unhan da ki role hai.

 

Bahut hi educative ate eye-opening article hai. Aap is de layi wadhayee de paatar ho veer ji...

Kindly continue such seva..

16 Jul 2016

Reply