Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲਾਪਰਵਾਹ ਹਾਕਮ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Param Brar
Param
Posts: 18
Gender: Male
Joined: 11/Jun/2014
Location: Auckland
View All Topics by Param
View All Posts by Param
 
ਲਾਪਰਵਾਹ ਹਾਕਮ
ਇਹ ਸ਼ਬਦ ਮੈ ਕੁਝ ਦਿਨ ਪਹਿਲਾ ਅੰਮ੍ਰਿਤਸਰ ਕੋਲ ਵਾਪਰੇ ਬੱਚਿਆ ਵਾਲੀ ਵੈਨ ਵਾਲੇ ਹਾਦਸੇ ਤੇ ਲਿਖੇ ਸਨ। ਉਮੀਦ ਕਰਦਾ ਵਾਜਿਬ ਲਗਨਗੇ ਮੇਰੇ ਸਵਾਲ

ਕੁਝ ਲਾਈਨਾ ਤੇ ਸਵਾਲ ਬੱਚਿਆ ਵਾਲੇ ਹਾਦਸੇ ਤੇ 😔

ਨਿੱਕੇ ਨਿੱਕੇ ਖੁਆਬ ਲੈ ਕੇ ਤੁਰੇ ਸੀ ਜੋ ਘਰਾਂ ਵਿੱਚੋ
ਮਾਪਿਆ ਦੇ ਲਾਲ ਵਿੱਚ ਰਸਤੇ ਦੇ ਰਹਿ ਗਏ
ਭਿੱਜੀਆ ਕਿਤਾਬਾਂ ਨਾਲੇ ਅੱਖਾ ਨੇ ਲੁਕਾਈ ਦੀਆ ਬੱਚਿਆ ਦੇ ਪਿੱਛੇ ਬੱਸ ਬਸਤੇ ਈ ਰਹਿ ਗਏ......

ਕਿੰਨੂ ਦਈਏ ਦੋਸ਼ ਦੱਸੋ ਲਾਪਰਵਾਈਆ ਦਾ
ਭਰੂ ਹਰਜਾਨਾ ਕੌਣ ਜਾਨਾਂ ਅੱਠ ਗਈਆ ਦਾ
ਡੇਰੇਆ ਦੇ ਰਾਹ ਤਾ ਅਸੀ ਸ਼ੀਸ਼ੇਆ ਦੇ ਕਰਤੇ
ਸਕੂਲਾ ਵਾਲੇ ਰਾਹ ਹਾਲ ਖਸਤੇ ਚ ਰਹਿ ਗਏ
ਬੱਚਿਆ ਦੇ ਪਿੱਛੇ ਬੱਸ ਬਸਤੇ ਈ ਰਹਿ ਗਏ......

ਹਾਕਮ ਤਾ ਆਪ ਫਿਰੇ ਮਹਿੰਗੀਆ ਹੀ ਕਾਰਾ ਤੇ
ਪੁਲ ਪੱਕੇ ਕੀਤੇ ਨਈ ਕਿਉ ਅਜੇ ਸਰਕਾਰਾ ਨੇ
ਸਕੂਲਾਂ ਲਈ ਵਾਹਨ ਕਿਉ ਸਸਤੇ ਈ ਰਹਿ ਗਏ
ਬੱਚਿਆ ਦੇ ਪਿੱਛੇ ਬੱਸ ਬਸਤੇ ਈ ਰਹਿ ਗਏ.....

ਹੋਉ ਲਾਡਾ ਨਾਲ ਗੁੱਤ ਗੰੁਦੀ ਤੇ ਜੂੜੇ ਕੀਤੇ ਮਾਵਾਂ ਨੇ
ਬੱਚੇ ਸਾਥੋ ਖੋਹ ਲਏ ਕੁਲੈਹਨੀਆ ਉਹ ਥਾਵਾਂ ਨੇ
ਰੱਬ ਜਿਹੇ ਬੱਚੇ ਕਿਉ ਫਰਿਸ਼ਤੇ ਓ ਲੈ ਗਏ
ਬੱਚਿਆ ਦੇ ਪਿੱਛੇ ਬੱਸ ਬਸਤੇ ਈ ਰਹਿ ਗਏ.....

ਪਰਮ
16 Oct 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

"ਲਾਪਰਵਾਹ ਹਾਕਮ"

 


03 Sep 2017

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਪਰਮ ਜੀ, ਪਹਿਲਾਂ ਤਾਂ ਛਿਮਾ ਦੇ ਜਾਚਕ ਹਾਂ ਕਿ ਇਹੋ ਜਿਹੀ ਸੰਵੇਦਨਸ਼ੀਲ ਲਿਖਤ ਪੜ੍ਹੇ ਬਿਨਾ ਕਿਵੇਂ ਰਹਿ ਗਈ |


ਜਿੱਥੇ ਮਾਸੂਮ ਜਿੰਦਾਂ ਦਾ ਦੁਖਦ ਅੰਤ ਇਸ ਕਿਰਤ ਦਾ ਵਿਸ਼ਾ ਹੈ, ਉੱਥੇ ਈ ਪੂਰੇ ਨਿਜ਼ਾਮ ਦੀ ਅਨ੍ਹੀਂ ਅਪਰੋਚ, ਸੋਚ ਅਤੇ ਨਿੱਕੰਮੇ ਪਨ ਤੇ ਕਰਾਰੀ ਚੋਟ ਵੀ ਹੈ | ਐਂ ਲੱਗਦਾ ਹੈ ਜਿਵੇਂ ਅਸੀਂ ਆਪਣੀ ਜਿੰਮੇਂਵਾਰੀ ਵਿਚ ਇਕ ਤੋਂ ਬਾਅਦ ਇਕ ਅਸਫਲਤਾ ਦਰਜ ਕਰਨ ਦੀ ਕੋਈ ਹੋੜ ਲਾਈ ਹੋਵੇ |


ਪ੍ਰਸ਼ਾਨ ਆਪਣੀਆਂ ਜਿੰਮੇਂਵਾਰੀਆਂ ਨੂੰ ਠੀਕ ਤਰਾਂ ਨੇਪਰੇ ਨਹੀਂ ਚਾੜ੍ਹਦਾ, ਇਸੇ ਕਰਕੇ ਅਜਿਹੇ ਦੁਖਾਂਤ ਆਮ ਵਾਪਰਦੇ ਈ ਰਹਿੰਦੇ ਹਨ |


ਰੱਬ ਇਨ੍ਹਾਂ ਨੂੰ ਸੁਮੱਤ ਬਖਸ਼ੇ |

10 Oct 2017

Reply