Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਨਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਨਾਂ
ਅੱਜ ਵੀ ਮਾਰ ਕੇ ਢਾਵਾਂ ਇਧਰ ਵੀ ਤੇ ਉਧਰ ਵੀ,
ਰੋਂਦੇ ਰੁੱਖ ਤੇ ਛਾਵਾਂ, ਇਧਰ ਵੀ ਤੇ ਉਧਰ ਵੀ ।

ਕਿੰਝ ਪੁੱਤਰਾਂ ਲਈ ਤੜਫ਼ ਤੜਫ਼ ਕੇ ਕਬਰੀਂ ਜਾ ਵੜੀਆਂ,
ਅੱਜ ਤੱਕ ਕਿੰਨੀਆਂ ਮਾਵਾਂ, ਇਧਰ ਵੀ ਤੇ ਉਧਰ ਵੀ ।

ਕੱਦ ਤੋਂ ਇੱਕ ਦੂਜੇ ਨੂੰ ਹੱਸ ਕੇ ਸੀਨੇ ਲਾਵਣ ਲਈ,
ਤਰਸ ਰਹੀਆਂ ਨੇਂ ਬਾਂਹਵਾਂ, ਇਧਰ ਵੀ ਤੇ ਉਧਰ ਵੀ ।

ਗੱਲ੍ਹਾਂ ਚੇਤੇ ਆਉਣ ਦਿਲ ਚਰੀਜਨ ਲੱਗ ਪੈਂਦੇ,
ਵੇਖ ਕੇ ਕਣਕ ਕਪਾਹਵਾਂ, ਇਧਰ ਵੀ ਤੇ ਉਧਰ ਵੀ ।

ਰੋ ਰੋ ਕੁਝ ਬਨੇਰੇ ਕਈ ਕਈ ਗੱਲਾਂ ਤੇਰੇ ਤੋਂ,
ਪੁੱਛਦੇ ਨੇਂ ਨਾਂ ਕਾਵਾਂ, ਇਧਰ ਵੀ ਤੇ ਉਧਰ ਵੀ ।

ਕਿੰਨੇ ਈ ਨੇਂ ਜਿਹੜੇ ਅੱਜ ਵੀ ਲੈ ਕੇ ਫਿਰਦੇ ਨੇਂ,
ਹੌਕੇ , ਹੰਝੂ, ਹਾਵਾਂ, ਇਧਰ ਵੀ ਤੇ ਉਧਰ ਵੀ ।

ਅੱਖਾਂ ਵਿਚ ਨੇਂ ਸੰਧੂ ਯਾਰ ਕਿਸੇ ਨੂੰ ਭੁੱਲੀਆਂ ਨਈਂ,
ਹਾਲੇ ਵੀ ਕੁਝ ਥਾਵਾਂ,ਇਧਰ ਵੀ ਤੇ ਵੀ ਇਧਰ ਵੀ ।

ਇਰਸ਼ਾਦ ਸੰਧੂ
21 Oct 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗੁਰਸ਼ਰਨ ਜੀ, ਬਹੁਤ ਵਧੀਆ ਪੋਸਟ ਜੀ |
ਆਸਾਂ, ਨਿਰਾਸ਼ਾ, ਦੁੱਖ ਸਾਂਝੇ ਨੇ ਦੋਹਾਂ ਪਾਸਿਆਂ ਦੇ - ਬਿਲਕੁਲ ਸਹੀ ਹੈ ਜੀ |
ਰੱਬ ਰਾਖਾ | ਖੁਸ਼ ਰਹੋ |  

ਗੁਰਸ਼ਰਨ ਜੀ, ਬਹੁਤ ਵਧੀਆ ਪੋਸਟ |


ਆਸਾਂ, ਨਿਰਾਸ਼ਾ, ਦੁੱਖ ਸਾਂਝੇ ਨੇ ਦੋਹਾਂ ਪਾਸਿਆਂ ਦੇ - ਬਿਲਕੁਲ ਸਹੀ ਹੈ ਜੀ |


ਰੱਬ ਰਾਖਾ | ਖੁਸ਼ ਰਹੋ |  

 

21 Oct 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ,...ਬਹੁਤ ਹੀ ਬੇਹਤਰੀਨ ਕਵਿਤਾ ਲਿਖੀ ਗਈ ਹੈ ,............ਵੰਦਰਫੁਲ , ਬਰਿਲਿਅੰਤ ,.......ਅਲਟੀਮੇਟ ਸ਼ਾਇਰੀ ,........ਪੰਜਾਬ ਦੀ ਗੱਲ੍ਹ , ਪੰਜਾਬ ਦੇ ਲੋਕਾਂ ਦੀ ਗੱਲ੍ਹ ,............ਇਮੋਸ਼ਨਸ,....ਫੀਲਿੰਗ੍ਸ ,............ਵੈਰੀ ਵੈੱਲ  written,............great and must read poetry for everyone i admire,.......hatts off sir g.

27 Oct 2017

Reply