Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਦੋਂ ਸਾਡੇ ਘਰ ਪ੍ਰੈਸ਼ਰ ਕੂਕਰ ਆਇਆ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Lakhbir Singh
Lakhbir
Posts: 91
Gender: Male
Joined: 29/Feb/2012
Location: Jagadhri
View All Topics by Lakhbir
View All Posts by Lakhbir
 
ਜਦੋਂ ਸਾਡੇ ਘਰ ਪ੍ਰੈਸ਼ਰ ਕੂਕਰ ਆਇਆ
ਗਲ ਉਦੋਂ ਦੀ ਐ ਜਦੋਂ ਮੈਂ ਪੰਜਵੀ ਜਾਂ ਛੇਵੀਂ ਜਮਾਤ ਚ ਪੜਦਾ ਸੀ, ਉਦੋਂ ਸਾਡਾ ਸਾਂਝਾ ਪਰਿਵਾਰ ਸੀ ਘਰ ਦਾ ਹਿਸਾਬ ਕਿਤਾਬ ਦਾਦੀ ਜੀ ਦੇ ਕੋਲ ਸੀ ਤੇ ਘਰਦਿਆਂ ਦੀ ਜਰੂਰਤ ਦਾ ਸਮਾਨ ਜੁੱਤੀਆਂ, ਕਪੜੇ ਆਦਿ ਦਾਦੀ ਜੀ ਹੀ ਬਾਜਾਰੋੰ ਖਰੀਦ ਕੇ ਲਿਆਉਂਦੀ ਹੁੰਦੀ ਸੀ ਸਾਡੇ ਘਰ ਤਕਰੀਬਨ ਪੰਦਰਾਂ ਬੰਦਿਆਂ ਦਾ ਖਾਣਾ ਬਣਦਾ ਸੀ, ਖਾਣਾ ਅਕਸਰ ਮੇਰੀ ਮਾਤਾ ਜੀ ਤੇ ਤਾਈ ਜੀ ਹੀ ਬਣਾਉਂਦੀਆਂ ਸੀ. ਖਾਣਾ ਬਣਾਉਣ ਲਈ ਲਕੜੀਆਂ ਬਾਲੀਆਂ ਜਾਂਦੀਆਂ ਸੀ. ਉਦੋਂ ਪ੍ਰੈਸ਼ਰ ਕੂਕਰ ਬਾਜ਼ਾਰ ਵਿਚ ਨਵਾਂ ਨਵਾਂ ਆਇਆ ਸੀ ਤੇ ਸਾਡੇ ਸਾਰੇ ਗੁਆਂਡੀਆਂ ਨੇ ਪ੍ਰੈਸ਼ਰ ਕੂਕਰ ਖਰੀਦ ਲਿਆ ਸੀ, ਤੇ ਗੁਆਂਡ ਦੀਆਂ ਜਨਾਨੀਆਂ ਮੇਰੀ ਮਾਤਾ ਜੀ ਹੁਰਾਂ ਨੂੰ ਪ੍ਰੈਸ਼ਰ ਕੂਕਰ ਦੇ ਗੁਣ ਦਸਣ ਲਗੀਆਂ ਨਤੀਜਨ ਮੇਰੀ ਮਾਤਾਜੀ ਤੇ ਤਾਈ ਜੀ ਨੇ ਸਾਡੀ ਦਾਦੀ ਜੀ ਅੱਗੇ ਪ੍ਰੈਸ਼ਰ ਕੂਕਰ ਖਰੀਦਣ ਦਾ ਫੁਰਮਾਨ ਜਾਰੀ ਕਰ ਦਿੱਤਾ, ਕਈ ਮਹੀਨਿਆਂ ਦੀ ਜੱਦੋ ਜਹਦ ਤੋਂ ਬਾਅਦ ਦਾਦੀ ਜੀ ਨੇ ਕੂਕਰ ਖਰੀਦਣ ਦੇ ਆਰਡਰ ਤੇ ਮੁਹਰ ਲਗਾਈ. ਅਗਲੇ ਹੀ ਦਿਨ ਮੇਰੇ ਪਿਤਾਜੀ ਬਾਜਾਰੋੰ ਇਕ ਨਵਾਂ ਪ੍ਰੈਸ਼ਰ ਕੂਕਰ ਖਰੀਦ ਕੇ ਲੈ ਆਏ ਇਹ ਖਬਰ ਪੂਰੇ ਮੁਹੱਲੇ ਵਿਚ ਅੱਗ ਦੀ ਤਰਾਂ ਫੈਲ ਗਈ, ਸਾਡੇ ਘਰ ਵਿਆਹ ਵਰਗਾ ਮਾਹੋਲ ਬਣ ਗਿਆ, ਘਰ ਪ੍ਰੈਸ਼ਰ ਕੂਕਰ ਦੇਖਣ ਲਈ ਆਈ ਜਨਾਨੀਆਂ ਦੀ ਭੀੜ ਜਮਾ ਹੋਣ ਲੱਗੀ, ਕੋਈ ਕਹਿੰਦੀ ਇਸਦੀ ਤਿਨ ਸੀਟੀਆਂ ਤੋ ਬਾਅਦ ਖਾਣਾ ਤਿਆਰ ਹੋ ਜਾਂਦਾ ਹੈ ਕੋਈ ਕੂਕਰ ਦੀ ਸਾਫ਼ ਸਫਾਈ ਕਿਵੇਂ ਕਰਨੀ ਹੈ ਉਸ ਬਾਰੇ ਦਸਦੀ, ਮੇਰੀ ਮਾਤਾ ਜੀ ਤੇ ਤਾਈ ਜੀ ਉਹਨਾ ਦੀਆਂ ਗੱਲਾਂ ਨੂੰ ਬੜੇ ਹੀ ਧਿਆਨ ਤੇ ਚਾਵ ਨਾਲ ਸੁਣਦਿਆਂ. ਹੁਣ ਸਮਸਿਆ ਇਹ ਸੀ ਕੀ ਕੂਕਰ ਚ ਬਣਾਇਆ ਕੀ ਜਾਵੇ? ਦਾਦੀ ਨੇ ਕਹਿਆ ਕੂਕਰ ਵਿਚ ਸਭ ਤੋ ਪਹਿਲਾ ਮਿਠੀ ਚੀਜ ਹੀ ਬਣਾਈ ਜਾਏ, ਕੋਈ ਕਹੇ ਮੀਠੇ ਚਾਵਲ ਬਣਾ ਲੇਣੇ ਚਾਹੀਦੇ ਨੇ ਦੂਜੇ ਨੇ ਕਹਿਆ ਕੀ ਕੂਕਰ ਚ ਚਾਹ ਬਣਾ ਲੇਣੀ ਚਾਹੀਦੀ ਐ. ਹੁਣ ਇਕ ਸਮਸਿਆ ਹੋਰ ਖੜੀ ਹੋ ਗਈ ਦਰਅਸਲ ਘਰ ਆਈ ਜਨਾਨੀਆਂ ਚੋ ਇਕ ਨੇ ਦਸਿਆ ਕੀ ਕੂਕਰ ਨੂੰ ਗੈਸ ਦੇ ਚੁਲੇ ਤੇ ਹੀ ਰਖਿਆ ਜਾਵੇ ਲਕੜੀਆਂ ਦੇ ਚੁਲੇ ਤੇ ਕੂਕਰ ਧੁਏਂ ਨਾਲ ਕਾਲਾ ਹੋ ਸਕਦਾ ਹੈ, ਬੜੀ ਸੋਚ ਵਿਚਾਰ ਕੇ ਮੇਰੀ ਮਾਤਾ ਹੁਰਾਂ ਨੇ ਇਸਦਾ ਭੀ ਹਲ ਲਭ ਲਿਆ ਦਰਅਸਲ ਖਾਣਾ ਬਣਾਉਣ ਤੋਂ ਪਹਿਲਾ ਪ੍ਰੈਸ਼ਰ ਕੂਕਰ ਉੱਤੇ ਮਿੱਟੀ ਦਾ ਲੇਪ ਲਗਾ ਦਿੱਤਾ ਜਾਂਦਾ ਸੀ ਖਾਣਾ ਬਣਨ ਤੋਂ ਬਾਅਦ ਮਿੱਟੀ ਦੇ ਲੇਪ ਨੂੰ ਧੋ ਦਿੱਤਾ ਜਾਂਦਾ ਜਿਸ ਨਾਲ ਕੂਕਰ ਤੇ ਲੱਗੀ ਕਾਲਿਖ ਭੀ ਬੜੀ ਆਸਾਨੀ ਨਾਲ ਧੋਇ ਜਾਂਦੀ, ਇਹੋ ਗੱਲਾਂ ਅੱਜ ਭੀ ਜਦੋਂ ਯਾਦ ਕਰਦਾ ਹਾਂ ਤਾਂ ਸੋਚਦਾ ਹਾਂ ਕੀ ਉਦੋਂ ਕਿੰਨਾ ਸੱਦਾ ਜੀਵਨ ਸੀ ਤੇ ਕਿੰਨੇ ਭੋਲੇ ਲੋਕ ਸੀ ਇਹ ਗੱਲਾਂ ਸੋਚਦਿਆਂ ਕਈ ਬਾਰ ਹਾਸਾ ਭੀ ਨਿਕਲ ਜਾਂਦਾ ਹੈ.
31 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
👍👏👏👏👏👏
Shraab ni kadh ke dekhi bai ji cooker nal 😜

01 Apr 2015

Lakhbir Singh
Lakhbir
Posts: 91
Gender: Male
Joined: 29/Feb/2012
Location: Jagadhri
View All Topics by Lakhbir
View All Posts by Lakhbir
 

Ha Ha..... ਬਾਈ ਜੀ ਸੁਣਿਆ ਸੀ ਬੀ ਕੂਕਰ ਚ ਸ਼ਰਾਬ ਭੀ ਕੱਡ ਲਈ ਦੀ ਆ , ਪਰ kaddi ਕਦੇ ਨੀ

01 Apr 2015

Reply