Punjabi Music
 View Forum
 Create New Topic
 Search in Forums
  Home > Communities > Punjabi Music > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪੰਜਾਬੀ ਕਲਾਸੀਕਲ ਸੰਗੀਤ ਦਾ ਥੰਮ੍ਹ

ਵੀਹਵੀਂ ਸਦੀ ਦੀ ਸ਼ੁਰੂਆਤ ਵਿੱਚ  ਵੀ.ਐਨ. ਭੱਟਖੰਡੇ ਵੱਲੋਂ ਮਹਾਰਾਸ਼ਟਰ ਵਿੱਚ ਹਿੰਦੁਸਤਾਨੀ ਕਲਾਸੀਕਲ ਸੰਗੀਤ ਨੂੰ ਬਚਾਉਣ ਲਈ ਕੀਤੇ ਗਏ ਯਤਨਾਂ ਵਾਂਗ ਹੀ ਪੰਜਾਬ ਵਿੱਚ ਬਾਬਾ ਜਗਜੀਤ ਸਿੰਘ ਨੇ ਸੁਹਿਰਦ ਉਪਰਾਲੇ ਕੀਤੇ। ਨਾਮਧਾਰੀ ਸੰਪਰਦਾਇ ਦੇ ਮੁਖੀ ਬਾਬਾ ਜਗਜੀਤ ਸਿੰਘ ਦੀ ਮੌਤ ਹੋ ਜਾਣ ਨਾਲ ਪੰਜਾਬ-ਹਿੰਦੁਸਤਾਨੀ ਕਲਾਸੀਕਲ ਸੰਗੀਤ ਦੇ ਇੱਕਲੌਤੇ ਰੱਖਿਅਕ ਤੋਂ ਵਾਂਝਾ ਹੋ ਗਿਆ ਹੈ। ਉਨ੍ਹਾਂ ਉੱਚ ਪੱਧਰ ਦੇ ਸੰਗੀਤਕਾਰ ਅਤੇ ਸਾਜ ਵਾਦਕ ਹੋਣ ਦੇ ਬਾਵਜੂਦ ਕਦੇ ਵੀ ਸੰਗੀਤ ਨੂੰ ਪੇਸ਼ੇ ਵਜੋਂ ਨਾ ਅਪਣਾਇਆ। ਉਨ੍ਹਾਂ ਨੇ ਸੰਗੀਤ ਦੇ ਖੇਤਰ ਵਿੱਚ ਆ ਗਏ ਖਲਾਅ ਨੂੰ ਭਰਿਆ ਜਿਸਨੂੰ ਲਗਪਗ ਸਾਰੇ ਹੀ ਘਰਾਣਿਆਂ ਅਤੇ ਦਾਅਵੇਦਾਰਾਂ ਨੇ ਖੋ ਦਿੱਤਾ ਸੀ। ਆਜ਼ਾਦੀ ਤੋਂ ਬਾਅਦ, ਸੱਭਿਆਚਾਰਕ ਅਣਦੇਖੀ ਅਤੇ ਸੰਭਾਲ ਦੀ ਘਾਟ ਦੇ ਚੱਲਦਿਆਂ ਇਸ ਖੇਤਰ ਵਿੱਚ ਕਲਾਸੀਕਲ ਸੰਗੀਤ ਨਾਦਰਦ ਹੀ ਹੋ ਗਿਆ ਸੀ।
ਲੁਧਿਆਣਾ ਨੇੜੇ ਨਾਮਧਾਰੀ  ਸੰਪਰਦਾਇ ਦੇ ਹੈਡਕੁਆਟਰ ਭੈਣੀ ਸਾਹਿਬ ਵਿਖੇ ਬਾਬਾ ਜਗਜੀਤ ਸਿੰਘ ਨੇ ਕਲਾਸੀਕਲ ਸੰਗੀਤ  ਦੇ ਪ੍ਰਸਾਰ, ਸੰਭਾਲ ਅਤੇ ਪ੍ਰਚਾਰ ਲਈ ਇੱਕ ਮਾਡਲ ਦਾ ਵਿਕਾਸ ਕੀਤਾ ਜਿਸਦੇ ਮੁਕਾਬਲੇ ਦਾ ਸਾਰੇ ਦੇਸ਼ ਵਿੱਚ ਕੋਈ ਹੋਰ ਮਾਡਲ ਨਹੀਂ ਮਿਲਦਾ। ਉਨ੍ਹਾਂ ਨੇ ਇਸ ਸਥਾਨ ਵਿਖੇ ਪਵਿੱਤਰ ਸੰਗੀਤਕ ਮਾਹੌਲ ਦੀ ਸਿਰਜਣਾ ਕਰ ਕੇ ਸੰਪਰਦਾਇ ਦੇ ਨੌਜਵਾਨਾਂ ਨੂੰ ਕਲਾਸੀਕਲ ਸੰਗੀਤ ਵਿੱਚ ਤਾਲੀਮ ਲੈਣ ਲਈ ਉਤਸ਼ਾਹਿਤ ਕੀਤਾ। ਇਹ ਨੌਜਵਾਨ ਤੰਤੀ ਸਾਜ਼ਾਂ ਦੀ ਸਹਾਇਤਾ ਦੇ ਨਾਲ ਆਸਾ ਦੀ ਵਾਰ ਦੀ ਬਾਣੀ ਦਾ ਕੀਰਤਨ ਸੁਣਨ ਅਤੇ ਕਰਨ ਲਈ ਸਵੇਰੇ ਉੱਠ ਜਾਂਦੇ ਸਨ। ਉਨ੍ਹਾਂ ਇੱਕ ਸਾਲ ਲਈ ਸਾਰੀਆਂ ਜਾਤਾਂ ਅਤੇ ਵਰਗਾਂ ਦੇ ਲਗਪਗ 150 ਬੱਚਿਆਂ ਨੂੰ ਕਲਾਸੀਕਲ ਸੰਗੀਤ ਦੀ ਟ੍ਰੇਨਿੰਗ ਬਿਨਾਂ ਕਿਸੇ ਫ਼ੀਸ ਤੋਂ ਦੇਣ ਦਾ ਪ੍ਰਬੰਧ ਕੀਤਾ ਸੀ। ਹਰ ਰੋਜ਼ ਸਕੂਲ ਜਾਣ ਵਾਲੇ ਛੋਟੇ ਬੱਚਿਆਂ ਲਈ ਸ਼ਾਮ ਵੇਲੇ ਵਿਸ਼ੇਸ਼ ਕਲਾਸਾਂ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਉਨ੍ਹਾਂ ਲਈ ਭੋਜਨ ਦਾ ਪ੍ਰਬੰਧ ਵੀ ਕੀਤਾ ਜਾਂਦਾ ਸੀ ਤਾਂ ਜੋ ਸਿੱਖਣ ਦੀ ਪ੍ਰਕਿਰਿਆ ਬਿਨਾਂ ਕਿਸੇ ਵਿਘਨ ਦੇ ਨਿਰੰਤਰ ਚੱਲਦੀ ਰਹੇ। ਨੌਜਵਾਨਾਂ ਲਈ ਇੱਥੇ ਵਿਸ਼ੇਸ਼ ਸਾਜ਼ਾਂ ਦਾ ਪ੍ਰਬੰਧ ਵੀ ਕੀਤਾ ਗਿਆ ਤਾਂ ਜੋ ਉਨ੍ਹਾਂ ਨੂੰ ਤਾਲ ਅਤੇ ਦੁਰਲੱਭ ਰਾਗਾਂ ਦੀਆਂ ਬਾਰੀਕੀਆਂ ਨੂੰ ਸਮਝਣ ਵਿੱਚ ਮੁਸ਼ਕਲ ਪੇਸ਼ ਨਾ ਆਵੇ। ਇਨ੍ਹਾਂ ਵਿੱਚੋਂ ਕੁਝ ਵਿਸ਼ੇਸ਼ ਬੱਚਿਆਂ ਨੂੰ ਬਾਬਾ ਜੀ ਨੇ ਉਸਤਾਦਾਂ ਦੀ ਸਰਪ੍ਰਸਤੀ ਹੇਠ ਭੇਜਿਆ ਤਾਂ ਜੋ ਉਹ ਪੂਰੇ ਸਮਰਪਣ ਨਾਲ ਸੰਗੀਤ ਦੇ ਖੇਤਰ ਦੀ ਵਿੱਦਿਆ ਹਾਸਲ ਕਰ ਸਕਣ। ਬਾਬਾ ਜੀ ਨੇ ਇਨ੍ਹਾਂ ਦੀਆਂ ਵਿੱਤੀ ਜ਼ਰੂਰਤਾਂ ਦਾ ਪੂਰਾ ਖਿਆਲ ਰੱਖਿਆ। ਸਾਡੀਆਂ ਯੂਨੀਵਰਸਿਟੀਆਂ, ਸਰਕਾਰ ਅਤੇ ਖੋਜ ਕੇਂਦਰਾਂ ਨੇ ਸੰਗੀਤ ਦੇ ਖੇਤਰ ਵਿੱਚ ਜੋ ਖੋਜ ਅਤੇ ਸੰਭਾਲ ਕਾਰਜ ਕਰਨਾ ਸੀ, ਉਸਨੂੰ ਬਾਬਾ ਜੀ ਨੇ  ਇਕੱਲਿਆਂ ਹੀ ਆਪਣੀ ਸਮਰਪਿਤ ਭਾਵਨਾ ਨਾਲ ਕਰ ਵਿਖਾਇਆ। ਉਨ੍ਹਾਂ ਸਿਖਿਆਰਥੀਆਂ ਵਿੱਚ ਕਲਾਸੀਕਲ ਸੰਗੀਤ ਦੇ ਵਿਲੱਖਣ ਬਿੰਦੂਆਂ ਦੀਆਂ ਬਾਰੀਕੀਆਂ ਨੂੰ ਸਮਝਣ ਦੀ ਯੋਗਤਾ ਪੈਦਾ ਕੀਤੀ। ਬਾਬਾ ਜੀ ਖ਼ੁਦ ਵੀ ਸੰਗੀਤਕ ਤਾਲ ਅਤੇ ਤੰਤੀ ਸਾਜ਼ਾਂ ਦੇ ਮਾਹਿਰ ਸਨ। ਉਨ੍ਹਾਂ ਨੂੰ ਪੰਜਾਬ ਪਖਵਾਜ਼ ਦੇ ਧੁਰੰਦਰ ਵਜੋਂ ਵੀ ਜਾਣਿਆ ਜਾਂਦਾ ਸੀ। ਪ੍ਰਸਿੱਧ ਰਾਜਨ-ਸਾਜਨ ਮਿਸ਼ਰਾ ਭਰਾਵਾਂ ਦੀ ਜੋੜੀ ਵਿੱਚੋਂ ਰਾਜਨ ਮਿਸ਼ਰਾ ਅਨੁਸਾਰ, ”ਉਸਤਾਦ ਅੱਲਾ ਰੱਖਾ, ਪੰਡਿਤ ਕਿਸ਼ਨ ਮਹਾਰਾਜ ਅਤੇ ਸ਼ਾਂਤਾ ਪ੍ਰਸਾਦ ਜੀ ਵੀ ਤਾਲ ਵਿੱਚ ਉਨ੍ਹਾਂ ਦੀ ਪ੍ਰਬੀਨਤਾ ਦੇ ਕਾਇਲ ਹੋ ਜਾਂਦੇ ਸਨ। ਕਈ ਉਸਤਾਦਾਂ ਨੇ ਸਿਰਫ਼ ਅੱਧੀ ਮਾਤਰਾਵਾਂ ਨੂੰ ਹੀ ਵਜਾਇਆ ਸੀ ਪਰ ਬਾਬਾ ਜੀ ਨੂੰ ਸਵੈਯਾ ਅਤੇ ਪੌਣਾ ਮਾਤਰਾਵਾਂ ‘ਤੇ ਵੀ ਨਿਪੁੰਨਤਾ ਹਾਸਲ ਸੀ ਜੋ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਕਹੀ ਜਾ ਸਕਦੀ।” ਇਹ ਜੋੜੀ ਬਾਬਾ ਜੀ ਵੱਲੋਂ ਸੰਗੀਤ ਦੇ ਖੇਤਰ ਵਿੱਚ ਉਨ੍ਹਾਂ ਦੀ ਕੀਤੀ ਗਈ ਸਹਾਇਤਾ ਅਤੇ ਮਾਰਗ ਦਰਸ਼ਨ ਲਈ ਉਨ੍ਹਾਂ ਦੀ ਰਿਣੀ ਹੈ। ਮਿਸ਼ਰਾਂ ਭਰਾਵਾਂ ਅਨੁਸਾਰ, ”ਉਹ ਗਿਆਨ ਦੇ ਭੰਡਾਰ ਸਨ ਅਤੇ ਬਹੁਤ ਹੀ ਦੁਰਲੱਭ ਅਤੇ ਲਗਪਗ 300 ਤੋਂ 400 ਸਾਲ ਪੁਰਾਣੇ ਧਰੁਪਦਾਂ ਦਾ ਗਾਇਨ ਵੀ ਕਰ ਸਕਦੇ ਸਨ, ਅਸੀਂ ਖ਼ੁਸ਼ਕਿਸਮਤ ਸਾਂ ਕਿ ਸਾਨੂੰ ਉਨ੍ਹਾਂ ਦੀ ਰਹਿਨੁਮਾਈ ਵਿੱਚ ਇਨ੍ਹਾਂ ‘ਚੋਂ ਕੁਝ ਨੂੰ ਸਿੱਖਣ ਦਾ ਮੌਕਾ ਮਿਲਿਆ।” ਭੈਣੀ ਸਾਹਿਬ ਸਥਾਨ ਤੋਂ ਪੰਡਿਤ ਹਰੀ ਪ੍ਰਸਾਦ ਚੌਰਸੀਆ, ਉਸਤਾਦ ਜ਼ਾਕਿਰ ਹੁਸੈਨ, ਪੰਡਿਤ ਸ਼ਿਵ ਕੁਮਾਰ ਸ਼ਰਮਾ, ਪੰਡਿਤ ਰਾਜਨ ਅਤੇ ਸਾਜਨ ਮਿਸ਼ਰਾ, ਉਸਤਾਦ ਅਮਜਦ ਅਲੀ ਖਾਨ, ਸਵਰਗਵਾਸੀ ਉਸਤਾਦ ਵਿਲਾਯਤ ਖਾਨ ਅਤੇ ਪੰਡਿਤ ਬਿਰਜੂ ਮਹਾਰਾਜ ਕੋਲ ਭੇਜੇ  ਗਏ ਸਿਖਿਆਰਥੀ ਵਾਪਸ ਆ ਕੇ ਨਾਲ ਆਪਣੇ ਗਿਆਨ ਨੂੰ ਦੂਜਿਆਂ ਨਾਲ ਸਾਂਝਾ ਕਰਦੇ ਸਨ ਤਾਂ ਕਿ ਸੰਗੀਤ ਵਿਰਾਸਤ ਦੀ ਅਮੀਰੀ ਜਿਉਂਦੀ ਰਹੇ।
ਪਿਛਲੇ ਸਾਲ ਉਨ੍ਹਾਂ ਨੂੰ ਸਤਿਕਾਰ ਵਜੋਂ ਸੰਗੀਤ ਨਾਟਕ ਅਕੈਡਮੀ ਦੀ ਫੈਲੋਸ਼ਿਪ ਨਾਲ ਨਿਵਾਜਿਆ ਗਿਆ ਸੀ। ਇਹ ਕਿਸੇ ਕਲਾਕਾਰ ਨੂੰ ਮਿਲਣ ਵਾਲਾ ਸਭ ਤੋਂ ਵੱਡਾ ਸਨਮਾਨ ਹੈ। ਉਹ ਆਪਣੇ ਆਪ ਵਿੱਚ ਇੱਕ ਪੁਨਰਜਾਗਰਣ ਦੀ ਨਿਆਈਂ ਸਨ। ਉਹ ਨੌਜਵਾਨ ਸਿਖਿਆਰਥੀਆਂ ਨੰੂ ਸਾਰੇ ਘਰਾਣਿਆਂ ਕੋਲ ਭੇਜਦੇ ਸਨ ਤਾਂ ਕਿ ਸੰਗੀਤ ਦਾ ਸੰਗਮ ਬਣਿਆ ਰਹੇ। ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੇ ਚੇਅਰਮੈਨ ਕਮਲ  ਤਿਵਾੜੀ ਅਨੁਸਾਰ,’ਉਨ੍ਹਾਂ ਸੰਗੀਤ ਦੀ ਮਹਾਨ ਵਿਰਾਸਤ ਦੀ ਸੰਭਾਲ ਲਈ ਜੋ ਕੁਝ ਕੀਤਾ ਉਹ ਸਾਡੀਆਂ ਸਰਕਾਰਾਂ ਵੀ ਕਰਨ ਤੋਂ ਅਸਮਰੱਥ ਰਹੀਆਂ ਹਨ।’

-ਵੰਦਨਾ ਸ਼ੁਕਲਾ

14 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Very nycc sharing.......thnx.....bittu ji......

15 Dec 2012

Reply