Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਾਗੋ ਕੱਢਣੀ, ਮੜਕ ਨਾਲ ਤੁਰਨਾ - ਗੁਰਦੀਪ ਸਿੰਘ ਭੁਪਾਲ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਜਾਗੋ ਕੱਢਣੀ, ਮੜਕ ਨਾਲ ਤੁਰਨਾ - ਗੁਰਦੀਪ ਸਿੰਘ ਭੁਪਾਲ

 

ਜਨਮ, ਵਿਆਹ ਤੇ ਮੌਤ ਦੇ ਤਿੰਨਾਂ ਅਹਿਮ ਪੜਾਵਾਂ ਵਿੱਚੋਂ ਵਿਆਹ ਇੱਕ ਅਜਿਹਾ ਪੜਾਅ ਹੈ, ਜਿਸ ਨੂੰ ਸਾਧਾਰਨ ਜ਼ਿੰਦਗੀ ਬਤੀਤ ਕਰਦਾ ਮਨੁੱਖ ਪੂਰੀ ਸ਼ਾਨੋ-ਸ਼ੌਕਤ ਨਾਲ ਪੂਰਾ ਕਰਦਾ ਹੈ। ਵਿਆਹ ਸਮੇਂ ਮਸਤ-ਅਲਬੇਲੇ ਗੱਭਰੂ ਤੇ ਹੁਸਨ ਪਰੀਆਂ ਮੁਟਿਆਰਾਂ ਖ਼ੁਸ਼ੀ ਵਿੱਚ ਨੱਚ-ਕੁੱਦ ਕੇ ਜਸ਼ਨ ਮਨਾਉਂਦੇ ਹਨ। ਇਸੇ ਕਰਕੇ ਪੰਜਾਬੀ ਸੱਭਿਆਚਾਰ ਵਿੱਚ ਵਿਆਹ ਖ਼ੁਸ਼ੀਆਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਵਿਆਹ ਸਮੇਂ ਨੱਚਿਆ ਜਾਣ ਵਾਲਾ ਲੋਕ ਨਾਚ ਗਿੱਧਾ, ਜਿਸ ਵਿੱਚ ਵਿਆਹ ’ਚ ਇਕੱਠੀਆਂ ਹੋਈਆਂ ਮੇਲਣਾਂ ਦੀ ਰੂਹ ਧੜਕਦੀ ਹੈ, ਆਪਣੀ ਵਿਸ਼ੇਸ਼ ਪਛਾਣ ਰੱਖਦਾ ਹੈ। ਪੰਜਾਬੀ ਸੱਭਿਆਚਾਰ ਵਿੱਚ ਮੁੰਡੇ ਤੇ ਕੁੜੀ ਦੇ ਵਿਆਹ ਸਮੇਂ ਨਾਨਕ ਛੱਕ ਭਰਨ ਆਏ ਨਾਨਕਿਆਂ ਵੱਲੋਂ ਜਾਗੋ ਕੱਢੀ ਜਾਂਦੀ ਹੈ, ਜਿਸ ਵਿੱਚ ਪਾਇਆ ਜਾਣ ਵਾਲਾ ਗਿੱਧਾ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਲੋਕ ਬੋਲੀਆਂ ਵਿੱਚ ਜਾਗੋ ਦੇ ਗਿੱਧੇ ਬਾਰੇ ਜ਼ਿਕਰ ਮਿਲਦਾ ਹੈ:-
ਜਾਗੋ ਜਾਗਦਿਆਂ ਦਾ ਮੇਲਾ ਬਈ
ਜਾਗੋ ਆਈ ਆ
ਸਾਧਾਰਨ ਸ਼ਬਦਾਂ ਵਿੱਚ ਇਹ ਬੋਲੀਆਂ ਅਚੇਤ ਮਨ ਨੂੰ ਸੁਚੇਤ ਕਰਨ ਦਾ ਪ੍ਰਤੀਕ ਹਨ ਕਿਉਂਕਿ ਜਾਗੋ ਦਾ  ਆਨੰਦ ਜਾਗਦੇ ਰਹਿਣ ਵਾਲੇ ਲੋਕ ਹੀ ਮਾਣ ਸਕਦੇ ਹਨ ਪਰ ਜਾਗੋ ਦੇ ਅਰਥਾਂ ਨੂੰ ਵਿਗਿਆਨਕ ਨਜ਼ਰੀਏ ਤੋਂ ਜਾਣਨਾ ਹੋਵੇ ਤਾਂ ਸਾਨੂੰ ਪੰਜਾਬ ਦੇ ਇਤਿਹਾਸ ਵਿੱਚ ਪਏ ਤੱਥ ਸਹੀ ਸੇਧ ਦਿੰਦੇ ਹਨ। ਪੁਰਾਣੇ ਸਮੇਂ ਵਿੱਚ ਜਦੋਂ ਵਿਆਹ ਜਾਂ ਕੋਈ ਵੱਡੇ ਸਮਾਗਮ ਕੀਤੇ ਜਾਂਦੇ ਸੀ ਤਾਂ ਡਾਕੇ ਪੈਣੇ ਸੁਭਾਵਿਕ ਗੱਲ ਸੀ। ਇਨ੍ਹਾਂ ਡਾਕੂਆਂ ਤੋਂ ਬਚਣ ਲਈ ਵਿਆਹ ਸਮੇਂ ਜਾਗੋ ਦਾ ਸਵੰਬਰ ਰਚਾਇਆ ਜਾਂਦਾ ਸੀ। ਵਿਆਹ ਵਾਲੇ ਘਰ ਪਏ ਸੋਨੇ ਅਤੇ ਨਗਦੀ ਪੈਸਿਆਂ ’ਤੇ ਜਾਗ ਕੇ ਪਹਿਰਾ ਦਿੱਤਾ ਜਾਂਦਾ ਸੀ। ਮਨੋਵਿਗਿਆਨਕ ਨਜ਼ਰੀਏ ਤੋਂ ਵੇਖੀਏ ਤਾਂ ਵਿਆਹ ਮੌਕੇ ਨੌਜਵਾਨ-ਮੁੰਡੇ ਕੁੜੀਆਂ ਦੀ ਜ਼ਿਆਦਾ ਸ਼ਮੂਲੀਅਤ ਹੁੰਦੀ ਹੈ ਅਤੇ ਨੌਜਵਾਨ ਵਰਗ ਜ਼ਿਆਦਾ ਕਾਮੁਕ ਭਾਵਨਾਵਾਂ ਦਾ ਸ਼ਿਕਾਰ ਹੁੰਦਾ ਹੈ। ਉਨ੍ਹਾਂ ਨੂੰ ਗ਼ਲਤ ਹਰਕਤਾਂ ਤੋਂ ਰੋਕਣ ਲਈ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਜਾਗੋ ਦੇ ਗਿੱਧੇ ਵਿੱਚ ਜੋੜ ਲਿਆ ਜਾਂਦਾ ਹੈ। ਲੋਕ ਸਿਆਣਪਾਂ ਵਿੱਚ ਮਿਲਦਾ ਹੈ ‘ਵਿਹਲਾ ਮਨ ਸ਼ੈਤਾਨ ਦਾ ਘਰ’ ਇਸ ਤਰ੍ਹਾਂ ਜਾਗੋ ਰਾਹੀਂ ਵਿਹਲੇ ਮਨ ਨੂੰ ਕੰਮਾਂ ਵਿੱਚ ਲਾ ਲਿਆ ਜਾਂਦਾ ਸੀ।

27 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਜਾਗੋ ਦਾ ਗਿੱਧਾ ਮੁੰਡੇ ਦੇ ਵਿਆਹ ਮੌਕੇ ਬਾਰਾਤ ਤੋਂ ਇੱਕ ਦਿਨ ਪਹਿਲਾਂ ਅਤੇ ਕੁੜੀ ਦੇ ਵਿਆਹ ਸਮੇਂ ਕੁੜੀ ਦੀ ਡੋਲੀ ਤੁਰਨ ਤੋਂ ਬਾਅਦ ਪਾਇਆ ਜਾਂਦਾ ਹੈ। ਜਦੋਂ ਜਾਗੋ ਕੱਢਣ ਲਈ ਘਰ ਵਿੱਚ ਗਿੱਧੇ ਦਾ ਪਿੜ ਬਣ ਜਾਂਦਾ ਹੈ ਤਾਂ ਨਾਨਕੇ ਤੇ ਦਾਦਕੇ ਪਰਿਵਾਰ ਦੋਵਾਂ ਦੀ ਸ਼ਮੂਲੀਅਤ ਇਸ ਪਿੜ ਵਿੱਚ ਹੁੰਦੀ ਹੈ ਪਰ ਜਾਗੋ ਕੱਢਣ ਵਿੱਚ ਜ਼ਿਆਦਾ ਸ਼ਮੂਲੀਅਤ ਨਾਨਕੇ ਪਰਿਵਾਰ ਦੀ ਹੁੰਦੀ ਹੈ। ਇਸੇ ਕਰਕੇ ਨਾਨਕਿਆਂ ਤੇ ਦਾਦਕਿਆਂ ਦੀਆਂ ਬੋਲੀਆਂ ਵਿੱਚ ਨੋਕ-ਝੋਕ ਤੋਂ ਬਾਅਦ ਨਾਨਕੇ ਪਰਿਵਾਰ ਦੀਆਂ ਮੇਲਣਾਂ ਜ਼ਿਆਦਾ ਨੱਚਦੀਆਂ ਹਨ। ਜਾਗੋ ਕੱਢਣ ਸਮੇਂ ਪੰਜਾਬਣਾਂ ਆਪਣੇ ਪਹਿਰਾਵੇ ਪ੍ਰਤੀ ਜ਼ਿਆਦਾ ਸੁਚੇਤ ਹੁੰਦੀਆਂ ਹਨ। ਸਾਰੇ ਨਾਨਕ ਮੇਲ ਤੋਂ ਵੱਖਰੀ ਟੌਹਰ ਮਾਮੀ ਦੀ ਹੁੰਦੀ ਹੈ ਜਿਸ ਨੇ ਪੁਰਾਤਨ ਵਿਰਸੇ ਦੀਆਂ ਲਿਸ਼ਕੋਰਾਂ ਮਾਰਨ ਵਾਲਾ ਪਹਿਰਾਵਾ ਪਾਇਆ ਹੁੰਦਾ ਹੈ, ਮਾਮੀ ਨੇ ਘੱਗਰਾ, ਸਿਰ ’ਤੇ ਸੱਗੀ ਫੁੱਲ ਲਾਇਆ ਹੁੰਦਾ ਹੈ। ਪਿੱਤਲ ਦੀ ਵੱਡੀ ਸਾਰੀ ਟੋਕਣੀ ਉਪਰ ਥੋੜ੍ਹੇ-ਥੋੜ੍ਹੇ ਫ਼ਰਕ ਨਾਲ ਆਟੇ ਦੇ ਬਣਾ ਕੇ ਦੀਵੇ ਲਾਏ ਜਾਂਦੇ ਹਨ। ਵੱਡੀ ਮਾਮੀ ਜੋ ਪੰਜਾਬੀ ਪਹਿਰਾਵੇ ਵਿੱਚ ਉਤਪੋਤ ਹੁੰਦੀ ਹੈ, ਚੱਲਦੇ ਦੀਵਿਆਂ ਵਾਲੀ ਟੋਕਣੀ ਚੁੱਕਦੀ ਹੈ ਤਾਂ ਵਿਆਹ ਵਾਲਾ ਘਰ ਰੋਸ਼ਨੀ ਨਾਲ ਪੂਰੀ ਤਰ੍ਹਾਂ ਨਸ਼ਿਆ ਜਾਂਦਾ ਹੈ ਤਾਂ ਫਿਰ ਮੇਲਣਾਂ ਵੱਲੋਂ ਬੋਲੀ ਪਾਈ ਜਾਂਦੀ ਹੈ:-
ਜਾਗੋ ਕੱਢਣੀ ਮੜਕ ਨਾਲ ਤੁਰਨਾ
ਬਈ ਵਿਆਹ ਸਾਡੇ ਜਗਤਾਰੇ ਦਾ
ਜਾਗੋ ਦੇ ਗਿੱਧੇ ਸਮੇਂ ਮਾਮੀ ਦੀ ਖਾਸੀਅਤ ਇਹ ਹੁੰਦੀ ਹੈ ਕਿ ਮਾਮੀ ਨੱਚਦੇ ਸਮੇਂ ਦੀਵਿਆਂ ਵਾਲੀ ਵਲਟੋਹੀ ਨੂੰ ਬਿਨਾਂ ਹੱਥ ਪਾਏ ਗਿੱਧੇ ਵਿੱਚ ਨੱਚਦੀ ਹੈ। ਵਿਆਹ ਵਾਲੇ ਘਰ ਵਿੱਚ ਨੱਚਣ ਤੋਂ ਬਾਅਦ ‘ਨਾਨਕਾ ਮੇਲ’ ਪਿੰਡ ਵਿੱਚ  ਜਿੰਨੀਆਂ ਵੀ ਰਿਸ਼ਤੇਦਾਰੀਆਂ ਹੁੰਦੀਆਂ ਹਨ, ਸਾਰੀਆਂ ਵਿੱਚ ਵਾਰੋ-ਵਾਰੀ ਪੱਤਲ਼ਾਂ ਦਿੰਦਾ ਹੈ ਤੇ ਨੱਚ ਕੇ ਆਉਂਦਾ ਹੈ। ਮੇਲਣਾਂ ਗਲੀ-ਗੁਆਂਢ ਨੂੰ ਬੱਤੀਆਂ ਜਗਾ ਕੇ ਰੱਖਣ ਦਾ ਹੋਕਾ ਬੋਲੀਆਂ ਵਿੱਚ ਦਿੰਦੀਆਂ ਹਨ:
ਇਸ ਪਿੰਡ ਦੇ ਪੰਚੋ ਤੇ ਸਰਪੰਚੋ, ਲੰਬੜਦਾਰੋ
ਬਾਈ ਬੱਤੀਆਂ ਜਗਾ ਕੇ ਰੱਖਿਓ।
ਸਾਰੇ ਪਿੰਡ ’ਚ ਫੇਰਨੀ ਜਾਗੋ,
ਨੀਂ ਲੋਕਾਂ ਦੇ ਪਰਨਾਲੇ ਭੰਨਣੇ।


27 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਜਾਗੋ ਕੱਢਦੇ ਸਮੇਂ ਵਕਤ ਵੇਖਣ ਵਾਲੀ ਖ਼ੂਬਸੂਰਤ ਗੱਲ ਇਹ ਹੈ ਕਿ ਜਦੋਂ ਨਾਨਕਾ ਮੇਲ ਪਿੰਡ ਵਿੱਚ ਜਾਗੋ ਲੈ ਕੇ ਫੇਰਾ ਪਾਉਂਦਾ ਹੈ ਤਾਂ ਰਸਤੇ ਵਿੱਚ ਮਿਲਦੇ ਰੇਹੜੇ ਮੂਧੇ ਮਾਰ ਦਿੱਤੇ ਜਾਂਦੇ ਹਨ, ਕੋਠਿਆਂ ਉਪਰ ਲੱਗੇ ਪਰਨਾਲੇ ਲੰਮੀਆਂ ਸੋਟੀਆਂ ਨਾਲ ਉਖਾੜ ਦਿੱਤੇ ਜਾਂਦੇ ਹਨ ਪਰ ਦਾਦਕੇ ਪਿੰਡ ਦਾ ਕੋਈ ਵੀ ਆਦਮੀ ਗੁੱਸਾ ਕਰਨ ਦੀ ਬਜਾਇ ਸਾਰੀ ਗੱਲ ਹੱਸ ਕੇ ਟਾਲ ਛੱਡਦਾ ਹੈ। ਦੂਜੇ ਪਾਸੇ ਵਿਗਿਆਨਕ ਦ੍ਰਿਸ਼ਟੀ ਤੋਂ ਵੇਖੀਏ ਤਾਂ ਔਰਤ ਜਾਤੀ ਨੂੰ ਹਮੇਸ਼ਾਂ ਮਰਦ ਜਾਤੀ ਵੱਲੋਂ ਦਬਾ ਕੇ ਰੱਖਿਆ ਗਿਆ ਹੈ।  ਵਿਆਹਾਂ ਮੌਕੇ ਔਰਤਾਂ ਮਨ ਵਿੱਚ ਦੱਬੇ ਵਲਵਲੇ ਅਜਿਹੀਆਂ ਸ਼ਰਾਰਤਾਂ ਤੇ ਬੋਲੀਆਂ ਪਾ ਕੇ ਬਾਹਰ ਕੱਢਦੀਆਂ ਹਨ ਕਿਉਂਕਿ ਲੋਕ ਬੋਲੀਆਂ ਜਾਗੋ ਕੱਢਣ ਸਮੇਂ ਅਜਿਹੀਆਂ ਪਾਈਆਂ ਜਾਂਦੀਆਂ ਹਨ, ਜਿੱਥੇ ਔਰਤ ਦੀ ਦੱਬੀ ਹੋਈ ਮਾਨਸਿਕਤਾ ਦਾ ਪਤਾ ਚੱਲਦਾ ਹੈ:
ਕੋਈ ਵੇਚੇ ਸੁੰਢ ਜਵੈਣ, ਕੋਈ ਵੇਚੇ ਰਾਈ
ਲੰਬੜ ਆਪਣੀ ਜੋਰੂ ਵੇਚੇ
ਟਕੇ ਟਕੇ ਦੀ ਸਿਰ ਸਾਈ
ਖ਼ਬਰਦਾਰ ਰਹਿਣਾ ਜੀ, ਜਾਗੋ ਨਾਨਕਿਆਂ ਦੀ ਆਈ।
ਪਿੰਡ ਵਿੱਚ ਜਾਗੋ ਕੱਢਦੀਆਂ ਮੇਲਣਾਂ ਆਮ ਤੌਰ ’ਤੇ ਪਿੰਡ ਦੇ ਲੋਕਾਂ ਨੂੰ ਨੀਵਾਂ ਵਿਖਾਉਣ ਦਾ ਯਤਨ ਕਰਦੀਆਂ ਹਨ। ਇਸ ਲਈ ਉਹ ਸਾਰੇ ਪਿੰਡ ਨੂੰ ਛੜਿਆਂ ਦਾ ਪਿੰਡ ਕਹਿ ਕੇ ਬੋਲੀਆਂ ਪਾਉਂਦੀਆਂ ਹਨ ਪਰ ਛੜੇ ਰੱਬ ਦੇ ਪਰਾਹੁਣੇ ਹੁੰਦੇ ਹਨ ਜੋ ਇਸ ਗੱਲ ਦਾ ਬੁਰਾ ਨਹੀਂ ਮਨਾਉਂਦੇ।
ਆਉਂਦੀ ਕੁੜੀਏ ਜਾਂਦੀ ਕੁੜੀਏ
ਭਰ ਲਿਆ ਟੋਕਰਾ ਨੜਿਆਂ ਦਾ
ਨੀਂ ਕਿੱਥੇ ਲਾਹੇਗੀ
ਕਿੱਥੇ ਲਾਹੇਂਗੀ ਨੀਂ
ਸਾਰਾ ਪਿੰਡ ਛੜਿਆਂ ਦਾ….
ਜਦੋਂ ਮੇਲਣਾਂ ਕਿਸੇ ਖਾਸ ਰਿਸ਼ਤੇਦਾਰ ਦੇ ਘਰ ਜਾਗੋ ਲੈ ਕੇ ਜਾਂਦੀਆਂ ਹਨ ਤਾਂ ਘਰ ਤੋਂ ਦੂਰ ਹੀ ਬੋਲੀਆਂ ਜ਼ਰੀਏ, ਘਰ ਵਾਲਿਆਂ ਨੂੰ ਕਹਿੰਦੀਆਂ ਹਨ:
ਨਿੰਮ ਵੱਢ ਕੇ ਢੋਲਕੀ ਵਜਾ ਦਾਰੀਏ
ਸਾਡੇ ਆਉਂਦੀਆਂ ਦੇ
ਆਉਂਦੀਆਂ ਦੇ ਸ਼ਗਨ ਮਨਾ ਦਾਰੀਏ
ਸਾਡੇ ਆਉਂਦੀਆਂ ਦੇ…


27 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਪਿੰਡ ਵਿੱਚ ਜਾਗੋ ਦਾ ਗਿੱਧਾ ਪਾ ਕੇ ਅਖੀਰ ਵਿੱਚ ਮੁਟਿਆਰਾਂ ਵਿਆਹ ਵਾਲੇ ਘਰ ’ਚ ਆਉਂਦੀਆਂ ਹਨ ਤੇ ਖ਼ੂਬ  ਨੱਚਦੀਆਂ ਹਨ। ਨਾਨਕੇ ਪਰਿਵਾਰ ਦੀਆਂ ਮੇਲਣਾਂ ਕਈ ਵਾਰ ਦਾਦਕਿਆਂ ਦੀ ਕੰਜੂਸੀ ਵੀ ਬੋਲੀਆਂ ਜ਼ਰੀਏ ਜ਼ਾਹਰ ਕਰਦੀਆਂ ਹਨ:
ਆਉਂਦੀ ਕੁੜੀਏ, ਜਾਂਦੀ ਕੁੜੀਏ ਨੀਂ ਚੱਕੀ ਹੇਠ ਦਸੇਰੇ
ਜਵਾਬ ਦੇਈ ਜਾਂਦੀ ਆ ਲੱਡੂ ਪਏ ਬਥੇਰੇ
ਵਿਆਹਾਂ ਦੇ ਮੌਕੇ ਪੰਜਾਬੀ ਸੱਭਿਆਚਾਰ ਵਿੱਚ ਔਰਤਾਂ ਤੇ ਮਰਦਾਂ ਦੋਵਾਂ ਧਿਰਾਂ ਨੂੰ ਖੁੱਲ੍ਹ ਕੇ ਵਿਚਰਨ ਦੀ ਆਜ਼ਾਦੀ ਮਿਲਦੀ ਹੈ। ਜਦੋਂ ਕੋਈ ਨਵ-ਵਿਆਹੀ ਮੁਟਿਆਰ ਨਾਨਕੇ ਮੇਲ ਵਿੱਚ ਆ ਕੇ ‘ਘੁੰਡ’ ਕੱਢ ਕੇ ਨੱਚਣਾ ਸ਼ੁਰੂ ਕਰ ਦਿੰਦੀ ਹੈ ਤਾਂ ਮੁੰਡਿਆਂ ਵੱਲੋਂ ਅਕਸਰ ਅਜਿਹੀਆਂ ਬੋਲੀਆਂ ਪਾ ਦਿੱਤੀਆਂ ਜਾਂਦੀਆਂ ਹਨ, ਜਿੱਥੇ ਉਸ ਨੂੰ ਘੁੰਡ ਕੱਢਣ ਤੋਂ ਵਰਜਿਆ ਜਾਂਦਾ ਹੈ ਕਿਉਂਕਿ ਗਿੱਧੇ ਦੇ ਪਿੜ ਵਿਚੱ ਇਕੱਠੇ ਹੋਏ ਮਰਦ ਅਕਸਰ ਨੱਚਣ ਵਾਲੀ ਮੁਟਿਆਰ ਦਾ ਮੂੰਹ ਵੇਖਣ ਲਈ ਉਤਾਵਲੇ ਹੁੰਦੇ ਹਨ:
ਘੁੰਡ ਦਾ ਗਿੱਧੇ ਵਿੱਚ ਕੰਮ ਕੀ ਗੋਰੀਏ
ਜਾਂ ਘੁੰਡ ਕੱਢਦੀ ਬਹੁਤੀ ਸੋਹਣੀ
ਜਾਂ ਘੁੰਡ ਕੱਢਦੀ ਕਾਣੀ
ਤੂੰ ਤਾਂ ਮੈਨੂੰ ਦਿਸੇਂ ਮਜਾਜਣ
ਘੁੰਡ ’ਚੋਂ ਅੱਖ ਪਛਾਣੀ
ਖੁੱਲ੍ਹ ਕੇ ਨੱਚ ਲੈ ਨੀਂ
ਬਣ ਜਾ ਗਿੱਧੇ ਦੀ ਰਾਣੀ…
ਪਰੰਪਰਾ ਤੇ ਆਧੁਨਿਕ ਸਮੇਂ ਕੱਢੀ ਜਾਂਦੀ ਜਾਗੋ ਵੱਲ ਜੇ ਗਹੁ ਨਾਲ ਨਜ਼ਰ ਮਾਰੀਏ ਤਾਂ ਸਵੈ-ਵਾਦੀ ਰੁਚੀਆਂ ਦੇ ਧਾਰਨੀ ਲੋਕਾਂ ਤੇ ਪੂੰਜੀ ਦੀ ਹੋੜ ਵਿੱਚ ਲੱਗੀ ਮਨੁੱਖਤਾ ਲਈ ਜਾਗੋ ਕੋਈ ਅਰਥ ਨਹੀਂ ਰੱਖਦੀ। ਹੁਣ ਦੇ ਸਮੇਂ ਨਾਨਕੇ ਪਰਿਵਾਰ ਵੱਲੋਂ ਕੱਢੀ ਜਾਣ ਵਾਲੀ ਜਾਗੋ ਨਾਨਕੇ ਪਰਿਵਾਰ ਵੱਲੋਂ ਤਿਓਲਾ ਪੂਰਨ ਤੋਂ ਸਿਵਾ ਹੋਰ ਕੁਝ ਨਹੀਂ ਕਿਉਂਕਿ ਪਰੰਪਰਾ ਵੱਲ ਧਿਆਨ ਮਾਰੀਏ ਤਾਂ ਜਾਗੋ ਕੱਢਣ ਤੋਂ ਪਹਿਲਾਂ ਅਜਿਹੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਸਨ, ਜੋ ਹੁਣ ਹੋ ਹੀ ਨਹੀਂ ਸਕਦੀਆਂ।
ਹੁਣ ਸਮੇਂ ਕੱਢੀ ਜਾਣ ਵਾਲੀ ਜਾਗੋ ਵਿੱਚ ਕੋਈ ਪੁਰਾਣੀ ਔਰਤ ਹੀ ਬਿਨਾਂ ਹੱਥ ਪਾਏ ਵਲਟੋਹੀ ਚੁੱਕਦੀ ਹੋਵੇਗੀ ਕਿਉਂਕਿ ਜਿਹੜਾ ਘੱਗਰਾ ਮਾਮੀ ਪਾਉਂਦੀ ਹੈ, ਉਸ ਦਾ  ਭਾਰ ਸਹਾਰਨ ਵਾਲਾ ਉਸ ਦਾ ਲੱਕ ਨਹੀਂ ਹੁੰਦਾ। ਅਸਲ ਵਿੱਚ ਜਿਨ੍ਹਾਂ ਕਾਰਨਾਂ ਤੋਂ ਬਚਣ ਲਈ ਜਾਗੋ ਕੱਢੀ ਜਾਂਦੀ ਸੀ, ਉਹ ਹੁਣ ਜਾਗੋ ਕੱਢਦੇ ਸਮੇਂ ਵਾਪਰਦੇ ਹਨ। ਦੂਜੇ ਪੱਖ ਤੋਂ ਜਿੰਨੀਆਂ ਚੋਰੀਆਂ ਤੋਂ  ਬਚਾਉਣਾ ਜਾਗੋ ਦਾ ਸੰਦੇਸ਼ ਸੀ, ਉਹ ਹੁਣ ਵਾਪਰਦੀਆਂ ਹਨ।

* ਸੰਪਰਕ: 94177-86546

27 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ ਜੀ.....Tfs.....

30 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Shukriya J jee

10 Feb 2013

Reply