Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਗੋਣ ਵਾਲੀ ਲ਼ਾਲਟੈਨ? :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
ਜਗੋਣ ਵਾਲੀ ਲ਼ਾਲਟੈਨ?
ਜਦ ਜੱਸਾ ਸਿੰਘ ੯ਮਹੀਨੇ ਦੀ ਟ੍ਰੇਨਿੰਗ ਤੋ ਬਾਅਦ ਛੁੱਟੀ ਕੱਟਕੇ ਪਿਹਲੀ ਵਾਰ ਯੁਨਿਟ ਵਿੱਚ ਗਿਅਾ ਤਾਂ ਉਹ ਗੁਹਾਟੀ ਫੌਜੀ ਕੈਪ ਵਿੱਚ ਹਾਜਰ ਹੋਏਆ ।ੳਥੋ ਫੌਜੀ ਗੱਡੀਆਂ ਰਾਹੀ ਉਹ ਆਪਣੀ ਯੁਨਿਟ ਵਿੱਚ ਤਕਰੀਬਨ ਸ਼ਾਮ ਦੇ ੪ ਕੁ ਵਜੇ ਪੁੱਜਾ ਉਸਦਾ ਬਿਸਤਰ ਹੈੱਡ ਕੁਆਟਰ ਚ' ਲਵਾ ਦਿੱਤਾ। ਨਹੋਣ ਧੋਣ ਤੋ ਬਾਅਦ ਜਦ ੮ ਕੁ ਵਜੇ ਜੱਸਾ ਜਦ ਬਿਸਤਰ ਚ' ਵੜੇਆ ਹੀ ਸੀ। ਨਾਲ ਦੇ ਸ਼ਪਾਹੀ ਨੇ ਆਕੇ ਲੰਗਰ(ਮੈਸ) ਚ' ਡਿੳੂਟੀ ਦੱਸਤੀ ।ਬੱਸ ਫਿਰ ਕੀ ਸੀ । ੲਿੱਕ ਤਾਂ ਜੱਸਾ ਸਫਰ ਕਰਕੇ ਥੱਕੇਆ ਸੀ। ਤੇ ੲਿੱਕ ਡਿੳੂਟੀ ਦਾ ਨਾਂ ਸੁਣਕੇ ਜੱਸਾ ਟਾਈਮ ਨਾਲ ਹੀ ਸੌ ਗਿਅਾ। ੪ ਕੁ ਵਜੇ ਸੰਤਰੀ ਨੇ ਆਕੇ ਜੱਸੇ ਨੂੰ ਜਗਾ ਦਿੱਤਾ ਜੱਸਾ ਤਿਅਾਰ ਹੋਕੇ ਡਿੳੂਟੀ ਤੇ ਪੁਜ ਗਿਅਾ ।ਸੰਤਰੀ ਨੇ ਡਾੳੂਨ ਹੋਣ ਤੋ ਪਹਿਲਾਂ ਸਾਰੀ ਡਿੳੂਟੀ ਤੇ ਉਡਦੀਆਂ ਜੱਸੇ ਨੂੰ ਸਮਝਾਤੀਆਂ। ਤੇ ਜੱਸੇ ਨੂੰ ਦੱਸ ਦਿੱਤਾ ਬੲੀ ਸਵੇਰੇ ੫ ਵਜੇ ਲਾਲਟੈਨ ਨੂੰ ਜਗਾ ਦੀ। ਜੱਸੇ ਦੇ ਪੁੱਛਣ ਤੇ ਸੰਤਰੀ ਨੇ ਦੱਸੇਆ ਲੰਗਰ ਚ' ਹੀ ਐ। ਤੇ ਐਨਾ ਕਿਹ ਕੇ ਉਹ ਚਲਾ ਗਿਅਾ। ਤੇ ਜੱਸਾ ਡਿੳੂਟੀ ਤੇ ਤੈਨਾਤ ਹੋ ਗਿਅਾ। ਜਦ ੫ ਕੁ ਵੱਜੇ ਤਾਂ ਜੱਸੇ ਨੇ ਲਾਲਟੈਨ ਲੱਭਣੀ ਸੁਰੂ ਕਰਤੀ। ਐਧਰ ਦੇਖ ਉਧਰ ਦੇਖ ਹਰ ਪਾਸੇ ਦੇਖ ਲਿਅਾ। ਪਰ ਜੀ ਲਾਲਟੈਨ ਕਿਤੇ ਨਾ ਲੱਭੀ। ਕਰਦੇ ਕਰੌਦੇ ੬ ਵੱਜਗੇ ਤੇ ਜੱਸਾ ਡਿੳੂਟੀ ਤੋ ਡਾਊਨ ਹੋਕੇ ਆਪਣੇ ਕਮਰੇ ਚ' ਹਾਲੇ ਪੁੱਜਾ ਹੀ ਸੀ।ਕਿ ਪਿੱਛੇ ਹੀ ਹੋਲਦਾਰ ਆ ਗਿਅਾ ਤੇ ਆਉਣ ਸਾਰ ਹੀ ਜੱਸੇ ਨੂੰ ਕਿੰਹਦਾ ਤੈਨੂੰ ਰਾਤ ਲਾਲਟੈਨ ਨੂੰ ਜਗਾਉਣ ਦਾ ਅਦੇਸ ਮਿਲੇਅਾ ਸੀ? ਜੱਸਾ ਕਿੰਹਦਾ ਹਾਂਜੀ ਜਨਾਬ ਪਰ ਲਾਲਟੈਨ ੳਥੇ ਨਹੀ ਸੀ। ਹੋਲਦਾਰ ਨੇ ੲਿੱਕ ਸਿਪਾਹੀ ਨੂੰ ਭੇਜੇਆ ਪਤਾ ਕਰ ਲਾਲਟੈਨ ਲੰਗਰ ਸੀ ਜਾਂ ਨਹੀ। ਸਪਾਹੀ ਨੇ ਆਕੇ ਦੱਸੇਆ ਲਾਲਟੈਨ ਤਾਂ ਲੰਗਰ ਚ' ਹੀ ਸੀ। ਪਰ ਜੱਸਾ ਆਖੇ ਲਾਲਟੈਨ ਹੈ ਨਹੀ ਸੀ। ਅਫਸਰ ਕੋਲ ਰਪੋਟ ਲੱਗ ਗਈ। ਅਫਸਰ ਕਿੰਹਦਾ ਬੲੀ ਜੋ ਵੀ ਲਾਲਟੈਨ ਦਾ ਨੁਕਸਾਨ ਹੋਏਆ ਉਹ ਜੱਸਾ ਭਰੂਗਾ। ਜੱਸਾ ਵੀ ਮੰਨ ਗਿਅਾ ਕੇ ਠੀਕ ਐ ਜਦ ਜੱਸੇ ਨੇ ਪੈਸੇ ਪੁੱਛੇ ਤਾਂ ਹੋਲਦਾਰ ਕਿੰਹਦਾ ੨੦੦੦ ਰੁਪੲੇ । ਜੱਸਾ ਕਿੰਹਦਾ ੨੦੦ ਦੀ ਲਾਲਟੈਨ ਦੇ ੨੦੦੦ਰੁਪੲੇ ।ਤਾਂ ਹੋਲਦਾਰ ਜੋਰ ਦੀ ਹੱਸਣ ਲੱਗ ਪਿਅਾ ਕਿੰਹਦਾ ਸ਼ੁਦਾਈਆ ਤੈ ਜਗੋਣ ਵਾਲੀ ਲਾਲਟੈਨ ਲੱਭਦਾ ਰਿਹਾ। ਜੱਸਾ ਕਿੰਹਦਾ ਜਨਾਬ ਲਾਲਟੈਨ ਜਗੋਣ ਵਾਲੀ ਹੀ ਹੁੰਦੀ ਐ ਮੈ ਤਾਂ ਹੋਰ ਕੋਈ ਲਾਲਟੈਨ ਨੀ ਦੇਖੀ। ਹੋਲਦਾਰ ਕਿਹਦਾ "ਉਹ ਭਰਾਵਾ ਲਾਲਟੈਨ ਚੋਧਰੀ ਨਾਂ ਦਾ ਕੁੱਕ ਐ ਜਿਸਨੇ ਜਰਨਲ ਸ੍ਹਾਬ ਦੇ ਘਰ ਜਾਣਾ ਸੀ ।ਤੇ ਉਸਨੇ ਜਹਾਜ ਦੀ ਟਿਕਟ ਕਰਵਾਈ ਸੀ। ਤੇ ਤੇਰੇ ਨਾ ਜਗੋਣ ਕਰਕੇ ਉਹ ਜਾ ਨਹੀ ਸਕੇਆ ਤੇ ਉਸਦਾ ਟਿਕਟ ਦਾ ਖਰਚ ਹੁਣ ਤੂੰ ਭਰਣਾ। ਜੱਸੇ ਨੂੰ ਸਮਝ ਨਹੀ ਆ ਰਹੀ ਸੀ ਉਸਦੇ ਨਾਲ ਹੋਏ ਉਸ ਮਜਾਕ ਤੇ ਉਹ ਹੱਸੇ ਜਾਂ ਜੇਬ ਚੌ ਜਾਦੇ ੨੦੦੦ ਤੇ ਰੋਵੇ ।ਹੁਣ ਜੱਸੇ ਨੂੰ ਜੇ ਕੋਈ ਆਖੇ ਬੲੀ ਜੱਸੇ ਸਵੇਰੇ ਚਾਹ ਲੈ ਆਵੀ ਤਾ ਜੱਸਾ ਪੁਛਦਾ ਪੱਕਾ 'ਜਨਾਬ ਪੀਣ ਵਾਲੀ'।pier
05 Jan 2016

Reply