Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਾਗਰੂਪਤਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਜਾਗਰੂਪਤਾ

            ਮਨੋਵਿਗਿਆਨ ਦੀਆਂ ਵੱਖ ਵੱਖ ਸ਼ਾਖਾਂਵਾਂ ਨੇ ਵਿਅਕਤੀ ਦੇ ਮਨ ਦਾ ਬੜੀ ਬਰੀਕੀ ਨਾਲ ਵਿਸ਼ਲੇਸ਼ਣ ਕੀਤਾ ਹੈ । ਮਨ ਨੂੰ ਮੂਲ ਅਧਾਰ ਤੇ ਸ਼੍ਰੇਸ਼ਟ ਮੰਨਣ ਤੋਂ ਇਨਕਾਰ ਕੀਤਾ ਹੈ । ਵਿਅਕਤੀ ਦੀ ਪਹਿਚਾਣ ਉਸਦੇ ਵਿਵਹਾਰ ਤੋਂ ਪਤਾ ਚਲਦਾ ਹੈ । ਵਿਵਹਾਰਿਕ ਤੌਰ ਵਿਅਕਤੀ ਚਾਹੇ ਸਮਾਜ ਵਿੱਚ ਰਿਸ਼ਤਿਆਂ ਵਿੱਚ ਘਿਰਿਆ ਲਗਦਾ ਹੈ ਪਰ ਮਾਨਸਿਕ ਤੌਰ ਤੇ ਉਹ ਇੱਕਲਾ ਇੱਕਲਾ ਵਿਚਰ ਕੇ ਖੁਸ਼ ਰਹਿੰਦਾ ਹੈ । ਜਿਸ ਕਾਰਨ ਸੱਭ ਕੁਝ ਹੋਣ ਦੇ ਬਾਵਯੂਦ ਪ੍ਰੇਸ਼ਾਨ ਰਹਿੰਦਾ ਹੈ । ਸਮਾਜ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ । ਕਿਸੇ ਦੀ ਤਕਲੀਫ਼ ਤੋਂ ਪ੍ਰੇਸ਼ਾਨ ਨਹੀਂ ਹੁੰਦਾ ਅਤੇ ਨਾ ਹੀ ਕਿਸੇ ਦੀ ਖੁਸ਼ੀ ਤੋਂ ਆਨੰਦ ਮਹਿਸੂਸ ਕਰਦਾ ਹੈ । ਅਜਿਹੇ ਵਿਅਕਤੀ ਮਾਨਸਿਕ ਰੋਗੀ ਹੁੰਦੇ ਹਨ । ਹੰਕਾਰ ਅਤੇ ਲਾਲਚ ਅਜਿਹੇ ਵਿਅਕਤੀਆਂ ਦੀ ਪਹਿਚਾਣ ਹੁੰਦੀ ਹੈ । ਵਿਅਕਤੀ ਦੀ ਪਹਿਚਾਣ ਉਸਦੇ ਵਿਵਹਾਰ ਤੋਂ ਪਤਾ ਚਲਦਾ ਹੈ । ਵਿਵਹਾਰਿਕ ਤੌਰ ਵਿਅਕਤੀ ਚਾਹੇ ਸਮਾਜ ਵਿੱਚ ਰਿਸ਼ਤਿਆਂ ਵਿੱਚ ਘਿਰਿਆ ਲਗਦਾ ਹੈ ਪਰ ਮਾਨਸਿਕ ਤੌਰ ਤੇ ਉਹ ਇੱਕਲਾ ਇੱਕਲਾ ਵਿਚਰ ਕੇ ਖੁਸ਼ ਰਹਿੰਦਾ ਹੈ । ਜਿਸ ਕਾਰਨ ਸੱਭ ਕੁਝ ਹੋਣ ਦੇ ਬਾਵਯੂਦ ਪ੍ਰੇਸ਼ਾਨ ਰਹਿੰਦਾ ਹੈ । ਸਮਾਜ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ । ਕਿਸੇ ਦੀ ਤਕਲੀਫ਼ ਤੋਂ ਪ੍ਰੇਸ਼ਾਨ ਨਹੀਂ ਹੁੰਦਾ ਅਤੇ ਨਾ ਹੀ ਕਿਸੇ ਦੀ ਖੁਸ਼ੀ ਤੋਂ ਆਨੰਦ ਮਹਿਸੂਸ ਕਰਦਾ ਹੈ । ਅਜਿਹੇ ਵਿਅਕਤੀ ਮਾਨਸਿਕ ਰੋਗੀ ਹੁੰਦੇ ਹਨ । ਹੰਕਾਰ ਅਤੇ ਲਾਲਚ ਅਜਿਹੇ ਵਿਅਕਤੀਆਂ ਦੀ ਪਹਿਚਾਣ ਹੁੰਦੀ ਹੈ । ਅਜਿਹੀ ਸਥਿਤੀ ਵਿੱਚ ਵਿਅਕਤੀ ਮਾਨਸਿਕ ਬੀਮਾਰ ਹੋਣ ਕਰਕੇ ਕਿਸੇ ਵੀ  ਕਿਸਮ ਦਾ ਜੁਰਮ ਕਰ ਸਕਦੇ ਹਨ ।ਇਹੀ ਕਾਰਨ ਹੈ ਕਿ ਆਰਥਿਕ ਅਤੇ ਜਸਮਾਨੀ ਲਾਲਸਾ ਕਾਰਨ ਪੁੱਤਰ ਮਾਂ ਬਾਪ ਦਾ ਅਤੇ ਮਾਂ ਬਾਪ ਪੁੱਤਰਾਂ ਦਾ ਕਤਲ ਕਰਨ ਤੋਂ ਗ਼ੁਰੇਜ਼ ਨਹੀਂ ਕਰਦੇ । ਨਜ਼ਦੀਕੀ ਰਿਸ਼ਤਿਆਂ ਵਿੱਚ ਜਿਸਮਾਨੀ ਸੰਬੰਧਾਂ ਦੇ ਰੁੁਝਾਨ ਨੇ ਅਪਰਾਧਿਕ ਮਾਨਸਿਕਤਾ ਨੂੰ ਜਨਮ ਦਿਤਾ ਹੈ । ਮਨੋਵਿਗਿਆਨਕ ਵਿਸ਼ਲੇਸ਼ਣ ਅਨੁਸਾਰ ਅਜਿਹੇ ਅਪਰਾਧਾਂ ਦਾ ਕਾਰਨ ਮਾਂ ਬਾਪ ਅਤੇ ਸਮਾਜ ਵਿੱਚ ਜਿਸਮਾਨੀ ਖੁੱਲ ਦਾ ਕਾਰਨ ਹੈ । ਪਰ ਕੁਝ ਮਨੋਵਿਗਿਆਨੀ ਜਿਸਮਾਨੀ ਸੰਬੰਧਾਂ ਦੀ ਵਿਦਿਆ ਅਤੇ ਸੌਝੀ ਦਾ ਨਾ ਹੋਣਾ ਹੈ । ਬਹੁਮਤ ਇਸ ਵਿਚਾਰ ਨਾਲ ਸਹਿਮਤ ਹਨ ਕਿ ਹਰ ਜਿਸਮਾਨੀ ਸੰਬੰਧਾਂ ਦੀ ਸੋਝੀ ਉਮਰ ਦੇ ਨਾਲ ਖੂਦ ਬਾ ਖੁਦ ਆ ਜਾਂਦੀ ਹੈ । ਪਰ ਅਜਿਹੇ ਰਿਸ਼ਤਿਆਂ ਦੇ ਮਾਧਿਅਮ ਪ੍ਰਚਾਰ ਅਤੇ ਪਸਾਰ ਨੇ ਕੱਚੀ ਉਮਰ ਦੇ ਅਣ ਸਭਿਅਤ ਜਿਸਮਾਨੀ ਸੰਬੰਧਾਂ ਨੂੰ ਜਨਮ ਦੇਂਦਾ ਹੈ । ਜਿਸਦਾ ਨਤੀਜਾ ਅਣਐਲਾਨੇ ਜਿਸਮਾਨੀ ਸੋਸ਼ਣ ਅਤੇ ਬਲਾਤਕਾਰਾਂ ਨਾਲ ਸਮਾਜ ਅਤੇ ਪ੍ਰੀਵਾਰਾਂ ਨੂੰ ਭੋਗਣਾ ਪੈਂਦਾ ਹੈ । ਵਿਅਕਤੀ ਦੇ ਮਾਨਸਿਕ ਵਿਸ਼ਲੇਸ਼ਣ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਇਹ ਪ੍ਰਕਿ੍ਰਤੀ ਦੇ ਬਾਕੀ ਅੰਗਾਂ ਨਾਲੋਂ ਨਕਲ ਕਰਨ ਵਿੱਚ ਜਿਆਦਾ ਮਾਹਰ ਹੈ । ਪ੍ਰਕਿ੍ਰਤੀ ਦੇ ਬਾਕੀ ਅੰਸ਼ ਸਿਰਫ ਆਪਣੀ ਜਿੰਦਗੀ ਜੀਣ ਲਈ ਸ਼ਿਕਾਰ ਕਰਦੇ ਹਨ ਪਰ ਉਹ ਅਪਰਾਧ ਨਹੀਂ ਕਰਦੇ । ਜਦ ਕਿ ਮਨੁੱਖ ਪਾਸ ਜ਼ਿੰਦਗੀ ਜੀਣ ਲਈ ਕੁਦਰਤ ਦੇ ਸਾਰੇ ਅੰਸ਼ ਪ੍ਰਾਪਤ ਹਨ ਪਰ ਉਸਦੀ ਅਕਸਰ ਜ਼ਿੰਦਗੀ ਜੀਣ ਦੀ ਜਰੂਰਤ ਨਾਲੋਂ ਸੰਕਲਣ ਕਰਨ ਅਤੇ ਖੋਹਣ ਦੀ ਆਕਾਂਸ਼ਾਂ ਨੇ ਅਪਰਾਧਿਕ ਕੀਤਾ ਹੈ । ਕੁਦਰਤ ਦੇ ਬਾਕੀ ਅੰਸ਼ ਅਕਸਰ ਕਿਸੇ ਨਾ ਕਿਸੇ ਪਧੱਰ ਤੇ ਸੰਤੋਖੀ ਹੋ ਜਾਂਦੇ ਹਨ ਰੱਜ ਕੇ ਜੂਗਾਲੀ ਕਰਦੇ ਹਨ । ਪਰ ਮਨੁੱਖ ਦੇ ਹਿੱਸੇ ਸੰਤੋਖ ਨਹੀਂ ਆਇਆ ਇਸੇ ਕਰਕੇ ਉਸਨੂੰ ਸੰਤੋਖੀ ਹੋਣ ਲਈ ਧਰਮ, ਮਜ਼੍ਹਬ ਅਤੇ ਦਵੈਤ ਦਾ ਸਹਾਰਾ ਲੈਣਾ ਪੈਂਦਾ ਹੈ ।

                          ਮਨੋਵਿਗਿਆਨ ਦੇ ਅਧਿਐਨ ਦਾ ਮਹੱਤਵ ਪੂਰਨ ਨਤੀਜਾ ਬਹੁਤ ਭਿਆਨਕ ਹੈ ਕਿ ਵਿਅਕਤੀ ਦੀ ਮਾਨਸਿਕਤਾ ਏਨੀ ਛੇਤੀ ਅਤੇ ਏਨੀ ਨੀਵੀਂ ਪਧੱਰ ਤੱਕ ਕਮਜ਼ੋਰ ਹੋ ਜਾਵੇਗੀ ਕਿ ਚੋਰਾਂ, ਡਾਕੂਆਂ,ਤਸ਼ਕਰਾਂ,ਅਤੇ ਗ਼ੈਰ ਕਨੂੰਨੀ ਢੰਗ ਨਾਲ ਪੈਸੇ ਕਮਾਉਣ ਦੇ ਇਲਜ਼ਾਮ ਰਾਜਨੀਤਿਕਾਂ ਵਾਂਗ ਡਾਕਟਰ, ਵਕੀਲ, ਜੱਜ,ਇੰਜੀਨੀਅਰ ਮਾਸਟਰ ਅਤੇ ਚੰਗੀਆਂ ਚੰਗੀਆਂ ਪੋਸਟਾਂ ਤੇ ਬੈਠੇ ਅਫਸਰਾਂ ਤੇ ਵੀ ਲਗਣਗੇ । ਇਹ ਸਥਿਤੀ ਸਮਾਜ ਅਤੇ ਦੇਸ਼ ਦੀ ਸੱਭ ਤੋਂ ਬੱਤਰ ਸਥਿਤੀ ਹੋਵੇਗੀ । ਤਸ਼ਕਰਾਂ ਵਾਂਗ ਇਹਨਾਂ ਪਾਸ ਧਨ ਦਾ ਕੋਈ ਹਿਸਾਬ ਕਿਸੇ ਕਨੂੰਨ ਜਾਂ ਅਧਿਕਾਰੀ ਕੋਲ ਨਹੀਂ ਹੋਵੇਗਾ । ਪਰ ਹਿਸਾਬ ਰੱਖਣ ਵਾਲੇ ਰਾਜਨੀਤਿਕ ਜਾਂ ਨਿੱਜੀ ਸਵਾਰਥਾਂ ਕਾਰਨ ਅਣਭੋਲ ਲੋਕਾਂ ਤੇ ਪਰਚੇ ਜਰੂਰ ਦਰਜ ਕਰਨਗੇ । 

                     ਵਿਅਕਤੀ ਨੇ ਆਪਣੇ ਆਪ ਨੂੰ ਹਰ ਖੇਤਰ ਵਿੱਚ ਸਮਰੱਥ ਸਮਝਣ ਦੀ ਲਾਲਸਾ ਪੈਦਾ ਕਰਕੇ ਸ਼ੋਸ਼ਣ-ਕਰਤਾ ਬਣਾਕੇ ਰੱਖ ਦਿਤਾ ਹੈ । ਇੱਕ ਸਮੇਂ ਇੱਕ ਹੀ ਕੰਮ ਕਰਨ ਅਤੇ ਇੱਕ ਹੀ ਖੇਤਰ ਦੀ ਨਿਪੁੰਨਤਾ ਦੀ ਰੁੱਚੀ ਵਿਅਕਤੀ ਨੂੰ ਸਹਿਜ ਵਿੱਚ ਲਿਆਉਣ ਦੇ ਸਮਰੱਥ ਕਰ ਸਕਦੀ ਹੈ । ਅੱਜ ਦੇ ਸਮੇਂ ਦੀ ਤ੍ਰਾਸਦੀ ਬਹੁ ਪੱਕੀ ਸ਼ਖਸ਼ੀਅਤ ਦੇ ਵਿਕਾਸ ਦੇ ਨਾਂ ਤੇ ਬਚਪਨ ਅਤੇ ਜਵਾਨੀ ਦਾ ਸ਼ੋਸ਼ਨ ਹੈ । ਜਿਸ ਨਾਲ ਵਿਅਕਤੀ ਦੇ ਆਤਮ ਵਿਸ਼ਵਾਸ਼ ਨੂੰ ਠੇਸ ਮਾਰੀ ਹੈ । ਸਮਾਜ ਅਤੇ ਸਰਕਾਰਾਂ ਅਜਿਹੇ ਹਾਲਤਾਂ ਵਿੱਚ ਕਿਸੇ ਵੀ ਤਰ੍ਹਾਂ ਬਚਪਨ ਅਤੇ ਜਵਾਨੀ ਦੀ ਸੁਰੱਖਿਆ ਕਰਨ ਦੇ ਸਮਰੱਥ ਨਹੀਂ ਹਨ । ਇੱਕ ਵਿਅਕਤੀ ਤੋਂ  ਹਰ ਕਿਸਮ  ਦੀ ਸੇਵਾ  ਲੈਣਾ  ਨਾ  ਹੀ  ਉਚਿਤ  ਹੈ  ਅਤੇ  ਨਾ  ਹੀ ਮਾਨਵੀ ਕਦਰਾਂ  ਕੀਮਤਾਂ ਦੇ ਅਨੁਕੂਲ ਹੈ । ਵਿਦਿਆਰਥੀ ਵਰਗ ਦੀ ਵਿਸ਼ੇ ਚੋਣ ਸੰਬੰਧੀ ਪ੍ਰਕਿ੍ਰਿਆ ਏਨੀ ਜਟਲ ਹੈ ਕਿ ਵਿਦਿਆਰਥੀ ਵਰਗ ਪਾਗਲਪਣ ਦੀ ਸਥਿਤੀ ਵਿੱਚ ਪਹੁੰਚ ਜਾਂਦਾ ਹੈ । ਕੁਝ ਵਿਸ਼ਿਆ ਪ੍ਰਤੀ ਅਣਉਚਿੱਤ ਪ੍ਰਚਾਰ ਨੇ ਹਰ ਵਿਦਿਆਰਥੀ ਅਤੇ ਮਾਂ ਬਾਪ ਦੇ ਮਨ ਵਿੱਚ ਡਾਕਟਰੀ ਇੰਜੀਨੀਅਰ ਬਣਨ ਦਾ ਫ਼ਤੂਰ ਭਰ ਦਿਤਾ ਹੈ ਕਿ ਅਣ ਰੁਚਿਤ ਵਿਦਿਆਰਥੀਆਂ ਨੂੰ ਵੀ ਅਣ ਪ੍ਰਵਾਣਿਤ ਸੰਸਥਾਂਵਾਂ, ਜਿਹਨਾਂ ਦਾ ਪ੍ਰਚਾਰ ਸਰ੍ਹੇਆਮ ਅਖਬਾਰਾਂ ਚੈਨਲਾਂ ਅਤੇ ਮੀਡੀਏ ਰਾਹੀ ਹੋ ਰਿਹਾ ਹੈ, ਵਿੱਚੋਂ ਅਣਅਧਿਕਾਰਿਤ ਡਿਗਰੀਆਂ ਹਾਸਲ ਕਰ ਰਹੇ ਹਨ । ਅਜਿਹੀਆਂ ਅਣਅਧਿਕਾਰਿਤ ਡਿਗਰੀਆਂ ਦੇ ਆਧਾਰ ਤੇ ਸਮਾਜ ਨਾਲ ਧੋਖਾ ਦਿਤਾ ਜਾ ਰਿਹਾ ਹੈ । ਬਸ ਡਾਕਟਰ ਜਾਂ ਵਿਸ਼ੇਸ਼ ਵਿਸ਼ਿਆਂ ਪ੍ਰਤੀ ਅਣਉਚਿਤ ਜਾਗਰੂਪਤਾ ਨੇ ਅਤੇ ਸਰਕਾਰ ਵਿਦਿਅਕ ਪ੍ਰਬੰਧਕਾਂ,ਮਨਿਸਟਰੀਆਂ,ਜੁੰਮੇਵਾਰ ਅਧਿਕਾਰੀਆਂ ਦੀ ਜਾਣਬੁਝ ਕੇ ਕੀਤੀ ਜਾ ਰਹੀ ਅਣਗਹਿਲੀ ਨੇ ਮਾਂ ਬਾਪ ਅਤੇ ਬੱਚਿਆਂ ਦੇ ਸਮੇਂ ਅਤੇ ਧਨ ਦਾ ਨੁਕਸਾਨ ਕੀਤਾ ਜਾ ਰਿਹਾ ਹੈ ।

16 Aug 2015

Reply