Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 728
Gender: Male
Joined: 13/Jun/2016
Location: _________
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਚਿੱਟਾ ਘ੍ਹਾ, ਧੁਆਖੀਆਂ ਧੁੱਪਾਂ....ਜਗਤਾਰ
ਚਿੱਟਾ ਘ੍ਹਾ, ਧੁਆਖੀਆਂ ਧੁੱਪਾਂ, ਪੀਲੇ ਪੱਤਰ ਰੁੱਖਾਂ ਦੇ ।
ਕਿਹੜੇ ਕਿਹੜੇ ਰੰਗ ਗਿਣਾਵਾਂ, ਯਾਰੋ ਅਪਣੇ ਦੁੱਖਾਂ ਦੇ।

ਰਿਸ਼ਮ ਜਿਹੀ ਇਕ ਸ਼ੋਖ ਕੁੜੀ ਨੇ, ਮੈਨੂੰ ਸਹਿਜ-ਸੁਭਾ ਪੁਛਿਆ,
ਤੇਰੇ ਹਰ ਇਕ ਚਿਤਰ 'ਚ ਲੋਕੀ, ਕਿਉਂ ਮਾਰੇ ਹੋਏ ਭੁੱਖਾਂ ਦੇ ।

ਹਾਦਸਿਆਂ ਦੀ ਪਾਲ ਮਿਲਣ ਨੂੰ, ਸੀਖਾਂ ਦੇ ਉਸ ਪਾਰ ਖੜੀ,
ਯਾਰੋ ਪਲ ਦੀ ਪਲ ਭੁੱਲ ਜਾਵੇ, ਚਿਹਰੇ ਅਪਣੇ ਦੁੱਖਾਂ ਦੇ।

ਤਨਹਾਈ ਵਿਚ ਰਾਤ ਬਲੂੰਗਾ, ਰੋਂਦਾ ਵੀ ਚੰਗਾ ਲਗਦੈ,
ਕਾਂ ਕਰਲਾਉਂਦਾ ਵੀ ਨਾ ਭਾਉਂਦਾ, ਜਾਂ ਦਿਨ ਹੁੰਦੇ ਸੁੱਖਾਂ ਦੇ।

ਸਾਡੀ ਬਸਤੀ ਹਰ ਇਕ ਸ਼ਹਿਰ 'ਚ, ਲਭਣੀ ਡਾਢੀ ਸੌਖੀ ਹੈ,
ਟੁਟੀਆਂ ਗਲੀਆਂ, ਖੋਲੇ ਈ ਖੋਲੇ, ਰੰਗ ਉਡੇ ਹੋਏ ਮੁੱਖਾਂ ਦੇ।

ਗ਼ਮ ਨਾ ਕਰਿਆ ਕਰ ਤੂੰ ਅੈਵੇਂ, ਹੱਸਿਆ ਕਰ 'ਜਗਤਾਰ' ਤਰ੍ਹਾਂ,
ਸੁੱਖਾਂ ਦੇ ਦਿਨ ਬੀਤ ਗਏ ਜੋ, ਬੀਤ ਜਾਣਗੇ ਦੁੱਖਾਂ ਦੇ ।

ਜਗਤਾਰ
24 Jan 2018

sukhpal singh
sukhpal
Posts: 1072
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਉਸਤਾਦ ਜਗਤਾਰ ਸਾਬ ਜੀ ਦੀ ਇਹ ਕਵਿਤਾ ਆਪਣੇ ਅੰਦਰ ਬਹੁਤ ਹੀ ਗਹਿਰਾਈ ਭਰਪੂਰ ਅਲਫਾਜ਼ ਸਮੋਈ ਬੈਠੀ ਹੈ ,............TFS sir

25 Jan 2018

Reply