|
|
|
|
|
|
Home > Communities > Punjabi Poetry > Forum > messages |
|
|
|
|
|
jahar |
ਜਹਿਰ
ਇਹ ਕੌਣ ਹੈ ਜਿਸਨੇ ਮੇਰੇ ਪਿੰਡ ਦੇ ਪਾਣੀਆਂ ਵਿੱਚ ਜਹਿਰ ਘੋਲ ਦਿੱਤਾ ਹੈ
ਮੇਰੀ ਹਵਾ ਵਿੱਚ ਘੁਟਣ ਹੈ ਧਰਤੀ ਵਿੱਚ ਜਹਿਰ ਸਾਹਾਂ ਨੂੰ ਰੋਲ ਦਿੱਤਾ ਹੈ
ਉਹ ਕੌਣ ਹੈ ਜਿਸਨੇ ਘਰਾਂ ਵਿੱਚ ਆਪਣੇ ਫਾਇਦੇ ਲਈ ਪਾਟਕ ਪਾ ਦਿੱਤੇ
ਤਫਰਕਾ ਰਿਸ਼ਤਿਆਂ ਪਾ ਕੇ ਭਰਾ ਨੂੰ ਭਰਾ ਦੇ ਬਹਿਣ ਨਹੀਂ ਕੋਲ ਦਿੱਤਾ ਹੈ
ਉਮਰਾਂ ਦੀਆਂ ਸਾਂਝਾਂ ਪਾਲੀਆਂ ਅਸੀਂ ਨਿਭਾਏ ਜੀਉਣ ਮਰਨ ਦੇ ਰਿਸ਼ਤੇ
ਇਹ ਕੈਸੀ ਸਦਾਅ ਫਿਜ਼ਾ ਵਿੱਚ ਜਿਸਨੇ ਜਿੰਦਗੀ ਦਾ ਸਚ ਫਰੋਲ ਦਿੱਤਾ ਹੈ
ਐ ਦੋਸਤ ਤੂੰ ਸਾਜਿਸ਼ਾਂ ਦੇ ਦੌਰ ਵਿੱਚੋਂ ਬਾਹਰ ਨਿਕਲਣ ਦੀ ਤੌਫੀਕ ਰੱਖ
ਲਿਆ ਜਾਂਦਾ ਨਹੀਂ ਫੈਸਲਾ ਮੁਕਦਰ ਦਾ ਬਾਰ ਪਰਾਏ ਜੋ ਰੋਲ ਦਿੱਤਾ ਹੈ
ਮੇਰੀ ਮਾਂ ਨੇ ਦੱਸਿਆ ਸੀ ਚਜ ਜਿੰਦਗੀ ਜੀਉਣ ਦਾ ਤੇ ਮਰਨ ਦਾ ਏਦਾਂ
ਸੁਰਤ ਵਿੱਚ ਸ਼ਬਦ ਦਾ ਵਾਸਾ ਈਮਾਨ ਏ ਕਾਦਰ ਅਨਮੋਲ ਦਿੱਤਾ ਹੈ
ਭਾਲ ਇਕ ਬੂੰਦ ਪਾਣੀ ਦੀ ਨੇ ਸਹਿਜੇ ਸਮੁੰਦਰਾਂ ਦੇ ਅਰਥ ਬਦਲ ਦਿੱਤੇ
ਗਏ ਸਨ ਗਿਆਨ ਦੀ ਖਾਤਰ ਛੱਡ ਆਪਣਿਆਂ ਬੇਰੰਗ ਮੋੜ ਦਿੱਤਾ ਹੈ
ਗੁਰਮੀਤ ਸਿੰਘ ਐਡਵੋਕੇਟ ਪੱਟੀ
|
|
27 Feb 2017
|
|
|
|
ਸਤਿ ਸ੍ਰੀ ਅਕਾਲ ਗੁਰਮੀਤ ਜੀ...ਬਹੁਤ ਖੂਬ Sir
|
|
28 Feb 2017
|
|
|
|
no words left, speechless,........very well written sir g..........
|
|
07 Jan 2018
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|