|
|
|
|
|
|
Home > Communities > Punjabi Boli > Forum > messages |
|
|
|
|
|
|
ਜਰੂਰੀ ਨਹੀਂ......!!!! |
ਜਰੂਰੀ ਨਹੀਂ ਕਵਿਤਾ ਮਹਿਬੂਬ ਦੀਆਂ ਜ਼ੁਲਫ਼ਾਂ ਦੁਆਲੇ ਘੁੰਮੇ ਇਹ ਹੱਕ ਸੱਚ ਲਈ ਖੜਦੀ ਸਮਿਆਂ ਦੀ ਅਵਾਜ਼ ਵੀ ਹੁੰਦੀ ਐ
ਜਰੂਰੀ ਨਹੀਂ ਕਿ ਚੁੱਪ ਚ੍ ਹਮੇਸਾ ਕਾਇਰਤਾ ਹੀ ਛੁਪੀ ਹੋਵੇ ਕਦੇ-ਕਦੇ ਇਹ ਚੁੱਪ ,ਤੂਫ਼ਾਨਾ ਦਾ ਆਗਾਜ਼ ਵੀ ਹੁੰਦੀ ਐ
ਜਰੂਰੀ ਨਹੀਂ ਕਿ ਏਕਤਾ ਹਮੇਸ਼ਾ ਹੱਕ ਸੱਚ ਲਈ ਹੀ ਹੋਵੇ ਓ ਸੱਜਣਾ , ਕਦੇ-ਕਦੇ ਇਹ ਕੁੜੀਮਾਰ ਸਮਾਜ ਵੀ ਹੁੰਦੀ ਐ
ਜਰੂਰੀ ਨਹੀਂ ਕਿ ਧੀ ਹਮੇਸਾ ਤੁਹਾਡੇ ਤੇ ਭਾਰ ਹੀ ਹੋਵੇ ਓਏ ਦੁਨੀਆਂ ਵਾਲਿਓ , ਧੀ ਸਿਰ ਦਾ ਤਾਜ਼ ਵੀ ਹੁੰਦੀ ਐ
ਜਰੂਰੀ ਨਹੀਂ ਕਿ ਉੱਚਿਆਂ ਦੀ ਯਾਰ ਚ੍ ਹਮੇਸ਼ਾ ਨਫ਼ਾ ਹੀ ਹੋਵੇ ਕਈ ਵਾਰ ਮੌਤ ਦਾ ਕਾਰਨ ,ਲੋੜੋਂ ਵੱਧ ਲਿਹਾਜ਼ ਵੀ ਹੁੰਦੀ ਐ
ਜਰੂਰੀ ਨਹੀਂ ਕਿ ਹਰ ਕੋਈ ਅੱਡੀਆਂ ਰਗੜ-ਰਗੜ ਕੇ ਹੀ ਮਰੇ ਹੱਸਕੇ ਚੁੰਮਣਾਂ ਫ਼ਾਂਸੀ ਨੂੰ ,ਮੌਤ ਐਸੇ ਅੰਦਾਜ਼ ਵੀ ਹੁੰਦੀ ਐ
ਜਰੂਰੀ ਨਹੀਂ ਕਿ ਜ਼ੋਰਾਵਰਾ ਦੀ ਸਦਾ ਹੀ ਚੜਾਈ ਬਣੀ ਰਹੇ ਮਰਨੇ ਪਿੱਛੋ ਅਰਥੀ ,ਚਾਰ ਮੋਢਿਆਂ ਦੀ ਮੋਹਤਾਜ਼ ਵੀ ਹੁੰਦੀ ਏ
ਜ਼ਰੂਰੀ ਨਹੀਂ ਕਿ ਬੰਦਾ ਕੈਦ ਵਿੱਚ ਬੇਬਸ ਹੀ ਹੋ ਜਾਏ "ਨਿਮਰ" ਸਦਾ ਅਜ਼ਾਦ, ਸੋਚਾਂ ਦੀ ਪਰਵਾਜ਼ ਵੀ ਹੁੰਦੀ ਐ |
| ਨਿਮਰਬੀਰ ਸਿੰਘ |
|
|
14 Feb 2013
|
|
|
|
|
ਬਹੁਤ ਖੂਬ ..........ਸੋਹਣੇ ਖਿਆਲ ਸਾਂਝੇ ਕੀਤੇ ਆ ਵੀਰ ...ਜੀਓ
|
|
14 Feb 2013
|
|
|
|
|
Bahut sahi gallan ne tuhadiyan Nimar...thnx share karan layi !!
|
|
14 Feb 2013
|
|
|
|
|
bahut vdhia nimar jiii...
|
|
14 Feb 2013
|
|
|
|
|
i have no words to praise ur 'rachna'.
tfs............
|
|
17 Mar 2013
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|