Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
‘ਜੱਸ’ ਦਾ ਚਲਾਣਾ ਬਾਲ ਸਾਹਿਤ ਨੂੰ ਘਾਟਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
‘ਜੱਸ’ ਦਾ ਚਲਾਣਾ ਬਾਲ ਸਾਹਿਤ ਨੂੰ ਘਾਟਾ

ਉੱਘੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਜਸਬੀਰ ਸਿੰਘ ਜੱਸ ਦੇ ਦੇਹਾਂਤ ਨਾਲ ਪੰਜਾਬੀ ਬਾਲ ਸਾਹਿਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਗਿਆਨੀ ਲਾਲ ਸਿੰਘ ਗੁੱਜਰਾਂਵਾਲੀਆ ਅਤੇ ਗਿਆਨੀ ਧਨਵੰਤ ਸਿੰਘ ਸੀਤਲ ਤੋਂ ਬਾਅਦ ਉਹ ਇੱਕੋ-ਇੱਕ ਅਜਿਹਾ ਲਿਖਾਰੀ ਸੀ ਜਿਸ ਨੇ ਆਪਣਾ ਸਾਰਾ ਜੀਵਨ ਬਾਲ ਸਾਹਿਤ ਦੇ ਲੇਖੇ ਲਗਾ ਦਿੱਤਾ। 1 ਜਨਵਰੀ, 1955 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਅੱਬੂਸੈਦ ਵਿਖੇ ਪਿਤਾ ਪਾਲ ਸਿੰਘ ਤੇ ਮਾਤਾ ਪਿਆਰ ਕੌਰ ਦੇ ਘਰ ਪੈਦਾ ਹੋਏ ਜੱਸ ਨੂੰ ਬਚਪਨ ਤੋਂ ਹੀ ਸਖ਼ਤ ਮਿਹਨਤ ਕਰਨ ਦੀ ਗੁੜ੍ਹਤੀ ਮਿਲੀ ਸੀ ਜਿਸ ਦੀ ਬਦੌਲਤ ਉਸ ਨੂੰ ਬੀ.ਐਡ.ਐਮ.ਐਡ ਦੀਆਂ  ਵਿਦਿਅਕ ਡਿਗਰੀਆਂ ਪ੍ਰਾਪਤ ਕਰਕੇ 11 ਨਵੰਬਰ, 1975 ਨੂੰ ਸਿੱਖਿਆ ਵਿਭਾਗ, ਪੰਜਾਬ ਵਿੱਚ ਪੰਜਾਬੀ ਭਾਸ਼ਾ ਦੇ ਅਧਿਆਪਕ ਵਜੋਂ ਨੌਕਰੀ ਮਿਲੀ। ਇੱਕ ਸਾਧਾਰਨ ਅਧਿਆਪਕ ਤੋਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਅਹੁਦੇ ’ਤੇ ਪੁੱਜਿਆ।  ਅਧਿਆਪਨ ਖੇਤਰ ਵਿੱਚ ਉਸ ਦੀਆਂ ਅਹਿਮ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਰਾਜ ਅਤੇ ਕੌਮੀ ਪੱਧਰ ਦੇ ਸਰਵੋਤਮ ਅਧਿਆਪਕ ਦੇ ਪੁਰਸਕਾਰਾਂ ਨਾਲ ਨਿਵਾਜਿਆ ਗਿਆ।
ਜਸਬੀਰ ਸਿੰਘ ਜੱਸ ਦੀ ਪੰਜਾਬੀ ਬਾਲ ਸਾਹਿਤ ਨੂੰ ਵੱਡੀ ਦੇਣ ਸੀ। ਉਸ ਨੇ ਆਪਣੀ ਪਹਿਲੀ ਪੁਸਤਕ ‘ਖ਼ਾਲਸੇ ਤੋਂ ਆਪਾ ਵਾਰ ਕੇ’ (1969) ਤੋਂ ਲੈ ਕੇ ਵੱਡੀ ਗਿਣਤੀ ਵਿੱਚ ਬਾਲ ਸਾਹਿਤ ਦੀ ਸਿਰਜਣਾ ਕੀਤੀ ਜਿਨ੍ਹਾਂ ਵਿੱਚ ‘ਮਹਿਕਦੇ ਫੁੱਲ’,‘ਵਿਦਿਆਰਥੀ ਜੀਵਨ ਦੀਆਂ ਯਾਦਾਂ’, ‘ਨਵੀਆਂ ਸੋਚਾਂ’, ‘ਨੈਤਿਕ ਖ਼ਜ਼ਾਨਾ’, ‘ਉੱਤਮ ਦੌਲਤ’, ‘ਨਵੀਆਂ ਸੋਚਾਂ’, ‘ਸਿਆਣੇ ਬਣੋ’, ‘ਨੈਤਿਕ ਵਿੱਦਿਆ’ (ਚਾਰ ਭਾਗ),  ‘ਸੰਤੁਲਿਤ ਖੁਰਾਕ: ਅਰੋਗਤਾ ਤੇ ਸੁੰਦਰਤਾ’, ‘ਗ਼ਦਰੀ ਬਾਬਾ ਸੋਹਣ ਸਿੰਘ ਭਕਨਾ’, ‘ਸ਼ਹੀਦ ਹਰੀ ਕ੍ਰਿਸ਼ਨ ਤਲਵਾੜ’, ‘ਸ਼ਹਿਦ ਦਾ ਛੱਤਾ’, ‘ਕਾਵਿ ਕਥੋਲੀ’ ਅਤੇ ‘ਅੰਮੜੀ ਦੇ ਬੋਲ’ ਆਦਿ ਸ਼ਾਮਲ ਸਨ। ਵਿਦਿਆਰਥੀਆਂ ਅਤੇ     ਅਧਿਆਪਕਾਂ ਲਈ ਅਗਵਾਈ ਕਰਨ ਵਾਲੀ ਉਨ੍ਹਾਂ ਦੀ ਪੁਸਤਕ ‘ਭਾਸ਼ਣ ਕਲਾ ਅਤੇ ਵੰਨਗੀਆਂ’   ਬਹੁਤ ਮਕਬੂਲ ਹੋਈ।
ਪੰਜਾਬੀ ਬਾਲ ਸਾਹਿਤ ਵਿੱਚ ਪਹਿਲੀ ਵਾਰ ਸਵੈ-ਜੀਵਨੀ ਦੇ ਰੂਪ ਵਿੱਚ ਲਿਖੀ ਉਨ੍ਹਾਂ ਦੀ ਪੁਸਤਕ ‘ਬਚਪਨ ਦੇ ਦਿਨ ਚਾਰ’ ਜੱਸ ਦੇ ਵਿਦਿਆਰਥੀ ਜੀਵਨ ਦੀਆਂ ਕੌੜੀਆਂ-ਮਿੱਠੀਆਂ ਯਾਦਾਂ ਦਾ ਦਰਪਣ ਆਖੀ ਜਾ ਸਕਦੀ ਹੈ। ਉਸ ਵੱਲੋਂ ‘ਪੰਜਾਬੀ ਬਾਲ ਸਾਹਿਤ ਦਾ ਇਤਿਹਾਸਕ ਵਿਕਾਸ’ ਵਿਸ਼ੇ ’ਤੇ ਖੋਜ ਕਾਰਜ ਅਤੇ ਪੰਜਾਬੀ ਵਿੱਚ ਬਾਲ ਸਾਹਿਤ ਦੀ ਖੋਜ ਦਾ ਕਾਰਜ ਵੀ ਨਿਰੰਤਰ ਜਾਰੀ ਸੀ। ਇਹ ਜੱਸ ਦੀ ਸ਼ਖ਼ਸੀਅਤ ਦੀ ਵਿਸ਼ੇਸ਼ਤਾ ਸੀ ਕਿ ਉਸ ਨੇ ਬਹੁਤ ਸਾਰੇ ਲੇਖਕਾਂ ਨੂੰ ਬਾਲ ਸਾਹਿਤ ਦੀ ਰਚਨਾ ਕਰਨ ਲਈ ਉਤਸ਼ਾਹਿਤ ਕੀਤਾ। ਕਈ ਸੁਪ੍ਰਸਿੱਧ ਲੇਖਕ ਅਤੇ ਭਾਸ਼ਣਕਰਤਾ ਉਨ੍ਹਾਂ ਦੀ ਹੱਲਾਸ਼ੇਰੀ ਕਾਰਨ ਹੀ ਅੱਗੇ ਵਧ ਸਕੇ। ਨਵੰਬਰ, 1991 ਵਿੱਚ ਜਦੋਂ ਪੰਜਾਬ ਵਿੱਚ ‘ਬਾਲ ਪ੍ਰੀਤ ਮਿਲਣੀ ਕਾਫ਼ਲਾ’ ਕੱਢਿਆ ਗਿਆ ਤਾਂ ਉਸ ਕਾਫ਼ਲੇ ਵਿੱਚ ਇਤਿਹਾਸਕ ਭੂਮਿਕਾ ਨਿਭਾਉਣ ਵਾਲਿਆਂ ’ਚ ਜੱਸ ਸ਼ਾਮਲ ਸੀ। ਉਨ੍ਹਾਂ ਨੇ ਪੰਜਾਬੀ ਬਾਲ ਸਾਹਿਤ ਨੂੰ ਬਣਦਾ ਮਾਣ-ਸਨਮਾਨ ਦਿਵਾਉਣ ਲਈ ਅੰਮ੍ਰਿਤਸਰ ਵਿਖੇ ਪੰਜਾਬੀ ਬਾਲ ਸਾਹਿਤ ਅਕਾਦਮੀ ਦੀ ਸਥਾਪਨਾ ਕਰਕੇ ਇਸ ਸੰਸਥਾ ਨੂੰ ਨਾ ਕੇਵਲ ਰਜਿਸਟਰਡ ਕਰਵਾਇਆ ਸਗੋਂ ਇਸ ਅਕਾਦਮੀ ਰਾਹੀਂ ਭਾਸ਼ਾ ਵਿਭਾਗ, ਪੰਜਾਬ ਵੱਲੋਂ ਹਰ ਵਰ੍ਹੇ ਕਿਸੇ ਬਾਲ ਸਾਹਿਤ ਲੇਖਕ ਨੂੰ ਵੀ ਸ਼੍ਰੋਮਣੀ ਪੁਰਸਕਾਰ ਦਿਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਬਾਲ ਸਾਹਿਤ ਪ੍ਰਤੀ ਵਡਮੁੱਲੀ ਦੇਣ ਦੇ ਆਧਾਰ ’ਤੇ ਜੱਸ ਨੂੰ ਕਈ ਪੁਸਤਕਾਂ ਤੇ ਭਾਸ਼ਾ ਵਿਭਾਗ, ਪੰਜਾਬ ਤੋਂ ਇਲਾਵਾ ਕੌਮੀ ਬਾਲ ਸਾਹਿਤ ਪੁਰਸਕਾਰ, ਗਿਆਨੀ ਧਨਵੰਤ ਸਿੰਘ ਸੀਤਲ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ ਵੀ ਪ੍ਰਾਪਤ ਹੋਏ। ਪੰਜਾਬੀ ਬਾਲ ਸਾਹਿਤ ਦੇ ਖੇਤਰ ਵਿੱਚ ਜਸਬੀਰ ਸਿੰਘ ਜੱਸ ਦਾ ਨਾਂ ਧਰੂ ਤਾਰੇ ਵਾਂਗ ਹਮੇਸ਼ਾ ਚਮਕਦਾ ਰਹੇਗਾ।

 

ਦਰਸ਼ਨ ਸਿੰਘ ਆਸ਼ਟ : ਸੰਪਰਕ: 98144-23703

20 Jul 2012

Reply