ਮੈਂ ਅਕਸਰ ਗੀਤਾਂ ਤੋਂ ਰਹਿੰਦਾ ਹਾਂ ਪਰੇ ,
ਜਿਹਨਾਂ ਨੂੰ ਸੁਣ ਜਖ੍ਮ ਹੋ ਜਾਂਦੇ ਨੇ ਹਰੇ,
ਪਰ ਜਦੋਂ ਪਾਉਣ ਨਸ਼ਿਆਈ ਕੰਨਾਂ ਕੋਲ ਆ ਕੇ,
ਮਿਠੀ ਵੰਝਲੀ ਵਜਾਵੇ ,
ਦੱਸ ਕਿਉਂ ਨਾ ਲਿਖਾਂ ਮੈਂ, ਤੂੰ ਹੱਥ ਫੜਕੇ ਲਿਖਾਵੇਂ |
ਅਸੀਂ ਝੱਖੜਾ ਨੇ ਝੰਬੇ ਨੀਲੇ ਪਾਣੀ ਨੇ ਨਿਤਾਰੇ,
ਸਭ ਕੁਝ ਡੋਬਕੇ ਲੁਟਾਕੇ ਮਸਾਂ ਲੱਗੇ ਆਂ ਕਿਨਾਰੇ,
ਜੇ ਤੇਰੀ ਪਲਕਾਂ ਦੀ ਛੱਲ,ਡੂੰਘੇ ਪਾਣੀਆਂ ਦੇ ਵਿਚ,
ਸਾਨੂੰ ਗੋਤੇ ਲਗਵਾਵੇ,
ਦੱਸ ਕਿਉਂ ਨਾ ਲਿਖਾਂ ਮੈਂ, ਤੂੰ ਹੱਥ ਫੜਕੇ ਲਿਖਾਵੇਂ |
ਤੇਰਿਆਂ ਖਿਆਲਾਂ ਵਿਚ, ਘਰ ਅੰਬਰਾਂ ਤੇ ਪਾ ਲਿਆ,
ਚੰਨ ਤੱਕ ਜਾਣ ਲਈ ਵੀ , ਰਾਹ ਮੈਂ ਬਣਾ ਲਿਆ,
ਪਰੀਆਂ ਜਿਹੀ ਤੂੰ , ਜਦੋਂ ਪਰੀਆਂ ਦੇ ਸੰਗ ,
ਉੱਡ-ਉੱਡਕੇ ਵਿਖਾਵੇਂ ,
ਦੱਸ ਕਿਉਂ ਨਾ ਲਿਖਾਂ ਮੈਂ, ਤੂੰ ਹੱਥ ਫੜਕੇ ਲਿਖਾਵੇਂ |
ਚਿੱਤ ਕਰਦਾ ਏ ਮੇਰਾ, ਹੋਵਾਂ 'ਇੰਦਰ' ਦੀ ਥਾਵੇਂ,
ਮੈਂ ਸਵਰਗ ਦਾ ਰਾਜਾ ਤੇ ਤੂੰ ਰਾਣੀ ਬਣ ਜਾਵੇਂ,
'ਬਰਾੜ' ਮੁੜਿਆ ਅਕਾਸ਼ੋਂ,ਪੈਰ ਧਰਤੀ 'ਤੇ ਲਾ,
ਕਿਉਂ ਹੀਰ ਨੂੰ ਮੇਨਕਾ ਬਣਾਵੇਂ,