ਸਾਲਾਂ ਦਰ ਸਾਲ ਗੁਜਰੇ ਤੇ ਗੁਜਾਰੇ,
ਕੁਝ ਗੈਰਾਂ ਤੇ ਕੁਝ ਆਪਣਿਆਂ ਸਹਾਰੇ,
ਕਦੇ ਖੁਦ ਨੂੰ ਮੈਂ ਸਵਾਲ ਕਿਉਂ ਨੀ ਕੀਤਾ,
ਜੋ ਅੱਜ ਮੇਰਾ ਵੀ ਲਿਖਣ ਨੂੰ ਜੀ ਕੀਤਾ |
ਲਿਖਣਾ ਇੱਕ ਇਬਾਦਤ , ਇੱਕ ਤਪੱਸਿਆ,
ਕਦੇ ਹੁਝ੍ਕੀ ਰੋਇਆ ਫਿਰ ਕਦੇ ਮੈਂ ਹੱਸਿਆ,
ਯਾਦਾਂ ਦੀ ਮਾਲਾ ਨੂੰ ਹਾਰ ਸੰਗ ਸੀ ਦਿੱਤਾ ,
ਜੋ ਅੱਜ ਮੇਰਾ ਵੀ ਲਿਖਣ ਨੂੰ ਜੀ ਕੀਤਾ |
ਕੁਝ ਗਿਲੇ-ਸ਼ਿਕਵੇ, ਰੋਸੇ ਤੇ ਨਰਾਜ੍ਗੀਆਂ,
ਕੁਝ ਪਰਦੇ - ਪੋਚੇ, ਸਿਫਤਾਂ ਤੇ ਰਾਜ੍ਗੀਆਂ,
ਬੰਦਿਆਂ ਦੇ ਅਕਸ਼ਾਂ ਨਜ਼ਰੋ ਪਰੋਖੇ ਬੀ ਕੀਤਾ ,
ਜੋ ਅੱਜ ਮੇਰਾ ਵੀ ਲਿਖਣ ਨੂੰ ਜੀ ਕੀਤਾ |
ਕੁਝ ਠੇਸ ਤਾ ਮੈਂ ਪ੍ਰੇਮਿਕਾ ਦੇ ਜ਼ਜਬਾਤਾਂ ਨੂੰ ਲਾਈ ਏ,
ਅਖੀਆਂ ਸਿੱਲੀਆਂ ਹੋਣ ਤੇ ਵੀ ਮੈਨੂੰ ਹੋਸ਼ ਨਾ ਆਈ ਏ,
ਬਸ ਮਸਤੀ ਦੇ ਰੰਗ, ਮਦ ਰੰਗ ਲੀ ਪੀਤਾ,
ਜੋ ਅੱਜ ਮੇਰਾ ਵੀ ਲਿਖਣ ਨੂੰ ਜੀ ਕੀਤਾ |
ਕੁਝ ਕਤਰੇ ਖੂਨ ਵੀ ਵੱਗਿਆ ਮੇਰਾ ਤੇ ਬੇਗਾਨਾ ਸੀ,
ਝਾੰਝੀਆਂ ਰੁਖ ਪੁੱਟੇ ਵਿਚ ਸਾਖਾਂ ਮੇਰਾ ਸ਼ਾਮਿਆਨਾ ਸੀ,
ਘਰ ਵੱਸਦੇ ਬੇਘਰੇ ਬਰਾੜਾ ਫੱਟ ਸੂਇਆਂ ਥੀਂ ਸੀਤਾ,
ਜੋ ਅੱਜ ਮੇਰਾ ਵੀ ਲਿਖਣ ਨੂੰ ਜੀ ਕੀਤਾ |
ਜੋ ਅੱਜ ਮੇਰਾ ਵੀ ਲਿਖਣ ਨੂੰ ਜੀ ਕੀਤਾ |
ਸਾਲਾਂ ਦਰ ਸਾਲ ਗੁਜਰੇ ਤੇ ਗੁਜਾਰੇ,
ਕੁਝ ਗੈਰਾਂ ਤੇ ਕੁਝ ਆਪਣਿਆਂ ਸਹਾਰੇ,
ਕਦੇ ਖੁਦ ਨੂੰ ਮੈਂ ਸਵਾਲ ਕਿਉਂ ਨੀ ਕੀਤਾ,
ਜੋ ਅੱਜ ਮੇਰਾ ਵੀ ਲਿਖਣ ਨੂੰ ਜੀ ਕੀਤਾ |
ਲਿਖਣਾ ਇੱਕ ਇਬਾਦਤ , ਇੱਕ ਤਪੱਸਿਆ,
ਕਦੇ ਹੁਝ੍ਕੀ ਰੋਇਆ ਫਿਰ ਕਦੇ ਮੈਂ ਹੱਸਿਆ,
ਯਾਦਾਂ ਦੀ ਮਾਲਾ ਨੂੰ ਹਾਰ ਸੰਗ ਸੀ ਦਿੱਤਾ ,
ਜੋ ਅੱਜ ਮੇਰਾ ਵੀ ਲਿਖਣ ਨੂੰ ਜੀ ਕੀਤਾ |
ਕੁਝ ਗਿਲੇ-ਸ਼ਿਕਵੇ, ਰੋਸੇ ਤੇ ਨਰਾਜ੍ਗੀਆਂ,
ਕੁਝ ਪਰਦੇ - ਪੋਚੇ, ਸਿਫਤਾਂ ਤੇ ਰਾਜ੍ਗੀਆਂ,
ਬੰਦਿਆਂ ਦੇ ਅਕਸ਼ਾਂ ਨਜ਼ਰੋ ਪਰੋਖੇ ਬੀ ਕੀਤਾ ,
ਜੋ ਅੱਜ ਮੇਰਾ ਵੀ ਲਿਖਣ ਨੂੰ ਜੀ ਕੀਤਾ |
ਕੁਝ ਠੇਸ ਤਾ ਮੈਂ ਪ੍ਰੇਮਿਕਾ ਦੇ ਜ਼ਜਬਾਤਾਂ ਨੂੰ ਲਾਈ ਏ,
ਅਖੀਆਂ ਸਿੱਲੀਆਂ ਹੋਣ ਤੇ ਵੀ ਮੈਨੂੰ ਹੋਸ਼ ਨਾ ਆਈ ਏ,
ਬਸ ਮਸਤੀ ਦੇ ਰੰਗ, ਮਦ ਰੰਗ ਲੀ ਪੀਤਾ,
ਜੋ ਅੱਜ ਮੇਰਾ ਵੀ ਲਿਖਣ ਨੂੰ ਜੀ ਕੀਤਾ |
ਕੁਝ ਕਤਰੇ ਖੂਨ ਵੀ ਵੱਗਿਆ ਮੇਰਾ ਤੇ ਬੇਗਾਨਾ ਸੀ,
ਝਾੰਝੀਆਂ ਰੁਖ ਪੁੱਟੇ ਵਿਚ ਸਾਖਾਂ ਮੇਰਾ ਸ਼ਾਮਿਆਨਾ ਸੀ,
ਘਰ ਵੱਸਦੇ ਬੇਘਰੇ ਬਰਾੜਾ ਫੱਟ ਸੂਇਆਂ ਥੀਂ ਸੀਤਾ,
ਜੋ ਅੱਜ ਮੇਰਾ ਵੀ ਲਿਖਣ ਨੂੰ ਜੀ ਕੀਤਾ |
ਜੋ ਅੱਜ ਮੇਰਾ ਵੀ ਲਿਖਣ ਨੂੰ ਜੀ ਕੀਤਾ |