Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਈ ਢੋਲ - ਢਮੱਕਿਆਂ ਦੇ ਨਾਲ ਵਿਸਾਖੀ :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
Showing page 1 of 3 << Prev     1  2  3  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਆਈ ਢੋਲ - ਢਮੱਕਿਆਂ ਦੇ ਨਾਲ ਵਿਸਾਖੀ

 

ਪੱਕੀਆਂ ਫਸਲਾਂ, ਮੁੱਕ ਗਈ, ਖੇਤਾਂ ਦੀ ਰਾਖੀ ,
ਆਈ ਢੋਲ - ਢਮੱਕਿਆਂ ਦੇ ਨਾਲ ਵਿਸਾਖੀ |
ਹਾੜੀ ਵੱਢੂੰ ਹਾਣੀਆਂ , ਨਾਲ ਮਿਲਕੇ ਤੇਰੇ,
ਚਾਅ ਕਰਦੀ ਪੂਰੇ ਸੋਹਣਿਆਂ ਦਿਲਦੇ ਮੇਰੇ ,
ਲਿਆਦੇ ਮਾਣ ਰਖ ਲੈ, ਜੜੇ ਘੁੰਗਰੂ ਦਾਤੀ,
ਆਈ ਢੋਲ - ਢਮੱਕਿਆਂ ਦੇ ਨਾਲ ਵਿਸਾਖੀ |
ਮੈਂ ਮੇਲੇ ਜਾਣਾ ਸੱਜ ਕੇ, ਲੈ ਡੋਰੀਆ ਕਾਲਾ, 
ਖੁੰਡਾ ਹੱਥ ਵਿੱਚ ਫੜ ਤੂੰ ਗਲ ਕੈੰਠਾ ਪਾ ਲਾ,
ਪਾ ਕੰਘਣੀ ਮੇਲੇ ਦੇ ਵਿੱਚ ਘੁੰਮੀਏ ਨਾਲ ਸਾਥੀ,
ਆਈ ਢੋਲ - ਢਮੱਕਿਆਂ ਦੇ ਨਾਲ ਵਿਸਾਖੀ |
ਸੁਰਮੇ ਦਾਨੀ ਅੱਖ ਲਈ, ਨਾਲੇ ਵਾਂਗ - ਪਰਾਂਦੀ,
ਝੁਮਕੇ, ਲੋਂਗ, ਪੰਜੇਬਾਂ, ਤੇ ਗਲ ਨੂੰ ਕਾਲੀ ਗਾਨੀ, 
ਸੁਰਖੀ - ਬਿੰਦੀ ਲਾਉਣ ਨੂੰ ਇੱਕ ਸ਼ੀਸ਼ਾ ਬਾਕੀ,
ਆਈ ਢੋਲ - ਢਮੱਕਿਆਂ ਦੇ ਨਾਲ ਵਿਸਾਖੀ |
'ਹਰਿਘਰ' ਸੀਸ ਨਿਵਾਉਣਾ, ਨਾਲ ਬਾਗ ਹੈ ਜਲਿਆਂ ਦੇ,
ਇਥੇ ਮੇਲੇ ਹੋਣੇ ਜੀਵਦਿਆਂ, ਮਿਲਿਆਂ ਤੇ ਰਲਿਆਂ ਦੇ,
ਪ੍ਰਨਾਮ ਸ਼ਹੀਦਾਂ ਨੂੰ, ਲਿਆਂਦੀ ਜਿਨ੍ਹਾ ਆਜ਼ਾਦੀ,
ਆਈ ਢੋਲ - ਢਮੱਕਿਆਂ ਦੇ ਨਾਲ ਵਿਸਾਖੀ |  
ਦਸਮ ਪਿਤਾ ਨੇ ਸਾਜਿਆ ਪੰਥ ਦਾ ਰਖਵਾਲਾ, 
ਚੜਦੀ ਕਲਾ ਵਿੱਚ ਕੌਮ ਨੂੰ ਰਖੇ ਬਾਜ਼ਾਵਾਲਾ,
ਪੰਜੇ ਰੂਪ ਗੁਰੂ ਦਾ, ਸੇਵਾ ਮਜਲੂਮ ਦੀ ਰਾਖੀ,
ਆਈ ਢੋਲ - ਢਮੱਕਿਆਂ ਦੇ ਨਾਲ ਵਿਸਾਖੀ |
ਕੋਲਿਆਂ ਵਾਂਗੂੰ ਸੋਚ ਹੈ ਹੁਣ ਸਭਦੀ ਭਖਦੀ,
ਦੇਸ਼ ਮੇਰੇ 'ਤੇ ਅੱਖ ਹੈ ਮੈਲੀ ਸਾਰੇ ਜੱਗਦੀ,  
ਕਦੇ ਨਾ ਵਿਸਰੂ ਦਿਲੋਂ, ਇਹਦੀ ਮਿੱਟੀ ਖਾਧੀ,
ਆਈ ਢੋਲ - ਢਮੱਕਿਆਂ ਦੇ ਨਾਲ ਵਿਸਾਖੀ |
ਰਹੀਏ ਰਲਕੇ-ਮਿਲਕੇ ਅਸੀਂ ਸਾਥ ਨਿਭਾਉਂਦੇ,
ਰੰਗਲੀ ਧਰਤ ਪੰਜਾਬ ਦੇ ਸੋਅਲੇ ਗਾਉਂਦੇ,
ਧੀਆਂ-ਪੁੱਤ ਪੰਜਾਬ ਦੇ ਸੋਚ ਰਖਣ ਸਾਧੀ,
ਆਈ ਢੋਲ - ਢਮੱਕਿਆਂ ਦੇ ਨਾਲ ਵਿਸਾਖੀ |
ਜੱਸ ਬਰਾੜ ੧੩੦੪੨੦੧੨  
  

 

ਪੱਕੀਆਂ ਫਸਲਾਂ, ਮੁੱਕ ਗਈ, ਖੇਤਾਂ ਦੀ ਰਾਖੀ ,

ਆਈ ਢੋਲ - ਢਮੱਕਿਆਂ ਦੇ ਨਾਲ ਵਿਸਾਖੀ |

 

ਹਾੜੀ ਵੱਢੂੰ ਹਾਣੀਆਂ , ਨਾਲ ਮਿਲਕੇ ਤੇਰੇ,

ਚਾਅ ਕਰਦੀ ਪੂਰੇ ਸੋਹਣਿਆਂ ਦਿਲਦੇ ਮੇਰੇ ,

ਲਿਆਦੇ ਮਾਣ ਰਖ ਲੈ, ਜੜੇ ਘੁੰਗਰੂ ਦਾਤੀ,

ਆਈ ਢੋਲ - ਢਮੱਕਿਆਂ ਦੇ ਨਾਲ ਵਿਸਾਖੀ |

 

ਮੈਂ ਮੇਲੇ ਜਾਣਾ ਸੱਜ ਕੇ, ਲੈ ਡੋਰੀਆ ਕਾਲਾ, 

ਖੁੰਡਾ ਹੱਥ ਵਿੱਚ ਫੜ ਤੂੰ ਗਲ ਕੈੰਠਾ ਪਾ ਲਾ,

ਪਾ ਕੰਘਣੀ ਮੇਲੇ ਦੇ ਵਿੱਚ ਘੁੰਮੀਏ ਨਾਲ ਸਾਥੀ,

ਆਈ ਢੋਲ - ਢਮੱਕਿਆਂ ਦੇ ਨਾਲ ਵਿਸਾਖੀ |

 

ਸੁਰਮੇ ਦਾਨੀ ਅੱਖ ਲਈ, ਨਾਲੇ ਵਾਂਗ - ਪਰਾਂਦੀ,

ਝੁਮਕੇ, ਲੋਂਗ, ਪੰਜੇਬਾਂ, ਤੇ ਗਲ ਨੂੰ ਕਾਲੀ ਗਾਨੀ, 

ਸੁਰਖੀ - ਬਿੰਦੀ ਲਾਉਣ ਨੂੰ ਇੱਕ ਸ਼ੀਸ਼ਾ ਬਾਕੀ,

ਆਈ ਢੋਲ - ਢਮੱਕਿਆਂ ਦੇ ਨਾਲ ਵਿਸਾਖੀ |

 

'ਹਰਿਘਰ' ਸੀਸ ਨਿਵਾਉਣਾ, ਨਾਲ ਬਾਗ ਹੈ ਜਲਿਆਂ ਦੇ,

ਇਥੇ ਮੇਲੇ ਹੋਣੇ ਜੀਵਦਿਆਂ, ਮਿਲਿਆਂ ਤੇ ਰਲਿਆਂ ਦੇ,

ਪ੍ਰਨਾਮ ਸ਼ਹੀਦਾਂ ਨੂੰ, ਲਿਆਂਦੀ ਜਿਨ੍ਹਾ ਆਜ਼ਾਦੀ,

ਆਈ ਢੋਲ - ਢਮੱਕਿਆਂ ਦੇ ਨਾਲ ਵਿਸਾਖੀ |  

 

ਦਸਮ ਪਿਤਾ ਨੇ ਸਾਜਿਆ ਪੰਥ ਦਾ ਰਖਵਾਲਾ, 

ਚੜਦੀ ਕਲਾ ਵਿੱਚ ਕੌਮ ਨੂੰ ਰਖੇ ਬਾਜ਼ਾਵਾਲਾ,

ਪੰਜੇ ਰੂਪ ਗੁਰੂ ਦਾ, ਸੇਵਾ ਮਜਲੂਮ ਦੀ ਰਾਖੀ,

ਆਈ ਢੋਲ - ਢਮੱਕਿਆਂ ਦੇ ਨਾਲ ਵਿਸਾਖੀ |

 

ਕੋਲਿਆਂ ਵਾਂਗੂੰ ਸੋਚ ਹੈ ਹੁਣ ਸਭਦੀ ਭਖਦੀ,

ਦੇਸ਼ ਮੇਰੇ 'ਤੇ ਅੱਖ ਹੈ ਮੈਲੀ ਸਾਰੇ ਜੱਗਦੀ,  

ਕਦੇ ਨਾ ਵਿਸਰੂ ਦਿਲੋਂ, ਇਹਦੀ ਮਿੱਟੀ ਖਾਧੀ,

ਆਈ ਢੋਲ - ਢਮੱਕਿਆਂ ਦੇ ਨਾਲ ਵਿਸਾਖੀ |

 

ਰਹੀਏ ਰਲਕੇ-ਮਿਲਕੇ ਅਸੀਂ ਸਾਥ ਨਿਭਾਉਂਦੇ,

ਰੰਗਲੀ ਧਰਤ ਪੰਜਾਬ ਦੇ ਸੋਅਲੇ ਗਾਉਂਦੇ,

ਧੀਆਂ-ਪੁੱਤ ਪੰਜਾਬ ਦੇ ਸੋਚ ਰਖਣ ਸਾਧੀ,

ਆਈ ਢੋਲ - ਢਮੱਕਿਆਂ ਦੇ ਨਾਲ ਵਿਸਾਖੀ |

 

ਜੱਸ ਬਰਾੜ ੧੩੦੪੨੦੧੨  

 

 

 

13 Apr 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਇਸ ਵਿਸਾਖੀ ਦੇ ਦਿਹਾੜੇ ਮੇਰੇ ਵਲੋਂ ਸਭ ਲਈ ਸ਼ੁਭ ਇਸ਼ਾਵਾਂ .......ਇਹ ਦਿਹਾੜੇ ਸਭ ਦੀ ਜਿੰਦਗੀ ਵਿੱਚ ਵਾਰ-ਵਾਰ ਆਵੇ .......ਖੁਸ਼ ਰਹੋ ...ਆਬਾਦ ਰਹੋ ...ਰੱਬ ਰਾਖਾ |

13 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਜੱਸ ਜੀ....ਤੁਹਾਨੂ ਵੀ ਬਹੁਤ ਬਹੁਤ ਮੁਬਾਰਕਾਂ ਵਿਸਾਖੀ ਦੀਆ....ਬਹੁਤ ਸੋਹਣਾ ਲਿਖੀਆ ਹੈ ਤੁਸੀਂ ਵਿਸਾਖੀ ਬਾਰੇ.....ਧਨਵਾਦ......

13 Apr 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Saariayn noo bahut bahut mubarkaan hon es divas diyan...Jass 22 g...bahut vadhia likhia tusin es din layi...THNX

13 Apr 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਧੰਨਬਾਦ ਵੀਰ ਜੀ .........
ਬਹੁਤ ਸ਼ੁਕਰੀਆ ਬਲਿਹਾਰ ਵੀਰ ......ਆਪਦੀ ਜਰਾਨਿਵਾਜੀ ਸਿਰ ਮਥੇ...

ਧੰਨਬਾਦ ਵੀਰ ਜੀ .........

 

ਬਹੁਤ ਸ਼ੁਕਰੀਆ ਬਲਿਹਾਰ ਵੀਰ ......ਆਪਦੀ ਜਰਾਨਿਵਾਜੀ ਸਿਰ ਮਥੇ...

 

13 Apr 2012

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਬਹੁਤ ਖੂਬ ਭਾਜੀ

13 Apr 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

thanx roop

13 Apr 2012

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

sohna likheya hai ji, aap ji nu visakhi di bahut bahut wadhai...

13 Apr 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਬਿਲਕੁਲ ਬਹੁਤ ਵਧੀਆ ਲਿਖਿਆ ਵਿਸਾਖੀ ਤੇ , ਮੁਬਾਰਕਾਂ ਜੀ ਮੁਬਾਰਕਾਂ ..

13 Apr 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਵਿਸਾਖੀ ਦੀ ਬਹੁਤ ਬਹੁਤ ਵਧਾਈ ਹੋਵੇ ਤੇ ਲਿਖਿਆ ਵੀ ਬਹੁਤ ਹੀ ਵਧੀਆ ਹੈ ,,,ਜੀਓ ,,,

13 Apr 2012

Showing page 1 of 3 << Prev     1  2  3  Next >>   Last >> 
Reply