ਨਿਰੀਆਂ ਵਸਤਾਂ ਦਾ ਰੱਬ ਵਸਤ ਹੈਜਿਉਂਦਿਆਂ ਦਾ ਰੱਬ ਜਿਉਂਦਾਮਸਤਾਂ ਦਾ ਰੱਬ ਮਸਤ ਹੈਭੋਲ਼ੇ ਦਾ ਰੱਬ ਭੋਲ਼ਾਚੁਸਤਾਂ ਦਾ ਰੱਬ ਚੁਸਤ ਹੈਲੋਭੀ ਦਾ ਰੱਬ ਚੜ੍ਹਾਵੇਖੋਰਾਦਇਆਵਾਨ ਦਾ ਰੱਬ ਦਿਆਲੂਬਲ਼ੀਆਂ ਮੰਗਦਾ ਜ਼ਾਲਮ ਦਾ ਰੱਬਮਿਹਰਬਾਨ ਦਾ ਰੱਬ ਕ੍ਰਿਪਾਲੂਰੋਂਦੇ ਸੋ ਫਿਰਨ ਵਰਾਉਂਦੇ ਰੱਬ ਨੂੰਹੱਸਦਿਆਂ ਦਾ ਰੱਬ ਆਪੇ ਰਾਜ਼ੀਮਾੜੇ ਦਾ ਰੱਬ ਨਹੀਂ ਸੁਰੱਖਿਅਤਜੈਸੀ ਜਿੰਦ ਤੈਸਾ ਗੋਬਿੰਦਜੇਹੀ ਜਾਨ ਤੇਹਾ ਭਗਵਾਨਸਭ ਕੋਈ ਰੱਬ ਹੈ ਆਪੇਰੱਬ ਹੀ ਸਭ ਹੈ ਆਪੇਹਰ ਕੋਈ ਹਰਿ ਹੈਹਰ ਇਕ ਦਾ ਇਕ ਹਰਿ ਹੈਛੋਟੇ ਬੰਦੇ ਦਾ ਰੱਬ ਛੋਟਾਵੱਡੇ ਦਾ ਰੱਬ ਵੱਡਾਸਭ ਤੇ ਵੱਡਾ ਨਾਨਕ ਸ਼ਾਇਰਨਾਨਕ ਦਾ ਰੱਬ ਸਭ ਤੋਂ ਵੱਡਾ(ਪੁਸਤਕ "ਅਸੀਂ ਨਾਨਕ ਦੇ ਕੀ ਲਗਦੇ ਹਾਂ" ਵਿਚੋਂ)
thanks for sharing veer.
Simply AWESOME and veryyyyyy true