ਪਹਿਲੋ ਪਹਿਲ ਪੱਥਰ ਯੁੱਗ ਸੀਪੱਥਰ ਦੇ ਔਜ਼ਾਰ ਪੱਥਰ ਦੇ ਹਥਿਆਰਫਿਰ ਤਾਂਬਾ ਯੁੱਗ ਆਇਆਤਾਂਬੇ ਦੇ ਅਸਤਰ ਸ਼ਸਤਰ ਬਰਤਨਫਿਰ ਆਇਆ ਲੋਹਾ ਯੁੱਗਬੰਦੇ ਕੋਲ ਪੈਸਾ ਹੋਇਆਤੇ ਖ਼ੁਦ ਬੰਦਾ ਬੜਾ ਐਸਾ ਵੈਸਾ ਹੋਇਆਗਰੀਬ ਹੋਇਆ ਧਨਵਾਨ ਹੋਇਆਦਸਤਕਾਰ ਹੋਇਆ ਕਿਸਾਨ ਹੋਇਆਚੰਗਾ ਹੋਇਆ ਮੰਦਾ ਹੋਇਆਕਈ ਪ੍ਰਕਾਰ ਦਾ ਧੰਦਾ ਹੋਇਆਵਪਾਰੀ ਹੋਇਆ ਪੁਜਾਰੀ ਹੋਇਆਲੋਹੇ ਦੀ ਮਸ਼ੀਨਬੰਦਾ ਬੜਾ ਤੇਜ਼ ਰਫ਼ਤਾਰੀ ਹੋਇਆਤੇਜ਼ ਰਫ਼ਤਾਰੀ ਬੰਦਾਯੁੱਗਾਂ ਨੂੰ ਤੇਜ਼ੀ ਨਾਲ ਬਦਲਣ ਲੱਗਾਸਰਮਾਏ ਦਾ ਯੁੱਗ ਗਿਆਨ ਦਾ ਯੁੱਗਕੰਪਿਊਟਰ ਯੁੱਗ ਸੂਚਨਾ ਯੁੱਗਵਗੈਰਾ ਵਗੈਰਾਕੀ ਤੁਹਾਨੂੰ ਪਤੈ ਅੱਜ ਦੇ ਯੁੱਗ ਦਾ ਨਾਂ ਕੀ ਏ?ਇਹ ਹਵਾ ਯੁੱਗ ਹੈਹਵਾ ਯੁੱਗ ਦਾ ਬੰਦਾ ਹਰ ਵੇਲੇ ਹਵਾ ਤੇ ਸਵਾਰਮਾਰੋ ਮਾਰਕਿਸੇ ਦੀ ਹਵਾ ਉੱਚੀ ਕਿਸੇ ਦੀ ਹਵਾ ਖਰਾਬਕੋਈ ਹਵਾ ਕਰਦਾ ਕੋਈ ਹਵਾ ਛਕਦਾਕਿਸੇ ਦੀ ਹਵਾ ਬੰਨ੍ਹੀਂ ਜਾਂਦੀਕਿਸੇ ਦੀ ਹਵਾ ਕੱਢੀ ਜਾਂਦੀਹਵਾ ਨਾਲ ਸ਼ਖਸ਼ੀਅਤਾਂ ਉਸਰਦੀਆਂਹਵਾ ਨਾਲ ਅਕਸ ਵਿਗੜਦੇਚੌਂਕਾਂ ਵਿਚ ਫਲੈਕਸ ਤੇ ਛਪੀਆਂ ਬੂਥੀਆਂਹਵਾਖੋਰੀ ਕਰਦੀਆਂਹਵਾ ਬਣਾਉਣ ਲਈ ਰੱਥ ਯਾਤਰਾਵਾਂਸਿਖਰ ਸੰਮੇਲਨ ਹਵਾ 'ਚ ਉਡਦੇ ਗੁਬਾਰੇਹਵਾ ਬਦਲਣ ਲਈ ਜਨ ਅੰਦੋਲਨਤੇ ਹਵਾ ਨਾਲ ਸਰਕਾਰਾਂ ਬਦਲਦੀਆਂਕਾਲਮ ਅਖ਼ਬਾਰ ਦੇਚੈਨਲ ਸੰਚਾਰ ਦੇਤੇ ਹੋਰ ਸਾਧਨ ਪ੍ਰਚਾਰ ਪਾਸਾਰ ਦੇਸਾਰੇ ਦੇ ਸਾਰੇ ਹਵਾ ਯੰਤਰਹਵਾ ਨਾਲ ਚਲਦਾ ਸ਼ੇਅਰ ਬਾਜ਼ਾਰਨੀਤੀਆਂ ਮਾਰੂਥਲ ਦੇ ਟਿੱਬੇਫੈਸਲੇ ਰੇਤਾ ਤੇ ਛਪੀਆਂ ਲਹਿਰਾਂਹਵਾ ਉਹਨਾਂ ਨੂੰ ਸਥਾਨ ਤੇ ਆਕਾਰ ਬਖਸ਼ਦੀਹਵਾ ਨਾਲ ਬਦਲਦੇ ਫੈਸ਼ਨ ਤੇ ਰਿਵਾਜ਼ਹਵਾ ਨਾਲ ਚਲਦੇ ਵਾਦ ਤੇ ਸੰਵਾਦਹਵਾ ਨਾਲ ਕੀਮਤਾਂ ਵਧਦੀਆਂਤੇ ਕਦਰਾਂ ਘਟਦੀਆਂਹਵਾ ਯੁੱਗ ਦੇ ਵਾਸੀਓਸਾਹ ਲੈਣ ਜੋਗੀ ਹਵਾ ਬਚਾ ਕੇ ਰੱਖਣਾਹਵਾ 'ਚ ਉਡਣਾ ਜ਼ਰੂਰਪਰ ਧਰਤੀ ਨਾਲ ਸਪੰਰਕ ਬਣਾ ਕੇ ਰੱਖਣਾਹਵਾ ਨੂੰ ਹੀ ਹਵਾ ਦੇਈ ਜਾਓਗੇਤਾਂ ਹਵਾ ਨਾਲ ਸਦਾ ਲਈ ਹਵਾ ਹੋ ਜਾਓਗੇਜ਼ਰਾ ਬਚ ਕੇਹੇ ਮੇਰੇ ਹਵਾ ਯੁੱਗ ਦੇ ਵਾਸੀਓ ... ਜਸਵੰਤ ਜ਼ਫ਼ਰ
ਬਹੁਤਖੂਬ......tfs......