ਪੌਣਾਂ ਨੱਚੀਆਂ ਦਿਸ਼ਾਵਾਂ ਹੱਸੀਆਂ ਨੀਂਕੇਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀਂ ਕਤਰਾ ਕਤਰਾ ਛੱਲਾਂ ਹੋਇਆਤਾਰਾ ਤਾਰਾ ਗੱਲਾਂ ਹੋਇਆਕੋਈ ਫਰਕ ਨਾ ਚੜ੍ਹੀਆਂ ਲੱਥੀਆਂ ਨੀਂਕੇਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀਂਰਾਤ ਦਿਨਾਂ ਦਾ ਗੇੜਾ ਰੁਕਿਆਗਲਤ ਸਹੀ ਦਾ ਝੇੜਾ ਮੁਕਿਆਸਭ ਝੂਠੀਆਂ ਹੋਈਆਂ ਸੱਚੀਆਂ ਨੀਂਕੇਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀਂਆਪਣੀ ਹੋਈ ਸਾਰੀ ਧਰਤੀਰੌਲੇ ਅੰਦਰ ਵੀ ਚੁੱਪ ਵਰਤੀਸਭ ਖਿੜੀਆਂ ਟਿੱਬੀਆਂ ਢੱਕੀਆਂ ਨੀਂਕੇਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀਂਜਨਮ ਮੌਤ ਜੋ ਸਕੀਆਂ ਭੈਣਾਂਮੇਰੇ ਸ਼ਗਨ ਕਰੇਂਦੀਆਂ ਨੈਣਾਂਸਭ ਸੱਸੀਆਂ ਸੋਹਣੀਆਂ ਨੱਚੀਆਂ ਨੀਂ ਕੇਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀਂਰਾਂਝਾ ਸੈਦਾ ਵੀਰੇ ਵੀਰੇਚਾਰੇ ਪਾਸੇ ਦਿਸਦੀ ਹੀਰੇਇਕ ਹੋਈਆਂ ਮੁੰਦਰਾਂ ਨੱਤੀਆਂ ਨੀਂਕੇਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀਂ
nice one !
ਲਾਜਵਾਬ......tfs......