Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜੱਟ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Bikram Vehniwal
Bikram
Posts: 46
Gender: Male
Joined: 19/Feb/2010
Location: Chandigarh/Moga
View All Topics by Bikram
View All Posts by Bikram
 
ਜੱਟ

ਰਹੀ ਸੰਮਾਂ ਵਾਲੀ ਡਾਂਗ ਨਾ ਸਰੀਰ ਮਿੱਤਰੋ,
ਡਾਹਡੇ ਲਿਖ ਦਿੱਤੀ ਕੈਸੀ ਤਕਦੀਰ ਮਿੱਤਰੋ!
ਹਾਲ ਮਾੜਾ ਅੌਖਾ ਘਰਾਂ ਵਿੱਚ ਸਰਦਾ,
ਜੱਟ ਅੈਵੇਂ ਨਹੀਓਂ ਅੱਜ ਜ਼ਹਿਰਾਂ ਪੀ ਪੀ ਮਰਦਾ!
ਜੱਟ ਅੈਵੇਂ ਨਹੀਓਂ ਅੱਜ ਜ਼ਹਿਰਾਂ ਪੀ ਪੀ ਮਰਦਾ!

ਸਾਰਾ ਸਾਲ ਮਿੱਟੀ ਨਾਲ ਮਿੱਟੀ ਹੁੰਦਾ ਹੈ,
ਮਿਹਨਤ ਦਾ ਤਾਂ ਵੀ ਨਾ ਕੋਈ ਮੁੱਲ ਪੈਂਦਾ ਏ!
ਚੂਸੀ ਜਾਣ ਜੋਕਾਂ ਸੀ ਵੀ ਨੀ ਕਰਦਾ,
ਜੱਟ ਅੈਵੇਂ ਨਹੀਓਂ ਅੱਜ ਜ਼ਹਿਰਾਂ ਪੀ ਪੀ ਮਰਦਾ!

ਪੁੱਤ ਨਸ਼ੇ ਮਾਰ ਦਿੱਤਾ ਧੀ ਸਕੂਲੇ ਪੜਦੀ,
ਦਸ ਕਿੱਲੇ ਅੈਤਕੀਂ ਸੀ ਖੜੀ ਸੜ ਗਈ!
ਵੱਡੇ ਵੱਡੇ ਘਾਟੇ ਸਿਰ ਮੱਥੇ ਜਰਦਾ,
ਜੱਟ ਅੈਵੇਂ ਨਹੀਓਂ ਅੱਜ ਜ਼ਹਿਰਾਂ ਪੀ ਪੀ ਮਰਦਾ!

ਹੋਇਆ ਰੱਬ ਬੇਈਮਾਨ ਉੱਤੋਂ ਗੜਿਆਂ ਦੀ ਮਾਰ,
ਪਈ ਨਰਮੇ ਨੂੰ ਸੁੰਡੀ ਦਵਾ ਖਾ ਗਈ ਸਰਕਾਰ!
ਜਾਵੇ ਜ਼ਿੰਦਗੀ ਦੀ ਬਾਜ਼ੀ ਦਿਨੋ ਦਿਨ ਹਰਦਾ,
ਜੱਟ ਅੈਵੇਂ ਨਹੀਓਂ ਅੱਜ ਜ਼ਹਿਰਾਂ ਪੀ ਪੀ ਮਰਦਾ!

ਕਦੇ ਬੈਂਕ ਵਾਲੇ ਆਉਣ ਕਦੇ ਬੂਹੇ ਸ਼ਾਹੂਕਾਰ,
ਗੱਲ ਇੱਜ਼ਤ ਤੇ ਆਈ ਘਰੋਂ ਨਿਕਲੇ ਨਾ ਬਾਹਰ!
ਹੱਲ ਕੋਈ ਵੀ ਨਾ ਦਿਸੇ ਕੁਰਕੀ ਦੇ ਡਰ ਦਾ,
ਜੱਟ ਅੈਵੇਂ ਨਹੀਓਂ ਅੱਜ ਜ਼ਹਿਰਾਂ ਪੀ ਪੀ ਮਰਦਾ!

ਭਾਵੇਂ ਹਰ ਸਾਲ ਮੱਖਣੋਂ ਪੰਜਾਬ ਤੁਸੀਂ ਜਇਓ ਓਏ,
ਵਿਆਹਾਂ ਉੱਤੇ ਜੱਟ ਦਾ ਨਾ ਖਰਚ ਕਰਾਇਓ ਓਏ,
‘ਚੀਮੇ’ ਖੁਸ਼ੀਨਾਮੇ ਗਹਿਣੇ ਨੀ ਜ਼ਮੀਨ ਕੋਈ ਧਰਦਾ,
ਜੱਟ ਅੈਵੇਂ ਨਹੀਓਂ ਅੱਜ ਜ਼ਹਿਰਾਂ ਪੀ ਪੀ ਮਰਦਾ!
ਜੱਟ ਅੈਵੇਂ ਨਹੀਓਂ ਅੱਜ ਜ਼ਹਿਰਾਂ ਪੀ ਪੀ ਮਰਦਾ!

23 May 2016

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

bahut vadhia likheya Bikran ji tusi...


a sad reality and true lines... 

23 May 2016

Reply