Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਵਾਨੀ ਯੁੱਧ ਓਦੋਂ ਵੀ ਲੜਦੀ ਸੀ ਤੇ ਅੱਜ ਵੀ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਜਵਾਨੀ ਯੁੱਧ ਓਦੋਂ ਵੀ ਲੜਦੀ ਸੀ ਤੇ ਅੱਜ ਵੀ

ਜਵਾਨੀ ਯੁੱਧ ਓਦੋਂ ਵੀ ਲੜਦੀ ਸੀ ਤੇ ਅੱਜ ਵੀ
ਕਰਪਾਨ ਹੱਥ  ਉਦੋ ਹੀ ਸਜਦੀ ਸੀ ,ਅੱਜ ਨਹੀ

 

ਓਦੋਂ ਜਵਾਨੀ ਲੜਦੀ ਸੀ ਇੱਜਤਾ ਦੀ ਰਾਖੀ  ਲਈ
ਅੱਜ ਲੜਦੀ ਹੈ ਇੱਜਤਾ ਹਥਿਆਉਣ ਦੇ ਲਈ

 

ਉਦੋ ਜੈਕਾਰੇ ਗੂੰਜਦੇ ਸਨ ਹੱਕ ਸੱਚ ਦੀ ਲੜਾਈ ਲਈ
ਅੱਜ ਟਾਕਰੇ ਹੁੰਦੇ ਵੱਡੇ ਦੀ ਝਿੜਕ ਤੇ ਕਿਸੇ ਦੀ ਘੂਰ ਵਿਖਾਈ ਲਈ

 

ਉਦੋ ਖੁਰਾਕਾ ਸਨ ਦੁੱਧ, ਘਿਉ ,ਲੱਸੀ ਤੇ ਮੱਖਣਾ ਦੇ ਡੂਨੇ
ਅੱਜ ਨੇ ਲੜਦੇ ਖਾ ਕੇ ਡੋਡੇ ਭੁੱਕੀਆ ਤੇ ਸੁੰਘ ਸਮੈਕ ਦੇ ਧੂਣੇ

 

ਉਏ ਪੰਜਾਬ ਦਿਆ ਜਵਾਨਾ ਮੱਲ ਮਾਰ ਕੋਈ ਚੱਜ ਦੀ
ਜਵਾਨੀ ਯੁੱਧ ਓਦੋਂ ਵੀ ਲੜਦੀ ਸੀ ਤੇ ਅੱਜ ਵੀ
ਕਰਪਾਨ ਹੱਥ  ਉਦੋ ਹੀ ਸਜਦੀ ਸੀ ,ਅੱਜ ਨਹੀ

 

ਉਦੋ ਜਜਬਾ ਹੁੰਦਾ ਸੀ ਕੁਰਬਾਨੀਆ ਦੇਣ ਲਈ
ਅੱਜ ਧਰਨੇ ਦੇ ਨਾ ਤੋਂ ਇਹੋ ਜੇ ਪਾਸਾ ਵੱਟ ਲੈਂਦੇ ਕਈ

 

ਉਦੋ ਭਰੋਸਾ ਸੀ ਆਪਣੇ ਸਾਥੀਆ ਸੰਬੰਧੀਆ ਤੇ ਕਈ ਹੋਰਾ ਤੇ
ਅੱਜ ਚੱਲ ਪਿਆ ਯਾਰਮਾਰ ਦਾ ਦੌਰ ਪੂਰੇ ਜੌਰਾ ਤੇ

 

ਉਦੋ ਦਿਮਾਗ ਵੀ ਚਲਦਾ ਸੀ ਹੱਥ ਵੀ ਚੱਲਦੇ ਸਨ
ਅੱਜ14-14 ਸਾਲ ਦੇ ਬਾਲ ਕਿਉ ਜਰਦੇ ਮਲਦੇ ਹਨ
 
ਸੱਚ ਕਹਿੰਦੇ ਬੁੱਧੀਜੀਵੀ ਪੰਜਾਬ ਦੀ ਜਵਾਨੀ ਜਾਂਦੀ ਢਲਦੀ
ਜਵਾਨੀ ਯੁੱਧ ਓਦੋਂ ਵੀ ਲੜਦੀ ਸੀ ਤੇ ਅੱਜ ਵੀ
ਕਰਪਾਨ ਹੱਥ  ਉਦੋ ਹੀ ਸਜਦੀ ਸੀ ,ਅੱਜ ਨਹੀ

 

ਉਦੋ ਹੱਕਾ ਲਈ ਸਭ ਜਾਗਰੂਕ ਸਨ
ਅੱਜ ਵਾਲੇ ਆਪਣੇ ਅਸਲ ਮੁਕਾਮ ਤੋ ਫਾਰਗ ਹਨ

ਉਦੋ ਸਿਆਸਤ ਲੋਕਾ ਲਈ ਹੁੰਦੀ ਸੀ
ਅੱਜ ਕੋਈ ਪਾਰਟੀ ਲੋਕਾ ਦੀ ਸੁਣਦੀ ਨਹੀ

 

ਉਦੋ ਗਰੀਬ ਨੂੰ ਕਹਿੰਦਾ ਕੋਈ ਮਾੜਾ ਨਹੀ ਸੀ
ਅੱਜ ਦੱਸੋ ਕਿਸਦੀ ਤਰੱਕੀ ਤੇ ਸਾੜਾ ਨਹੀ

 

ਸੇਕਣੀ ਔਖੀ ਲਗਦੀ ਅਰਸ਼ ਨੂੰ ਆਪਣੀ ਆਤਮਾ ਬਲਦੀ
ਜਵਾਨੀ ਯੁੱਧ ਓਦੋਂ ਵੀ ਲੜਦੀ ਸੀ ਤੇ ਅੱਜ ਵੀ
ਕਰਪਾਨ ਹੱਥ  ਉਦੋ ਹੀ ਸਜਦੀ ਸੀ ,ਅੱਜ ਨਹੀ

 

ਪਰ ਸੋਚਦੇ ਹੋਵੋਂਗੇ ਕਦੋ
ਉਦੋ ਜਦੋ ਪੰਜਾਬ ਗੁਰੂਆ ਪੀਰਾ ਦੀ ਧਰਤੀ ਸੀ
ਉਦੋ ਜਦੋ ਪੰਜਾਬ ਗੁਰੂਆ ਪੀਰ ਫ਼ਕੀਰਾ  ਦੀ ਧਰਤੀ ਸੀ
ਉਦੋ ਉਦੋ ..........

27 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Sohna likhiya ae ARASH....Thnx 4 sharing...Keep writing like this one..!!

27 Mar 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

thanks balihar 22 g

 

main samag gaya ji

27 Mar 2011

parmjit singh
parmjit
Posts: 12
Gender: Male
Joined: 28/Mar/2011
Location: chandigarh
View All Topics by parmjit
View All Posts by parmjit
 
good.

pehla hundi c politics social service...te hun ban gayi business

28 Mar 2011

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 

 

sach likheya hai ji...really nice lines

 

keep sharing the good work

28 Mar 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

shukria friends

28 Mar 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

wah ji wah..!!

 

bahut khoob likheya bai ji....great

28 Mar 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

meharbani nimar 22 g

29 Mar 2011

Reply