Home > Communities > Punjabi Poetry > Forum > messages
ਜੀਵਨ ਜੋਤ ਹਾਂ ਮੈਂ
ਜੀਵਨ ਜੋਤ ਹਾਂ ਮੈਂ
ਗੱਲ ਸੁਣ ਜਾਂਦਿਆ ਰਾਹੀਆ,
ਇਹ ਪੁੰਨ ਕਮਾ ਜਾ ਵੇ,
ਲੋਅ ਟਿਮਕਦੀ ਦੀਵੇ ਦੀ,
ਵਿਚ ਤੇਲ ਚੁਆ ਜਾ ਵੇ |
ਜੀਵਨ ਜੋਤ ਹਾਂ ਮੈਂ,
ਘਟ ਘਟ ਬਲ ਰਹੀ ਆਂ,
ਸੁਗੰਧ ਇਲਾਹੀ ਹਾਂ,
ਕਣ ਕਣ ਪਲ ਰਹੀ ਆਂ |
ਇਸ ਲੋਅ ਦੀ ਸਹੁੰ ਤੈਨੂੰ,
ਖੁਸ਼ਬੂ ਦੀਆਂ ਕਸਮਾਂ ਵੇ,
ਪਿਆਰ ਨਾਲ ਮਿਲ ਰਹਿਣ
ਵਰਗੀਆਂ ਜੋ ਸੀ ਰਸਮਾਂ ਵੇ,
ਕਿਸੇ ਜੁਗਤੀਂ ਉਨ੍ਹਾਂ ਦੀਆਂ,
ਮੁਹਾਰਾਂ ਮੋੜ ਲਿਆ ਵੇ |
ਗੱਲ ਸੁਣ ਜਾਂਦਿਆ ਰਾਹੀਆ,
ਇਹ ਪੁੰਨ ਕਮਾ ਜਾ ਵੇ |
‘ਸਭ ਤੂੰ ਈ ਤੂੰ’ ਨਾਨਕ ਦੀ
ਉੱਦਾਂ ਈ ਗੂੰਜੇ ਫੇਰ,
ਭਿੰਨੀ ਲੰਘੇ ਰੈਨੜੀ,
ਹੋਏ ਸੁੱਖਾਂ ਭਰੀ ਸਵੇਰ,
ਕੀਲ ਇਲਾਹੀ ਰਾਗ ਨਾਲ,
ਨਫ਼ਰਤ ਦੇ ਬਿਸੀਅਰ ਨੂੰ,
ਕਿਸੇ ਅਥਾਹ ਡੁੰਘਾਈ ਵਾਲੇ,
ਅਨ੍ਹੇ ਖੂਹ ਪਾ ਜਾ ਵੇ |
ਗੱਲ ਸੁਣ ਜਾਂਦਿਆ ਰਾਹੀਆ,
ਇਹ ਪੁੰਨ ਕਮਾ ਜਾ ਵੇ |
ਨਾ ਨਸਲੀ ਮਸਲੇ ਸੀ,
ਸਭ ਰਲ ਕੇ ਰਹਿੰਦੇ ਸੀ,
ਨਾ ਫ਼ਿਰਕੂ ਝਗੜੇ ਸੀ,
ਇਕ ਦੂਜੇ ਨੂੰ ਸਹਿੰਦੇ ਸੀ |
ਉਸ ਸਬਰ ਦੀ ਸਹੁੰ ਤੈਨੂੰ,
ਏਕੇ ਦੀਆਂ ਕਸਮਾਂ ਵੇ,
ਮੁੜ ਸਾਂਝਾਂ ਤੇ ਹੇਜ ਨਾਲ
ਜੂਹਾਂ ਮਹਿਕਾ ਜਾ ਵੇ |
ਗੱਲ ਸੁਣ ਜਾਂਦਿਆ ਰਾਹੀਆ,
ਇਹ ਪੁੰਨ ਕਮਾ ਜਾ ਵੇ |
ਜ਼ਹਿਰ ਫਿਜ਼ਾ ਤੇ ਦਿਲਾਂ ਵਿਚ,
ਹਰ ਪਾਸਿਓਂ ਮਾਰ ਪਵੇ,
ਨਿੱਤਰੇ ਸੱਜਣ ਬਣਕੇ
ਮੇਰੀ ਕੋਈ ਤੇ ਸਾਰ ਲਵੇ |
ਇੱਕ ਦੂਜੇ ਦੀ ਰੱਤ ਨੂੰ
ਹੋਣੀ ਕੁਰਲਾਉਂਦੀ ਏ
ਹੁਣ ਬੰਦੇ ਨੂੰ ਬੰਦੇ ਤੋਂ ਹੀ
ਬੂ ਪਈ ਆਉਂਦੀ ਏ |
ਅਉਝੜ ਰਾਹੇ ਪਿਆਂ ਨੂੰ,
ਸਿਧੇ ਰਾਹ ਪਾ ਜਾ ਵੇ |
ਗੱਲ ਸੁਣ ਜਾਂਦਿਆ ਰਾਹੀਆ,
ਇਹ ਪੁੰਨ ਕਮਾ ਜਾ ਵੇ |
ਜਗਜੀਤ ਸਿੰਘ ਜੱਗੀ
Annotations:
ਭਿੰਨੀ - ਸੁਖ ਸ਼ਾਂਤੀ ਜਾਂ ਪ੍ਰੇਮ ਦੀ ਰੋਸ਼ਨੀ ਨਾਲ ਭਰੀ; ਅਉਝੜ - ਖ਼ਤਰਨਾਕ, ਮੁਸ਼ਕਿਲ, ਔਕੜਾਂ ਭਰਿਆ;
ਜੀਵਨ ਜੋਤ ਹਾਂ ਮੈਂ
ਗੱਲ ਸੁਣ ਜਾਂਦਿਆ ਰਾਹੀਆ,
ਇਹ ਪੁੰਨ ਕਮਾ ਜਾ ਵੇ,
ਲੋਅ ਟਿਮਕਦੀ ਦੀਵੇ ਦੀ,
ਵਿਚ ਤੇਲ ਚੁਆ ਜਾ ਵੇ |
ਜੀਵਨ ਜੋਤ ਹਾਂ ਮੈਂ,
ਘਟ ਘਟ ਬਲ ਰਹੀ ਆਂ,
ਸੁਗੰਧ ਇਲਾਹੀ ਹਾਂ,
ਕਣ ਕਣ ਪਲ ਰਹੀ ਆਂ |
ਇਸ ਲੋਅ ਦੀ ਸਹੁੰ ਤੈਨੂੰ,
ਖੁਸ਼ਬੂ ਦੀਆਂ ਕਸਮਾਂ ਵੇ,
ਪਿਆਰ ਨਾਲ ਮਿਲ ਰਹਿਣ
ਵਰਗੀਆਂ ਜੋ ਸੀ ਰਸਮਾਂ ਵੇ,
ਕਿਸੇ ਜੁਗਤੀਂ ਉਨ੍ਹਾਂ ਦੀਆਂ,
ਮੁਹਾਰਾਂ ਮੋੜ ਲਿਆ ਵੇ |
ਗੱਲ ਸੁਣ ਜਾਂਦਿਆ ਰਾਹੀਆ,
ਇਹ ਪੁੰਨ ਕਮਾ ਜਾ ਵੇ |
‘ਸਭ ਤੂੰ ਈ ਤੂੰ’ ਨਾਨਕ ਦੀ
ਉੱਦਾਂ ਈ ਗੂੰਜੇ ਫੇਰ,
ਭਿੰਨੀ ਲੰਘੇ ਰੈਨੜੀ,
ਹੋਏ ਸੁੱਖਾਂ ਭਰੀ ਸਵੇਰ,
ਕੀਲ ਇਲਾਹੀ ਰਾਗ ਨਾਲ,
ਨਫ਼ਰਤ ਦੇ ਬਿਸੀਅਰ ਨੂੰ,
ਕਿਸੇ ਅਥਾਹ ਡੁੰਘਾਈ ਵਾਲੇ,
ਅਨ੍ਹੇ ਖੂਹ ਪਾ ਜਾ ਵੇ |
ਗੱਲ ਸੁਣ ਜਾਂਦਿਆ ਰਾਹੀਆ,
ਇਹ ਪੁੰਨ ਕਮਾ ਜਾ ਵੇ |
ਨਾ ਨਸਲੀ ਮਸਲੇ ਸੀ,
ਸਭ ਰਲ ਕੇ ਰਹਿੰਦੇ ਸੀ,
ਨਾ ਫ਼ਿਰਕੂ ਝਗੜੇ ਸੀ,
ਇਕ ਦੂਜੇ ਨੂੰ ਸਹਿੰਦੇ ਸੀ |
ਉਸ ਸਬਰ ਦੀ ਸਹੁੰ ਤੈਨੂੰ,
ਏਕੇ ਦੀਆਂ ਕਸਮਾਂ ਵੇ,
ਮੁੜ ਸਾਂਝਾਂ ਤੇ ਹੇਜ ਨਾਲ
ਜੂਹਾਂ ਮਹਿਕਾ ਜਾ ਵੇ |
ਗੱਲ ਸੁਣ ਜਾਂਦਿਆ ਰਾਹੀਆ,
ਇਹ ਪੁੰਨ ਕਮਾ ਜਾ ਵੇ |
ਜ਼ਹਿਰ ਫਿਜ਼ਾ ਤੇ ਦਿਲਾਂ ਵਿਚ,
ਹਰ ਪਾਸਿਓਂ ਮਾਰ ਪਵੇ,
ਨਿੱਤਰੇ ਸੱਜਣ ਬਣਕੇ
ਮੇਰੀ ਕੋਈ ਤੇ ਸਾਰ ਲਵੇ |
ਇੱਕ ਦੂਜੇ ਦੀ ਰੱਤ ਨੂੰ
ਹੋਣੀ ਕੁਰਲਾਉਂਦੀ ਏ
ਹੁਣ ਬੰਦੇ ਨੂੰ ਬੰਦੇ ਤੋਂ ਹੀ
ਬੂ ਪਈ ਆਉਂਦੀ ਏ |
ਅਉਝੜ ਰਾਹੇ ਪਿਆਂ ਨੂੰ,
ਸਿਧੇ ਰਾਹ ਪਾ ਜਾ ਵੇ |
ਗੱਲ ਸੁਣ ਜਾਂਦਿਆ ਰਾਹੀਆ,
ਇਹ ਪੁੰਨ ਕਮਾ ਜਾ ਵੇ |
ਜਗਜੀਤ ਸਿੰਘ ਜੱਗੀ
Annotations:
ਭਿੰਨੀ - ਸੁਖ ਸ਼ਾਂਤੀ ਜਾਂ ਪ੍ਰੇਮ ਦੀ ਰੋਸ਼ਨੀ ਨਾਲ ਭਰੀ; ਹੇਜ - ਪ੍ਰੇਮ ਪਿਆਰ, ਮੇਲ ਮਿਲਾਪ; ਅਉਝੜ - ਖ਼ਤਰਨਾਕ, ਮੁਸ਼ਕਿਲ, ਔਕੜਾਂ ਭਰਿਆ;
27 Oct 2016
ਥੈਂਕਿਯੂ ਮਨਿੰਦਰ ਜੀ |
ਤੁਸੀਂ ਸਮਾਂ ਕੱਢਿਆ ਕਿਰਤ ਲਈ |
ਜਿਉਂਦੇ ਵੱਸਦੇ ਰਹੋ |
ਥੈਂਕਿਯੂ ਮਨਿੰਦਰ ਜੀ |
ਤੁਸੀਂ ਸਮਾਂ ਕੱਢਿਆ ਕਿਰਤ ਲਈ |
ਜਿਉਂਦੇ ਵੱਸਦੇ ਰਹੋ |
ਥੈਂਕਿਯੂ ਮਨਿੰਦਰ ਜੀ |
ਤੁਸੀਂ ਸਮਾਂ ਕੱਢਿਆ ਕਿਰਤ ਲਈ |
ਜਿਉਂਦੇ ਵੱਸਦੇ ਰਹੋ |
ਥੈਂਕਿਯੂ ਮਨਿੰਦਰ ਜੀ |
ਤੁਸੀਂ ਸਮਾਂ ਕੱਢਿਆ ਕਿਰਤ ਲਈ |
ਜਿਉਂਦੇ ਵੱਸਦੇ ਰਹੋ |
Yoy may enter 30000 more characters.
10 Nov 2016
ਵਾਹ ,,,,! sir g ਬਹੁਤ ਖੂਬ ਰੂਹ ਖੁਸ਼ ਹੋ ਗਈ ਪੜ੍ਹ ਕੇ ,...................Title ,lyrics and picturization all are superb .............once again its a fabulous writing from our great writer,.............. ਧੰਨਵਾਦ
14 Nov 2016
ਧੰਨਵਾਦ ਸੁਖਪਾਲ ਬਾਈ ਜੀ, ਤੁਸੀ ਹਮੇਸ਼ਾ ਦੀ ਤਰਾਂ ਕਿਰਤ ਲਈ ਆਪਣਾ ਕੀਮਤੀ ਸਮਾਂ ਕੱਢਿਆ ਅਤੇ ਬਣਦਾ ਤਣਦਾ ਮਾਨ ਵੀ ਕੀਤਾ |
31 Dec 2016