Punjabi Poetry
 View Forum
 Create New Topic
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਝੀਲ ਦਾ..
ਝੀਲ ਦਾ ਚਾਂਦੀ ਰੰਗਾ ਤਲ ਭਾਂੳੁਦਾ ਤੈਨੂੰ,
ਪਰ ਮੈਨੂੰ ਸੁਣੇ ਚੀਕ ਓਹਦੇ ਨੀਰਾਂ ਦੀ
ਸੁਣੇ ਮੈਨੂੰ ਨੀਰਾਂ ਦੀ ਚਾਹ ਅੰਬਰੀ ਉੱਡਣ ਦੀ,
ਸੁਣੇ ਬੇਬਸੀ ਗੁਲਾਮੀ ਦੀਆਂ ਜੰਜ਼ੀਰਾਂ ਦੀ

ਦਿਸਦੇ ਮੈਨੂੰ ਰਾਜ਼ ਹਰ ਗੂੜ੍ਹੇ ਪਰਦੇ ਪਿੱਛੇ
ਦਿਸਦੀ ਮੈਨੂੰ ਚੁੰਨੀ ਬਲਦੀ ਕੲੀ ਹੀਰਾਂ ਦੀ ।

ਵੰਜਲੀ ਦੇ ਸੁਰ ਤੈਨੂੰ ਲੱਗਣ ਬੜੇ ਪਿਆਰੇ,
ਪਰ ਮੈਨੂੰ ਸੁਣੇ ਕੂਕ ਰੋਂਦੇ ਕਰੀਰਾਂ ਦੀ
ਸੁਣੇ ਮੈਨੂੰ ਅਰਜ਼ ਮਰਦੇ ਮੁੱਕਦੇ ਜੰਗਲ ਦੀ,
ਸੁਣੇ ਆਹਟ ਲੁੱਟਣ ਆੳੁਂਦੀਆਂ ਵਹੀਰਾਂ ਦੀ

ਤੂੰ ਵੀ ਸੁਣਿਆ ਕਰ ਵੈਣਾਂ ਦੀ ਸ਼ਹਨਾਈ ਨੂੰ
ਸ਼ੁਰੂ ਵਾਂਗ ਤੂੰ ਵੀ ਖਿਦਮਤ ਕਰ ਅਖੀਰਾਂ ਦੀ ।

ਰੋਜ਼ ਡੁੱਬੇ ਸੂਰਜ ਧਰਤ ਦੇ ੲਿਕ ਚੁੱਮਣ ਲਈ,
ਰੋਕ ਲਉ ਓਹਨੂੰ ਤਾਕਤ ਕਿਹੜੇ ਤੀਰਾਂ ਦੀ
ਕੁਦਰਤ ਦੇ ਲੇਖਾਂ 'ਚ ਵੀ ਨੇ ਮੇਲ ਅਧੂਰੇ ਹੀ
ਹਰ ਸ਼ੈ ਨੂੰ ਪੀਹਵੇ ੲਿੱਥੇ ਚੱਕੀ ਤਕਦੀਰਾਂ ਦੀ

ਨਾ ਰੋਇਆ ਕਰ ਰਾਹ ਤੇ ਕੰਡੇ ਵੇਖ ਕੇ ਤੂੰ
ਕਦੇ ਬੈਠ ਕੇ ਪੜ੍ਹ ਕਿਤਾਬ ਤਦਬੀਰਾਂ ਦੀ ।

ਹਰ ਮੁਕੱਦਸ ਦਰ ਤੇ ਸਜਦਾ ਮੈਂ ਕੀਤਾ,
ਮੈਂ ਤਾਂ ਹਰ ਮੋੜ ਤੇ ਚੌਂਕੀ ਲਾਈ ਪੀਰਾਂ ਦੀ
ਨ੍ਹੇਰੇ 'ਚੋਂ ਤੈਨੂੰ ਲੱਭਦਾ -੨ ਮੈਂ ਖਾਕ ਹੋਇਆ,
ਤੇਰੇ ਲਈ ਲਾਈ ਚੁੱਲੇ ਜਿੰਦ ਆਪਣੀ ਲੀਰਾਂ ਦੀ

ਤੂੰ ਕਿਹੜੇ ਰਾਹ ਤੇ ਬੈਠਾ ਜ਼ਰਾ ੲਿਸ਼ਾਰਾ ਕਰ,
ਚੜਾਂ ਕਰਮੀਂ ਪੌੜੀ ਜਾਂ ਪੌੜੀ ਕਿਸੇ ਮੀਰਾ ਦੀ ।

ਵਹਿੰਦੇ ਪਾਣੀਆਂ ਨਾਲ ਜਿਨ੍ਹਾਂ ਦੇ ਸਾਕ ਗੂੜ੍ਹੇ,
ਓਹ ਕੀ ਜਾਨਣ ਮਜਬੂਰੀ ਪਰਤੀਰਾਂ ਦੀ
ਓਹ ਹੀ ਜਾਨਣ ਮਸਤੀ ਮਸਕੀਨੀ ਦੀ,
ਜੋ ਪਛਾਣ ਜਾਣਦੇ ਅਸਲ ਅਮੀਰਾਂ ਦੀ

'ਸੋਝੀ' ਸਭ ਸੁਨੇਹੇ ੳੁਹਨਾਂ ਦੇ ਧੁਰ ਨੇ ਪੁੱਜਦੇ
ਜੋ ਝੋਲ੍ਹੀ ਭਰਦੇ ਦਰ ਆਏ ਫਕੀਰਾਂ ਦੀ ॥

-:ਸੰਦੀਪ 'ਸੋਝੀ'

ਨੋਟ:-

ਮੁਕੱਦਸ-ਪਵਿੱਤਰ
ਪਰਤੀਰ-ਕਿਨਾਰਾ
ਵਹੀਰ- ਡਾਕੂਆਂ ਦਾ ਟੋਲਾ
ਕਰੀਰ-ਬਾਂਸ




01 Feb 2015

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ਜੀ ਵਾਹ............. ਕਿਆ ਬਾਤ ਹੈ ਜੀ ...............rooh khush ho gayi parh ke,..............this is a real feel of amazing words of punjabi language (poetry) written superbly in the poetic thoughts,.........you are a great writer,.......duawaan

 

Sukhpal**

02 Feb 2015

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

roj dubbe surj dhart de ek chummn ly ... bhut hi khoobsurat te diltumbwi rachna ee sandep jii  sanjha krn ly shukriyaa.......

02 Feb 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Thanks for visiting the verse Malkit bai g and Sukhpal bai g,

and thanks a lot for taking time off for reading and posting your motivational comments .

Jionde vasde raho g.....God bless U.!!
02 Feb 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਵਾਹ ਸੰਦੀਪ ਜੀ, ਅਤਿ ਸੁੰਦਰ ! 
ਉਹੀ ਨਫਾਸਤ, ਸੰਜੀਦਗੀ ਅਤੇ ਸੰਵੇਦਨਸ਼ੀਲਤਾ ਵੇਖਣ ਨੂੰ ਮਿਲਦੀ ਹੈ, ਜਿਸਦੀ ਥੋੜ ਹੈ ਅਜੋਕੀ ਦੌੜ ਭਰੀ ਜ਼ਿੰਦਗੀ ਵਿਚ - 
 
ਵੰਜਲੀ ਦੇ ਸੁਰ ਤੈਨੂੰ ਲੱਗਣ ਬੜੇ ਪਿਆਰੇ,
ਪਰ ਮੈਨੂੰ ਸੁਣੇ ਕੂਕ ਰੋਂਦੇ ਕਰੀਰਾਂ ਦੀ 
ਤੂੰ ਵੀ ਸੁਣਿਆ ਕਰ ਵੈਣਾਂ ਦੀ ਸ਼ਹਨਾਈ ਨੂੰ
ਸ਼ੁਰੂ ਵਾਂਗ ਤੂੰ ਵੀ ਖਿਦਮਤ ਕਰ ਅਖੀਰਾਂ ਦੀ ।
ਨਾ ਰੋਇਆ ਕਰ ਰਾਹ ਤੇ ਕੰਡੇ ਵੇਖ ਕੇ ਤੂੰ 
ਕਦੇ ਬੈਠ ਕੇ ਪੜ੍ਹ ਕਿਤਾਬ ਤਦਬੀਰਾਂ ਦੀ ।
ਸ਼ੇਅਰ ਕਰਨ ਲਈ ਸ਼ੁਕਰੀਆ | ਜਿਉਂਦੇ ਰਹੋ |

ਵਾਹ ਸੰਦੀਪ ਜੀ, ਅਤਿ ਸੁੰਦਰ ! 

ਇਸ ਰਚਨਾ ਵਿਚ ਉਹੀ ਨਫਾਸਤ, ਸੰਜੀਦਗੀ ਅਤੇ ਸੰਵੇਦਨਸ਼ੀਲਤਾ ਵੇਖਣ ਨੂੰ ਮਿਲਦੀ ਹੈ, ਜਿਸਦੀ ਥੋੜ ਹੈ ਅਜੋਕੀ ਦੌੜ ਭਰੀ ਜ਼ਿੰਦਗੀ ਵਿਚ - 

 

ਵੰਜਲੀ ਦੇ ਸੁਰ ਤੈਨੂੰ ਲੱਗਣ ਬੜੇ ਪਿਆਰੇ,

ਪਰ ਮੈਨੂੰ ਸੁਣੇ ਕੂਕ ਰੋਂਦੇ ਕਰੀਰਾਂ ਦੀ 


ਤੂੰ ਵੀ ਸੁਣਿਆ ਕਰ ਵੈਣਾਂ ਦੀ ਸ਼ਹਨਾਈ ਨੂੰ

ਸ਼ੁਰੂ ਵਾਂਗ ਤੂੰ ਵੀ ਖਿਦਮਤ ਕਰ ਅਖੀਰਾਂ ਦੀ ।


ਨਾ ਰੋਇਆ ਕਰ ਰਾਹ ਤੇ ਕੰਡੇ ਵੇਖ ਕੇ ਤੂੰ 

ਕਦੇ ਬੈਠ ਕੇ ਪੜ੍ਹ ਕਿਤਾਬ ਤਦਬੀਰਾਂ ਦੀ ।


ਸ਼ੇਅਰ ਕਰਨ ਲਈ ਸ਼ੁਕਰੀਆ | ਜਿਉਂਦੇ ਰਹੋ |

 

03 Feb 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ੲਿਸ ਨਿਮਾਣੀ ਜਿਹੀ ਰਚਨਾ ਨੂੰ ਆਪਣਾ ਕੀਮਤੀ ਵਕਤ ਤੇ ਕੀਮਤੀ ਕਮੈਂਟ੍‍ਸ ਦੇ ਕੇ ਹੌਸਲਾ ਅਫਜਾੲੀ ਲੲੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਗਜੀਤ ਸਰ।
05 Feb 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

sandeep ji eh nimani nhi bht dooghi soch nal bhari ik socha to pare likhi hoyi rachna hai 

 

kya khoob socha de rang ukere ne tusi ......

 

likhde raho 

 

rabb rakha

 

TFS

05 Feb 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਨਵੀ ਜੀ ਪਹਿਲਾਂ ਜਵਾਬ ਵਿੱਚ ਹੋਈ ਦੇਰੀ ਲਈ ਮੁਆਫੀ ਚਾਹਵਾਂਗਾ,

ਤੁਸੀ ਵਕਤ ਕੱਢ ਕੇ ਕਿਰਤ ਤੇ ਆਪਣੇ ਕੀਮਤੀ ਕਮੈਂਟ੍‍ਸ ਦਿੱਤੇ ਤੇ ਹੌਸਲਾ ਅਫਜਾਈ ਕੀਤੀ, ੲਿਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
22 Feb 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਸ਼ੰਦੀਪ ਬਾਈ ਜੀ ਬਹੁਤ ਹੀ ਸੰਵੇਦਨ ਸ਼ੀਲ ਰਚਨਾ ਹੈ ਕਿਸੇ ਮਾਹਿਰ ਵੈਦ ਦੀ ਤਰ੍ਹਾਂ ਹਾਸੇ ਵਖੇਰਦੀ ਝੀਲ ਦੇ ਦੁੱਖਾਂ ਨੂੰ ਜਾਣ ਜਾਂਦੇ ਹੋ .....ਕਮਾਲ ਦੀ ਰਚਨਾ
ਬਹੁਤ ਬਹੁਤ ਧੰਨਵਾਦ
22 Feb 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Great thought sandeep ji.dil nu choo jaan vali rachna hai.boht khoob

23 Feb 2015

Reply