Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਿੰਦਰੇ ,ਕੰਧਾਂ ਮਿੱਟੀ ਵਰਗੇ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਜਿੰਦਰੇ ,ਕੰਧਾਂ ਮਿੱਟੀ ਵਰਗੇ ~
ਕਮਲੀ ਹੋਈ ਅੱਗ ਮਸਤਾਨੀ
ਜਦੋਂ ਘਰਾਂ ਦੀ ਕੰਧ ਟੱਪ ਜਾਂਦੀ
ਅੱਗ 'ਚੋਂ ਫਿਰ ਬਗਾਵਤ ਜੰਮਦੀ
ਸਭਿਅਤਾ ਦੇ ਪੰਧ ਟੱਪ ਜਾਂਦੀ
ਰਸਮਾਂ ਰੀਤਾਂ ਸਾੜ ਕੇ ਸੁਟਦੀ
ਜਹਿਰੀ ਵਰਕੇ ਪਾੜ ਕੇ ਸੁਟਦੀ
ਕੈਲ ਕੁਆਰੀ ਅੱਗ ਦੀਆਂ ਚੀਕਾਂ
ਫਿਰਦੀ ਏ ਅਸਮਾਨ ਲੋਚਦੀ
ਸ਼ੀਹਣੀ ਅੱਗ ਹੁਣ ਝੱਲੀ ਹੋਈ
ਆਪਣੇ ਲਈ ਸਨਮਾਨ ਲੋਚਦੀ
ਨੀਲ-ਕੰਠੜੀ ਕਿਸਮਤ ਘੜਦੀ
ਅੱਖਰਾਂ ਥਾਂਵੇ ਆਪੇ ਬਲਦੀ
ਮੈਂ ਅੱਗ ਦੀ ਜਾਈ ਐ ਦੁਨੀਆ
ਅੱਗ ਦੀ ਹੀ ਪਰਿਕਰਮਾ ਕਰਦੀ

ਜਿੰਦਰੇ ,ਕੰਧਾਂ ਮਿੱਟੀ ਵਰਗੇ ~
02 Nov 2018

Reply