Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
'ਜੰਗ' :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
'ਜੰਗ'
ਰੋਜ਼ ਖਬਰ ਬਣਦੇ ਨੇ,
ਕੁਝ ੲਿਸ ਪਾਰ,
ਕੁਝ ਉਸ ਪਾਰ
ਅੱਜ ਫਿਰ ਖਬਰ ਆਈ ਏ,
ੳੁਸ ਲਕੀਰ ਪਾਰ ਤੋਂ
ਜਿਸਨੂੰ ਸਰਕਾਰ ਸਰਹੱਦ ਕਹਿੰਦੀ ੲੇ
ਜਿਸਦੇ ਪਾਰ ਦੋਵੇਂ ਪਾਸੇ ਤੋਂ ਸਿਆਸਤਦਾਨ ਅਕਸਰ,
ਕਾਲੇ ਕਬੂਤਰਾਂ ਨੂੰ ਚਿੱਟਾ ਰੰਗ ਕੇ ਭੇਜਦੇ ਨੇ
ੳੁਸ ਪਾਸੋਂ ਕੁਝ ਗੋਲੀਆਂ ਆਈਆਂ ਹਨ
ਜਿਨ੍ਹਾਂ ਉੱਤੇ ਕਈ ਗਰੀਬ ਜਵਾਨੀਆਂ ਦੇ ਨਾਂ ਸਨ
ਤੇ ਹੁਣ ਕੀਰਨੇ ਪਾੳਂਦੀ ੲਿਕ ਖਬਰ ਆਈ ਹੈ,
ਅਮਨ ਦਾ ਚਿਹਰਾ ਐਨਾ ਖੂੰਖਾਰ ਹੁੰਦਾ ਏ !
ਮੈਨੂੰ ਨਹੀਂ ਸੀ ਪਤਾ,
ਤੇ ੲਿਸ ਹਿਸਾਬ ਨਾਲ,
ਵਹਿਸ਼ੀ ਜੰਗ ਦਾ ਚਿਹਰਾ ਕਿਸ ਤਰਾਂ ਦਾ ਹੋਵਾਗਾ ?
ਉਹ ਚਿਹਰਾ ਵੀ ਸ਼ਾੲਿਦ,
ਅਮਨ ਜਿੰਨੇ ਰੰਗ ਤੇ ਨਹੀਂ ਬਦਲਦਾ ਹੋਵੇਗਾ
ੲਿਹ ਚਿੱਟੇ ਕੁੜ੍ਹਤਿਆਂ ਵਾਲੇ ਝੂਠ ਬੋਲਦੇ ਨੇ,
ਕਿ ਉਹ ਜੰਗ ਨਹੀਂ ਚਾਹੁੰਦੇ
ਮੈਨੂੰ ਤੇ ਲਗਦਾ ਹੈ ੲਿਹ ਜੰਗ ਹੀ ਹੈ
ਜੋ ਮੁਖੌਟਾ ਲਾ ਸਾਡੇ ਵਿੱਚਕਾਰ ਵਸਦੀ ੲੇ,
ਤੇ ਹੁਣ ਦੇਸ਼ ਦੀ ਪੱਕੀ ਨਾਗਰਿਕ ਬਣ ਚੁੱਕੀ ੲੇ
ੲਿਹ ਚਿੱਟੇ ਕੁੜ੍ਹਤੇ ਵਾਲੇ ਹੀ ਅਸਲ ਦੁਸ਼ਮਣ ਨੇ
ਮੈਂਨੂੰ ਵੀ ਤੁਹਾਡੇ ਵਾਂਗ ਸਭ ਸੱਚ ਲੱਗਦਾ ਸੀ,
ਮੈਨੂੰ ਵੀ ਤੁਹਾਡੇ ਵਾਂਗ ਜੰਗ ਦੇ ਕਿੱਸੇ ਬਹੁਤ ਪਸੰਦ ਸੀ
ਦੇਸ਼ ਭਗਤੀ ਦੀਆਂ ਫਿਲਮਾਂ ਵੇਖ,
'ੲਿਕ ਵਾਰ ਆਰ ਪਾਰ ਹੋਣ ਦਿਓ' ਕਹਿਣ ਵਾਲਿਓ
ਲਗਦੈਂ ਤੁਸੀ ਹਾਲੇ ਤੀਕ ਧਮਾਕੇ ਨਹੀਂ ਸੁਣੇ,
ਨਾ ਹੀ ਤੁਸੀ ਸੁਣੇ ਨੇ ਸੁਹਾਗਣਾ ਦੇ ਵੈਣ
ਤੇ ਨਾ ਹੀ ਤੁਹਾਡੇ ਕਿਸੇ ਆਪਣੇ ਦੀ,
ਹਿੱਕ ਵਿੱਚ ਗੋਲੀ ਲੱਗੀ ਏ,
ਦੋਵੇਂ ਪਾਸੇ ੲਿਨਸਾਨ ਨੇ, ਰਿਸ਼ਤੇ ਨੇ, ਮੁਹੱਬਤਾਂ ਨੇ
ਬੱਸ ਲੋੜ ਏ ਤਾਂ ਲਕੀਰ ਟੱਪਣ ਦੀ,
ਹਾਂ, ਮੇਰੇ ਸ਼ਬਦਾਂ ਤੋਂ ਤੁਹਾਨੂੰ ਲੱਗੇਗਾ ਮੈਂ ਕਾੲਿਰ ਹਾਂ,
ਮੋਤ ਤੋਂ ਡਰਦਾਂ ਹਾਂ
ਪਰ ਮੇਰੀ ਕੋਰੀ ਵਸੀਅਤ ਵੇਖ,
ਸ਼ਾੲਿਦ ਤੁਹਾਨੂੰ ਅਜਿਹਾ ਨਹੀਂ ਲੱਗੇਗਾ
ਆਪਣੇ ਕੋਲ ਤੇ ਮੈਂ ਜ਼ਿੰਦਗੀ ਵੀ ਨਹੀਂ ਰੱਖੀ
ਉਹ ਵੀ ਦੇਸ਼ ਹਵਾਲੇ ਕੀਤੀ ੲੇ
ਗੋਲੀਆਂ ਬੰਬਾਂ ਤੇ ਨਾਂ ਲਿਖ ਲਿਖ,
ੳੁਸ ਪਾਰ ਭੇਜਣਾ ਮੇਰਾ ਪੇਸ਼ਾ ਹੈ,
ਤੇ ਆਪਣੇ ਨਾਂ ਦੀ ਗੋਲੀ,
ਮੈਂ ਹਿੱਕ ਤਾਣ ਖੜ੍ਹਾ ਉਡੀਕ ਰਿਹਾ ਹੈ
ਪਰ ਮੈਂ ਧਮਾਕੇ ਸੁਣੇ ਨੇ
ਤੇ ਸੁਣੇ ਨੇ ਸੁਹਾਗਣਾ ਦੇ ਵੈਣ
ਉਸ ਲਕੀਰ ਕੋਲ ਖੜ੍ਹ,
ਦੋਹੇ ਪਾਸੇ ਤੋਂ ਆੳੁਂਦੀਆਂ ਚੀਕਾਂ ਵੀ ਸੁਣੀਆਂ ਨੇ
ਮੈਨੂੰ ਉਨ੍ਹਾਂ ਚੀਕਾਂ ਵਿਚ ਕੋਈ ਫ਼ਰਕ ਨਹੀਂ ਲੱਗਾ
ਤੇ ਹੈਰਾਨੀ ਵਾਲੀ ਗੱਲ ੲਿਹ ਹੈ
ਦੋਵੇ ਪਾਸੇ ਦੇ ਲਹੂ ਦਾ ਰੰਗ ਲਾਲ ਹੈ
ੲਿਹ ਚਿੱਟੇ ਕੁੜ੍ਹਤਿਆਂ ਵਾਲੇ ਝੂਠ ਬੋਲਦੇ ਨੇ ॥

-: ਸੰਦੀਪ 'ਸੋਝੀ'
15 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Superb, Sensitive & Sensible !


 

ਇੱਕ ਪੇਸ਼ੇਵਰ ਖੂਨੀ ਵਿਚ ਵੀ ਦਿਲ ਧੜਕਦਾ ਹੈ, ਜੋ ਨਿਰਦੋਸਾਂ ਦਾ ਖੂਨ ਵਹਿਣ ਤੇ ਹੋਣ ਵਾਲੇ ਵੈਣ ਸੁਣ ਕੇ ਉੰਨਾਂ ਈ ਦਰਦ ਮਹਿਸੂਸ ਕਰਦਾ ਹੈ ਜਿੰਨਾ ਆਮ ਇਨਸਾਨ - ਉਸਦਾ ਦਿਲ ਵੀ ਚੀਕ ਚੀਕ ਕੇ ਕਹਿੰਦਾ ਹੈ ਓਏ ਅਮਨ ਵਰਗੀ ਕੋਈ ਜੁਗਤ ਨਹੀਂ ਆਪਣੇ ਆਪਣੇ ਵਤਨ ਦੀ ਸੁਰੱਖਿਆ ਅਤੇ ਇਨਸਾਨੀਅਤ ਦੀ ਖੁਸ਼ਹਾਲੀ ਲਈ |
ਸੰਦੀਪ ਜੀ, ਵਰਦੀ ਅੱਧੀ ਲਾਹ ਕੇ ਲਿਖੀ ਜਾਪਦੀ ਹੈ - ਅਤਿ ਸੁੰਦਰ ਅਤੇ ਦਿਲ ਨੂੰ ਛੂਹ ਲੈਣ ਵਾਲੀ ਕਿਰਤ - ਕਾਸ਼ ਤਥਾ ਕਥਿਤ ਚਿੱਟੇ ਬਾਣਿਆਂ ਵਾਲੇ ਵੀ ਇੱਦਾਂ ਈ ਸੋਚ ਪਾਉਂਦੇ |

ਇੱਕ ਪੇਸ਼ੇਵਰ ਖੂਨੀ ਵਿਚ ਵੀ ਦਿਲ ਧੜਕਦਾ ਹੈ, ਜੋ ਨਿਰਦੋਸਾਂ ਦਾ ਖੂਨ ਵਹਿਣ ਤੇ ਹੋਣ ਵਾਲੇ ਵੈਣ ਸੁਣ ਕੇ ਉੰਨਾਂ ਈ ਦਰਦ ਮਹਿਸੂਸ ਕਰਦਾ ਹੈ ਜਿੰਨਾ ਆਮ ਇਨਸਾਨ - ਉਸਦਾ ਦਿਲ ਵੀ ਚੀਕ ਚੀਕ ਕੇ ਕਹਿੰਦਾ ਹੈ ਓਏ ਅਮਨ ਵਰਗੀ ਕੋਈ ਜੁਗਤ ਨਹੀਂ ਆਪਣੇ ਆਪਣੇ ਵਤਨ ਦੀ ਸੁਰੱਖਿਆ ਅਤੇ ਇਨਸਾਨੀਅਤ ਦੀ ਖੁਸ਼ਹਾਲੀ ਲਈ |ਇਹੀ ਦੱਸਦੀ ਹੈ ਇਹ ਰਚਨਾ |


ਸੰਦੀਪ ਜੀ, ਵਰਦੀ ਅੱਧੀ ਲਾਹ ਕੇ, ਗੰਨ ਮਰੋੜ ਕੇ ਬਣਾਈ ਕਲਮ ਨਾਲ ਲਿਖੀ ਜਾਪਦੀ ਹੈ - ਅਤਿ ਸੁੰਦਰ ਅਤੇ ਦਿਲ ਨੂੰ ਛੂਹ ਲੈਣ ਵਾਲੀ ਕਿਰਤ - ਕਾਸ਼ ਤਥਾ ਕਥਿਤ ਚਿੱਟੇ ਬਾਣਿਆਂ ਵਾਲੇ ਵੀ ਇੱਦਾਂ ਈ ਸੋਚ ਪਾਉਂਦੇ |

 

15 Apr 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Wah kamal .........nice theme.....
15 Apr 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਜਗਜੀਤ ਜੀ , ਸੰਜੀਵ ਵਕਤ ਕੱਢ ਕੇ ਕਿਰਤ ਤੇ ਨਜ਼ਰਸਾਨੀ ਲਈ ਤੇ ਹੋਸਲਾ ਅਫਜਾਈ ਲਈ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ।
16 Apr 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Sandeep ji Bohat Khub Rachna hai
16 Apr 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Bohat achhe dhang naal sirje ne ..
Muaashre de lokan te ho rahe aman di aad heth hamley, desh da desh nal te desh de lokan da lokan nal vair, siyasi naffrat .. Te ik sachey sipahi da khoulda hoya khoon, jo chittkapdian de order te ee ubal sakda hai ..

Sara kuch doonghe ehsaasan nal likheya hai

Jeonde raho
Rab rakha !!!!
16 Apr 2015

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

wow !!!


Too good, sensitive emotional and reality all combined in one package..


this is marvellous creation... hats off !!!

16 Apr 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਗੁਰਮੀਤ ਸਰ, ਮਾਵੀ ਸਰ, ਕੁਲਜੀਤ ਜੀ, ਤੁਸੀ ਸਭ ਨੇ ਸਮਾਂ ਕੱਢ ਕੇ ਕਿਰਤ
ਵਿਜ਼ਿਟ ਕੀਤੀ, ਆਪਣੇ ਕਮੈਂਟ੍ਸ ਦਿੱਤੇ ਤੇ ਹੋਸਲਾ ਅਫਜਾਈ ਕੀਤੀ ਜਿਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ।

ਜਿੳੁਂਦੇ ਵਸਦੇ ਰਹੋ ਜੀ
14 Jul 2015

Reply