Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਾਂਡ ਢ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਕਾਂਡ ਢ

 

 

 

ਕਾਂਡ 


ਢਾਹੇ ਦੇ ਨਾਲ਼ ਮੈਂ ਤੁਰਦਾ ਸਾਂ। ਮੇਰੇ ਸੱਜੇ ਪਾਸੇ ਜੰਗਲ ਸੀ, ਮੇਰੇ ਖੱਬੇ ਪਾਸੇ ਖੱਡ। ਹਵਾ ਸੁੰਘੀ; ਦੱਖਣ ਚੱਲਦੀ ਸੀ। ਮੈਂ ਸ਼ਿਕਾਰ ਭਾਲਦਾ ਸਾਂ। ਹਵਾ’ਚ ਸੁਗੰਧ ਮੇਰੀਆਂ ਨਾਸਾਂ ਵੱਲ ਆਈ। ਮੈਂ ਫੱਟਾ ਫੱਟ ਮਹਿਕ ਦੇ ਮਗਰ ਦੁਲਾਂਘਾਂ ਮਾਰਦਾ ਚੱਲ ਗਿਆ। ਜੰਗਲ ਵਿਚ ਸ਼ਿਕਾਰ ਖੇਡਣ ਗਿਆ। ਜੰਗਲ ਦੇ ਜਾਂਗ਼ਲੀਏ ਇਕ ਦਮ ਮੇਰੇ ਬਾਰੇ ਆਪਸ ਵਿਚ ਫੁਸਰ ਫੁਸਰ ਕਰਨ ਲੱਗ ਪਏ। ਸਾਰੇ ਬਣ ਵਿਚ ਦਾਵਾ ਵਾਂਗ ਗੱਲ ਫੈਲ ਗਈ, “ ਸ਼ੇਰ ਆ ਗਿਆ। ਭੁੱਖਾ ਹੈ। ਬਚ ਕੇ ਰਹਿਓ!”।

ਪੰਛਿਆਂ ਨੇ ਬਾਂਦਰਾਂ ਨੂੰ ਦੱਸਿਆ; ਬਾਂਦਰਾਂ ਨੇ ਗਾਲ੍ਹੜਾਂ ਨੂੰ ਦੱਸਿਆ; ਗਾਲ੍ਹੜਾਂ ਨੇ ਹਰਨ ਮਿਰਗਾਂ ਨੂੰ ਆਗਾਹ ਕੀਤਾ। ਹਾਥੀ ਵੀ ਹੁਸ਼ਿਆਰ ਕਰ ਦਿੱਤੇ। ਪਰ ਮੇਰੇ ਸ਼ਿਕਾਰ ਨੂੰ ਚਿਤਾਵਣੀ ਨਹੀਂ ਦਿੱਤੀ। ਉਹ ਜੰਗਲ ਨਾਲ਼ ਹਮਜ਼ਬਾਨ ਨਹੀਂ ਸੀ। ਜਬਾਨਦਾਨੀ ਦਾ ਕੋਈ ਫਾਇਦਾ ਵੀ ਨਹੀਂ ਹੋਣਾ ਸੀ।

ਮੈਂ ਇਕ ਬਲੂਤ ਕੋਲ਼ ਪਹੁੰਚ ਗਿਆ ਸਾਂ। ਇਥੇ ਚੁੱਲ ਚਾਪ ਖੜ੍ਹ ਕੇ ਸਰਜ਼ਮੀਨ ਦਾ ਮੁਆਇਨਾ ਕੀਤਾ। ਹਾਰਕੇ ਮੇਰੀ ਨਜ਼ਰ ਨੇ ਜੋ ਨੱਲ ਦੱਸਦਾ ਸੀ ਨੂੰ ਤਸਦੀਕ ਕਰ ਦਿੱਤੀ।

ਪਧਰੇ ਥਾਂ ਸਾਏਦਾਰ ਹੇਠ, ਤਿੰਨ ਬਾਂਦਰ ਵਰਗੇ ਜਾਣਵਰ ਸਨ। ਪਹਿਲਾਂ ਮੈਂ ਡਰ ਗਿਆ, ਕਿਉਂਕਿ ਉਹ ਦਿਨ ਯਾਦ ਆਇਆ ਜਦ ਇਸ ਤਰ੍ਹਾਂ ਦੇ ਹੈਵਾਨਾਂ ਨੇ ਮੇਰਾ ਸ਼ਿਕਾਰ ਕੀਤਾ; ਮੇਰੇ ਵੱਲ ਝਾਂਬੜ ਵਧਾਈਆਂ, ਜਿਦ ਤੋਂ ਪਤਾ ਨਹੀਂ ਕਿਉਂ, ਕੁੱਝ ਜਾਦੂ ਕਰ ਕੇ ਮੇਰੀ ਲੱਤ’ਚ ਗਰਮ ਦੰਦੀ ਵੱਢੀ! ਉਸ ਦਿਨ ਦਾ ਲੰਙ ਮਾਰਦਾ ਹਾਂ। ਨੀਝ ਨਾਲ਼ ਇਨ੍ਹਾਂ ਬਣਮਾਣਸਾਂ ਵੱਲ ਤਕਿਆ। ਤਿੰਨੇ ਹੀ ਲੰਡੇ ਸਨ। ਤਿੰਨੇ ਹੀ ਅੱਧੋ ਦੁੱਸ਼ ਅਲੂੰਏ ਸਨ।

 

ਅੱਗੇ ਪੜਣ ਲਈ ਕਲਿਕ ਕਰੋ ਇਥੇ

http://www.5abi.com/dharavahak/urra-onkar/19-ddhadda-onkar-dhillon-3103212.htm

 

ਜਰੂ ਅਪਣੇ ਖਿਆਲ ਇਸ ਬਾਰੇ ਇਥੇ ਲਿਖਣੇ 
ਜਰੂ ਅਪਣੇ ਖਿਆਲ ਇਸ ਬਾਰੇ ਇਥੇ ਲਿਖਣੇ 
01 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

thnx......roop ji......

03 Apr 2012

Reply