Punjabi Poetry
 View Forum
 Create New Topic
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਕਦਰ

 

ਹਵਾਵਾਂ ਨੇ ਜਦ ਦਾ ਰੁਖ ਮੋੜਿਆ ਹੈ,
ਰਾਖੇ ਤੋਂ ਖੇਤ ਸੰਭਾਲ ਨਹੀਂ ਹੁੰਦਾ,
ਘਰ ਹੁਣ ਮਾੜੀਆਂ ਤੋਂ ਮਹਿਲ ਬਣ ਗਏ ਨੇ,
ਤੇ ਮੁਹਬੱਤ ਦਿਲੋਂ ਬਾਹਰ,
ਰਿਸ਼ਤਿਆਂ ਦੇ ਘਾਣ ਵਿੱਚ,
ਬਾਪ ਅਸਮਰਥ ਲਗਦੈ,
ਤੇ ਕਾਫੀ ਪ੍ਰੇਸ਼ਾਨ ਹੈ,
ਰਸਤੇ ਚ ਵੇਖ ਕੇ ਆਇਆ ਕਾਰਾਂ ਤੇ ਕੋਠੀਆਂ,
ਔਲਾਦ ਤੇ ਪਰਿਵਾਰ ਨਾਲੋਂ
ਪਿਆਰਾ ਲਗਦਾ ਪਰਾਇਆ ਧੰਨ,
ਕੌਣ ਸੋਚੇ ਜਦ ਮੈਂ ਹੀ,
ਨਸ਼ੇ ਤੇ ਬੇਈਮਾਨੀ ਦੀ ਗੁੜਤੀ,
ਤੇ ਲਚਰਤਾ ਦਿਤੀ ਸਹਿਤ ਦੇ ਨਾਂ ਤੇ,
ਹੁਣ ਉਸਨੂੰ ਲਗਦਾ ਹੈ,
ਆਪਣਾ ਪਿਆਰਾ ਬਾਂਪ ਕਮਲਾ,
ਤੇ ਗੁਆਂਢੀ ਦਾ ਬਾਪ ਚਾਤਰ।
ਕਦੇ ਕਦਰਾਂ ਤੇ ਕੀਮਤਾਂ ਦਾ ਸਮਾਂ ਸੀ,
ਮੇਰਾ ਬਾਪ ਕਹਾਣੀਆਂ ਬਣਾਉਦਾ ਮਰ ਗਿਆ,
ਤਾਂ ਕਿ ਮੈਂ ਕਹਾਣੀਆਂ ਨੂੰ ਸਾਕਾਰ ਕਰਦਾ,
ਇੱਕ ਨਵੀਂ ਕਹਾਣੀ ਸਿਰਜਦਾ,
ਸਮੇਂ ਦੀ ਕਦਰ ਸੱਚ ਦੀ ਪਹਿਚਾਣ ਬਣਦੀ,
ਹੁਣ ਕੀਮਤਾਂ ਨੇ ਕਦਰਾਂ ਖਾ ਲਈਆਂ,
ਪ੍ਰਣ ਕਰੀਂ ਇਸ ਵਹਿਣ ਵਿੱਚ ਰੁੜਦੇ ਨੂੰ,
ਕਿਸੇ ਤਰ੍ਹਾਂ ਵੀ...........ਯਤਨ ਜਾਰੀ ਰਹੇ.....

ਹਵਾਵਾਂ ਨੇ ਜਦ ਦਾ ਰੁਖ ਮੋੜਿਆ ਹੈ,

ਰਾਖੇ ਤੋਂ ਖੇਤ ਸੰਭਾਲ ਨਹੀਂ ਹੁੰਦਾ,

ਘਰ ਹੁਣ ਮਾੜੀਆਂ ਤੋਂ ਮਹਿਲ ਬਣ ਗਏ ਨੇ,

ਤੇ ਮੁਹਬੱਤ ਦਿਲੋਂ ਬਾਹਰ,

ਰਿਸ਼ਤਿਆਂ ਦੇ ਘਾਣ ਵਿੱਚ,

ਬਾਪ ਅਸਮਰਥ ਲਗਦੈ,

ਤੇ ਕਾਫੀ ਪ੍ਰੇਸ਼ਾਨ ਹੈ,

ਰਸਤੇ ਚ ਵੇਖ ਕੇ ਆਇਆ ਕਾਰਾਂ ਤੇ ਕੋਠੀਆਂ,

ਔਲਾਦ ਤੇ ਪਰਿਵਾਰ ਨਾਲੋਂ

ਪਿਆਰਾ ਲਗਦਾ ਪਰਾਇਆ ਧੰਨ,

ਕੌਣ ਸੋਚੇ ਜਦ ਮੈਂ ਹੀ,

ਨਸ਼ੇ ਤੇ ਬੇਈਮਾਨੀ ਦੀ ਗੁੜਤੀ,

ਤੇ ਲਚਰਤਾ ਦਿਤੀ ਸਹਿਤ ਦੇ ਨਾਂ ਤੇ,

ਹੁਣ ਉਸਨੂੰ ਲਗਦਾ ਹੈ,

ਆਪਣਾ ਪਿਆਰਾ ਬਾਂਪ ਕਮਲਾ,

ਤੇ ਗੁਆਂਢੀ ਦਾ ਬਾਪ ਚਾਤਰ।

ਕਦੇ ਕਦਰਾਂ ਤੇ ਕੀਮਤਾਂ ਦਾ ਸਮਾਂ ਸੀ,

ਮੇਰਾ ਬਾਪ ਕਹਾਣੀਆਂ ਬਣਾਉਦਾ ਮਰ ਗਿਆ,

ਤਾਂ ਕਿ ਮੈਂ ਕਹਾਣੀਆਂ ਨੂੰ ਸਾਕਾਰ ਕਰਦਾ,

ਇੱਕ ਨਵੀਂ ਕਹਾਣੀ ਸਿਰਜਦਾ,

ਸਮੇਂ ਦੀ ਕਦਰ ਸੱਚ ਦੀ ਪਹਿਚਾਣ ਬਣਦੀ,

ਹੁਣ ਕੀਮਤਾਂ ਨੇ ਕਦਰਾਂ ਖਾ ਲਈਆਂ,

ਪ੍ਰਣ ਕਰੀਂ ਇਸ ਵਹਿਣ ਵਿੱਚ ਰੁੜਦੇ ਨੂੰ,

ਕਿਸੇ ਤਰ੍ਹਾਂ ਵੀ...........ਯਤਨ ਜਾਰੀ ਰਹੇ.....

 

15 Jul 2013

Reply