Punjabi Music
 View Forum
 Create New Topic
 Search in Forums
  Home > Communities > Punjabi Music > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
…ਕਹਾਂ ਤੁਮ ਚਲੇ ਗਏ

…ਕਹਾਂ ਤੁਮ ਚਲੇ ਗਏ 

ਗ਼ਜ਼ਲ ਗਾਇਕ ਜਗਜੀਤ ਸਿੰਘ ਨੂੰ ਸਮਰਪਿਤ ਇੱਕ ਮਿਊਜ਼ੀਕਲ ਪ੍ਰੋਗਰਾਮ ਲੋਕਾਂ ਨੇ ਟੀ.ਵੀ. ’ਤੇ ਕਲਰ ਚੈਨਲ ’ਤੇ ਵੇਖਿਆ ਹੋਵੇਗਾ। ਇਹ ਪ੍ਰੋਗਰਾਮ 8 ਫਰਵਰੀ ਨੂੰ ਉਨ੍ਹਾਂ ਦੇ ਜਨਮ ਦਿਨ ਵਾਲੇ ਦਿਨ ਮੁੰਬਈ ਦੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਹੋਇਆ ਸੀ। ਹਿੰਦੀ ਫ਼ਿਲਮ ਇੰਡਸਟਰੀ ਦੇ 18 ਨਾਮਵਰ ਗਾਇਕਾਂ ਨੇ ਇਸ ਪ੍ਰੋਗਰਾਮ ਵਿੱਚ ਆਪਣੀ ਗਾਇਕੀ ਦੇ ਜ਼ੌਹਰ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਕੋਲਕਾਤਾ ਦੇ ਗਾਇਕ ਉਸਤਾਦ ਰਸ਼ੀਦ ਅਲੀ ਖਾਨ ਨੂੰ ਛੱਡ ਕੇ ਬਾਕੀ ਸਾਰੇ ਗਾਇਕਾਂ ਲਈ ਨਾਮ ਵਾਸਤੇ ਹੀ ਹਾਜ਼ਰ ਸਰੋਤਿਆਂ ਨੇ ਵਾਹ-ਵਾਹ ਕੀਤੀ ਸੀ। ਪ੍ਰੋਗਰਾਮ ਦੇ ਅਖੀਰ ਵਿੱਚ ਕਈ ਜਗ੍ਹਾ ਤੋਂ ਇਹ ਸੁਣਾਈ ਦਿੱਤਾ ਸੀ ਕਿ 18 ਗਾਇਕ ਮਿਲ ਕੇ ਵੀ ਇੱਕ ਜਗਜੀਤ ਸਿੰਘ ਦੀ ਬਰਾਬਰੀ ਨਹੀਂ ਕਰ ਸਕੇ। ਇਹ ਰਾਇ ਸਿਰਫ਼ ਉਨ੍ਹਾਂ ਦੇ ਚਾਹਣ ਵਾਲਿਆਂ ਦੀ ਹੀ ਨਹੀਂ ਸੀ। 18 ਗਾਇਕਾਂ ਨੂੰ ਸੁਨਣ ਤੋਂ ਬਾਅਦ ਇਹ ਅੰਦਾਜ਼ਾ ਹੋ ਗਿਆ ਸੀ ਕਿ ਉਨ੍ਹਾਂ ਦੀ ਕਮੀ ਸ਼ਾਇਦ ਕਦੇ ਪੂਰੀ ਨਹੀਂ ਹੋ ਸਕੇਗੀ। ਜਗਜੀਤ ਸਿੰਘ ਦੇ ਲਾਈਵ ਪ੍ਰੋਗਰਾਮਾਂ ’ਤੇ 25 ਸਾਲਾਂ ਤੋਂ ਵਾਇਲਨ ਵਜਾਉਂਦੇ ਦੀਪਕ ਪੰਡਿਤ ਕਹਿੰਦੇ ਹਨ ਕਿ ਲਾਈਵ ਕਾਨਸਰਟਸ ਦਾ ਜ਼ਮਾਨਾ ਖ਼ਤਮ ਹੋ ਗਿਆ ਹੈ। ਗਜ਼ਲ ਦੇ ਲਾਈਵ ਕਾਨਸਰਟ ਸੁਨਣ ਵਾਲੇ ਲੋਕਾਂ ਦੀਆਂ ਸ਼ਾਮਾਂ ਗ਼ਮਗੀਨ ਤਰੀਕੇ ਨਾਲ ਗੁਜ਼ਰ ਰਹੀਆਂ ਹਨ। ਇਹੋ ਹਾਲ ਕਈ ਹੋਰ ਪਰਿਵਾਰਾਂ ਦਾ ਹੈ। ਜਗਜੀਤ ਸਿੰਘ ਗ਼ਰੀਬ ਪਰਿਵਾਰਾਂ ਦੀ ਹਰ ਜ਼ਰੂਰਤ ਪੂਰੀ ਕਰਦੇ ਰਹੇ ਪਰ ਉਨ੍ਹਾਂ ਦੀ ਖ਼ੈਰ ਖ਼ਬਰ ਲੈਣ ਵਾਲਾ ਹੁਣ ਕੋਈ ਨਹੀਂ।

09 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਤਕਰੀਬਨ 10 ਸਾਲ ਮੈਨੂੰ ਉਨ੍ਹਾਂ ਦੇ ਕਰੀਬ ਰਹਿਣ ਦਾ ਮੌਕਾ ਮਿਲਿਆ। ਕਈ ਵਾਰ ਤਾਂ ਮੈਨੂੰ ਇੰਜ ਮਹਿਸੂਸ ਹੋਇਆ ਕਿ ਉਹ ਲੋਕਾਂ ਨੂੰ ਮਦਦ ਕਰਨ ਦੇ ਮੌਕੇ ਲੱਭਦੇ ਸਨ। ਇੱਕ ਵਾਰ ਉਹ  ਪਾਕਿਸਤਾਨ ਪ੍ਰੋਗਰਾਮ ਕਰਨ ਗਏ। ਉਨ੍ਹਾਂ ਨੂੰ ਖ਼ਬਰ ਮਿਲੀ ਕਿ ਮਹਿਦੀ ਹਸਨ ਸਾਹਿਬ ਬਹੁਤ ਜ਼ਿਆਦਾ ਬੀਮਾਰ ਹਨ ਅਤੇ ਉਨ੍ਹਾਂ ਦੀ ਮਾਲੀ ਹਾਲਤ ਵੀ ਚੰਗੀ ਨਹੀਂ। ਪ੍ਰੋਗਰਾਮ ਦੇ ਚੱਲਦੇ-ਚੱਲਦੇ, ਉਨ੍ਹਾਂ ਨੇ ਮਹਿਦੀ ਹਸਨ ਸਾਹਿਬ ਬਾਰੇ ਗੱਲ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਮਹਿਦੀ ਹਸਨ ਸਾਹਿਬ ਦੀ ਹਾਲਤ ਠੀਕ ਨਹੀਂ ਹੈ। ਸਾਨੂੰ ਉਨ੍ਹਾਂ ਦੀ ਜਿੰਨੀ ਹੋ ਸਕੇ, ਮਦਦ ਕਰਨੀ ਚਾਹੀਦੀ ਹੈ। ਮੈਂ 10 ਲੱਖ ਰੁਪਏ ਮਹਿਦੀ ਹਸਨ ਸਾਹਿਬ ਵਾਸਤੇ ਦਿੰਦਾ ਹਾਂ। ਦੇਖਦੇ ਹੀ ਦੇਖਦੇ ਪ੍ਰੋਗਰਾਮ ਵਿੱਚ ਆਏ ਲੋਕਾਂ ਤੋਂ ਮਹਿਦੀ ਹਸਨ ਸਾਹਿਬ ਵਾਸਤੇ 70 ਲੱਖ ਰੁਪਏ ਇਕੱਠੇ ਹੋ ਗਏ। ਮੁੰਬਈ ਦੇ ਅੰਧੇਰੀ ਸਥਿਤ ਸੰਗੀਤ ਸਟੂਡੀਓ ਵਿਖੇ ਉਹ ਰੋਜ਼ ਦੁਪਹਿਰ ਨੂੰ ਪਹੁੰਚ ਕੇ ਆਪਣਾ ਕੰਮ ਸ਼ੁਰੂ ਕਰ ਦਿੰਦੇ ਸਨ। ਮੈਂ ਜਦੋਂ ਵੀ ਸਟੂਡਿਓ ਗਿਆ, ਹਮੇਸ਼ਾਂ ਮੈਨੂੰ ਉਨ੍ਹਾਂ ਕੋਲੋਂ ਮਦਦ ਲੈਣ ਵਾਲੇ ਲੋਕ ਬੈਠੇ ਮਿਲਦੇ। ਕਈ ਵਾਰ ਉਨ੍ਹਾਂ ਨੂੰ ਵੀ ਮਹਿਸੂਸ ਹੁੰਦਾ ਕਿ ਕੁਝ ਲੋਕ ਉਨ੍ਹਾਂ ਨਾਲ ਧੋਖਾ ਕਰ ਰਹੇ ਹਨ ਪਰ ਉਹ ਫਿਰ ਵੀ ਉਨ੍ਹਾਂ ਦੀ ਮਦਦ ਕਰਦੇ ਸਨ। ਨਸੀਮ 10 ਸਾਲ ਤੋਂ ਉਨ੍ਹਾਂ ਦੀ ਕਾਰ ਚਲਾਉਂਦਾ ਸੀ। ਇੱਕ ਦਿਨ ਜਗਜੀਤ ਜੀ ਨੇ ਮੈਨੂੰ ਕਿਹਾ ਕਿ ਨਸੀਮ ਕੋਲ ਰਹਿਣ ਦੀ ਜਗ੍ਹਾ ਨਹੀਂ ਹੈ, ਇਸ ਨੂੰ ਮਕਾਨ ਲੈ ਕੇ ਦੇਣਾ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਆਪਣੇ ਨਾਂ ’ਤੇ ਮਕਾਨ ਲੈ ਕੇ ਨਸੀਮ ਨੂੰ ਉਸ ਵਿੱਚ ਰਹਿਣ ਦਿਉ। ਉਨ੍ਹਾਂ ਮੇਰੀ ਗੱਲ ਨਹੀਂ ਮੰਨੀ ਅਤੇ ਕਿਹਾ ਕਿ ਮਕਾਨ ਉਸ ਦੇ ਨਾਂ ’ਤੇ ਹੀ ਲੈਣਾ ਹੈ। ਦੋ ਮਹੀਨਿਆਂ ਬਾਅਦ ਉਨ੍ਹਾਂ ਉਸ ਨੂੰ ਮਕਾਨ ਲੈ ਕੇ ਦੇ ਦਿੱਤਾ। ਕੁਝ ਦਿਨਾਂ ਬਾਅਦ ਮੈਂ ਦੇਖਿਆ ਕਿ ਜਗਜੀਤ ਜੀ ਟੈਕਸੀ ਵਿੱਚ ਸਟੂਡਿਓ ਆ ਰਹੇ ਸਨ। ਮੈਂ ਪੁੱਛਿਆ ਕਿ ਕਾਰ ਖਰਾਬ ਹੈ? ਉਨ੍ਹਾਂ ਕਿਹਾ ਕਿ ਕਾਰ ਠੀਕ ਹੈ ਯਾਰ, ਡਰਾਈਵਰ ਨਸੀਮ ਭੱਜ ਗਿਆ ਹੈ।
ਆਪਣੇ ਅਖੀਰਲੇ ਸਾਲਾਂ ਵਿੱਚ ਉਨ੍ਹਾਂ  ਨੇ ਭਜਨ ਅਤੇ ਕੀਰਤਨ ’ਤੇ ਕਈ ਕੰਮ ਕੀਤੇ। ਸਾਲ 2008 ਵਿੱਚ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਗੁਰਤਾਗੱਦੀ ਸਮਾਗਮ ਵੇਲੇ ਕਈ ਪ੍ਰਾਜੈਕਟਾਂ ਵਿੱਚ ਉਨ੍ਹਾਂ ਨੇ ਪੂਰੇ ਉਤਸ਼ਾਹ ਨਾਲ ਕੰਮ ਕੀਤਾ ਸੀ। ਉਸ ਵੇਲੇ ਗੁਰਬਾਣੀ ਦੇ 32 ਸ਼ਬਦਾਂ ਦੀਆਂ 4 ਸੀਡੀਆਂ ਦੀ ਐਲਬਮ ‘ਗੁਰੂ ਮਾਨਿਓ ਗ੍ਰੰਥ’ ਬਣਾਈ ਗਈ ਜਿਸ ਵਿੱਚ ਜਗਜੀਤ ਜੀ ਨੇ ਮਿਊਜ਼ਿਕ ਕੰਪੋਜ਼ ਕੀਤਾ ਅਤੇ ਹਿੰਦੀ ਮਿਊਜ਼ਿਕ ਇੰਡਸਟਰੀ ਦੇ 20 ਚੋਟੀ ਦੇ ਗਾਇਕਾਂ ਕੋਲੋਂ ਗਵਾਇਆ। ਇਸ ਕੰਮ ’ਤੇ ਉਨ੍ਹਾਂ ਨੇ ਕਰੀਬ 18 ਮਹੀਨੇ ਦਿਨ-ਰਾਤ ਮਿਹਨਤ ਕੀਤੀ। ਅਕਤੂਬਰ 2009 ਦੇ ਪਹਿਲੇ ਹਫ਼ਤੇ ਸ੍ਰੀਮਤੀ ਸੋਨੀਆ ਗਾਂਧੀ ਨੇ ਨਾਂਦੇੜ ਪਹੁੰਚ ਕੇ ਇਹ ਐਲਬਮ ਰਿਲੀਜ਼ ਕੀਤੀ। ਸ੍ਰੀਮਤੀ ਸੋਨੀਆ ਗਾਂਧੀ ਨੇ ਆਪਣੇ ਰੁਝੇਵਿਆਂ ’ਚੋਂ 15 ਮਿੰਟ ਇਸ ਪ੍ਰੋਗਰਾਮ ਲਈ ਦਿੱਤੇ ਸਨ। ਜਗਜੀਤ ਸਿੰਘ ਨੇ ਆਪਣੀ ਮਧੁਰ ਆਵਾਜ਼ ਨਾਲ ਗੁਰਬਾਣੀ ਗਾਇਨ ਸ਼ੁਰੂ ਕੀਤਾ ਤਾਂ ਸ੍ਰੀਮਤੀ ਸੋਨੀਆ ਗਾਂਧੀ ਅੱਧੇ ਘੰਟੇ ਤਕ ਚੌਕੜੀ ਮਾਰ ਕੇ ਗੁਰਬਾਣੀ ਕੀਰਤਨ ਸੁਣਦੇ ਰਹੇ।
ਡਾ. ਪਸਰੀਚਾ ਜੀ ਨੂੰ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦਾ ਚੇਅਰਮੈਨ ਬਣਾਇਆ ਗਿਆ। ਮੈਨੂੰ ਉਨ੍ਹਾਂ ਦੀ ਅਗਵਾਈ ਹੇਠ ਬਤੌਰ ਸਲਾਹਕਾਰ ਕੰਮ ਕਰਨ ਦਾ ਮੌਕਾ ਮਿਲਿਆ। ਸਾਨੂੰ ਪੱਕਾ ਅੰਦਾਜ਼ਾ ਸੀ ਕਿ ਗੁਰਤਾਗੱਦੀ ਸਮਾਗਮ ਤੋਂ ਬਾਅਦ ਨਾਂਦੇੜ ਆਉਣ ਵਾਲੇ ਸ਼ਰਧਾਲੂਆਂ ਦੀ ਤਾਦਾਦ ਕਾਫੀ ਵਧ ਜਾਵੇਗੀ। ਡਾ. ਸਾਹਿਬ ਨੇ ਸੋਚਿਆ, ਕਿਉਂ ਨਾ ਅਸੀਂ ਨਵੀਂ ਤਕਨਾਲੋਜੀ ਦਾ ਪ੍ਰਯੋਗ ਕਰਕੇ ਸਿੱਖ ਇਤਿਹਾਸ ਨੂੰ ਵਿਖਾਉਣ ਦੀ ਕੋਸ਼ਿਸ਼ ਕਰੀਏ, ਇਸ ਨਾਲ ਨਵੀਂ ਪੀੜ੍ਹੀ ਅਤੇ ਦੂਜੇ ਧਰਮਾਂ ਉੱਪਰ ਕਾਫੀ ਪ੍ਰਭਾਵ ਪਵੇਗਾ। ਇਹ ਤੈਅ ਹੋਇਆ ਕਿ ਲੇਜ਼ਰ ਅਤੇ ਮਿਊਜ਼ਿਕਲ ਫਾਊਂਟੇਨ ਸ਼ੋਅ ਬਣਾਇਆ ਜਾਵੇ। ਜਗਜੀਤ ਜੀ ਨਾਲ ਇਸ ਬਾਰੇ ਗੱਲ ਕੀਤੀ ਗਈ। ਉਨ੍ਹਾਂ ਰਾਇ ਦਿੱਤੀ ਕਿ ਸੁਰਜੀਤ ਪਾਤਰ ਸਾਹਿਬ ਕੋਲੋਂ  ਸਕਰਿਪਟ ਤਿਆਰ ਕਰਵਾ ਲਉ। ਮੈਂ ਜਗਜੀਤ ਜੀ ਨੂੰ ਕਿਹਾ ਕਿ ਸਿੰਗਾਪੁਰ ਦੇ ਸੇਂਟੋਸਾ ਵਿਖੇ ਇੱਕ ਬਹੁਤ ਹੀ ਖ਼ੂਬਸੂਰਤ ਲੇਜ਼ਰ ਅਤੇ ਫਾਊਂਟੇਨ ਸ਼ੋਅ ਹੁੰਦਾ ਹੈ, ਕਿਉਂ ਨਾ ਅਸੀਂ ਉਹ ਸ਼ੋਅ ਵੇਖ ਲਈਏ। ਉਹ ਤਿਆਰ ਹੋ ਗਏ। ਅਸੀਂ ਤਿੰਨ ਦਿਨ ਸਿੰਗਾਪੁਰ ਰਹੇ ਅਤੇ ਇਸ ਸਮੇਂ ਦੌਰਾਨ ਮੈਨੂੰ ਉਨ੍ਹਾਂ ਨੂੰ ਹੋਰ ਵੀ ਕਰੀਬ ਤੋਂ ਸਮਝਣ ਦਾ ਮੌਕਾ ਮਿਲਿਆ। ਜਦੋਂ ਅਸੀਂ ਸਿੰਗਾਪੁਰ ਹੋਟਲ ਵਿਖੇ ਚੈਕ-ਇਨ ਕਰਨ ਲੱਗੇ ਤਾਂ ਜਗਜੀਤ ਜੀ ਨੇ ਕਿਹਾ ਦੋ ਰੂਮ ਨਾ ਲਉ। ਪੈਸੇ ਖਰਾਬ ਕਰਨ ਦੀ ਜ਼ਰੂਰਤ ਨਹੀਂ। ਅਸੀਂ ਦੋਵੇਂ ਇੱਕ ਰੂਮ ਵਿੱਚ ਰਹਿ ਜਾਵਾਂਗੇ। ਸਵੇਰੇ ਉਨ੍ਹਾਂ ਮੈਨੂੰ ਉਠਾਇਆ ਅਤੇ ਖ਼ੁਦ ਚਾਹ ਬਣਾ ਕੇ ਲੈ ਆਏ। ਮੈਂ ਬਾਥਰੂਮ ਵਿੱਚ ਸੀ। ਉਨ੍ਹਾਂ ਦਰਵਾਜ਼ਾ ਖੜਕਾਇਆ ਅਤੇ ਮੈਨੂੰ ਪੁੱਛਿਆ ਕਿ ਕਿਹੜੇ ਕੱਪੜੇ ਪਾਵੇਂਗਾ? ਮੈ ਪੁੱਛਿਆ ਕਿਉਂ, ਕੀ ਗੱਲ ਹੈ। ਕਹਿਣ ਲੱਗੇ ਮੈਂ ਆਪਣੇ ਕੱਪੜੇ ਪ੍ਰੈਸ ਕਰ ਰਿਹਾਂ ਹਾਂ, ਤੇਰੇ ਵੀ ਕਰ ਦੇਵਾਂਗਾ। ਮੈਂ ਬਾਥਰੂਮ ਤੋਂ ਭੱਜ ਕੇ ਬਾਹਰ ਆਇਆ ਤੇ ਉਨ੍ਹਾਂ ਦੇ ਹੱਥ ਤੋਂ ਪ੍ਰੈੱਸ ਖਿੱਚੀ ਪਰ ਉਹ ਨਾ ਮੰਨੇ। ਉਨ੍ਹਾਂ ਵਿੱਚ ਹਲੀਮੀ ਕੁੱਟ-ਕੁੱਟ ਕੇ ਭਰੀ ਹੋਈ ਸੀ। ਸਿੰਗਾਪੁਰ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਲੇਜ਼ਰ ਸ਼ੋਅ ’ਤੇ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਲਗਾਤਾਰ ਕਈ ਮਹੀਨੇ ਇਸ ਪ੍ਰਾਜੈਕਟ ’ਤੇ ਕੰਮ ਕੀਤਾ। ਰਾਤ 12-12 ਵਜੇ ਤਕ ਉਹ ਸਟੂਡਿਊ ਰਹਿੰਦੇ। ਉਨ੍ਹਾਂ ਕੋਈ ਹੋਰ ਕੰਮ ਹੱਥ ਵਿੱਚ ਨਹੀਂ ਲਿਆ। ਇੱਕ ਦਿਨ ਚਿਤਰਾ ਜੀ ਨੇ ਮਜ਼ਾਕ ਵਿੱਚ ਮੈਨੂੰ ਕਿਹਾ, ‘‘ਤੂੰ ਜਗਜੀਤ ਜੀ ਨੂੰ ਗਜ਼ਲਾਂ ਭੁਲਾ ਦੇਵੇਂਗਾ ਤੇ ਰਾਗੀ ਬਣਾ ਦੇਵੇਂਗਾ।’’

09 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

22 ਸਤੰਬਰ 2008 ਨੂੰ ਰਾਤ 8 ਵਜੇ ਮੈਂ ਜਗਜੀਤ ਜੀ ਦੇ ਘਰ ਉਨ੍ਹਾਂ ਨੂੰ ਮਿਲਣ ਲਈ ਗਿਆ। ਉਹ ਮਜ਼ਾਕ ਵਿੱਚ ਮੈਨੂੰ ਕਹਿਣ ਲੱਗੇ, ਵੇਖ ਜਗਜੀਤ ਸਿੰਘ ਦਾ ਘਰ ਕਿੰਨਾ ਛੋਟਾ ਹੈ। ਉਨ੍ਹਾਂ ਦੇ ਘਰ ਦੇ ਹੀ ਕਰੀਬ ਸੰਧੂ ਬਿਲਡਰ ਬਿਲਡਿੰਗ ਬਣਾ ਰਹੇ ਸੀ ਜੋ ਮੇਰੇ ਵਾਕਫ਼ ਹਨ। ਮੈਨੂੰ ਕਹਿਣ ਲੱਗੇ ਕਿ ਤੂੰ ਸੰਧੂ ਸਾਹਿਬ ਨਾਲ ਗੱਲ ਕਰ। ਉਨ੍ਹਾਂ ਦੀ ਬਿਲਡਿੰਗ ਵਿੱਚ ਵੱਡਾ ਮਕਾਨ ਲੈ ਲਵਾਂਗਾ, ਕਹਿਣ ਲੱਗੇ ਬਾਕੀ ਦੀ ਜ਼ਿੰਦਗੀ ਤਾਂ ਖੁੱਲ੍ਹਾ ਰਹਿ ਲਈਏ। ਉਸ ਵਕਤ ਰਾਤ ਦੇ ਕਰੀਬ 10 ਵਜੇ ਸਨ। ਮੈਂ ਇਜਾਜ਼ਤ ਲੈ ਕੇ ਉਨ੍ਹਾਂ ਦੇ ਘਰੋਂ ਆ ਗਿਆ। ਕਰੀਬ 2 ਘੰਟੇ ਬਾਅਦ ਉਨ੍ਹਾਂ ਨੂੰ ਬ੍ਰੇਨ ਸਟਰੋਕ ਆਇਆ ਅਤੇ ਉਹ ਢਹਿ ਪਏ ਅਤੇ ਫਿਰ ਕਦੇ ਨਾ ਉੱਠ ਸਕੇ। ਕਰੀਬ 40 ਸਾਲ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੀ ਆਵਾਜ਼, ਅੱਜ ਦੇ ਦਿਨ, ਇੱਕ ਸਾਲ ਪਹਿਲਾਂ ਖਾਮੋਸ਼ ਹੋ ਗਈ ਸੀ ਪਰ ਨਹੀਂ, ਇਹ ਆਵਾਜ਼ ਤਾਂ ਕਦੇ ਵੀ ਖਾਮੋਸ਼ ਨਹੀਂ ਹੋਵੇਗੀ। ਰਹਿ-ਰਹਿ ਕੇ, ਕਿਤੋਂ ਨਾ ਕਿਤੋਂ ਸਾਨੂੰ ਸੁਣਾਈ ਦਿੰਦੀ ਰਹੇਗੀ ਅਤੇ ਆਪਣੀ ਯਾਦ ਦਿਵਾਉਂਦੀ ਰਹੇਗੀ।

 

ਜਸਵੀਰ ਸਿੰਘ ਧਾਮ - 09820136471

 

09 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

09 Oct 2012

Seema nazam
Seema
Posts: 91
Gender: Female
Joined: 12/May/2009
Location: Amritsar
View All Topics by Seema
View All Posts by Seema
 

G sahi kiha hai....Eh oh awaaz si...jis da koi vi saani nahi..makhmali awaaz.si jo hamesha sadey vich mazood raheygi..Kush v likh pauna mushkil ho riha.......so Sachi shardhanli hai ohna nu.

10 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx......for......sharing.......

10 Oct 2012

Reply