Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤਸਵੀਰ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 
ਤਸਵੀਰ

ਤਸਵੀਰ ਜੋ ਰੰਗਾਂ ਤੋਂ ਸੱਖਣੀ ਏ ...

 

 

ਇਹ ਹੈ ਕਿਸੇ ਮੁਟਿਆਰ ਦੀ???

ਜੋ ਗਹਿਣਿਆਂ ਤੋਂ ਸੱਖਣੀ ਏ

ਮੈਲੇ ਕੱਪੜਿਆਂ ਵਿੱਚ ਲਿਪਟੀ

ਕਿੰਨੀ ਮਾਸੂਮ ਤੱਕਣੀ ਏ........

ਜਾਂ ਹੈ ਕਿਸੇ ਗੱਭਰੂ ਦੀ??

ਜੋ ਭੁੱਖਾ ਮਰਦਾ ਏ ...

 

ਨਹੀਂ ਇਹ ਤਸਵੀਰ ਨਹੀਂ

ਸਗੋਂ ਕਹਾਣੀ ਮੇਰੇ ਪੰਜਾਬ ਦੀ ਏ........

 

ਜੋ ਸੋਨੇ ਦੀ ਚਿੜੀ ਅਖਵਾਉਦਾ ਸੀ,

ਪਰ ਅੱਜ ਸੋਨੇ ਵਰਗੀ ਫਸਲ ਨੂੰ ਤਰਸਦਾ ਏ...

ਜੋ ਅੰਨ ਉੱਗਾ ਰਿਹਾ,

ਉਹੀ  ਭੁੱਖਾ ਮਰਦਾ ਏ......

ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋ ਕੇ ਵੀ,

ਪਾਪੀ ਪੇਟ ਨਾ ਭਰਦਾ ਏ.....

 

ਇਹ ਉਹੀ ਕਿਸਾਨ ਏ ,

ਜੋ ਜੇਠ ਹਾੜ ਦੀਆਂ ਧੁੱਪਾਂ ਵਿੱਚ ਸੜਦਾ ਏ ....

ਤੇ ਅੰਤ ਨੂੰ ਕਰਜ਼ੇ ਥੱਲੇ ਦੱਬਿਆ ਇਹ ਕਿਸਾਨ,

ਦਰਖਤ ਨਾਲ ਫਾਹਾ ਲੈ ਕੇ ਮਰਦਾ ਏ..........

 

ਪੰਜਾਬ ਦੇ ਸੁਨਹਿਰੇ ਭਵਿੱਖ ਲਈ ਕਿਸਾਨ ਅੱਜ ਮਾਸਟਰ ਬਣਦਾ ਏ.......

 

ਉਹ ਮਾਸਟਰ ਜੋ ਮਿਹਨਤਾਂ ਕਰਦੇ ਆਪ ਪੜਦਾ ਏ....

ਅੱਜ ਸਾਡਾ ਮਾਰਗ-ਦਰਸ਼ਨ ਕਰਦਾ ਏ....

ਪਰ ਹੱਕਾਂ ਲਈ ਉੱਚ-ਪਦਵੀ ਅਫਸਰਾਂ ਦੇ ਧੱਕੇ ਜਰਦਾ ਏ........

ਇਹਨਾਂ ਦੇ ਦਫਤਰਾਂ ਮੁਹਰੇ ਧਰਨੇ ਕਰਦਾ ਏ....

ਕਦੇ ਚੰਡੀਗੜ੍ ਦੇ ਮਟਕਾ ਚੌਂਕ 'ਚ ਡਾਂਗਾਂ ਜਰਦਾ ਏ...

ਕਦੇ ਭੁੱਖ ਹੜਤਾਲਾਂ ਕਰਦਾ ਏ....

ਕਦੇ ਜੇਲਾਂ ਭਰਦਾ ਏ...

ਇਨਾਂ ਸਭ ਪਾਪੀ ਪੇਟ ਭਰਨ ਲਈ ਕਰਦਾ ਏ...

ਪੜੇ ਲਿਖੇ ਇਸ ਜੱਟ ਦੀ ਕਦ ਕੋਈ ਸੁਣਦਾ ਏ....

ਅੰਤ ਨੂੰ ਆਤਮਦਾਹ ਕਰਦਾ ਏ....

 

ਅੱਜ ਕਿਸਾਨ ਮਾਸਟਰ ਦੇ ਰੂਪ 'ਚ ਮਰਦਾ ਏ

 

ਇਹ ਔਰਤ

 

ਜਿਸਨੇ ਪਿਓ ਦੀ ਦਰਖਤ ਨਾਲ ਲਟਕਦੀ ਲਾਸ਼ ਵੇਖੀ......

ਜਿਸਨੇ ਪਤੀ ਦਾ ਆਤਮਦਾਹ ਵੇਖਿਆ....

ਫਿਰ ਪਤਾ ਨੀ ਮਰਜਾਣੀ ਨੇ

ਬੱਚਿਆਂ ਲਈ ਕਿਹੜਾ ਕਿਹੜਾ ਔਖਾ ਰਾਹ ਵੇਖਿਆ.......

09 Oct 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਇਹ ਤਰਾਸਦੀ ਹੈ .......ਮੂੰਹ ਬੋਲਦੀ ਤਸਵੀਰ ਅਜੋਕੇ ਪੰਜਾਬ ਦੀ ........ਬਹੁਤ ਭਾਵ ਪੂਰਨ ਤੇ ਨੀਂਦੋਂ ਜਗਾਉਂਦੀ ਰਚਨਾ ਸਾਡੇ ਸਨਮੁਖ ਹੋਈ ਏ .......ਧੰਨਬਾਦ ਗੁਰਲੀਨ ....

09 Oct 2011

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

bahut khoob likhiya g.....sadde lokan di trasdi nu bian kardi hoyi tasveer ....

09 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਬਹੁਤ ਅਟਲ ਸਚਾਈ ਬਿਆਨ ਕੀਤੀ ਆ ਜੀ ਤੁਸਾ ਪੰਜਾਬੀ ਜੁਵਾਨ ਨੂ ਤੁਹਾਡੀ ਵਰਗੀ ਕਲਮ ਦੀ ਵਹੁਤ ਲੋੜ ਹੈ 
ਬਸ ਲਗੇ ਰਹੋ ਬਹੁਤ ਖੂਬ 

ਬਹੁਤ ਅਟਲ ਸਚਾਈ ਬਿਆਨ ਕੀਤੀ ਆ ਜੀ ਤੁਸਾ ਪੰਜਾਬੀ ਜੁਵਾਨ ਨੂ ਤੁਹਾਡੀ ਵਰਗੀ ਕਲਮ ਦੀ ਵਹੁਤ ਲੋੜ ਹੈ 

ਬਸ ਲਗੇ ਰਹੋ ਬਹੁਤ ਖੂਬ 

 

09 Oct 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

sidhu bai oye..... tu taan sira hee laa taa.........

 

amazing gurleen ... hats off .....

09 Oct 2011

bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 

ਗੁਰਲੀਨ ਜੀ ਬੋਹਤ ਵਧਿਯਾ ਲਿਖੇਯਾ ਹੈ ਤੁਸੀਂ , ਪਰ ਕਿਸਾਨ, ਅਧਿਆਪਕ ਤੇ ਇਹ ਤਰਾਸਦੀ ਭੋਗਦੀ ਪੰਜਾਬ ਦੀ ਨਾਰੀ ਦੀ ਦਸ਼ਾ ਬੋਹਤ ਸੋਹਨੀ ਬੇਯਾਨ ਕੀਤੀ ਹੈ ਤੁਸੀਂ ਪਰ ਮੇਂ ਨਾਲ ਹੀ ਨਾਲ ਇਹ ਵੀ ਯਾਦ ਕਰਵਾਉਣਾ ਚਾਹੁਣਾ ਹਾਂ ਕੀ ਇਕ ਪੰਜਾਬ ਦਾ youth ਜੋ ਵਿਦੇਸ਼ਾਂ ਵਿਚ ਬੇਠਾ ਹੈ ਉਸ ਨੂੰ ਓਥੇ ਜਾਨ ਲਈ ਮਜਬੂਰ ਕਰਨ ਵਾਲਾ ਵ ਸਾਡਾ ਬੇ ਸਿਰ ਪੇਰ ਵਾਲਾ system ਹੈ, 

09 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਬਹੁਤ ਵਧੀਆ ਗੁਰਲੀਨ...ਲਿਖਦੀ ਰਹਿ ਇਸੇ ਤਰਾਂ...share ਕਰਨ ਲਈ ਸ਼ੁਕਰੀਆ

09 Oct 2011

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

ਮਾਵੀ ਸਰ ਕਿਸੇ ਇੱਕ ਨੂੰ ਨੀ ਪੂਰੀ ਨਵੀਂ ਪੀੜੀ ਨੂੰ ਜਾਗਣਾ ਪੈਣਾ ਤੇ ਇੱਕ ਜੁੱਟ ਹੋਣਾ ਪੈਣਾ......ਬਾਕੀ ਜੇ ਸਾਡੇ ਸਿਰ ਵੱਡੇ-ਵੱਡੇਰਿਆਂ ਦੇ ਹੱਥ ਨੇ ਤਾਂ ਕਾਮਯਾਬ ਜਰੂਰ ਹੋਵਾਗੇ...........ਅਮਰਿੰਦਰ ਬਾਈ ਜੀ ਸਿਰਾ ਲਾਉਣਾ ਵੀ ਤੁਹਾਡੇ ਤੋਂ ਸਿਖਿਆ ਬਾਕੀ ਇਸ ਤੇ ਇੱਕ ਕੋਰਿਓਗਰਾਫੀ ਤਿਆਰ ਕਰਨੀ ਆ ਉਹਦੇ 'ਚ ਤੁਹਾਡਾ ਯੋਗਦਾਨ ਮੰਗਦੇ ਆ.......

ਸ਼ੁਕਰੀਆ ਭੁਪਿੰਦਰ ਬਾਈ ਜੀ.......ਤੁਹਾਡੀ ਸਲਾਹ ਸਿਰ ਮੱਥੇ......

ਜੱਸ ਬਾਈ ਜੀ, ਗੁਰਪੀ੍ਤ ,ਰੌਬਿਨ,ਬਲਿਹਾਰ ਸਰ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਇਸ ਨਿਮਾਣੀ ਰਚਨਾ ਵੱਲ ਧਿਆਨ ਦਿੱਤਾ

10 Oct 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

nice one biba gurleen sidhu Cool

padi cee pehla vee on fb....n u know what thode varge sucharu soch waleya ne hee sabnu padne pauna....i mean raah dekhauna

 

so keep writing n keep rocking!!!!!!!!!!!!!!

06 Nov 2011

Reply