|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਕਾਜ। |
ਕਿਰਿਆ ਪੱਤਾ ਉਮਰ ਭੋਗ, ਸਵਾਰ ਗਿਆ ਕਈ ਕਾਜ। ਅੱਜੇ ਸਮਝ ਨਾ ਆਈ ਬੰਦੋ ,ਵਿਸਾਰ ਗਵਾਈ ਲਾਜ।
ਤੁਰਿਆ ਮਿਲਣ ਖੁਦਾਏ ਨੂੰ, ਆਪਾ ਲੈ ਲਿਆ ਨਾਲ। ਦਾਤਾ ਮੰਗਤਾ ਹੋ ਗਿਆ , ਗਾਫਲ ਵੇਖ ਬੰਦੇ ਦਾ ਹਾਲ।
ਬੈਠ ਕਿਨਾਰੇ ਸੋਚਦਾ ਬੰਦਾ, ਮੈਂ ਕਿਚੱਰ ਉਤਰਾ ਪਾਰ। ਪ੍ਰੇਮੀ ਆਇਆ ਚਿੱਤ ਲੀਨ,,ਜਾ ਮਿਲਿਆ ਛਾਲ ਮਾਰ।
ਲੀਨ ਰਹੇ ਵਿੱਚ ਆਪਣੇ, ਸੱਭ ਵਿੱਚ ਵੇਖੇ ਕਰਤਾਰ। ਆਇਆ ਫਿਰ ਪ੍ਰਵਾਨ ਹੈ, ਕਰੇ ਭਵਸਾਗਰ ਨੂੰ ਪਾਰ।
ਪਾਸ ਬੁਲਾਵੇ ਹਿੱਤ ਕਰੇ ,ਨਿਰਮਲ ਰੂਪ ਭਗਵਾਨ। ਮਿਤੱਰ ਜਾਣੇ ਉਸ ਨੂੰ, ਆਪ ਲੈਂਦਾ ਦਿੱਲ ਦੀ ਜਾਣ।
ਗੁਰਮੀਤ ਸਿੰਘ
|
|
17 Feb 2013
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|