Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਲਮ ਤੋਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਕਲਮ ਤੋਂ

ਕਲਮ ਤੋਂ

ਸੱਚ ਜਦ ਕਲਮ ਤੋਂ ਅਲੋਪ ਹੋ ਜਾਵੇਗਾ।
ਜ਼ੁਬਾਨ "ਤੇ ਤਦ ਤੋਂ ਤਾਲਾ ਲਗ ਜਾਵੇਗਾ।

ਮੁੱਦਤ ਤੋਂ ਪਿਆਸੀਆਂ ਘੁਟ ਪਾਣੀ ਤੋਂ ਰੂਹਾਂ,
ਸਿੱਮਿਆਂ ਖੂਨ ਗ਼ਰੀਬ ਦਾ ਜਰੂਰ ਰੰਗ ਲਾਵੇਗਾ।
,
ਮੁੱਦਤ ਤੋਂ ਚੱਲੀ ਹੈ ਨਸੂਰ ਭੋਗਦੀ ਉਮਰ,
ਕਦ ਕੋਈ ਕਿਸੇ ਦੀ ਪਿਆਸ ਬੁੱਝਾਵੇਗਾ।

ਲੱਗਦੈ ਜ਼ਹਿਰ ਪੀਣ ਦੀ ਆਦਤ ਹੋ ਗਈ,
ਦਿਨ ਦੀ ਥਕਾਣ ਤੋਂ ਕਦ ਰਾਹਤ ਪਾਵੇਗਾ।

ਬੇਹਾਲ ਕਰ ਦਿਤਾ ਮੈਨੂੰ, ਗਿਆਨ ਦੇ ਧੰਦੇ,
ਮਜ਼ਬੂਰ ਬੰਦਾ ਕਦ ਮਜ਼੍ਹਬ ਸਕੂਨ ਪਾਵੇਗਾ।

ਲੱਗਦੈ ਸਫ਼ਰ ਦੇ ਥਕੇਵੇਂ,ਬੇਜ਼ਾਰ ਕਰ ਦਿਤਾ,
ਆਸ ਦੀ ਕਿਰਨ ਦੇਖਿਆਂ ਸਕੂਨ ਆਵੇਗਾ।
,
ਜ਼ਿੰਦਗੀ ਇੰਜ ਹੀ ਗ਼ੁਜ਼ਰਦੀ ਰਹੇਗੀ ਗ਼ਾਫ਼ਿਲ,
ਜਦ ਤੱਕ,ਜ਼ਿੰਦਗੀ ਦੀ ਕਦਰ ਨਹੀਂ ਪਾਵੇਗਾ।
,    
ਫਿਰ ਸ਼ਾਮ ਢੱਲਦੇ  ਜਿਸਮ ਨਹੀਂ ਵਿਕਣਗੇ,
ਫਰਜ਼ ਤੇ ਅਧਿਕਾਰ ਦਾ ਫਰਕ ਸਮਝ ਆਵੇਗਾ।

ਰਿਸ਼ਤੇ ਪਵਿਤ੍ਰ ਲਗਣਗੇ ਵਕਤ,ਗ਼ੁਜ਼ਰਨ ਨਾਲ,
ਐਸਾ ਲਗਦਾ ਹੈ ਸਵੇਰ ਤੱਕ ਸ਼ਫ਼ਰ ਮੁੱਕ ਜਵੇਗਾ।.....

17 Jul 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written sir g,.............great

09 Mar 2019

Reply