|
|
| ਕਲਮ ਦੀ ਤਾਕਤ |
ਖੁੱਦਗਰਜ ਅੱਜ ਦੀ ਮਾਂ , ਇਸ ਕਦਰ ਹੋ ਗਈ , ਤਨ ਕਬਰਸਤਾਨ ਬਣ ਗਿਆ , ਕੁੱਖ ਕਬਰ ਹੋ ਗਈ | ......................
ਆਦਮੀਂ ਚੋਂ ਅੱਜ ਕੱਲ , ਇਨਸਾਨ ਮਨਫੀ ਹੋ ਗਿਆ , ਗੱਲ ਇੱਕ ਨਹੀਂ ਇਹ ਹੁਣ ਤਾਂ , ਨਗਰ ਨਗਰ ਹੋ ਗਈ |
.........................
ਕੋਈ ਪੁਛਦਾ ਨਾਂ ਅੱਜ ਕੱਲ , ਓਹ ਰੁੱਖ ਨਾਲ ਕਾਹਤੋਂ ਲਟਕਿਆ , ਰੈਲੀ ਨੇਤਾ ਦੀ ਪਹਿਲੇ , ਪੰਨੇ ਦੀ ਖਬਰ ਹੋ ਗਈ |
.........................
ਜੇ ਭਗਤ ਸਿੰਘ ਹੁੰਦਾ ਤਾਂ , ਅੱਜ ਹਾਲਾਤ ਹੋਰ ਹੋਣੇ ਸੀ , ਇਹ ਗਾਂਧੀਗਿਰੀ ਤਾਂ ਸਾਰੀ , ਪੈਸੇ ਮਗਰ ਹੋ ਗਈ | .........................
ਜੇ ਅਮੀਰਾਂ ਦੀ ਭੁੱਖ ਵਧੀ , ਤਾਂ ਲੁੱਟਿਆ ਗਰੀਬਾਂ ਨੂੰ , ਭੁੱਖ ਗਰੀਬ ਦੀ ਵਧੀ , ਤਾਂ ਯਾਰੋ ਸਬਰ ਹੋ ਗਈ |
.........................
"ਮਿੰਦਰਾ" ਬਹੁਤੀ ਦੇਰ ਤੱਕ , ਓਹ ਰਹਿੰਦੇ ਨਹੀਂ ਅਣਗੌਲਿਆਂ , ਤਾਕਤ ਕਲਮ ਦੀ ਜਿਸ ਤਬਕੇ , ਦੇ ਲੋਕਾਂ ਮਗਰ ਹੋ ਗਈ |
***** ਗੁਰਮਿੰਦਰ ਸੈਣੀਆਂ *****
|
|
01 May 2011
|
|
|
|
|
" ਰੈਲੀ ਨੇਤਾ ਦੀ ਪਹਲੇ ਪੰਨੇ ਦੀ ਖਬਰ ਹੋ ਗਈ ",,,,,,,,,,,,,,,,,,,,,,
ਵਾਹ ਬਾਈ ਵਾਹ ,,,,,,,,,,,,,,,,,,,,,,ਕਮਾਲ ਕਰਤੀ ਗੁਰਮਿੰਦਰ ਵੀਰ ,,,,,,,,,,,,,ਵਸਦੇ ਰਹੋ,,,
" ਰੈਲੀ ਨੇਤਾ ਦੀ ਪਹਲੇ ਪੰਨੇ ਦੀ ਖਬਰ ਹੋ ਗਈ ",,,,,,,,,,,,,,,,,,,,,,
ਵਾਹ ਬਾਈ ਵਾਹ ,,,,,,,,,,,,,,,,,,,,,,ਕਮਾਲ ਕਰਤੀ ਗੁਰਮਿੰਦਰ ਵੀਰ ,,,,,,,,,,,,,ਵਸਦੇ ਰਹੋ,,,
|
|
01 May 2011
|
|
|
|
|
ਵਾਹ ਜੀ ਵਾਹ ਬਾਈ ਕਮਾਲ ਲਿਖਿਆ ਜੀ ਤੁਸੀਂ ਬੋਹੁਤ ਖੂਬ ....!!!!!! ਸਚੀ ਗੱਲ ਆ ਸਾਡਾ ਬੇੜਾ ਗਰਕ ਕਰ ਦਿਤਾ ਇਹਨਾ ਸੇਆਸਤ ਵਾਲਿਆ ਨੇ .....
|
|
01 May 2011
|
|
|
|
| lajawaab !!!!!! |
ਬਹੁਤ ਸੋਹਣਾਂ ਲਿਖਿਆ ਗੁਰਮਿੰਦਰ ਬਾਈ ਜੀ....
ਸੱਚਾਈਆਂ ਖੋਲ ਸੁਣਾਈਆਂ ਨੇ ਤੁਸੀਂ...ਬਹੁਤ-ਬਹੁਤ-ਬਹੁਤ ਖੂਬ,ਸਾਂਝਾ ਕਰਨ ਲਈ ਧੰਨਵਾਦ ਜੀ..
|
|
01 May 2011
|
|
|
|
|
bai g jeonde vasde raho.baakamaal soch aa.rabb kare ivve ee kayam rahe
|
|
01 May 2011
|
|
|
|
|
|
|
ਸਾਰੇ ਸੂਝਵਾਨ ਦੋਸਤਾਂ ਦਾ ਤਹਿ ਦਿਲਤੋ ਸ਼ੁਕਰੀਆ ਜਿਓੰਦੇ ਵੱਸਦੇ ਰਹੋ ,,,,,,,,,,,
|
|
01 May 2011
|
|
|
|
|
Ikk ikk star lajwaab hai....Bahut he vadhia...laggey raho issey taran...JEO
|
|
01 May 2011
|
|
|
|
|
ਬਹੁਤ ਹੀ ਬੇਮਿਸਾਲ ਲਿਖਿਆ ਬਾਈ ਜੀ..
ਇੱਕ-ਇੱਕ ਸਤਰ ਬਹੁਤ ਹੀ ਲਾਜਾਵਾਬ ਹੈ ਤੇ ਬਹੁਤ ਡੂੰਘਾ ਅਰਥ ਛੱਡਦੀ ਹੈ..ਮੈਂ ਤਾਂ ਹਮੇਸ਼ਾ ਤੋਂ ਹੀ ਤੁਹਾਡੀਆਂ ਰਚਨਾਵਾਂ ਦਿ ਉਡੀਕ ਚ ਰਹਿਨਾਂ ਹਾਂ..ਇਸ ਵਾਰ ਵੀ ਤੁਸੀਂ ਉਮੀਦ ਤੋਂ ਵਧਕੇ ਪੇਸ਼ ਕੀਤਾ ਹੈ...ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਘੱਟ ਹੇ ਤੁਹਾਡੀ ਰਚਨਾਂ ਦੀ....ਜਿਉਂਦੇ ਵੱਸਦੇ ਰਹੋ
|
|
01 May 2011
|
|
|
|
|
kya baaaaaaaat ae bai g bhaut khoooooooob
|
|
01 May 2011
|
|
|
|
|
bai g amira d bhukh walia lines bhaut zada khoob likhia ne
bhaut aat ae g
|
|
01 May 2011
|
|
|