|
|
|
|
|
|
Home > Communities > Punjabi Poetry > Forum > messages |
|
|
|
|
|
ਕਮਲਾ |
ਕਮਲਾ ਸੀ ਬਹੁਤ ਮੈਨੂੰ ਚਾਉਂਂਦਾ ਵੀ ਉਹ ਖ਼ੂਬ ਸੀ ਪਿਆਰ ਨਾਲ ਮੈਨੂੰ ਉਹ ਕਹਿੰਦਾ "ਮਹਿਬੂਬ" ਸੀ ਝੱਲਾ ਜਿਹਾ ਆਣ ਮੇਰੇ ਰਾਹਵਾਂ ਵਿੱਚ ਖੜਦਾ ਸੀ ਜਾਣਦੀ ਸਾਂ, ਦੇਖ ਮੈਨੂੰ ਠੰਡੇ ਹਾਉਕੇ ਭਰਦਾ ਸੀ ਪੁੱਛਦੀ, ਤਾਂ ਕਹੇ ਨੀ ਦੀਦਾਰ ਤੇਰਾ ਕਰਨੇ ਨੂੰ ਚਿੱਤ ਕਰੇ ਨਾਰੇ ਤੇਰੇ ਨਾਲ ਜੀਣੇ-ਮਰਨੇ ਨੂੰ ਭੋਲ਼ੀਆਂ ਸੀ ਗੱਲਾਂ ਭੋਲ਼ਾ ਜਿਹਾ ਈ ਉਹ ਆਪ ਸੀ ਕਰਦਾ ਉਹ ਰਹਿੰਦਾ ਮੇਰੇ ਨਾਮ ਵਾਲਾ ਜਾਪ ਸੀ
ਉਦੋਂ ਖੌਰੇ ਕਿਹੜੀ ਨਵੀਂ ਗੱਲ ਮੈਨੂੰ ਸੁੱਝੀ ਸੀ ਗੱਲ ਮੇਰੀ ਸੂਲ਼ ਵਾਂਗ ਸੀਨੇ ਉਹਦੇ ਖੁੱਭੀ ਸੀ ਆਖਿਆ ਸੀ ਉਹਨੂੰ ਕਿ ਤੇਰਾ ਪਿਆਰ ਨਿਰਾ ਯੱਭ ਵੇ ਤੇਰੇ ਨਾਲੋਂ ਚੰਗਾ ਮੈਂਨੂੰ ਹੋਰ ਗਿਆ ਲੱਭ ਵੇ
ਕਹਿੰਦਾ ਕਹਿੰਦਾ ਗੱਲ ਕੋਈ ਉਹ ਬੁੱਲਾਂ ਵਿੱਚ ਘੁੱਟ ਗਿਆ
ਦੇਖਿਆ ਸੀ ਮੈਂ ਉਹ ਅੰਦਰੋਂ ਈ ਟੁੱਟ ਗਿਆ
ਰੱਬ ਜਾਣੇ ਕਿਊਂ ਪਰਛਾਵੇਂ ਮੇਰੇ ਫੜਦਾ ਸੀ ਅਜੇ ਵੀ ਓ ਝੱਲਾ ਮੇਰੇ ਰਾਹਵਾਂ ਵਿਚ ਖੜਦਾ ਸੀ ਦਿਸਦਾ ਸੀ ਸਾਫ ਉਹਦੇ ਨੈਣਾ ਵਿਚ ਪਿਆਰ ਸੀ ਪਰ ਹੁਣ ਮੈਂਨੂੰ ਕਿਸੇ ਹੋਰ ਦਾ ਖੂਮਾਰ ਸੀ ਸੁਣਿਆ ਸੀ ਫੇਰ ਸੱਚੀਂ "ਕਮਲਾ" ਉਹ ਹੋ ਗਿਆ ਲੋਕ ਗੀਤ ਜਿਹਾ ਉਹ
ਖੌਰੇ ਕਿੱਥੇ ਖੋ ਗਿਆ....
ਕਮਲਾ ਸੀ ਬਹੁਤ ਮੈਨੂੰ ਚਾਉਂਂਦਾ ਵੀ ਉਹ ਖ਼ੂਬ ਸੀ....
-ਗਗਨ ਦੀਪ ਢਿੱਲੋਂ-
|
|
26 Oct 2016
|
|
|
|
|
VERY NICE SIR...............................
|
|
27 Oct 2016
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|