ਅੱਠ-ਪਹਿਰ ਕਦੇ ਮੇਰੇ ਨਾਮ ਜੋ ਕਰਦੀ ਸੀ,
"ਗੈਰੀ" ਦੂਰ ਨਾ ਮੈੱਥੋ ਕਦੇ ਹੋਜੇ ਡਰਦੀ ਸੀ,
ਗੱਲ-ਗੱਲ ਤੇ ਸੰਗਣ ਵਾਲੀ ੳੁਹਦੀ ਸੰਗ ਕਿੱਥੇ ਗਈ,
ਅੱਠ-ਪਹਿਰ ਮੇਰੇ ਨਾਮ ਕਰਨ ਵਾਲੀ ਅੱਜ "ਕੰਗ" ਕਿੱਥੇ ਗਈ।
ਤੇਰੇ ਨਾਲ ਨਾ ਹੋਵੇ ਜੋ ਤੂੰ ਮੇਰੇ ਨਾਲ ਕੀਤੀਆ,
ਕੰਨ-ਖੋਲਕੇ ਸੁੱਣ "ਗੈਰੀ" ਸੁੱਣਾਉਦਾਂ ਹੱਡ-ਬੀਤੀਆ,
ਮਿੱਠੀ-ਮਿੱਠੀ ਜੋ ਖੰਗਦੀ ਸੀ ਉਹ ਖੰਗ ਕਿੱਥੇ ਗਈ,
ਅੱਠ-ਪਹਿਰ ਮੇਰੇ ਨਾਮ ਕਰਨ ਵਾਲੀ ਅੱਜ "ਕੰਗ" ਕਿੱਥੇ ਗਈ।
ਮੈਂ ਛੱਡ ਕੇ ਤੈਨੂੰ ਨਹੀ ਜਾਦੀਂ ਸੁੱਖ-ਦੁੱਖ ਵਿੱਚ ਸਾਥ ਨਿਭਾਵਾਂਗੀ,
ਮੇਰੀ ਜਿੰਦਗੀ ਵਿੱਚ ਕੋਈ ਨੀ ਆ ਸਕਦਾ ਹਮੇਸ਼ਾ ਤੈਨੂੰ ਚਾਵਾਗੀ,
ਪਲ ਪਲ ਸਾਥ ਮੇਰਾ ਦੇਣ ਵਾਲੀ ਅੱਜ ਇਕੱਲੀ ਲੰਘ ਕਿੱਥੇ ਗਈ,
ਅੱਠ-ਪਹਿਰ ਮੇਰੇ ਨਾਮ ਕਰਨ ਵਾਲੀ ਅੱਜ "ਕੰਗ" ਕਿੱਥੇ ਗਈ।
ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)