Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਸ਼ੇ ਦੇ ਕਾਰੋਬਾਰ ਦਾ ਸੱਚ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਨਸ਼ੇ ਦੇ ਕਾਰੋਬਾਰ ਦਾ ਸੱਚ

ਨਸ਼ੀਲੇ ਪਦਾਰਥ ਕੀ ਹਨ, ਇਹ ਕਿੱਥੋਂ ਤੇ ਕਿਵੇਂ ਆਉਂਦੇ, ਕਿਵੇਂ ਖਪਤ ਹੁੰਦੇ ਅਤੇ ਇਸ ਦੇ ਸਿੱਟੇ ਕੀ ਨਿਕਲਦੇ ਹਨ, ਬਾਰੇ ਪਿਛੋਕੜ ’ਤੇ ਝਾਤ ਪਾਉਣੀ ਜ਼ਰੂਰੀ ਹੈ। ਨਸ਼ੀਲੇ ਪਦਾਰਥ ਦੋ ਤਰ੍ਹਾਂ ਦੇ ਹਨ। ਇੱਕ ਕੁਦਰਤੀ ਅਤੇ ਦੂਜੇ ਗ਼ੈਰ-ਕੁਦਰਤੀ, ਜੋ ਰਸਾਇਣਾਂ ਦੀ ਵਰਤੋਂ ਨਾਲ ਬਣਾਏ ਜਾਂਦੇ ਹਨ। ਕੁਦਰਤੀ ਨਸ਼ਿਆਂ ਵਿੱਚ ਅਫ਼ੀਮ, ਭੰਗ, ਹੈਰੋਇਨ, ਪੋਸਤ, ਸਮੈਕ, ਚਰਸ, ਕੋਕੀਨ ਆਦਿ ਸ਼ਾਮਲ ਹਨ ਜਦੋਂਕਿ ਰਸਾਇਣਕ ਵਰਤੋਂ ਵਾਲੇ ਨਸ਼ਿਆਂ ਵਿੱਚ ਦਵਾਈਆਂ, ਸ਼ਰਾਬ, ਲਾਹਣ ਤੇ ਹੋਰ ਨਸ਼ੇ ਸ਼ਾਮਲ ਹਨ। ਕੁਦਰਤੀ ਨਸ਼ਿਆਂ ਵਿੱਚ ਇਸ ਵੇਲੇ ਹੈਰੋਇਨ ਦਾ ਚਲਨ ਤੇਜ਼ੀ ਨਾਲ ਵਧ ਰਿਹਾ ਹੈ। ਹੈਰੋਇਨ ਦੀ ਵਧੇਰੇ ਪੈਦਾਵਾਰ ਏਸ਼ੀਆਈ ਖਿੱਤੇ ਵਿੱਚ ਇਸ ਵੇਲੇ ਅਫ਼ਗਾਨਿਸਤਾਨ ’ਚ ਹੋ ਰਹੀ ਹੈ। ਇਸ ਤੋਂ ਇਲਾਵਾ ਪਾਕਿਸਤਾਨ ਤੇ ਇਰਾਨ ਵੀ ਇਸ ਵਿੱਚ ਸ਼ਾਮਲ ਹਨ। ਇਤਿਹਾਸਕ ਸਰੋਤਾਂ ਮੁਤਾਬਕ ਸੰਨ 1920 ਵਿੱਚ ਹੈਰੋਇਨ ਦੀ ਪੈਦਾਵਾਰ ਨੂੰ ਕਈ ਮੁਲਕਾਂ ਵਿੱਚ ਗ਼ੈਰ-ਕਾਨੂੰਨੀ ਧੰਦਾ ਕਰਾਰ ਦਿੱਤਾ ਗਿਆ ਪਰ ਉਸ ਵੇਲੇ ਚੀਨ ਦੇ ਸ਼ੰਘਾਈ ਅਤੇ ਤਿਆਨਜ਼ਿਕ ਇਲਾਕੇ ਵਿੱਚ ਹੈਰੋਇਨ ਬਣਾਉਣ ਦਾ ਧੰਦਾ ਵੱਡੇ ਪੱਧਰ ’ਤੇ ਵਿਕਸਤ ਹੋ ਚੁੱਕਿਆ ਸੀ। ਉਸ ਵੇਲੇ ਕਮਜ਼ੋਰ ਸਰਕਾਰ ਕਾਰਨ ਇਹ ਧੰਦਾ ਉੱਥੇ ਚੰਗੀ ਤਰ੍ਹਾਂ ਵਧਿਆ ਫੁੱਲਿਆ। ਮਗਰੋਂ ਇਹ ਕਾਰੋਬਾਰ ਚੀਨ ਦੇ ਪ੍ਰਭਾਵ ਵਾਲੇ ਕਈ ਹੋਰ ਮੁਲਕਾਂ ਵਿੱਚ ਫੈਲ ਗਿਆ। ਅਫ਼ਗਾਨਿਸਤਾਨ ਵਿੱਚ ਇਹ ਕਾਰੋਬਾਰ ਉਸ ਵੇਲੇ ਵਧਿਆ ਜਦੋਂ ਸੋਵੀਅਤ-ਅਫ਼ਗਾਨ ਜੰਗ ਦੀ ਸ਼ੁਰੂਆਤ ਹੋਈ।
ਇਸ ਕਾਰੋਬਾਰ ਰਾਹੀਂ ਇਕੱਠੀ ਹੋਈ ਰਕਮ ਹਥਿਆਰਾਂ ਦੀ ਖ਼ਰੀਦ ਲਈ ਵਰਤੀ ਜਾਂਦੀ ਸੀ। ਅਮਰੀਕਾ ਦਾ ਥਾਪੜਾ ਪ੍ਰਾਪਤ ਮੁਜਾਹਿਦੀਨ ਅਤਿਵਾਦੀ ਨਸ਼ੇ ਵੇਚ ਕੇ ਧਨ ਇਕੱਠਾ ਕਰਦੇ ਅਤੇ ਇਸ ਧਨ ਨਾਲ ਮਾਰੂ ਹਥਿਆਰ ਖਰੀਦਦੇ ਸਨ। 1980ਵਿਆਂ ਦੌਰਾਨ ਅਫ਼ਗਾਨਿਸਤਾਨ ਵਿੱਚ ਬਣੀ ਵਧੇਰੇ ਹੈਰੋਇਨ ਦੀ ਖਪਤ ਅਮਰੀਕਾ ਵਿੱਚ ਹੁੰਦੀ ਸੀ। ਜਦੋਂ ਅਤਿਵਾਦ ਨੇ ਪਾਕਿਸਤਾਨ ਵਿੱਚ ਪੈਰ ਪਸਾਰੇ ਤਾਂ ਅਫ਼ਗਾਨਿਸਤਾਨ ਨਾਲ ਲੱਗਦੇ ਪਹਾੜੀ ਸਰਹੱਦੀ ਖੇਤਰ ਵਿੱਚ ਵੀ ਇਹ ਕਾਰੋਬਾਰ ਵਧ ਗਿਆ। ਹੌਲੀ-ਹੌਲੀ ਅਫ਼ਗਾਨਿਸਤਾਨ-ਪਾਕਿਸਤਾਨ ਰਸਤੇ ਇਨ੍ਹਾਂ ਦੀ ਤਸਕਰੀ ਲਈ ਸੁਖਾਲਾ ਲਾਂਘਾ ਬਣ ਗਿਆ। ਭਾਰਤੀ ਸਰਹੱਦ ’ਤੇ ਲੱਗੀ ਹਜ਼ਾਰਾਂ ਕਿਲੋਮੀਟਰ ਲੰਮੀ ਕੰਡਿਆਲੀ ਤਾਰ ਵੀ ਤਸਕਰੀ ਨੂੰ ਰੋਕਣ ਵਿੱਚ ਸਫ਼ਲ ਨਹੀਂ ਹੋ ਸਕੀ।

08 May 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਹੈਰੋਇਨ ਤਿਆਰ ਕਰਨ ਲਈ ਪਹਿਲਾਂ ਪੋਸਤ ਦੀ ਖੇਤੀ ਕੀਤੀ ਜਾਂਦੀ ਹੈ। ਇਸ ਦੇ ਸੋਹਣੇ ਲਾਲ ਫੁੱਲਾਂ ਦੀਆਂ ਪੱਤੀਆਂ ਝੜਨ ਮਗਰੋਂ ਇਸ ਦਾ ਵੱਡਾ ਬੀਜ ਰਹਿ ਜਾਂਦਾ ਹੈ ਜਿਸ ਅੰਦਰ ਕੱਚੇ ਰੂਪ ਵਿੱਚ ਅਫ਼ੀਮ ਹੁੰਦੀ ਹੈ। ਬੀਜ ਦਾ ਉਪਰਲਾ ਹਿੱਸਾ ਹਟਾਉਣ ਮਗਰੋਂ ਅੰਦਰੋਂ ਕਾਲੇ-ਭੂਰੇ ਰੰਗ ਦਾ ਗਾੜ੍ਹਾ ਪਦਾਰਥ ਨਿਕਲਦਾ ਹੈ, ਜਿਸ ਤੋਂ ਅਫ਼ੀਮ ਤਿਆਰ ਹੁੰਦੀ ਹੈ। ਇਸ ਦੀ ਹੋਰ ਸੋਧ ਕਰਕੇ ਹੈਰੋਇਨ ਤਿਆਰ ਕੀਤੀ ਜਾਂਦੀ ਹੈ। ਦਵਾਈਆਂ ਦੀ ਭਾਸ਼ਾ ਵਿੱਚ ਇਸ ਨੂੰ ਮੌਰਫਿਨ ਵੀ ਆਖਿਆ ਜਾਂਦਾ ਹੈ ਜੋ ਦਰਦ ਨਿਵਾਰਕ ਦਵਾਈਆਂ ਵਿੱਚ ਵਰਤੀ ਜਾਂਦੀ ਹੈ। ਮਿਲੇ ਵੇਰਵਿਆਂ ਮੁਤਾਬਕ ਅਫ਼ਗਾਨਿਸਤਾਨ ਦੇ ਸੈਂਕੜੇ ਮੀਲ ਖੇਤਰ ਵਿੱਚ ਇਸ ਦੀ ਖੇਤੀ ਹੁੰਦੀ ਹੈ। ਪਿਛਲੇ ਵਰ੍ਹੇ ਇਸ ਦੀ ਚਾਰ ਹਜ਼ਾਰ ਮੀਟ੍ਰਿਕ ਟਨ ਪੈਦਾਵਾਰ ਹੋਈ ਹੈ। ਇਸੇ ਤਰ੍ਹਾਂ ਭੰਗ ਤੋਂ ਚਰਸ ਤੇ ਹਸ਼ੀਸ਼ ਬਣਾਈ ਜਾਂਦੀ ਹੈ। ਅਮਰੀਕਾ ਵਿੱਚ ਦੋਕ ਨਾਂ ਦੇ ਬੂਟੇ ਤੋਂ ਕੋਕੀਨ ਤਿਆਰ ਕੀਤੀ ਜਾਂਦੀ ਹੈ। ਅਫ਼ਗਾਨਿਸਤਾਨ ਅਤੇ ਇਸ ਦੇ ਨਾਲ ਲੱਗਦੇ ਪਾਕਿਸਤਾਨੀ ਸਰਹੱਦੀ ਇਲਾਕੇ ਵਿੱਚ ਵੱਖ-ਵੱਖ ਕਬੀਲਿਆਂ ਵੱਲੋਂ ਪੋਸਤ ਦੀ ਖੇਤੀ ਕੀਤੀ ਜਾਂਦੀ ਹੈ, ਜੋ ਮਗਰੋਂ ਹੈਰੋਇਨ ਤਿਆਰ ਕਰਦੇ ਹਨ। ਉਹ ਆਪਣੇ ਕਬੀਲਿਆਂ ਦੇ ਨਾਂ ਦੇ ਆਧਾਰ ’ਤੇ ਇਸ ਦਾ ਮਾਅਰਕਾ ਰੱਖਦੇ ਹਨ। ਇੱਥੇ ਹੀ ਇਸ ਦੇ ਅਗਲੇ ਸਫ਼ਰ ਦੀ ਤਿਆਰੀ ਸ਼ੁਰੂ ਹੁੰਦੀ ਹੈ। ਅਫ਼ਗਾਨਿਸਤਾਨ ਤੋਂ ਇਹ ਪਾਕਿਸਤਾਨ ਪੁੱਜਦੀ ਹੈ, ਜਿੱਥੇ ਭਾਰਤ ਸਮੇਤ ਬੰਗਲਾਦੇਸ਼, ਨੇਪਾਲ ਆਦਿ ਮੁਲਕਾਂ ਨੂੰ ਭੇਜੀ ਜਾਂਦੀ ਹੈ। ਅਫ਼ਗਾਨਿਸਤਾਨ ਵਿੱਚ ਇਸ ਦੀ ਕੀਮਤ ਦੋ ਲੱਖ ਰੁਪਏ ਪ੍ਰਤੀ ਕਿਲੋ ਤੋਂ ਸ਼ੁਰੂ ਹੁੰਦੀ ਹੈ ਜੋ ਪਾਕਿਸਤਾਨ ਵਿੱਚ ਪੁੱਜ ਕੇ ਤਿੰਨ-ਸਾਢੇ ਤਿੰਨ ਲੱਖ ਅਤੇ ਭਾਰਤ ਵਿੱਚ ਪੁੱਜ ਕੇ ਪੰਜ ਲੱਖ ਰੁਪਏ ਪ੍ਰਤੀ ਕਿਲੋ ਤਕ ਹੋ ਜਾਂਦੀ ਹੈ। ਜਿਉਂ-ਜਿਉਂ ਇਸ ਨੂੰ ਅਗਾਂਹ ਪਹੁੰਚਾਉਣ ਦਾ ਖ਼ਤਰਾ ਵਧਦਾ ਜਾਂਦਾ ਹੈ, ਕੋਰੀਅਰਾਂ ਦੀ ਕਮਿਸ਼ਨ ਦਾ ਰੇਟ ਵਧਦਾ ਜਾਂਦਾ ਹੈ। ਇਸ ਨਾਲ ਇਸ ਦੀ ਕੀਮਤ ਵੀ ਵਧਦੀ ਜਾਂਦੀ ਹੈ। ਕੌਮਾਂਤਰੀ ਮੰਡੀ ਵਿੱਚ ਇਸ ਦਾ ਮੁੱਲ ਪੰਜ ਕਰੋੜ ਰੁਪਏ ਪ੍ਰਤੀ ਕਿਲੋ ਤਕ ਹੋ ਜਾਂਦਾ ਹੈ।
ਭਾਰਤ ਵਿੱਚ ਇਸ ਦਾ ਦਾਖਲਾ ਪਾਕਿਸਤਾਨ ਨਾਲ ਲੱਗਦੀ ਸਰਹੱਦ ਰਸਤੇ ਹੁੰਦਾ ਹੈ। ਗੁਜਰਾਤ, ਰਾਜਸਥਾਨ, ਪੰਜਾਬ ਅਤੇ ਜੰਮੂ ਕਸ਼ਮੀਰ ਸਰਹੱਦ ਰਸਤੇ ਵਧੇਰੇ ਹੈਰੋਇਨ ਦੀ ਤਸਕਰੀ ਹੁੰਦੀ ਹੈ। ਜੰਮੂ ਕਸ਼ਮੀਰ ਵਿੱਚ ਵਧੇਰੇ ਸੁਰੱਖਿਆ ਬਲਾਂ ਦੀ ਤਾਇਨਾਤੀ ਕਾਰਨ ਹੈਰੋਇਨ ਤਸਕਰੀ ਦਾ ਕਾਰੋਬਾਰ ਘੱਟ ਹੈ ਜਦੋਂਕਿ ਪੰਜਾਬ ਤੇ ਰਾਜਸਥਾਨ ਸਰਹੱਦਾਂ ਰਸਤੇ ਵਧੇਰੇ ਤਸਕਰੀ ਹੋ ਰਹੀ ਹੈ। ਪੰਜਾਬ ਨਾਲ ਲੱਗਦੀ ਸਰਹੱਦ ’ਤੇ ਜ਼ਮੀਨੀ ਅਤੇ ਦਰਿਆਈ ਦੋਵੇਂ ਰਸਤੇ ਹਨ। ਇਸ ਲਈ ਵੱਖ-ਵੱਖ ਰਸਤਿਆਂ ਰਾਹੀਂ ਵੱਖ-ਵੱਖ ਢੰਗ-ਤਰੀਕੇ ਵਰਤਦਿਆਂ ਇਸ ਦੀ ਤਸਕਰੀ ਕੀਤੀ ਜਾਂਦੀ ਹੈ। ਭਾਰਤੀ ਸਰਹੱਦ ’ਤੇ ਕੰਡਿਆਲੀ ਤਾਰ ਲੱਗਣ ਮਗਰੋਂ ਤਸਕਰੀ ਵਿੱਚ ਖ਼ਤਰਾ ਵਧ ਗਿਆ ਹੈ। ਹੁਣ ਰਾਤ ਸਮੇਂ ਕੰਡਿਆਲੀ ਤਾਰ ਵਿੱਚ ਬਿਜਲੀ ਦਾ ਕਰੰਟ ਵੀ ਛੱਡ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਬੀ.ਐੱਸ.ਐੱਫ. ਵੱਲੋਂ ਸਖ਼ਤ ਨਿਗਰਾਨੀ ਹੁੰਦੀ ਹੈ। ਇਸ ਦੇ ਬਾਵਜੂਦ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵੱਲੋਂ ਤਸਕਰੀ ਕੀਤੀ ਜਾ ਰਹੀ ਹੈ। ਇਸ ਲਈ ਤਸਕਰਾਂ ਵੱਲੋਂ ਹਰ ਵਾਰ ਨਵੇਂ ਤੋਂ ਨਵਾਂ ਢੰਗ ਅਖਤਿਆਰ ਕੀਤਾ ਜਾਂਦਾ ਹੈ। ਆਮ ਤੌਰ ’ਤੇ ਹੈਰੋਇਨ ਦੇ ਪੈਕਟ ਦਾ ਵਜਨ ਇੱਕ ਕਿਲੋ ਹੁੰਦਾ ਹੈ। ਤਸਕਰ ਰਾਤ ਸਮੇਂ ਕੰਡਿਆਲੀ ਤਾਰ ਕੋਲ ਆ ਕੇ ਇਹ ਪੈਕਟ ਤਾਰਾਂ ਦੇ ਉਪਰੋਂ ਦੂਜੇ ਪਾਸੇ ਸੁੱਟ ਦਿੰਦੇ ਹਨ, ਜਿਨ੍ਹਾਂ ਨੂੰ ਭਾਰਤੀ ਤਸਕਰ ਦੂਜੇ ਪਾਸਿਉਂ ਚੁੱਕ ਲੈਂਦੇ ਹਨ ਅਤੇ ਇਸ ਨੂੰ ਅਗਾਂਹ ਅਗਲੀ ਧਿਰ ਕੋਲ ਪੁੱਜਦਾ ਕਰਦੇ ਹਨ। ਇਸ ਆਮ ਤਰੀਕੇ ਤੋਂ ਇਲਾਵਾ ਕੁਝ ਸਾਲ ਪਹਿਲਾਂ ਪਾਕਿਸਤਾਨੀ ਤਸਕਰਾਂ ਵੱਲੋਂ ਕੰਡਿਆਲੀ ਤਾਰ ਦੇ ਹੇਠੋਂ ਸੁਰੰਗ ਕੱਢਣ ਦੇ ਯਤਨ ਕੀਤੇ ਜਾ ਚੁੱਕੇ ਹਨ। ਇਸੇ ਤਰ੍ਹਾਂ ਹਾਲ ਹੀ ਵਿੱਚ ਬੀ.ਐੱਸ.ਐੱਫ. ਨੇ ਕੰਡਿਆਲੀ ਤਾਰ ਨੇੜਿਉਂ ਪਾਕਿਸਤਾਨ ਦੇ ਬਣੇ ਹੋਏ ਪਲਾਸਟਿਕ ਦੇ ਪਾਈਪ ਵੀ ਬਰਾਮਦ ਕੀਤੇ ਸਨ। ਤਸਕਰਾਂ ਵੱਲੋਂ ਛੇ ਇੰਚ ਘੇਰੇ ਵਾਲੇ ਅੱਠ ਤੋਂ ਦਸ ਫੁੱਟ ਲੰਮੇ ਪਾਈਪ ਨੂੰ ਕਰੰਟ ਵਾਲੀ ਕੰਡਿਆਲੀ ਤਾਰ ਦੇ ਆਰ-ਪਾਰ ਕਰ ਦਿੱਤਾ ਜਾਂਦਾ ਹੈ। ਇਸ ਪਾਈਪ ਵਿੱਚੋਂ ਹੈਰੋਇਨ ਦੇ ਪੈਕਟ ਸਰਹੱਦ ਪਾਰ ਭਾਰਤ ਵਾਲੇ ਪਾਸੇ ਸੁੱਟੇ ਜਾਂਦੇ ਹਨ। ਜਿਨ੍ਹਾਂ ਨੂੰ ਭਾਰਤੀ ਤਸਕਰ ਚੁੱਕ ਲੈਂਦੇ ਹਨ। ਮੋਬਾਈਲ ਫੋਨ ਦੀ ਵਰਤੋਂ ਨੇ ਤਸਕਰੀ ਦੇ ਧੰਦੇ ਨੂੰ ਹਾਈਟੈੱਕ ਬਣਾ ਦਿੱਤਾ ਹੈ। ਭਾਰਤੀ ਤਸਕਰਾਂ ਵੱਲੋਂ ਪਾਕਿਸਤਾਨੀ ਸਿਮ ਦੀ ਵਰਤੋਂ ਕੀਤੀ ਜਾਂਦੀ ਹੈ। ਸਰਹੱਦ ਦੇ ਨੇੜੇ ਸਿਗਨਲ ਆਸਾਨੀ ਨਾਲ ਮਿਲ ਜਾਂਦੇ ਹਨ। ਇਸ ਤਰ੍ਹਾਂ ਦੋਵੇਂ ਪਾਸੇ ਤਸਕਰਾਂ ਵਿੱਚ ਸਰਹੱਦ ’ਤੇ ਰਾਬਤਾ ਕਾਇਮ ਰਹਿੰਦਾ ਹੈ ਅਤੇ ਖੇਪ ਭੇਜਣ ਸਮੇਂ ਵੀ ਉਹ ਇੱਕ-ਦੂਜੇ ਨਾਲ ਸੰਪਰਕ ਬਣਾਈ ਰੱਖਦੇ ਹਨ।

08 May 2013

Reply