Home > Communities > Punjabi Poetry > Forum > messages
ਕੌੜਾ ਸਚ
ਮਰਦਮਸ਼ੁਮਾਰੀ ਕਰਦਾ ਜਦੋਂ ਮੈਂ ਗਲੀ ਚੋਂ ਲੰਘਿਆ ਨਿੱਕੇ ਜਿਹੇ ਛਤੜੇ ਚ ਕੋਈ ਖੰਘਿਆ ਝਾਤ ਮਾਰ ਜਦੋਂ ਅੰਦਰ ਲੰਘਿਆ ਉਹਨੇ ਮੇਰੇ ਕੋਲੋਂ ਸੀ ਪਾਣੀ ਮੰਗਿਆ ਨਿੱਕੀ ਜਿਹੀ ਤੌੜੀ, ਗਲਾਸ, ਬਾਟੀ ਤੇ ਛਾਬਾ ਸੀ ਅਲ੍ਹਾਣੀ ਜਿਹੀ ਮੰਜੀ ਤੇ ਪਿਆ ਅੱਸੀ ਸਾਲਾ ਬਾਬਾ ਸੀ ਤੌੜੀ ਚੋਂ ਪਾਣੀ ਮੈਂ ਗਿਲਾਸ ਚ ਪਾ ਲਿਆ ਫੜ ਕੇ ਗਿਲਾਸ ਬਾਬੇ ਮੂਹ ਨੂੰ ਲਾ ਲਿਆ ਪਛਾਣਿਆ ਨੀ ਸ਼ੇਰਾ, ਕੇਹੜਾ ਤੂੰ ਭਾਈ ਓਏ ? ਕਿਥੇ ਨੇ ਘਰ, ਕੇਹੜੇ ਪਿੰਡ ਦਾ ਗਰਾਈਂ ਓਏ? ਬ੍ਜੂਰ੍ਗੋ ਤੁਹਾਡੇ ਪਿੰਡ ਵਿਚ ਮਾਸਟਰ ਸਰਕਾਰੀ ਆਂ ਲੱਗੀ ਮੇਰੀ ਡਿਉਟੀ ਕਰਦਾ ਮਰਦਮਸ਼ੁਮਾਰੀ ਆਂ ਤੁਹਾਡਾ ਮੈਂ ਪੂਰਾ ਘਰ ਬਾਰ ਲਿਖਣਾ ਕਿੰਨੇ ਹੋ ਮੈਂਬਰ ਸਾਰਾ ਪਰਿਵਾਰ ਲਿਖਣਾ ਸੁਣ ਕੇ ਇਹ ਮਧਮ ਅਖਾਂ ਚੋਂ ਪਾਣੀ ਆ ਗਿਆ ਜਾਂਦਾ ਜਾਂਦਾ ਹੰਝੂ ਬਾਬੇ ਨੂੰ ਰੁਆ ਗਿਆ ਹੌਂਸਲਾ ਜਾ ਕਰ ਫੇਰ ਬਾਬਾ ਬੋਲਿਆ ਜਿੰਦਗੀ ਦਾ ਫੇਰ ਉਹਨੇ ਰਾਜ ਖੋਲਿਆ ਚਾਰ ਪੁੱਤ, ਪੰਜ ਪੋਤੇ, ਵੱਡਾ ਪਰਿਵਾਰ ਸੀ ਕਿਸੇ ਵੇਲੇ ਸ਼ੇਰਾ; ਮੈਂ ਵੀ ਨਥਾ ਸਿੰਘ ਸਰਦਾਰ ਸੀ ਮਿੱਟੀ ਨਾਲ ਹੋਕੇ ਕਰਿਆ ਕਮਾਈਆਂ ਓਏ ਪੈਰਾਂ ਵਿਚ ਦੇਖ ਸ਼ੇਰਾ ਪਾਟੀਆਂ ਬਿਆਇਆ ਓਏ ਕਮ ਕਰ -ਕਰ ਹਥਾਂ ਦੀਆਂ ਮਿਟੀਆਂ ਲਕੀਰਾਂ ਓਏ ਪੁੱਤ-ਪੋਤਿਆਂ ਲਈ ਬਣਾ ਦਿੱਤੀਆਂ ਜਾਗੀਰਾਂ ਓਏ ਗੋੱਡੇ ਮੋਡੇ ਫੇਰ ਮੇਰੇ ਦੇ ਗਏ ਜਵਾਬ ਸੀ ਪੁੱਤ ਮੇਰੇ ਲੱਗੇ ਉਦੋਂ ਕਰਨ ਹਿਸਾਬ ਸੀ ਖੇਤ, ਘਰ-ਬਾਰ, ਸੰਦ-ਪੈੜਾ ਹਿੱਸਾ ਪੈ ਗਿਆ
ਤੇਰਾ ਬਾਬਾ, ਸ਼ੇਰਾ ਅਣਵੰਡ ਹੀ ਰਹਿ ਗਿਆ
ਜੀਵਨ ਸਾਥਣ ਵੀ ਮੇਰੀ ਛਡ ਅਧ ਵਿਚਕਾਰ ਗਈ
ਥੋੜਾ ਚਿਰ ਹੋਇਆ ਪੁੱਤ; ਸੁਰਗ ਸਿਧਾਰ ਗਈ
ਜੇ ਮੈਂ ਗੱਡੇ ਜੋੜੇ ਅੱਜ ਗੱਡੀਆਂ ਚ ਬਹਿੰਦੇ ਨੇ
ਸਾਡੇ ਬੁੜੇ ਨੇ ਕੀ ਕਿੱਤਾ? ਅਜੇ ਲੋਕਾਂ ਕੋਲੇ ਕਹਿੰਦੇ ਨੇ
ਕੋਠੀਆਂ ਚੋਣ ਨਿਕਲ ਮੰਜਾ ਬਾਗਲ ਚ ਢਹਿ ਗਿਆ
ਨਥਾ ਸਿੰਘ ਸਰਦਾਰ ਹੁਣ ਨਥਾ ਬੁੜਾ ਰਹਿ ਗਿਆ
ਲੋਕ ਲਾਜ੍ਜੋੰ ਡਰਦਿਆ ਇਕ-ਦੂਜੇ ਦੀ ਗਲ ਮੰਨ ਲੀ
ਮਹੀਨਾ-ਮਹੀਨਾ ਸਾੰਭਣੇ ਦੀ ਚਾਰਾਂ ਨੇ ਬਾਰੀ ਬੰਨ ਲੀ
ਤੀਹ ਤੇ ਇਕੱਤੀ ਦਿਨਾਂ ਦਾ ਸ਼ੇਰਾ ਫੇਰ ਪੰਗਾ ਪੈ ਗਿਆ
ਮਾਰਚ-ਮਈ ਵਾਲੇ ਕਹਿੰਦੇ ਬੁੜਾ ਇਕ ਦਿਨ ਵੱਧ ਰਹਿ ਗਿਆ
ਜਾ ਇਕ ਗੱਲ ਕੰਨੀ ਪਾ ਦੇ ਆਪਣੀ ਤੂੰ ਸਰਕਾਰ ਦੇ ਹਰ ਬਾਜੀ ਦੇ ਜੇਤੂ ਹੁੰਦੇ ਜਿਹੜੇ ਔਲਾਦ ਦੇ ਹਥੋਂ ਹਾਰਦੇ ਤੁੱਸੀ ਕਹਿੰਦੇ ਹੋ ਤਰੱਕੀ ਲੀ ਕਿਊਂ ਇਕ ਗੱਲ ਭੁਲਦੇ ਇਹ ਤਰੱਕੀਆਂ ਨੇ ਲੋਕੋ ਕਾਹਦੀਆਂ ਜਿਥੇ ਬਾਗਬਾਨ ਰੁਲਦੇ ਮੈਨੂ ਮਾਫ਼ ਕਰੀਂ ਮੇਰੇ ਪੁੱਤਰਾ; ਮੈਂ ਤਾਂ ਜਜਬਾਤੀ ਹੋ ਗਿਆ ਤੂੰ ਭਰਨੇ ਸੀ ਫਾਰਮ ਦੇ ਖਾਨੇ, ਮੈਂ ਦੁਖ ਆਪਣੇ ਹੀ ਰੋ ਗਿਆ 'ਚਾਹਲ' ਉਠ ਖੜਾ ਬੇਵਸ ਹੋਕੇ, ਅਖਾਂ ਚੋਂ ਖਾਰਾ ਪਾਣੀ ਵਹਿ ਗਿਆ
ਪੇਨ ਡਿੱਗ ਪਿਆ ਹਥ ਵਿਚੋਂ ਮੇਰੇ, ਫਾਰਮ ਵੀ ਖਾਲੀ ਰਹਿ ਗਿਆ ਬਜੁਰਗ ਹੁੰਦੇ ਨੇ ਘਰਾਂ ਦੀਆਂ ਰੌਣਕਾਂ, ਨਾ ਰੌਣਕਾਂ ਘਟਾਇਓ ਸੋਹਣਿਓ ਇਹ ਮਾਲੀ ਨੇ ਓਏ ਬੂਟੇ ਲਾਊਣ ਵਾਲੇ, ਧੁੱਪੇ ਨਾ ਬਠਾਇਓ ਸੋਹਣਿਓ ਧੁੱਪੇ ਨਾ ਬਠਾਇਓ ਸੋਹਣਿਓ ................ - ਜਸਵਿੰਦਰ ਸਿੰਘ ਚਾਹਲ
09 Jul 2012
ਬੇਹੱਦ ਕੌੜਾ ਤੇ ਸ਼ਰਮਨਾਕ ਸਚ ,,,,,ਸਾਂਝਾ ਕਰਨ ਲੈ ਧੰਨਵਾਦ ਜਨਾਬ ,,,ਲਿਖਣ ਵਾਲੇ ਨੇ ਬਹੁਤ ਸੋਹਣਾ ਲਿਖਿਆ
09 Jul 2012
rachna bahut hee vadhia ae...share karan layi shukriya janab...
Eh vartaara kaafi aam ho riha ae jo ke behadd dukh wali gall hai ...
rachna bahut hee vadhia ae...share karan layi shukriya janab...
Eh vartaara kaafi aam ho riha ae jo ke behadd dukh wali gall hai ...
Yoy may enter 30000 more characters.
09 Jul 2012
behad 'emotional' 1..!!
parde parde sara scene create hunda hai akha samne .....bhut sohna likhea hai 1 gambheer vicche te!!
thanx 4 sharin g.....!!
09 Jul 2012
This one is extremely nice.
This is the one poem that Bittu veerji mailed me(WITHOUT EVEN ASKING) , on the first day when i joined punjabizm jad main ik topic te mention kita k main punjabi sahitt pdhna chahuna prr meri jankari bahut ghatt hai punjabi sahitt bare. (Tad menu lga k ehi hai PUNJABIZM spirit) :-)
So, tuhada ate Bittu veerji da ik war fer ton tahe-dilon dhanwaad , inni sohni likhat share karan lyi. :-)
09 Jul 2012
ਬਹੁਤ ਸੋਹਣੀ ਤੇ ਜ਼ਜਬਾਤੀ ਰਚਨਾ ਹੈ | ਸਾਂਝਿਆਂ ਕਰਨ ਲਈ ਸ਼ੁਕਰੀਆ |
ਪਰ ਇੱਕ ਗੱਲ ਤੇ ਗੌਰ ਕਰਨਾ ਜਰੂਰੀ ਹੈ ਕੀ ਪਿੰਡਾਂ ਵਿਚ ਆਮ ਹੀ ਦੇਖਦੇ ਹਾਂ ਕੀ ਜਦੋਂ ਕੋਈ ਬਜ਼ੁਰਗ ਆਪਣੀ ਜਮੀਨ ਜਾਇਦਾਦ ਆਪਨੇ ਬਚਿਆਂ ਵਿਚ ਵੰਡਦਾ ਹੈ ਤਾਂ ਆਮ ਹੀ ਵੇਖਿਆ ਹੈ ਕੇ ਓਹ੍ਹ ਥੋੜੀ ਜ਼ਮੀਨ ਆਪਣੇ ਕੋਲ ਜਰੂਰ ਰਖਦਾ ਹੈ ਤਾਂ ਕੇ ਉਸਦੀ ਬਾਅਦ ਵਿਚ ਉਸਨੂੰ ਮਾਦਾ ਸਮਾਂ ਨਾ ਵੇਖਣਾ ਪਵੇ | ,,, ਜੀਓ,,,
ਬਹੁਤ ਸੋਹਣੀ ਤੇ ਜ਼ਜਬਾਤੀ ਰਚਨਾ ਹੈ | ਸਾਂਝਿਆਂ ਕਰਨ ਲਈ ਸ਼ੁਕਰੀਆ |
ਪਰ ਇੱਕ ਗੱਲ ਤੇ ਗੌਰ ਕਰਨਾ ਜਰੂਰੀ ਹੈ ਕੀ ਪਿੰਡਾਂ ਵਿਚ ਆਮ ਹੀ ਦੇਖਦੇ ਹਾਂ ਕੀ ਜਦੋਂ ਕੋਈ ਬਜ਼ੁਰਗ ਆਪਣੀ ਜਮੀਨ ਜਾਇਦਾਦ ਆਪਨੇ ਬਚਿਆਂ ਵਿਚ ਵੰਡਦਾ ਹੈ ਤਾਂ ਆਮ ਹੀ ਵੇਖਿਆ ਹੈ ਕੇ ਓਹ੍ਹ ਥੋੜੀ ਜ਼ਮੀਨ ਆਪਣੇ ਕੋਲ ਜਰੂਰ ਰਖਦਾ ਹੈ ਤਾਂ ਕੇ ਉਸਦੀ ਬਾਅਦ ਵਿਚ ਉਸਨੂੰ ਮਾੜਾ ਸਮਾਂ ਨਾ ਵੇਖਣਾ ਪਵੇ | ,,, ਜੀਓ,,,

ਰਾਜਵਿੰਦਰ, ਗੁਲਵੀਰ, ਬਲਿਹਾਰ, ਜਸਪ੍ਰੀਤ ਤੇ ਹਰਪਿੰਦਰ ਜੀ ਆਪ ਸਭ ਦਾ ਪ੍ਰਤਿਕ੍ਰਿਯਾ ਦੇਣ ਲਈ ਬਹੁਤ ਬਹੁਤ ਧਨਵਾਦ. ਮੈਂ ਇਹ ਕਵਿਤਾ punjabi tribune ਚ ਪੜੀ ਸੀ ਜੋ ਕੀ 'ਜਸਵਿੰਦਰ ਚਾਹਲ' ਜੀ ਨੇ ਲਿਖੀ ਸੀ. ਇਸ ਕਵਿਤਾ ਨੂੰ ਇੰਨ ਬਿੰਨ ਟਾਈਪ ਕਰਣ ਦੀ ਕੋਸ਼ਿਸ਼ ਕਿੱਤੀ ਫੇਰ ਵੀ ਕੋਈ ਗਲਤੀ ਹੋਈ ਹੋਵੇ ਤਾਂ ਮਾਫ਼ ਕਰਨਾ. ਇਸ ਤੋਂ ਇਲਾਵਾ ਬਿੱਟੂ ਜੀ ਦਾ ਧਨਵਾਦ ਜਿਹਨਾ ਨੇ ਮੈਨੂ punjabizm ਚ ਲਿਖਣ ਲਈ ਪ੍ਰੇਰਿਆ ਹੈ.
09 Jul 2012
boht khoob beyan kita tuc majuda daur di sachai nu.......gr8 work
09 Jul 2012
Veere Eh Ajj Kal Ghar Gahr Di Kahani Ae, Baaki Tuhadi Daat Deyi Pawegi Ke Tusi Sanu Aini Jajbati Kavita sade naal sanjhi kiti,,Thanx
09 Jul 2012