ਤੇਰੀ ਅਖ ਦਾ ਦਰ ਜਦ ਵੀ ਖੋਲ ਕੇ ਦੇਖੇਆ ਸਜਣਾ
ਬੜਾ ਘੁਪ ਹਨੇਰਾ ਦਿਸੇਆ
ਰੰਗਲੀ ਦੁਨੀਆ ਦੇ ਲੋਕ ਤੇਰੀਆਂ ਅਖਾਂ ਦੇ ਘਰ'ਚ
ਲੁਕ ਕੇ ਰਹੰਦੇ ਨੇ
ਜਿਵੇ ਮੀਹਂ ਤੋਂ ਚੁੱਲਾ ਭਠੀ ਲੁੱਕ ਕੇ ਰਹੰਦੇ ਨੇ
ਤੇਰੀ ਸੋਚ ਦੀਆਂ ਵਲਗਣਾ ਚ ਹਮੇਸ਼ਾ ਤਿਲਕਣ ਰਿਹੰਦੀ ਏ
ਕੇਓਂ ਸਮੇ ਸਮੇ ਏਹਨੂ ਖੁਰਚਦਾ ਨਹੀ
ਤੈਨੂ ਪਤਾ ਵੀ ਹੈ..?
ਬੜੀ ਬਦਸੂਰਤ ਜਗਹ ਹੁੰਦੀ ਏ
ਜਿਥੇ ਕਾਈ ਆਪਣਾ ਘਰ ਬਣਾਉਂਦੀ ਏ
ਚਲ ਕੋਈ ਹੀਲਾ ਕਰੀਏ
ਸੋਚ ਨੂ ਲਿਸ਼ਕਾਉਣ ਦਾ
ਆਪਣੀ ਟੋਹਰ ਬਣਾਉੰਨ ਦਾ
ਤੇਰੀ ਰੰਗਲੀ ਦੁਨੀਆ ਦੇ ਲੋਕਾਂ ਨੂ
ਆ ਲੈਣ ਦੇ ਬਾਹਰ
ਨਹੀ ਤਾਂ ਅੰਦਰ ਹੀ ਮਰ ਜਾਣਗੇ
ਅੰਤਾਂ ਦੀ ਬਦਬੂ ਜ਼ਹਨ'ਚ ਭਰ ਜਾਵੇਗੀ
ਜੋ ਰੂਹ ਤਕ ਭੋਰਾ ਭੋਰਾ ਮਾਰਨ ਨੂ ਬਹੁਤ ਏ
ਅਗੇ ਤੇਰੀ ਮਰਜ਼ੀ.................
ਆਖਿਰ ਤੂ ਵੀ ਤਾਂ ਸਿਆਣਾ ਏ
.........