Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurjant Takipur
Gurjant
Posts: 48
Gender: Male
Joined: 22/Dec/2016
Location: longowal
View All Topics by Gurjant
View All Posts by Gurjant
 
ਰਾਹ ਤੇ ਸਾਹ
( ਰਾਹ ਤੇ ਸਾਹ )
ਉਮਰੋਂ ਵੱਧ ਸਿਆਣਾ ਕਰ ਤਾ ਔਖੇ ਆਏ ਰਾਹਾਂ ਨੇ,
ਸੱਚ ਝੂਠ ਦਾ ਕੀਤਾ ਨਿਤਾਰਾ ਵੱਡਿਆਂ ਦੀਆਂ ਸਲਾਹਾਂ ਨੇ।

ਲੁਕਦਾ ਰਿਹਾ ਜਿਸ ਤੋਂ ਸੱਜਣਾ ਮੈਂ ਉਮਰ ਹੀ ਸਾਰੀ,
ਲਿਆ ਉਸੇ ਅੱਗੇ ਖੜਾ ਹੈ ਕੀਤਾ ਮੈਨੂੰ ਮੇਰੇ ਗੁਨਾਹਾਂ ਨੇ।

ਅਵਾਜ ਦਿਲਾਂ ਦੀ ਪਹੁੰਚੀ ਹੈ ਕੋਈ ਉਡੀਕੇ ਪਰਲੇ ਪੱਤਣ,
ਪਰ ਦੇ ਮਿੱਠਾ ਜ਼ਹਿਰ ਡੋਬਿਆ ਆਪਣੇ ਕੁਝ ਮਲਾਹਾਂ ਨੇ।

ਮਨ ਤੋਂ ਮੁੱਕਿਆ, ਰੂਹ ਤੋਂ ਮੁੱਕਿਆ ਮੁੱਕਿਆ ਕੁੱਲ ਜਹਾਨੋਂ,
ਹੈ ਜਿਉਂਦੇ ਦੀ ਹੋਂਦ ਦਰਸਾਈ ਮੈਨੂੰ ਮੇਰੇ ਸਾਹਾਂ ਨੇ।

ਕੋਈ ਹੈ ਖਿੜਦਾ ਕੋਈ ਹੈ ਸੜਦਾ ਕੋਈ ਪਿਆ ਹੈ ਤਪਦਾ,
ਕਿਸੇ ਨੂੰ ਜ਼ਿੰਦਗੀ ਵੀ ਤਾਂ ਦਿੱਤੀ ਹੈ ਰੁੱਖਾਂ ਦੀਆਂ ਛਾਵਾਂ ਨੇ।

ਮੰਨਿਆ ਕੇ ਸਭ ਰਿਸ਼ਤੇ ਹੀ ਹੋ ਗਏ ਨੇ ਅੱਜ ਪੈਸੇ ਦੇ,
ਪਰ ਗਲਵਕੜੀ ਵੀ ਤਾਂ ਦੇਣੀ ਹੈ ਕਿਸੇ ਨੂੰ ਮੇਰੀਆਂ ਬਾਹਾਂ ਨੇ।

ਸਮੇਂ ਤੋਂ ਪਹਿਲਾਂ ਕੁੱਝ ਨੀ ਹੋਣਾ ਲੱਖ ਕਰੋ ਤਦਬੀਰਾਂ,
"ਤਕੀਪੁਰ" ਤੈਨੂੰ ਜਿਉਂਦੇ ਹੈ ਰੱਖਣਾ ਕਿਸੇ ਦੀਆਂ ਦੁਆਵਾਂ ਨੇ।
ਗੁਰਜੰਟ ਤਕੀਪੁਰ
8872782684
23 Jun 2017

sukhpal singh
sukhpal
Posts: 942
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah,................brilliant,...........A great poetry veer 

10 Jul 2017

Gurjant Takipur
Gurjant
Posts: 48
Gender: Male
Joined: 22/Dec/2016
Location: longowal
View All Topics by Gurjant
View All Posts by Gurjant
 

Thanks bai ki

 

15 Jul 2017

Reply