Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਵਿਆਂ ਨੂੰ ਅਰਜ਼ੋਈ... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jaswinder Tiwana
Jaswinder
Posts: 17
Gender: Male
Joined: 06/Sep/2009
Location: Patiala
View All Topics by Jaswinder
View All Posts by Jaswinder
 
ਕਵਿਆਂ ਨੂੰ ਅਰਜ਼ੋਈ...
ਆਪਣੇ ਸਮੇਤ
ਮੈਂ ਸਭ ਕਵੀਆਂ ਨੂੰ ਕਰਾਂ ਅਰਜ਼ੋਈ
ਨਾ ਲਾਹੀਏ ਕਵਿਤਾ ਦੇ ਸਿਰੋਂ
ਕਵਿਤਾ ਦੀ ਲੋਈ

ਕਵਿਤਾ ਨੂੰ ਆਪਾਂ ਸਾਰੇ
ਕਵਿਤਾ ਹੀ ਰਹਿਣ ਦੇਈਏ
ਸਿਰੋਂ ਨੰਗੀ ਕਵਿਤਾ
ਕਵਿਤਾ ਨਹੀਂ
ਕੁਝ ਹੋਰ ਹੀ ਅਖਵਾਉਂਦੀ ਏ
ਸ਼ਬਦਾਂ ਦੀ ਬਾਜ਼ੀਗਰੀ ਨੂੰ
ਜੇ ਅਸੀਂ
ਕਵਿਤਾ ਹੀ ਕਹਿੰਦੇ ਰਹੇ
ਤੇ ਮਦਾਰੀਆਂ ਵਾਂਗ ਜੇ ਉਸ ਨੂੰ
ਇੰਝ ਹੀ ਨਚਾਉਂਦੇ ਰਹੇ
ਤਾਂ ਕਵਿਤਾ ਇੱਕ ਦਿਨ ਤੁਹਾਨੂੰ
ਦੇ ਸਕਦੀ ਏ ਬੇਦਾਵਾ
ਨਹੀਂ ਮੰਨੇਗੀ ਉਹ ਤੁਹਾਨੂੰ
ਆਪਣਾ ਕਵੀ, ਆਪਣਾ ਸਿਰਜਕ

ਇਸ ਤੋਂ ਪਹਿਲਾਂ ਕਿ
ਇਹ ਸਭ ਕੁਝ ਵਾਪਰ ਜਾਏ
ਕਵਿਤਾ ਨੂੰ ਕਵਿਤਾ ਹੀ ਰਹਿਣ ਦੇਈਏ

ਜੇ ਤੁਹਾਡੀ ਕਵਿਤਾ ਵਿੱਚ
ਆਉਂਦੇ ਨੇ ਖਰਬੂਜੇ ਹਦਵਾਣੇ ਤੇ ਕੇਲੇ
ਤਾਂ ਆਉਣ ਦਿਉ
ਦੇਹ ਦੇ ਸਾਜਾਂ ਦਾ ਜੀਅ ਭਰ ਕੇ
ਆਰਕੈਸਟਰਾ ਵੀ ਵਜਾਉ
ਕੁਦਰਤ ਦੀ ਬ੍ਰਹਿਮੰਡਤਾ ਨੂੰ
ਨਾਸ਼ਤੇ ਵਾਲੀ ਪਲੇਟ ਵਿੱਚ
ਆਮਲੇਟ ਵਾਂਗ ਵੀ ਸਜਾਉ
ਪਰ ਕਵਿਤਾ ਨੂੰ
ਕਵਿਤਾ ਜ਼ਰੂਰ ਰਹਿਣ ਦਿਉ
ਵੱਖਰੇ ਹੋਵਣ ਲਈ ਹੀ ਨਾ ਹੋਵੋ ਵੱਖਰੇ
ਕਵੀ ਹੋਣ ਦੇ ਭਰਮ ਦੀ ਜੁਗਾਲ਼੍ਈ ਹੀ ਨਾ ਕਰਦੇ ਰਹੋ...

ਕਵਿਤਾ ਹੁੰਦੀ ਏ ਸ਼ਬਦ ਦੀ ਆਰਧਨਾ
ਮਨ ਦੀ ਸੁਰਤੀ ਚਿੱਤ ਦੀ ਸਾਧਨਾ
ਕਵਿਤਾ ਦੀ ਕਾਇਆ ਨੂੰ
ਸੂਲਾਂ ਸੰਗ ਨਾ ਖਹਿਣ ਦਿਉ
ਕਵਿਤਾ ਨੂੰ ਕਵਿਤਾ ਹੀ ਰਹਿਣ ਦਿਉ

ਤੁਸੀਂ ਹੋ ਬੜੇ ਸੁਹਜਵੰਤੇ, ਸ਼ਾਲੀਨ, ਮਿੱਠ ਬੋਲੇ
ਤੁਹਾਡੀਆਂ ਸੋਚਾਂ ਤੇ ਪਈ ਰਹਿੰਦੀ ਏ
ਹਰ ਵੇਲੇ ਚਿੱਤਰ ਮਿੱਤਰੀ
ਮਨਾਂ ਦੀਆਂ ਛਿਲਤਰਾਂ ਨੂੰ ਤੁਸੀਂ
ਬਿੰਬਾਂ ਵਿੱਚ ਖੂਬ ਸਜਾਉਂਦੇ ਹੋ
ਬੜੀ ਜਾਦੂਗਰੀ ਵਿਖਾਉਂਦੇ ਹੋ
ਪਲਾਸਟਿਕ ਵਰਗੀ ਕਵਿਤਾ ਦੇ ਕਬੂਤਰ
ਹਵਾ ’ਚ ਉਡਾਉਂਦੇ ਹੋ
ਆਪਣੇ ਮਨਾਂ ਵਿਚਲੇ ਦੰਭ ਤੋਂ
ਤੁਸੀਂ ਸ਼ਾਇਦ ਇੰਝ ਹੀ ਨਿਜਾਤ ਪਾਉਂਦੇ ਹੋ

ਤੁਸੀਂ ਸਭ ਕੁਝ ਕਰੋ
ਜੋ ਵੀ ਜੀਅ ’ਚ ਆਉਂਦਾ ਏ ਕਰੋ
ਪਰ ਆਪਣੇ ਕਵੀ ਹੋਣ ਨੂੰ
ਕੁਝ ਦੇਰ ਲਈ ਮੁਲਤਵੀ ਕਰੋ
(ਕਿੰਨਾ ਕੁ ਜ਼ਰੂਰੀ ਏ ਤੁਹਾਡਾ ਕਵੀ ਹੋਣਾ)
ਕਵਿਤਾ ਨੂੰ ਰਹਿਣ ਦਿਉ ਇਕੱਲੀ
ਆਪਣੀਆਂ ਪਨਾਹਾਂ ’ਚ ਬੈਠੀ ਉਦਾਸ
ਉਸਨੂੰ ਵੇਖ ਲੈਣ ਦਿਉ
ਉਹਦਾ ਚੀਰ ਹਰਨ ਕਰਨ ਵਾਲਿਆਂ ਦੇ
ਮੂੰਹ ਮੁਹਾਂਦਰੇ
ਸ਼ਨਾਖਤ ਕਰ ਲੈਣ ਦਿਉ ਉਸ ਨੂੰ
ਉਸ ਸੀ ਅਸਮਤ ਦਾ ਵਣਜ ਕਰਨ ਵਾਲੇ
ਵਿਉਪਾਰੀਆਂ ਤੇ ਜੁਗਾੜੀਆਂ ਦੀ

ਏਨੀ ਦੇਰ
ਤੁਸੀ ਕਵੀ ਹੋਣ ਦੀ ਥਾਂ
ਕੁਝ ਹੋਰ ਹੋ ਲਵੋ
ਉਨੀਂਦੇ ਸਰੋਤਿਆਂ ਤੇ ਦਰਸ਼ਕਾਂ ਨੂੰ
ਆਪਣਾ ਕੋਈ ਬੇਹਾ ਗੀਤ ਜਾਂ ਗਜ਼ਲ ਹੀ ਸੁਣਾ ਦਿਉ
ਆਪਣੇ ਭੇਖ ਨੂੰ ਕੁਝ ਹੋਰ
ਦਿਲਕਸ਼ ਬਣਾ ਲਵੋ

ਕਵਿਤਾ ਜਦੋਂ ਵੀ ਬੁਲ਼ਾਏਗੀ ਤੁਹਾਨੂੰ
ਤਾਂ ਉਹਦੇ ਕੋਲ ਜਾਇਉ
ਪਰ ਅਜੇ ਕਵਿਤਾ ਨੂੰ
ਹੋਰ ਨਾ ਉਪਰਾਮ ਕਰੋ

ਤੁਸੀਂ ਕਰ ਲਵੋ
ਕੋਈ ਹੋਰ ਵਣਜ ਧੰਦਾ
ਤੁਸੀਂ ਕੀ ਨਹੀਂ ਕਰ ਸਕਦੇ
ਜਿਹੜੀ ਵੀ ਹੱਟੀ ਤੇ ਬਹੋਗੇ
ਚੰਗੀ ਵਿਕਰੀ ਕਰੋਗੇ
ਤੁਹਾਡੇ ਕੋਲ
ਹਰ ਸਫ਼ਲਤਾ ਦੀ ਰਾਹਦਾਰੀ ਹੈ
ਅਹੁਦੇ ਤੇ ਰੁਤਬੇ ਦੀ ਸਰਦਾਰੀ ਹੈ

ਫ਼ਿਲਹਾਲ
ਕਵਿਤਾ ਨੂੰ ਹੱਟੀ ਨਾ ਬਣਾਉ
ਕਵਿਤਾ ਨੂੰ ਕਵਿਤਾ ਹੀ ਰਹਿਣ ਦਿਉ
ਕਵਿਤਾ ਨੂੰ ਆਪਣੀ ਅਣਕਹੀ ਵੀ ਕਹਿਣ ਦਿਉ

ਹੋਰ ਭਲਾ ਕੀ ਕਹਿ ਸਕਦਾ ਹਾਂ
ਕਵਿਆਂ ਨੂੰ ਬਸ ਮੇਰੀ ਇਹੋ ਅਰਜ਼ੋਈ ਏ |
08 Sep 2009

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਅੱਖਰਾਂ ਦੇ ਸੁਮੇਲ ਨਾਲ/ਵਧੀਆ ਢੰਗ ਨਾਲ ਬੇਨਤੀ ਕੀਤੀ ਹੈ ਕਵੀਆਂ ਨੂੰ...Thanks

 

sohni rachna hai mere veer....

15 May 2010

Reply