Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੱਥਾ ...ਕੇਹਰ ਸ਼ਰੀਫ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਮੱਥਾ ...ਕੇਹਰ ਸ਼ਰੀਫ

 

ਮੱਥੇ ਦੀ ਹੈ ਕਥਾ ਪੁਰਾਣੀ ।
ਮੱਥਾ ਜੋ ਸਮਿਆਂ ਦਾ ਹਾਣੀ ।

ਹਰ ਮੱਥੇ ਦੀ ਸੋਚ ਬੁਰੀ ਨਹੀਂ
ਹਰ ਮੱਥੇ ਦੀ ਲੋਚ ਬੁਰੀ ਨਹੀਂ ।

ਹਰ ਮੱਥੇ ਦੇ ਅੰਦਰ ਕੀੜਾ
ਹਰ ਮੱਥੇ ਦੀ ਵੱਖਰੀ ਕ੍ਰੀੜਾ ।

ਹਰ ਮੱਥਾ ਕੁੱਝ ਤਾਂ ਕਹਿੰਦਾ ਹੈ
ਹਰ ਮੱਥਾ ਦੁਖ-ਸੁਖ ਸਹਿੰਦਾ ਹੈ ।

ਮੱਥੇ ਅੰਦਰ ਧੁਖਦੀ ਧੂਣੀ
ਮੱਥਾ ਕੱਤੇ ਜਿੰਦ ਦੀ ਪੂਣੀ ।

ਮੱਥੇ ਵਿਚ ਚਿੰਤਨ ਦਾ ਵਾਸਾ 
ਮੱਥੇ ਵਿਚ ਰੋਣਾ 'ਤੇ ਹਾੱਸਾ ।

ਜੋ ਵੀ ਮੱਥਾ ਤਰਕਹੀਣ ਹੈ 
ਭਾਵਨਾ ਪੱਖੋਂ ਉਹ ਹੀ ਹੀਣ ਹੈ । 

ਮੱਥੇ ਦਾ ਇਹੋ ਸਰਮਾਇਆ
ਮੱਥੇ ਨੇ ਹੀ ਯੁੱਗ ਪਲਟਾਇਆ ।

ਮੱਥੇ ਅੰਦਰ 'ਰਾਮ-ਰਾਜ' ਹੈ
ਮੱਥੇ ਵਿਚ ਹੀ ਸਾਮਰਾਜ ਹੈ ।

ਮੱਥੇ ਨੇ ਕੁੱਝ ਕਹਿਣਾ ਹੁੰਦਾ
ਮੱਥੇ ਨੇ ਸਭ ਸਹਿਣਾ ਹੁੰਦਾ ।

ਮੱਥਾ ਨਾ ਕਰਦਾ ਰੁਸਵਾਈ
ਮੱਥੇ ਨੇ ਹਰ ਬਣਤ ਬਣਾਈ ।

ਮੱਥਾ ਵਾਂਗੂ ਕਿਰਨ ਸੁਨਿਹਰੀ 
ਮੱਥਾ ਨੱਚੇ ਬਣ ਮੋਰ ਕੁਲਿਹਰੀ ।

ਮੱਥੇ ਦਾ ਹਰ ਵੇਲ਼ੇ ਹੋਕਾ 
ਜਾਗ-ਜਾਗ ਤੂੰ ਭਲਿਆ ਲੋਕਾ ।

ਮੱਥੇ ਨੂੰ ਇਹੋ ਧਰਵਾਸਾ
ਮੱਥਾ ਵੇਖੇ ਜਗਤ ਤਮਾਸਾ ...ਕੇਹਰ ਸ਼ਰੀਫ

10 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬ ਕਿਹਾ ਹੈ.....ਸ਼ਰੀਫ਼ ਜੀ ਨੇ......tfs......

14 Jan 2013

Reply