Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਹੜੀ ਕਮੀ ਰਹਿ ਗਈ ਸਿੰਘੋ ......... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 
ਕਿਹੜੀ ਕਮੀ ਰਹਿ ਗਈ ਸਿੰਘੋ .........
ਕਿਹੜੀ ਕਮੀ ਰਹਿ ਸਿੰਘੋ, ਦੱਸੋ ਮੇਰੇ ਪਿਆਰ 'ਚ ?

ਕੀ ਨਾ ਕਰ ਸਕਿਆ ਮੈ, ਥੋਡੇ ਸਤਿਕਾਰ 'ਚ?

ਕਿਹੜੀ ਕਮੀ ਰਹਿ ਗਈ ਸਿੰਘੋ , ਦੱਸੋ ਮੇਰੇ ਪਿਆਰ 'ਚ ??


ਗਿੱਦੜਾ ਤੋ ਸਿੰਘੋ ਥੋਨੂੰ ਸ਼ੇਰ ਸੀ ਬਣਾਇਆ ਮੈ |

ਸਵਾ ਸਵਾ ਲੱਖ ਨਾਲ ਕੱਲੇ ਨੂੰ ਲੜਾਇਆ ਮੈ |

ਨਚੱਣਾ ਸਿਖਾਇਆ ਥੋਨੂੰ ਖੰਡੇ ਵਾਲੀ ਧਾਰ ਚੋ,

ਕਿਹੜੀ ਕਮੀ ਰਹਿ ਗਈ ਸਿੰਘੋ...............


ਬਣਾਇਆ ਸਰਦਾਰ ਸੀ ਮੈ ਸ਼ਾਨ ਰਹੂ ਵੱਖਰੀ ,

ਭੇਡਾ ਤੋ ਵੀ ਗਿਰ ਗਿਉ ਬਣ ਗਿਉ ਬੱਕਰੀ |

ਕਿਹੜੀ ਗੱਲੋ ਖੁੱਭ ਗਿਉ ਨਸ਼ਿਆ ਦੀ ਗਾਰ 'ਚ

ਕਿਹੜੀ ਕਮੀ ਰਹਿ ਗਈ ਸਿੰਘੋ...............


ਪੁੱਤਰ ਬਣਾਇਆ ਥੋਨੂੰ ਚਾਰੇ ਪੁਤੱ ਵਾਰ ਕੇ,

ਕਿਹੜੀ ਗੱਲੋ ਬੈਠ ਗਿਉ ਪੁੱਤਰੋ ਵਿਸਾਰ ਕੇ ?

ਡੁੱਬ ਗਿਉ ਦੱਸੋ ਅੱਜ ਕਿਹੜੇ ਹੰਕਾਰ 'ਚ

ਕਿਹੜੀ ਕਮੀ ਰਹਿ ਗਈ ਸਿੰਘੋ..........


ਕੁਰਬਾਨੀਆ ਦਾ ਮੁੱਲ ਕਾਹਤੋ ਤੁਸੀ ਭੁੱਲਗੇ ?

ਛੱਡ ਕੇ ਅਸੂਲਾ ਨੂੰ ਕਿਉ ਰਈਅਤਾ ਵਿਚ ਰੁਲਗੇ |

ਘਾਟ ਕੀ ਏ ਦੱਸੋ ਮੈਨੂੰ ਸਤਿ ਸ੍ਰੀ ਅਕਾਲ 'ਚ ?

ਕਿਹੜੀ ਕਮੀ ਰਹਿ ਗਈ ਸਿੰਘੋ ...........


ਨਿਮਾਣਿਆ ਨਿਤਾਣਿਆ ਨੂੰ ਗਲੇ ਨਾਲ ਲਾਈਆ ਮੈ,

ਜਿਨਾ ਲਈ ਰਾਜਿਆ ਨੂੰ ਦਰ ਤੋ ਭਜਾਇਆ ਮੈ|

ਉਹ ਵੀ ਕਾਹਤੋ ਖੜ ਗਏ ਗਦਾਰਾ ਦੀ ਕਤਾਰ 'ਚ?

ਕਿਹੜੀ ਕਮੀ ਰਹਿ ਗਈ ਸਿੰਘੋ ...........


ਰਹੂਗਾ ਜੇ ਜੱਗ ਤੋ ਨਿਆਰਾ ਮੇਰਾ ਖਾਲਸਾ,

ਜਿੰਦ ਜਾਨ ਨਾਲੋ ਵੱਧ ਪਿਆਰਾ ਮੇਰਾ ਖਾਲਸਾ |

''ਚੁਹਾਣਕੇ'' ਹਲੂਣਾ ਦੇ ਦੇ ਸਾਰੇ ਸੰਸਾਰ 'ਚ

ਕਿਹੜੀ ਕਮੀ ਰਹਿ ਸਿੰਘੋ, ਦੱਸੋ ਮੇਰੇ ਪਿਆਰ 'ਚ ??


27 Oct 2010

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written,......................thoughts behind the poetry are very true written,............jeet saab

20 Dec 2018

Reply