Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਜ਼ਾਰੋਂ ਖਾਹਿਸ਼ੇਂ ਐਸੀ ........ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਹਜ਼ਾਰੋਂ ਖਾਹਿਸ਼ੇਂ ਐਸੀ ........

ਬਹੁਤ ਸਾਰੀਆਂ ਕਵਿਤਾਵਾਂ ਬਾਰੇ ਮੈਨੂੰ ਅਕਸਰ ਇਹ ਮਹਿਸੂਸ ਹੁੰਦਾ ਹੈ ਕਿ ਇਨਾਂ ਦੇ ਪਿਛੋਕੜ ਬਾਰੇ ਜੇ ਥੋੜ੍ਹੀ ਗੱਲ ਕੀਤੀ ਜਾਵੇ ਤਾਂ ਪੜ੍ਹਨ ਵਾਲਿਆਂ ਨੂੰ ਇਨ੍ਹਾਂ ਨਾਲ ਜੁੜਨ ਵਿਚ ਅਸਾਨੀ ਹੁੰਦੀ ਹੈ। ਅੱਜ ਅਚਾਨਕ ਇਹ ਸਬੱਬ ਬਣਿਆ ਹੈ ਕਿ ਇਸ ਕਵਿਤਾ ਦੀ ਗੱਲ ਕਰਾਂ। ਕਵਿਤਾ ‘ਊਣਾ ਮਨ’ ਕਈ ਮਹੀਨੇ ਪਹਿਲਾਂ ਲਿਖੀ ਸੀ। ਕਿਨ੍ਹਾਂ ਖਿਆਲਾਂ ਅਤੇ ਭਾਵਾਂ ਵਿਚੋਂ ਲੰਘਦਿਆਂ ਇਹ ਲਿਖੀ ਗਈ, ਪਹਿਲਾਂ ਉਨਾਂ ਦੀ ਗੱਲ ਕਰਦੇ ਹਾਂ:

ਕਿਹਾ ਜਾਂਦਾ ਹੈ ਕਿ ਇਨਸਾਨੀ ਮਨ ਅਸਲ ਵਿਚ ਖਾਹਸ਼ਾਂ ਦਾ ਪੁਲੰਦਾ ਹੈ। ਮਨ ਬਣਿਆ ਹੀ ਖਾਹਸ਼ਾਂ ਦਾ ਹੈ। ਜਾਂ ਹੋਰ ਸਰਲ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਇਨਸਾਨ ਦੀਆਂ ਕੁੱਲ ਖਾਹਸ਼ਾਂ ਦਾ ਜੋੜ ਹੀ ਤਾਂ ਮਨ ਹੈ। ਸੋ ਖਾਹਸ਼ਾਂ, ਇੱਛਾਵਾਂ ਤੇ ਸੁਪਨੇ ਇਨਸਾਨੀ ਜੀਵਨ ਦਾ ਮੂਲ ਹੈ। ਉਸ ਨੂੰ ਚਲਾਉਣ ਵਾਲੀ ਮੂਲ ਸ਼ਕਤੀ।
ਵੱਖ ਵੱਖ ਰੂਹਾਨੀ ਧਾਰਾਵਾਂ ਵਿਚ ਇਨਸਾਨੀ ਮਨ ਦੀਆਂ ਖਾਹਸ਼ਾਂ ਅਤੇ ਇਛਾਵਾਂ ਬਾਰੇ ਦੋ ਤਰਾਂ ਦੀ ਪਹੁੰਚ ਦੇਖਣ ਨੂੰ ਮਿਲਦੀ ਹੈ। ਇਕ ਸੋਚ ਇਹ ਹੈ ਕਿ ਕਿਉਂਕਿ ਇਨਸਾਨ ਦੇ ਦੁੱਖਾਂ ਦਾ ਮੂਲ ਉਸ ਦੀਆਂ ਇੱਛਾਵਾਂ ਹਨ, ਇਸ ਕਰਕੇ ਇਨ੍ਹਾਂ ਨੂੰ ਦਬਾਕੇ ਰੱਖਣਾ ਹੀ ਸਹੀ ਅਤੇ ਸੁਰੱਖਿਅਤ ਰਸਤਾ ਹੈ। ਇਸ ਤਰਾਂ ਦੀਆਂ ਧਾਰਾਵਾਂ ਵਿਚ ਸਾਰਾ ਜੋæਰ ਖਾਹਸ਼ਾਂ ਅਤੇ ਇੱਛਾਵਾਂ ਨੂੰ ਮਾਰਨ ਤੇ ਦਿੱਤਾ ਜਾਂਦਾ ਹੈ।
ਦੂਜੀ ਧਾਰਾ ਇਹ ਹੈ ਕਿ ਦਬਾਉਣ ਅਤੇ ਮਾਰਨ ਨਾਲ ਖਾਹਸ਼ਾਂ ਕਦੇ ਖਤਮ ਨਹੀਂ ਹੁੰਦੀਆਂ, ਬਲਕਿ ਹੋਰ ਭਿਅੰਕਰ ਅਤੇ ਵਿਗੜੇ ਹੋਏ ਰੂਪ ਵਿਚ ਪ੍ਰਗਟ ਹੁੰਦੀਆਂ ਹਨ। ਇਸ ਕਰਕੇ ਖਾਹਸ਼ਾਂ ਨੂੰ ਮਾਰਨ ਜਾਂ ਦਬਾਉਣ ਦਾ ਕੋਈ ਫਾਇਦਾ ਨਹੀਂ। ਉਨ੍ਹਾਂ ਨੂੰ ਪੂਰੀਆਂ ਹੋਰ ਦੇਣਾ ਚਾਹੀਦਾ ਹੈ।
ਇੱਕ ਤੀਸਰੀ ਧਾਰਾ ਹੈ, ਜਿਹੜੀ ਇਹ ਗੱਲ ਸਵੀਕਾਰ ਕਰਦੀ ਹੈ ਕਿ ਉਪਰ ਵਾਲੀਆਂ ਦੋਵੇਂ ਧਾਰਾਵਾਂ ਵਿਚ ਅੱਧਾ ਅੱਧਾ ਸੱਚ ਹੈ। ਇਹ ਤੀਸਰੀ ਧਾਰਾ ਹੀ ਅਸਲ ਵਿਚ ਦੁਨੀਆਂ ਦੇ ਸਾਰੇ ਵੱਡੇ ਪੈਗੰਬਰਾਂ ਅਤੇ ਗੁਰੂਆਂ ਦੀਆਂ ਸਿਖਿਆਵਾਂ ਦਾ ਮੂਲ ਹੈ। ਇਹ ਜ਼ਿਆਦਾ ਪ੍ਰੌੜ੍ਹ ਅਤੇ ਗਹਿਰੀ ਸੋਚ ਹੈ।
ਖਾਹਸ਼ਾਂ ਨੂੰ ਮਾਰਨਾ ਅਤੇ ਦਬਾਉਣਾ ਸਧਾਰਨ ਇਨਸਾਨ ਦੇ ਕਰਨ ਵਾਲੀ ਚੀਜ਼ ਨਹੀਂ ਹੈ। ਮਨ ਦੇ ਵੇਗ, ਖਾਹਸ਼ਾਂ, ਇੱਛਾਵਾਂ ਬਹੁਤ ਪ੍ਰਬਲ ਸ਼ਕਤੀਆਂ ਹਨ। ਆਮ ਇਨਸਾਨ ਇਨ੍ਹਾਂ ਨੂੰ ਅਸਾਨੀ ਨਾਲ ਨਹੀਂ ਮਾਰ ਸਕਦਾ। ਇਹ ਬਹੁਤ ਉਚੀ ਪੱਧਰ ਦੇ ਅਤੇ ਵੱਡੇ ਸਾਧਕਾਂ ਦਾ ਕੰਮ ਹੈ। ਜਿਵੇਂ ਕਬੀਰ ਕਹਿੰਦੇ ਹਨ ” ਕਬੀਰ ਮਨ ਸੇ ਜੂਝਨਾ ਮਹਾਬਲੀ ਕਾ ਖੇਲ”। ਇਹ ਮਨ ਦੇ ਮਹਾਂਬਲੀਆਂ ਦਾ ਕੰਮ ਹੈ। ਜਦੋਂ ਕਮਜ਼ੋਰ ਅਤੇ ਸਧਾਰਨ ਲੋਕ ਇਸ ਤਰਾਂ ਦੇ ਰਸਤੇ ਪੈਂਦੇ ਹਨ ਤਾਂ ਆਮ ਕਰਕੇ ਮਾਰ ਖਾਂਦੇ ਹਨ। ਜਾਂ ਹੋਰ ਤਰਾਂ ਦੀਆਂ ਉਲਝਣਾ ਵਿਚ ਫਸ ਜਾਂਦੇ ਹਨ। ਚਰਚਾਂ ਵਿਚ ਬੱਚਿਆਂ ਦੇ ਸੈਕਸ ਸੋਸ਼ਣ ਵਰਗੀਆਂ ਘਟਨਾਵਾਂ ਇਸੇ ਤਰਾਂ ਦੀ ਸਥਿਤੀ ਵਿਚ ਪੈਦਾ ਹੁੰਦੀਆਂ ਹਨ। ਇਸ ਤਰੀਕੇ ਨਾਲ ਖਾਹਸ਼ਾਂ ਨੂੰ ਦਬਾਉਣ ਦੇ ਰਸਤੇ ਨੂੰ ਓਸ਼ੋ ਜਿਹੇ ਲੋਕਾਂ ਨੇ ਬਹੁਤ ਤਿੱਖੇ ਸ਼ਬਦਾਂ ਵਿਚ ਰੱਦ ਕੀਤਾ ਹੈ। ਵੱਡੇ ਵੱਡੇ ਸੂਫੀ ਫਕੀਰਾਂ, ਯੋਗੀਆਂ ਅਤੇ ਸੰਤਾਂ ਦੁਆਰਾ ਖਾਹਸ਼ਾਂ ਨੂੰ ਦਬਾਇਆ ਗਿਆ, ਮਾਰਿਆ ਗਿਆ। ਪਰ ਇਹ ਮਾਰਗ ਹਰ ਕਿਸੇ ਵਾਸਤੇ ਨਹੀਂ ਹੈ। ਇਸ ਤੇ ਚੱਲਣ ਲਈ ਅਸਾਧਾਰਨ ਇੱਛਾ ਸ਼ਕਤੀ ਅਤੇ ਤਾਕਤ ਦੀ ਲੋੜ ਹੁੰਦੀ ਹੈ।
ਦੂਜੇ ਪਾਸੇ ਕੁੱਝ ਲੋਕ ਅਜਿਹੇ ਹਨ, ਖਾਸ ਕਰਕੇ ਆਧੁਨਿਕ ਦੌਰ ਦੀ ਸਭਿਅਤਾ ਵਿਚ, ਜਿਹੜੇ ਇਸ ਗੱਲ ਦੇ ਬਿਲਕੁੱਲ ਉਲਟੇ ਪਾਸੇ ਚਲੇ ਜਾਂਦੇ ਹਨ। ਉਹ ਇਹ ਸੋਚ ਬਣਾ ਲੈਂਦੇ ਹਨ ਕਿ ਖਾਹਸ਼ਾਂ ਨੂੰ ਦਬਾਉਣਾ ਜਾਂ ਉਨ੍ਹਾਂ ਤੇ ਕਾਬੂ ਪਾਉਣਾ ਸੰਭਵ ਨਹੀਂ, ਇਸ ਕਰਕੇ ਉਹ ਉਨ੍ਹਾਂ ਨੂੰ ਪੂਰੀ ਕਰਨ ਦੀ ਦੌੜ ਵਿਚ ਪੈ ਜਾਂਦੇ ਹਨ। ਉਹ ਮਨ ਵਿਚ ਉਠਦੀ ਹਰ ਖਾਹਸ਼, ਹਰ ਇੱਛਾ, ਹਰ ਵੇਗ, ਹਰ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੇ ਹਨ। ਉਹ ਸੋਚਦੇ ਹਨ ਕਿ ਇਸ ਤਰਾਂ ਇਕ ਦਿਨ ਮਨ ਦੀਆਂ ਸਾਰੀਆਂ ਖਾਹਸ਼ਾਂ ਪੂਰੀਆਂ ਹੋ ਜਾਣਗੀਆਂ ਅਤੇ ਇਹ ਸ਼ਾਂਤ ਹੋ ਜਾਵੇਗਾ। ਇਸ ਰਸਤੇ ਦੇ ਹੋਰ ਵੀ ਭਿਆਨਕ ਸਿੱਟੇ ਨਿਕਲਦੇ ਹਨ। ਕਿਉਂਕਿ ਮਨ ਦਾ ਇਹ ਨੇਮ ਹੈ, ਮਨ ਦੀ ਇਹ ਫਿਤਰਤ ਹੈ ਕਿ ਇਸ ਨੂੰ ਇੱਛਾਵਾਂ ਪੂਰੀਆਂ ਕਰਕੇ ਕਦੇ ਵੀ ਸ਼ਾਂਤ ਨਹੀਂ ਕੀਤਾ ਜਾ ਸਕਦਾ। ਇਹ ਚਮਚੇ ਨਾਲ ਖੂਹ ਭਰਨ ਵਾਲੀ ਗੱਲ ਹੈ। ਬਲਕਿ ਉਲਟ ਹੁੰਦਾ ਹੈ। ਜਿੰਨਾ ਖਾਹਸ਼ਾਂ ਨੂੰ ਪੂਰੀਆਂ ਕਰੋਗੇ, ਓਨੀਆਂ ਹੋਰ ਵਧ ਜਾਣਗੀਆਂ। ਮਨ ਦਾ ਪੇਟ ਅਮੁੱਕ ਹੈ। ਇਹ ਕਦੇ  ਭਰਦਾ ਨਹੀਂ। ਇਨਸਾਨ ਮੁੱਕ ਜਾਂਦਾ ਹੈ ਪਰ ਮਨ ਕਦੇ ਭਰਦਾ ਨਹੀਂ। ਕਹਿੰਦੇ ਹਨ ਕਿ ਭੋਗਣ ਨਾਲ ਭੋਗ ਦੀ ਇੱਛਾ ਕਦੇ ਮੁੱਕਦੀ ਨਹੀਂ ਹੈ।

02 Jan 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਫੇਰ ਸੁਆਲ ਪੈਦਾ ਹੁੰਦਾ ਹੈ ਕਿ ਇਨਸਾਨ ਕਰੇ ਤਾਂ ਕੀ ਕਰੇ?
ਖਾਹਸ਼ਾਂ ਨੂੰ ਨਾ ਪੂਰੀਆਂ ਕਰਕੇ ਮੁਕਾਇਆ ਜਾ ਸਕਦਾ ਹੈ ਨਾ ਮਾਰਕੇ। ਫੇਰ ਰਸਤਾ ਕੀ ਹੈ?
ਇੱਕ ਵਿਚਕਾਰਲਾ ਰਸਤਾ ਹੈ।
ਉਹ ਰਸਤਾ ਹੈ ਸੰਜਮ ਦਾ।  ਸੰਜਮ ਦਾ ਰਸਤਾ ਇਸ ਤਰਾਂ ਹੈ, ਜਿਵੇਂ ਭੁੱਖ ਰੱਖਕੇ ਖਾਣਾ ਹੋਵੇ। ਮਿਸਾਲ ਦੇ ਤੌਰ ਤੇ ਇਨਸਾਨ ਖਾਣਾ ਖਾਏ ਬਿਨਾਂ ਨਹੀਂ ਰਹਿ ਸਕਦਾ। ਜੇ ਕੋਈ ਇਹ ਠਾਣ ਲਏ ਕਿ ਖਾਣੇ ਦੀ ਭੁੱਖ ਨੂੰ ਮਾਰ ਹੀ ਦੇਣਾ ਹੈ, ਇਹ ਆਮ ਲੋਕਾਂ ਲਈ ਸੰਭਵ ਨਹੀਂ। ਕੁੱਝ ਸੂਫੀ ਫਕੀਰਾਂ ਅਤੇ ਯੋਗੀ ਲੋਕਾਂ ਦੀਆਂ ਅਜਿਹੀਆਂ ਕਹਾਣੀਆਂ ਮਿਲਦੀਆਂ ਹਨ, ਜਿਨ੍ਹਾਂ ਨੇ ਭੁੱਖ ਤੇ ਵੀ ਲੱਗਭੱਗ ਪੂਰਨ ਕਾਬੂ ਪਾ ਲਿਆ ਸੀ ਜਾਂ ਇਸ ਨੂੰ ਬਹੁਤ ਹੀ ਥੋੜ੍ਹੀ ਕਰ ਦਿਤਾ ਸੀ। ਪਰ ਇਹ ਨਿਯਮ ਹਰ ਇਨਸਾਨ ਵਾਸਤੇ ਨਹੀਂ ਹੈ। ਇਨਸਾਨ ਖਾਣਾ ਖਾਏ ਬਗੈਰ ਨਹੀਂ ਰਹਿ ਸਕਦਾ।  ਇਸ ਕਰਕੇ ਭੁੱਖੇ ਰਹਿਣਾ ਕੋਈ ਰਸਤਾ ਨਹੀਂ ਹੈ। ਪਰ ਦੂਜੇ ਪਾਸੇ ਬੁਰੀ ਤਰਾਂ ਪੇਟ ਭਰਕੇ ਖਾਣਾ ਵੀ ਕੋਈ ਰਸਤਾ ਨਹੀਂ ਹੈ। ਇਹ ਆਮ ਹੀ ਹੁੰਦਾ ਹੈ ਕਿ ਇਨਸਾਨ ਨੂੰ ਜਦੋਂ ਭੁੱਖ ਲੱਗਦੀ ਹੈ ਤਾਂ ਉਹ ਖਾਈ ਜਾਂਦਾ ਹੈ। ਫੇਰ ਐਨਾ ਜ਼ਿਆਦਾ ਖਾ ਲੈਂਦਾ ਹੈ ਕਿ ਪਛਤਾਉਂਦਾ ਹੈ। ਆਧੁਨਿਕ ਸਮਾਜ ਵਿਚ ਜ਼ਿਆਦਾਤਰ ਬਿਮਾਰੀਆਂ ਜ਼ਿਆਦਾ ਖਾਣੇ  ਅਤੇ ਜ਼ਿਆਦਾ ਭੋਗ ਨੇ ਪੈਦਾ ਕੀਤੀਆਂ ਹੋਈਆਂ ਹਨ। ਇਸ ਕਰਕੇ ਸਾਰੇ ਸਿਆਣੇ ਲੋਕ ਇਹ ਰਾਏ ਦਿੰਦੇ ਹਨ ਕਿ ਹਮੇਸ਼ਾ ਭੁੱਖ ਰੱਖਦੇ ਖਾਣਾ ਚਾਹੀਦਾ ਹੈ। ਜਿਸਦਾ ਮਤਬਲ ਹੈ ਕਿ ਭੁੱਖ ਨੂੰ ਮਾਰਨਾ ਵੀ ਨਹੀਂ ਹੈ ਅਤੇ ਉਸ ਨੂੰ ਪੂਰੀ ਤਰਾਂ ਮਿਟਾਉਣ ਦੀ ਅੰਨੀ ਦੌੜ ਵਿਚ ਵੀ ਨਹੀਂ ਪੈਣਾ। ਓਨੀ  ਕੁ ਭੁੱਖ ਕਾਇਮ ਰਹਿਣ ਦੇਣੀ ਹੈ, ਜਿੰਨੀ ਕੁ ਸਹਿਣਯੋਗ ਹੋਵੇ। ਇਹ ਪਹੁੰਚ ਖਾਣੇ ਤੋਂ ਲੈ ਕੇ ਸੈਕਸ ਤੱਕ, ਜ਼ਿੰਦਗੀ ਦੇ ਹਰ ਪਹਿਲੂ ਤੇ ਲਾਗੂ ਹੁੰਦੀ ਹੈ।
ਅਸੀਂ ਦੇਖਦੇ ਹਾਂ ਕਿ ਜਿਹੜੇ ਲੋਕ ਮਨ ਵਿਚ ਸੰਜਮ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਉਨਾਂ ਦੀ ਹਾਲਤ ਬਹੁਤ ਤਰਸਯੋਗ ਹੋ ਜਾਂਦੀ ਹੈ। ਉਨਾਂ ਦੀ ਹਾਲਤ ਨਸ਼ੇੜੀਆਂ ਅਤੇ ਅਮਲੀਆਂ ਤੋਂ ਵੀ ਬਦਤਰ ਹੁੰਦੀ ਹੈ। ਫਰਕ ਸਿਰਫ ਇਹ ਹੈ ਕਿ ਉਹ ਹੈਰੋਇਨ, ਅਫੀਮ, ਸ਼ਰਾਬ ਜਾਂ ਤੰਬਾਕੂ ਦੇ ਅਡਿਕਟ ਨਹੀਂ ਹੁੰਦੇ, ਇਸ ਕਰਕੇ ਅਸੀਂ ਉਨ੍ਹਾਂ ਨੂੰ ਨਸ਼ੇੜੀ ਨਹੀਂ ਕਹਿੰਦੇ। ਉਂਝ ਹੁੰਦੇ ਉਹ ਵੀ ਅਡਿਕਟ ਹੀ ਹਨ।
ਮਿਸਾਲ ਦੇ ਤੌਰ ਤੇ ਜਿਹੜੇ ਲੋਕ ਸੈਕਸ ਨਾਲ ਜੁੜੀਆਂ ਖਾਹਸ਼ਾਂ, ਸੁਪਨਿਆਂ ਅਤੇ ਫੈਂਟਸੀਜ਼ ਨੂੰ ਪੂਰਾ ਕਰਨ ਦੀ ਦੌੜ ਵਿਚ ਪਏ ਹੋਏ ਹਨ, ਉਹ ਸਭ ਤੋਂ ਵੱਡੇ ਅਡਿਕਟ ਹਨ। ਉਹ ਕਿੰਨੇ ਵੀ ਤਜ਼ਰਬੇ ਕਰਦੇ ਜਾਣ, ਉਨ੍ਹਾਂ ਦੀ ਕਦੇ ਤ੍ਰਿਪਤੀ ਨਹੀਂ ਹੋਏਗੀ। ਉਹ ਸਿਰਫ ਰੋਗੀ ਹੋਣ ਤੋਂ ਬਾਅਦ ਇਸ ਤੋਂ ਮੁਕਤ ਹੋ ਸਕਦੇ ਹਨ। ਅਜਿਹੇ ਲੋਕ ਦੁਨੀਆ ਵਿਚ ਮੌਜੂਦ ਹਰ ਅਕਾਰ, ਹਰ ਰੰਗ, ਹਰ ਸੁਗੰਧ, ਹਰ ਭਾਸ਼ਾ, ਹਰ ਕਲਚਰ, ਹਰ ਨਸਲ, ਹਰ ਮਨ, ਹਰ ਦਿਮਾਗ ਨਾਲ ਤਜ਼ਰਬਾ ਕਰਨਾ ਚਾਹੁੰਦੇ ਹਨ। ਪਰਮਾਤਮਾ ਨੇ ਕਿਉਂਕਿ ਦੁਨੀਆ ਵਿਚ ਹਰ ਇਨਸਾਨ ਹੀ ਵੱਖਰਾ ਬਣਾਇਆ ਹੈ ਇਸ ਕਰਕੇ ਧਰਤੀ ਤੇ ਮੌਜੂਦ ਸਾਰੀਆਂ ਔਰਤਾਂ ਜਾਂ ਸਾਰੇ ਮਰਦ ਭੋਗਣ ਤੋਂ ਬਾਅਦ ਵੀ ਉਨਾਂ ਦੀ ਦੌੜ ਮੁੱਕ ਨਹੀਂ ਸਕੇਗੀ।  ਭਰਥਰੀ ਹਰੀ ਕਹਿੰਦੇ ਹਨ ਕਿ ਇਨਸਾਨ ਭੋਗਾਂ ਨੂੰ ਭੋਗਦਾ ਭੋਗਦਾ ਖੁਦ ਭੁਗਤਿਆ ਜਾਂਦਾ ਹੈ। ਇਨਸਾਨ ਨੂੰ ਲੱਗਦਾ ਹੈ ਕਿ ਉਹ ਭੋਗਾਂ ਨੂੰ ਭੋਗ ਰਿਹਾ ਹੈ ਪਰ ਅਸਲ ਵਿਚ ਭੋਗ ਉਸ ਨੂੰ ਭੋਗ ਜਾਂਦੇ ਹਨ। ਅਜਿਹੀ ਦੌੜ ਵਿਚ ਪਏ ਲੋਕਾਂ ਦਾ ਅਕਸਰ ਬਹੁਤ ਭਿਆਨਕ ਅੰਤ ਹੁੰਦਾ ਹੈ।
ਇਸ ਦੌੜ ਵਿਚ ਇਨਸਾਨ ਐਨਾ ਕਮਜ਼ੋਰ ਹੋ ਜਾਂਦਾ ਹੈ ਕਿ ਸੈਕਸ ਤਾਂ ਦੂਰ ਦੀ ਗੱਲ, ਚਾਹ ਪੀਣ ਦੀ ਖਾਹਸ਼ ਤੇ ਕਾਬੂ ਪਾਉਣਾ ਵੀ ਇਨਸਾਨ ਦੇ ਵੱਸ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ।

02 Jan 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇਸ ਤਰਾਂ ਦੀ ਬੇਵਸੀ ਵਿਚੋਂ ਨਿਕਲਣ  ਵਾਸਤੇ ਗੁਰੁ ਲੋਕਾਂ ਨੇ ਕੁੱਝ ਵਿਧੀਆਂ ਬਣਾਈਆਂ ਹੋਈਆਂ ਹਨ। ਮਿਸਾਲ ਦੇ ਤੌਰ ਤੇ ਰੋਜ਼ੇ ਅਤੇ ਵਰਤ ਅਜਿਹੀਆਂ ਵਿਧੀਆਂ ਹਨ, ਜਿਨਾਂ ਰਾਹੀਂ ਅਸੀਂ ਮਨ ਦੀ ਇਸ ਕਮਜ਼ੋਰੀ ਤੇ ਕਾਬੂ ਪਾਉਣ ਦਾ ਅਭਿਆਸ ਕਰਦੇ ਹਾਂ। ਆਮ ਹਾਲਤਾਂ ਵਿਚ ਸਾਨੂੰ ਲੱਗਦਾ ਹੈ ਕਿ ਅਸੀਂ ਜੇ ਇੱਕ ਡੰਗ ਦਾ ਖਾਣਾ ਵੀ ਨਹੀਂ ਖਾਧਾ ਤਾਂ ਸ਼ਾਇਦ ਸਾਡੀ ਜਾਨ ਹੀ ਨਿਕਲ ਜਾਵੇਗੀ। ਪਰ ਜਦੋਂ ਅਸੀਂ ਵਿਧੀਪੂਰਵਕ ਵਰਤ ਜਾਂ ਰੋਜ਼ੇ ਰੱਖਦੇ ਹਾਂ ਤਾਂ ਇਹ ਦੇਖਦੇ ਹਾਂ ਕਿ ਇਹ ਅਸਲ ਵਿਚ ਸਾਡੇ ਮਨ ਦਾ ਡਰ ਸੀ। ਮੈਂ ਖੁਦ ਇਸ ਦਾ ਅਨੁਭਵ ਕੀਤਾ। ਪਰ ਆਮ ਕਰਕੇ ਅਸੀਂ ਰੋਜ਼ਿਆਂ ਜਾਂ ਵਰਤਾਂ ਨੂੰ ਇਕ ਰਸਮ ਬਣਾ ਲਿਆ ਹੈ। ਮਿਸਾਲ ਦੇ ਤੌਰ ਤੇ ਬਹੁਤ ਸਾਰੇ ਮੁਸਲਮਾਨ ਲੋਕ ਇਹ ਕਰਦੇ ਦੇਖੇ ਜਾਂਦੇ ਹਨ ਕਿ ਉਹ ਰੋਜ਼ਿਆਂ ਦੇ ਦਿਨਾਂ ਵਿਚ ਭੁੱਖੇ ਰਹਿਣ ਤੋਂ ਡਰਦੇ ਦਿਨ ਨੂੰ ਸੌਣਾ ਅਤੇ ਰਾਤ ਨੂੰ ਜਾਗਣਾ ਸ਼ੁਰੁ ਕਰ ਦਿੰਦੇ ਹਨ। ਉਹ ਸਾਰੀ ਰਾਤ ਖੂਬ ਖਾਂਦੇ ਹਨ ਅਤੇ ਸਵੇਰ ਦੀ ਨਮਾਜ਼ ਪੜ੍ਹਕੇ ਸੌਂ ਜਾਂਦੇ ਹੈ। ਉੁਹ ਆਪਣੇ ਮਨ ਨੂੰ ਇਹ ਤਸੱਲੀ ਦੇ ਲੈਂਦੇ ਹਨ ਕਿ ਉਨਾਂ ਨੇ ਰੋਜ਼ੇ ਰੱਖ ਲਏ ਹਨ। ਜਿਵੇਂ ਰੋਜ਼ੇ ਰੱਖਕੇ ਉਹ ਰੱਬ ਤੇ ਕੋਈ ਅਹਿਸਾਨ ਕਰ ਰਹੇ ਹੋਣ। ਇਸੇ ਤਰਾਂ ਅਸੀਂ ਆਪਣੇ ਸਮਾਜ ਵਿਚ ਔਰਤਾਂ ਨੂੰ ਵਰਤ ਰੱਖਦੇ ਹੋਏ ਦੇਖਦੇ ਹਾਂ, ਜਿਹੜੀਆਂ ਵਰਤਾਂ ਦੇ ਦਿਨਾਂ ਵਿਚ ਅਸਲ ਵਿਚ ਜ਼ਿਆਦਾ ਖਾ ਜਾਂਦੀਆਂ ਹਨ।
ਜ਼ਰੂਰਤ ਇਸ ਗੱਲ ਦੀ ਹੁੰਦੀ ਹੈ ਕਿ ਅਜਿਹੀਆਂ ਵਿਧੀਆਂ ਨੂੰ ਮਨ ਤੇ ਹੌਲੀ ਹੌਲੀ ਕਾਬੂ ਪਾਉਣ, ਉਸ ਨੂੰ ਮਜ਼ਬੂਤ ਕਰਨ ਵਾਸਤੇ ਵਰਤਿਆ ਜਾਵੇ। ਵਰਤ ਸਿਰਫ ਖਾਣੇ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ। ਮਨ ਨੂੰ ਹਰ ਤਰਾਂ ਦੀ ਕਮਜ਼ੋਰੀ ਵਿਚੋਂ ਕੱਢਣ ਲਈ ਵਰਤ ਰੱਖਣ ਦੀ ਲੋੜ ਪੈਂਦੀ ਹੈ। ਮਿਸਾਲ ਦੇ ਤੌਰ ਤੇ ਜੇ ਚਾਹ ਦੀ ਆਦਤ ਹੈ ਤਾਂ ਛੇ ਮਹੀਨੇ ਬਾਅਦ ਇਹ ਤਜ਼ਰਬਾ ਕੀਤਾ ਜਾ ਸਕਦਾ ਹੈ ਕਿ ਇਕ ਹਫਤਾ ਚਾਹ ਨਹੀਂ ਪੀਣੀ। ਜੇ ਸਿਗਰਟ ਦੀ ਆਦਤ ਹੈ ਤਾਂ ਹਫਤੇ ਵਿਚ ਇਕ ਦਿਨ ਸਿਗਰਟ ਨਾ ਪੀਣ ਅਭਿਆਸ ਕੀਤਾ ਜਾਵੇ। ਜੇ ਸ਼ਰਾਬ ਪੀਣ ਦੀ ਆਦਤ ਹੈ ਤਾਂ ਹਫਤੇ ਵਿਚ ਇਕ ਦਿਨ ਸ਼ਰਾਬ ਨਾ ਪੀਣ ਦਾ ਪ੍ਰਯੋਗ ਕੀਤਾ ਜਾਵੇ। ਜੇ ਸੈਕਸ ਦੀ ਨੌਰਮਲ ਨਾਲੋਂ ਜ਼ਿਆਦਾ ਆਦਤ ਪੈ ਗਈ ਹੈ ਤਾਂ ਪਹਿਲਾਂ ਮਹੀਨਾ, ਫੇਰ ਕਦੇ ਦੋ ਮਹੀਨੇ ਅਤੇ ਫੇਰ ਇਸ ਤੋਂ ਵੀ ਜ਼ਿਆਦਾ ਇਸ ਤੋਂ ਛੁੱਟੀ ਕਰਨ ਦੇ ਪ੍ਰਯੋਗ ਕੀਤੇ ਜਾਣ। ਕਹਿਣ ਦਾ ਮਤਲਬ ਹੈ ਕਿ ਮਨ ਜਿਸ ਵੀ ਚੀਜ਼ ਦਾ ਆਦੀ ਹੋ ਰਿਹਾ ਹੈ, ਜਿਸ ਵੀ ਆਦਤ ਦਾ ਗੁਲਾਮ ਹੋ ਰਿਹਾ ਹੈ, ਉਸ ਤੋਂ ਨਿਕਲਣ ਲਈ ਨਿਰੰਤਰ ਕੋਸ਼ਿਸ਼ ਕਰਨੀ ਪਵੇਗੀ। ਇਸ ਨਾਲ ਸੰਜਮ ਪੈਦਾ ਹੁੰਦਾ ਹੈ।
ਹੁਣ ਜਿਸ ਇਨਸਾਨ ਅੰਦਰ ਸੰਜਮ ਦਾ ਬੀਜ ਬੀਜਿਆ ਗਿਆ, ਉਹ ਉਥੇ ਰੁਕੇਗਾ ਨਹੀਂ। ਸੰਜਮ ਦਾ ਇਹ ਨਿਯਮ ਹੈ ਕਿ ਇਹ ਲਗਾਤਾਰ ਵਧਦਾ ਜਾਂਦਾ ਹੈ। ਹੌਲੀ ਹੌਲੀ ਇਸ ਸਟੇਜ ਤੇ ਵੀ ਲੈ ਜਾਂਦਾ ਹੈ ਕਿ ਇਨਸਾਨ ਨੂੰ ਪੂਰਨ ਤਿਆਗ ਤੋਂ ਵੀ ਡਰ ਨਹੀਂ ਲੱਗਦਾ। ਸੰਜਮੀ ਮਨ ਹੀ ਆਤਮਿਕ ਵਿਕਾਸ, ਸਦੀਵੀ ਖੁਸ਼ੀ, ਪੂਰਨ ਸ਼ਾਂਤੀ ਅਤੇ ਤ੍ਰਿਪਤੀ ਦੀ ਪਹਿਲੀ ਪੌੜੀ ਚੜ੍ਹ ਸਕਦਾ ਹੈ।
ਖਾਹਸ਼ਾਂ ਦਾ ਗੁਲਾਮ ਅਤੇ ਉਨਾਂ ਦੇ ਪਿੱਛੇ ਦੌੜਨ ਵਾਲਾ ਇਨਸਾਨ ਕਿਤੇ ਨਹੀਂ ਪਹੁੰਚਦਾ। ਜੀਵਨ ਦਾ ਇਹ ਨੇਮ ਹੈ ਕਿ ਸਾਨੂੰ ਆਪਣੇ ਲਈ ਕੋਈ ਇੱਕ ਰਸਤਾ, ਇਕ ਬਿੰਦੂ ਚੁਣਨਾ ਪੈਂਦਾ ਹੈ, ਜਿਸ ਤੇ ਅਸੀਂ ਫੋਕਸ ਕਰਦੇ ਹਾਂ। ਕਿਸੇ ਇਕ ਮਾਰਗ, ਇਕ ਬਿੰਦੂ ਤੇ ਧਿਆਨ ਲਗਾਕੇ ਹੀ ਇਨਸਾਨ ਕਿਤੇ ਪਹੁੰਚ ਸਕਦਾ ਹੈ। ਜਿਵੇਂ ਜ਼ਿੰਦਗੀ ਵਿਚ ਕੋਈ ਇਨਸਾਨ ਸਾਰੇ ਕੰਮ ਨਹੀਂ ਕਰ ਸਕਦਾ। ਉਸ ਨੂੰ ਕੋਈ ਇਕ ਪ੍ਰੋਫੈਸ਼ਨ ਚੁਣਨਾ ਪੈਂਦਾ ਹੈ। ਸਾਰੀਆਂ ਖੇਡਾਂ ਨਹੀਂ ਖੇਡ ਸਕਦਾ, ਕੋਈ ਇਕ ਖੇਡ ਚੁਣਨੀ ਪੈਂਦੀ ਹੈ, ਸਾਰੀਆਂ ਕਲਾਵਾਂ ਨਹੀਂ ਸਿੱਖ ਸਕਦਾ, ਕੋਈ ਇਕ ਕਲਾ ਸਿੱਖਣੀ ਪੈਂਦੀ ਹੈ, ਸਾਰੇ ਮਰਦਾਂ ਜਾਂ ਔਰਤਾਂ ਨੂੰ ਪ੍ਰਾਪਤ ਨਹੀਂ ਕਰ ਸਕਦਾ, ਕਿਸੇ ਇੱਕ ਤੇ ਟਿਕਣਾ ਪੈਂਦਾ ਹੈ, ਉਵੇਂ ਹੀ ਸਾਰੇ ਗੁਰੂਆਂ ਪਿੱਛੇ ਅਸੀਂ ਨਹੀਂ ਲੱਗ ਸਕਦੇ, ਕੋਈ ਇੱਕ ਚੁਣਨਾ ਪੈਂਦਾ ਹੈ। ਕਿਸੇ ਇਕ ਦੀ ਇਹ ਚੋਣ ਮੁਸ਼ਕਲ ਹੋ ਸਕਦੀ ਹੈ। ਪਰ ਇਸ ਤੋਂ ਬਗੈਰ ਕੋਈ ਰਸਤਾ ਨਹੀਂ ਹੈ। ਪਹੁੰਚਦਾ ਉਹੀ ਹੈ, ਜੋ ਕਿਸੇ ਇੱਕ ਦੀ ਚੋਣ ਕਰਦਾ ਹੈ। ਇਸ ਇੱਕ ਦੀ ਬੜੀ ਮਹਿਮਾ ਹੈ। ਇਹੀ ਸੰਜਮ ਹੈ। ਇਹ ਸੰਜਮ ਕਿਸੇ ਕਮਜ਼ੋਰ ਮਨ ਦੇ ਅੰਦਰ ਪੈਦਾ ਨਹੀਂ ਹੋ ਸਕਦਾ।

 

02 Jan 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮਨ ਦੇ ਅਜਿਹੇ ਸੁਆਲਾਂ , ਅਜਿਹੇ ਅਨੁਭਵਾਂ, ਅਜਿਹੀਆਂ ਪੀੜਾਂ ਨਾਲ ਜੂਝਦਿਆਂ ਹੀ ਇਹ ਕਵਿਤਾ ਕੁੱਝ ਸਮਾਂ ਪਹਿਲਾਂ ਲਿਖੀ ਸੀ:

 

ਊਣਾ ਮਨ

 

ਮਨ ਵੀ ਕੈਸਾ ਖੂਹ ਹੈ
ਜਿੰਨਾ ਭਰਾਂ ਓਨਾ
ਹੋਰ ਖਾਲੀ ਹੁੰਦਾ ਹੈ
ਨਾ ਇਹ ਚੀਜ਼ਾਂ ਨਾਲ ਭਰਦਾ
ਨਾ ਖਾਹਸ਼ਾਂ ਨਾਲ
ਇਸ ਨੂੰ ਭਰੇ ਬਗੈਰ
ਕਿਵੇਂ ਆਵਾਂ ਤੇਰੇ ਕੋਲ

ਕੀ ਇਸ ਨੂੰ ਲੰਘ ਆਵਾਂ
ਟੱਪ ਆਵਾਂ
ਕੀ ਇਸ ਨੂੰ ਰਹਿਣ ਦੇਵਾਂ
ਇਵੇਂ ਹੀ
ਖਾਲੀ ਖਾਲੀ

ਮੇਰੇ ਊਣੇ ਮਨ ਨਾਲ ਮੈਨੂੰ
ਕੀ ਤੂੰ ਕਬੂਲ ਕਰ ਲਵੇਂਗਾ

ਇਹ ਅਜਿਹੇ ਸਾਧਕ ਦੇ ਮਨ ਦਾ ਸੰਬੋਧਨ ਹੈ, ਜਿਹੜਾ ਅਜੇ ਖਾਹਸ਼ਾਂ ਦੀ ਪੀੜ ਤੋਂ ਮੁਕਤ ਨਹੀਂ ਹੋਇਆ। ਉਹ ਇਸ ਪੀੜ ਤੋਂ ਮੁਕਤ ਹੋਣ ਲਈ ਬਿਹਬਲ ਹੈ। ਖਾਹਸ਼ਾਂ ਦੀ ਅਜਿਹੀ ਪੀੜ ਤੋਂ ਇਨਸਾਨ ਨੂੰ ਛੁਟਕਾਰਾ ਉਦੋਂ ਮਿਲਦਾ ਹੈ, ਜਦੋਂ ਇਹ ਉਸ ਨੂੰ ਛੋਟੀਆਂ ਲੱਗਣ ਲੱਗ ਜਾਂਦੀਆਂ ਹਨ। ਜਿਵੇਂ ਵੱਡੇ ਹੋਕੇ ਸਾਨੂੰ ਲੌਲੀਪੌਪ ਖਿੱਚ ਨਹੀਂ ਪਾਉਂਦਾ। ਅਸੀਂ ਖਾਹਸ਼ਾਂ ਤੋਂ ਵੀ ਵੱਡੇ ਹੀ ਹੁੰਦੇ ਹਾਂ। ਪਹਿਲੇ ਦੋ ਪੈਰੇ ਇਸ ਕਸ਼ਮਕਸ਼ ਦਾ ਬਿਆਨ ਹੈ।
ਆਖਰੀ ਦੋ ਲਾਈਨਾਂ ਉਸ ਅਵਸਥਾ ਦਾ ਬਿਆਨ ਹੈ, ਜਦੋਂ ਬਿਹਬਲ ਅਤੇ ਬੇਚੈਨ ਇਨਸਾਨ ਪੂਰਨ ਤੌਰ ਤੇ ਆਤਮ ਸਪਰਪਣ ਕਰਦਾ ਹੈ। ਮੈਂ ਇਹ ਅਨੁਭਵ ਕੀਤਾ ਹੈ ਕਿ ਆਤਮ ਸਪਰਪਣ ਇਨਸਾਨ ਦੇ ਅੰਦਰ ਇਕ ਕਰਾਂਤੀ ਲਿਆਉਂਦਾ ਹੈ। ਸਪਰਪਣ ਕਰਨ ਵਾਲੇ ਕਬੂਲ ਹੀ ਨਹੀਂ ਹੁੰਦੇ ਬਲਕਿ ਪੂਰਨ ਵੀ ਹੁੰਦੇ ਹਨ। ਸਪਰਪਣ ਦਾ ਅਸਰ ਚਮਤਕਾਰੀ ਹੈ।  ਅਸੀਂ ਐਵੇਂ ਇਸ ਤੋਂ ਡਰਦੇ ਹਾਂ।
ਸ਼ਮੀਲ

02 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬਸੂਰਤ ਸਾਂਝ.....Thnx.....ਬਿੱਟੂ ਜੀ.....

03 Jan 2013

Reply