ਮੇਰੀ ਤਰਫ਼ ਦੇਖਦੇ ਮਗਰ ਉਹ ਬੋਲਦੇ ਨਹੀਂ।
ਸ਼ਬਦਾਂ ਵਿੱਚ ਅਸੀਂ ਕਦੇ, ਭੇਦ ਖੋਹਲਦੇ ਨਹੀਂ।
ਉੱਡਾਰੀ ਤੇਰੀ ਅਸਮਾਨੀ ਨਿਗਾਹ ਸ਼ਿਕਾਰ ਤੇ,
ਲੈਂਦੇ ਚਾਹੇ ਸੰਭਾਲ, ਅਗਰ ਪਰ ਤੋਲਦੇ ਨਹੀਂ।
ਅੱਖੀਆਂ ਵਿੱਚ ਤੇਰੇ ਭਾਸਦਾ ਤਰਸ ਜਿਹਾ ਹੈ,
ਦਿੱਲ ਚ ਮੇਰੇ ਫਿਰ ਕੋਈ ਭਰਮ ਖੌਲਦੇ ਨਹੀਂ।
ਰਾਹਾਂ ਚ ਕੰਢੇ ਖਿਲਾਰੇ ਤੂੰ ਜਰੂਰ ਕੁੱਝ ਸੋਚ ਕੇ,
ਚੱਲਦੇ ਰਹੇ ਬੇਫਿਕਰ ਬਹਾਨੇ ਟਟੋਲਦੇ ਨਹੀਂ।
ਇੱਕ ਸਫ਼ਰ ਹੈ ਤੇਰੀ ਯਾਦ, ਲਮੇਰੀ ਹੋ ਗਈ,
ਅਸੀਂ ਅਕਸਰ ਕਿਸੇ ਦੀ ਮਿੱਟੀ ਫ਼ੋਲਦੇ ਨਹੀਂ।
ਜ਼ਖਮ ਪੁਰਾਣੇ ਖਰੋਚ ਕੇ ਮੇਰੀ ਪੀੜ ਵਧਾਉਂਦੇ ਰਹੇ,
ਫਿਰ ਵੀ ਉਹੀ ਦੋਸਤ ਮੇਰੇ ,ਅੱਖ ਖੋਹਲਦੇ ਨਹੀਂ।